ਮੇਰੀ ਆਪਣੀ ਜ਼ਿੰਦਗੀ ਦਾ ਹਿੱਸਾ | Meri apni Jindagi da hissa

ਇਹ ਕਹਾਣੀ ਮੇਰੀ ਆਪਣੀ ਜਿੰਦਗੀ ਨਾਲ ਰਿਲੇਟਡ ਕਹਾਣੀ ਹੈ ਇਹ ਕਹਾਣੀ ਉਦੋਂ ਤੋਂ ਸ਼ੁਰੂ ਹੁੰਦੀ ਹੈ ਜਦੋਂ ਤੂੰ ਮੇਰੀ ਉਮਰ 13 ਸਾਲ ਦੀ ਸੀ ਇਹ ਕਹਾਣੀ ਮੈਂ ਇਸ ਲਈ ਲਿਖ ਰਿਹਾ ਹਾਂ ਕਿਉਂਕਿ ਅੱਜ ਦੇ ਸਮੇਂ ਵਿੱਚ ਕੋਈ ਕਿਸੇ ਦਾ ਹਮਦਰਦੀ ਨਹੀਂ ਹੈ ਮੈਂ ਬਹੁਤ ਗਰੀਬ ਘਰ ਚ ਪੈਦਾ ਹੋਇਆ ਅਸੀਂ ਦੋ ਭਰਾ ਇੱਕ ਸਿਸਟਰ ਮੇਰੇ ਮੰਮੀ ਡੈਡੀ ਬਹੁਤ ਸਿੱਧੇ ਸਾਧੇ ਮਾਂ ਪਿਓ ਸੀਗੇ ਮੈਂ ਪੰਜ ਪੜ ਕੇ ਆਪਣੀ ਪੜ੍ਹਾਈ ਛੱਡ ਦਿੱਤੀ ਕਿਉਂਕਿ ਮੇਰੇ ਘਰ ਕਮਾਈ ਕਰਨ ਵਾਲਾ ਮੇਰੀ ਇੱਕ ਡੈਡੀ ਸੀਗੇ ਤੇ ਉਹ ਵੀ ਨਸ਼ੇ ਪੱਤੇ ਵਿੱਚ ਆਪਣੀ ਕਮਾਈ ਕੱਢ ਦਿੰਦੇ ਸੀ ਮੈਂ 2003 ਤੋਂ 45 ਰੁਪਏ ਦਿਤਾੜੀ ਕੀਤੀ ਤੇ ਹੌਲੀ ਹੌਲੀ ਘਰ ਦਾ ਖਰਚਾ ਚਲਾਉਣ ਲੱਗਿਆ ਹੌਲੀ ਹੌਲੀ ਆਪਣੇ ਮਾਂ ਬਾਪ ਨੂੰ ਇੰਨੇ ਤੱਕ ਕੀਤਾ ਕਿ ਉਹਨਾਂ ਨੂੰ ਘਰ ਬਾਰ ਸਭ ਸੁੱਖ ਸਹੂਲਤ ਬਣਾ ਕੇ ਦਿੱਤਾ ਮੈਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਮੈਂ ਗਲਤ ਕੀਤਾ ਜਾਂ ਚੰਗਾ ਕੀਤਾ ਕਿਉਂਕਿ ਉਸ ਸਮੇਂ ਵਿੱਚ ਵੀ ਤੂੰ ਜੋ ਹੋਇਆ ਮੈਂ ਦਿਹਾੜੀ ਯੂਤਾ ਕਰਕੇ ਦਿਨ ਰਾਤ ਇੱਕ ਕਰਕੇ ਇੱਕ ਇੱਕ ਪੈਸਾ ਜੋੜ ਕੇ ਘਰ ਬਣਾਇਆ ਘਰ ਦੀ ਹਰ ਇੱਕ ਜਰੂਰਤ ਪੂਰੀ ਕੀਤੀ ਫੇਰ 2016 ਦੇ ਐਂਡ ਵਿੱਚ ਮੇਰੀ ਜਿੰਦਗੀ ਵਿੱਚ ਇੱਕ ਮੋੜ ਆਇਆ ਮੂੜ ਆਇਆ ਮੇਰੀ ਸ਼ਾਦੀ ਹੋਈ ਫਿਰ ਮੇਰੀ ਇੱਕ ਸਾਲ ਬਾਅਦ ਵਾਈਫ ਦੇ ਬੱਚਾ ਹੋਇਆ ਬੇਟਾ ਹੌਲੀ ਹੌਲੀ ਖੁਸ਼ੀ ਆ ਘਰ ਵਿੱਚ ਆਉਂਦੀਆਂ ਗਈਆਂ ਫਿਰ ਇੱਕ ਦਮ ਪਤਾ ਨਹੀਂ ਮੇਰੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਲੱਗ ਗਈ ਫੇਰ ਫਿਰ 2018 ਵਿੱਚ ਮੇਰੀ ਮਾਤਾ ਅਚਾਨਕ ਬਿਮਾਰ ਹੋਣ ਕਾਰਨ ਅਕਾਲ ਚਲਾਣ ਕਰ ਗਏ ਘਰ ਦਾ ਵੱਡਾ ਪੁੱਤਰ ਹੋਣ ਦੇ ਸਾਰੇ ਫਰਜ ਪੂਰੇ ਕਰਦਾ ਰਿਹਾ ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਮੈਂ ਜਿਨਾਂ ਲਈ ਇਹ ਸਭ ਕਰਦਾ ਉਹ ਮੇਰੇ ਨਹੀਂ ਹਨ ਫਿਰ 2019 ਦੇ ਵਿੱਚ ਨੌਕਡਾਊਨ ਦੇ ਟਾਈਮ ਚ ਮੈਂ ਘਰ ਵਿੱਚ ਬੈਠਾ ਸੀ ਕਿਉਂਕਿ ਸਭ ਕੁਝ ਉਸ ਟਾਈਮ ਬੰਦ ਸੀ ਕੋਈ ਕੰਮ ਨਹੀਂ ਸੀ ਚੱਲਦਾ ਮੈਨੂੰ ਇੱਕ ਕੰਮ ਮਿਲਿਆ ਮੈਂ ਉਹ ਕੰਮ ਕਰਨ ਚਲਾ ਗਿਆ ਫਿਰ ਮੇਰੇ ਕੰਮ ਕਰਦੇ ਚਾਰ ਪੰਜ ਦਿਨ ਬਾਅਦ ਛੱਤ ਤੋਂ ਗਿਰ ਗਿਆ ਛੱਤ ਤੋਂ ਗਿਰਨ ਤੋਂ ਬਾਅਦ ਮੇਰੀ ਰੀੜ ਦੀ ਹੱਡੀ ਪਿਕਚਰ ਹੋਣ ਕਾਰਨ ਸਪੈਨਲ ਕੋਡ ਇੰਜਰੀ ਹੋ ਗਈ ਉਸ ਤੋਂ ਬਾਅਦ ਮੈਨੂੰ ਹੋਸਪਿਟਲ ਲੈ ਕੇ ਗਏ ਡਾਕਟਰ ਨੇ ਕਿਹਾ ਕਿ ਇਹ ਚਲ ਨੀ ਸਕਦਾ ਫੇਰ ਮੈਨੂੰ ਦਸ ਦਿਨ ਬਾਅਦ ਛੁੱਟੀ ਲੈ ਕੇ ਘਰ ਆ ਗਏ ਫੇਰ ਮੈਂ ਪੂਰੀ ਤਰਾਂ ਆਪਦੇ ਘਰਦਿਆਂ ਤੇ ਡਿਪੈਂਡ ਹੋ ਗਿਆ ਮੈਨੂੰ ਮੇਰੀ ਮਾੜੀ ਕਿਸਮਤ ਦਾ ਨੀ ਪਤਾ ਸੀ ਕਿ ਜਿਨਾਂ ਲਈ ਮੈਂ ਮਰਦਾ ਫਿਰਦਾ ਸੀ ਉਹ ਮੈਨੂੰ ਕੱਲਾ ਮਰਨ ਲਈ ਛੱਡ ਦੇਣ ਗੇ ਹੌਲੀ ਹੌਲੀ ਦਿਨ ਲੰਘਦੇ ਗਏ ਸਭ ਰਸਤੇਦਾਰ ਕ ਰੀ ਬੀ ਸਾਥ ਛੱਡ ਦੇ ਗਏ ਕਿ ਸਾਡੇ ਤੋਂ ਪੈਸੇ ਨਾ ਮੰਗ ਲੈਣ ਸਭ ਤੋਂ ਵੱਡਾ ਦੁੱਖ ਮੈਨੂੰ ਉਦੋਂ ਲੱਗਾ ਜਦੋਂ ਮੇਰੀ ਭੈਣ ਇੱਕ ਸਾਲ ਮੇਰੀ ਖਬਰ ਲੈਣ ਨਹੀਂ ਆਈ ਮੇਰੇ ਛੋਟੇ ਭਰਾ ਨੇ ਵੀ ਮੇਰਾ ਉਦੋਂ ਇੱਕ ਸਾਲ ਹਾਲ ਬੀ ਨਹੀਂ ਪੁੱਛਿਆ ਹੌਲੀ ਹੌਲੀ ਦਿਨ ਲੰਘਦੇ ਗਏ ਮੇਰੀ ਘਰਵਾਲੀ ਮੈਨੂੰ ਤਾਨੇ ਮਿਹਣੇ ਮਾਰਤੀ ਰਹੀ ਕੇ ਤੂੰ ਜਿਨਾ ਲਈ ਮਰਦਾ ਫਿਰਦਾ ਸੀ ਉਹ ਤੈਨੂੰ ਪਏ ਨੂੰ ਪੁੱਛਦੇ ਵੀ ਨਹੀਂ ਹੌਲੀ ਹੌਲੀ ਮੇਰੀ ਕਿਸਮਤ ਨੇ ਮੇਰਾ ਸਾਥ ਦਿੱਤਾ ਮੈਂ ਹੋਲੀ ਹੋਲੀ ਉੱਠਣ ਬੈਠਣ ਲੱਗਿਆ ਫੇਰ ਮੈਂ ਬੋਕਰ ਨਾਲ ਤੁਰਨਾ ਸਟਾਰਟ ਕੀਤਾ ਕਿਉਂਕਿ ਮੇਰਾ ਇੱਕ ਬੱਚਾ ਗਰਨੂਰ ਸਿੰਘ ਜੋ ਕਿ ਚਾਰ ਸਾਲ ਦਾ ਸੀ ਮੈਂ ਉਸ ਪਲ ਦੇਖ ਕੇ ਆਪਣੀ ਹਿੰਮਤ ਜੁਟਾਈ ਆਪਣੀ ਹੌਲੀ ਹੌਲੀ ਬੋਕਰ ਨਾਲ ਚਲਣ ਲੱਗਿਆ ਮੇਰਾ ਬੱਚਾ ਮੇਰੀ ਬਹੁਤ ਮਦਦ ਕਰਦਾ ਸੀ ਮੈਨੂੰ ਕਦੇ ਵੋਕਰ ਚੱਕ ਕੇ ਦਿੰਦਾ ਸੀ ਕਦੇ ਕੁਝ ਕਰਦਾ ਸੀ ਕਦੇ ਕੁਝ ਕਰਦਾ ਸੀ ਫੇਰ ਇਕ ਦਿਨ ਮੇਰੀ ਜਿੰਦਗੀ ਚ ਤਿੰਨ ਸਾਲ ਬਾਅਦ ਇੱਕ ਹੋਰ ਮੋੜ ਆਇਆ ਜਿਹਨੇ ਮੈਨੂੰ ਜਿਉਂਦੇ ਜੀ ਮਾਰਤਾ ਉਹ ਸੀ ਮੇਰੇ ਘਰਵਾਲੀ ਜਿਹਨੂੰ ਮੈਂ ਜਾਣ ਤੋਂ ਵੱਧ ਪਿਆਰ ਕਰਦਾ ਸੀ ਮੈਂ ਸੋਚਿਆ ਵੀ ਨਹੀਂ ਸੀ ਕਿ ਮੇ ਮੇਰੇ ਨਾਲ ਇਦਾਂ ਕਰੋ ਗੀ ਤਿੰਨ ਸਾਲ ਬਾਅਦ ਮੇਰੇ ਘਰ ਵਾਲੀ ਨੇ ਮੈਨੂੰ ਤਾਨੇ ਮਿਹਣੇ ਮਾਰਨੇ ਸ਼ੁਰੂ ਕੀਤੇ ਕਦੇ ਮੈਨੂੰ ਲੰਗੜਾ ਕਦੇ ਮੈਨੂੰ ਪਿੰਗਲਾ ਆਖਦੀ ਸੀ ਕਦੇ ਆਖਦੀ ਸੀ ਕਿ ਜੇ ਤੂੰ ਮਰ ਹੀ ਜਾਂਦਾ ਤਾਂ ਮੇਰਾ ਖਹਿੜਾ ਤਾਂ ਛੁੱਟ ਜਾਂਦਾ ਉਸ ਟਾਈਮ ਮੇਰੇ ਕਾਲਜੇ ਚੋਂ ਰੁਗ ਭਰ ਕੇ ਹੀ ਨਿਕਲ ਗਿਆ ਤੇ ਮੈਂ ਡਿਪਰੈਸ਼ਨ ਵਿੱਚ ਚਲਾ ਗਿਆ ਕੀ ਯਾਰ ਕੋਈ ਆਪਦੇ ਜੀਵਨ ਸਾਥੀ ਨਾਲ ਵੀ ਇਦਾਂ ਕਰ ਸਕ ਦਾ ਫਿਰ ਮੈਂ ਸੋਚਿਆ ਕੀ ਯਾਰ ਜਦ ਮੇਰਾ ਵਿਆਹ ਹੋਇਆ ਸੀ ਤਾਂ ਮੇਰੇ ਘਰ ਵਾਲੀ ਦਾ ਪਹਿਲਾਂ ਤਲਾਕ ਹੋਇਆ ਹੋਇਆ ਸੀ ਤੇ ਮੈਂ ਰੀ ਪਹਿਲੀ ਮੈਰਿਜ ਸੀ ਮੈਂ ਫਿਰ ਵੀ ਸੋਚਿਆ ਕਿ ਕੋਈ ਗੱਲ ਨਹੀਂ ਕਈ ਵਾਰ ਕਿਸੇ ਨਾਲ ਮਾੜਾ ਹੋ ਜਾਂਦਾ ਮੈਂ ਫਿਰ ਵੀ ਵਿਆਹ ਲਈ ਰਾਜੀ ਸੀ ਫਿਰ ਉਸ ਨੂੰ ਵਿਆਹ ਤੋਂ ਬਾਅਦ ਪਤਾ ਲੱਗਿਆ ਕਿ ਦੋਰੇ ਪੈਂਦੇ ਨੇ ਮੈਡੀਸਨ ਚੱਲਦੀ ਸੀ ਪੱਕੀ ਮੈਂ ਫਿਰ ਵੀ ਸੋਚਿਆ ਕਿ ਨਹੀਂ ਯਾਰ ਮੇਰਾ ਜੀਵਨ ਸਾਥੀ ਆ ਚਾਹੇ ਕੁਝ ਵੀ ਆ ਇਹ ਹੁਣ ਮੇਰਾ ਵਾ ਪਰ ਉਸ ਨੇ ਕੁਝ ਵੀ ਨਹੀਂ ਸੋਚਿਆ ਕਿ ਇਸ ਨੇ ਮੈਨੂੰ ਅਪਣਾਉਣ ਤੋਂ ਬਾਅਦ ਕਦੇ ਵੀ ਮੇਰੇ ਨਾਲ ਕੋਈ ਬਦ ਸਲੂਕੀ ਨਹੀਂ ਕੀਤੀ ਸੀ ਨਾ ਹੀ ਕਦੇ ਤਾਨਾ ਜਾਂ ਮੇਣਾ ਮਾਰਿਆ ਸੀ ਫਿਰ ਫਿਰ ਮੈਂ ਉਸ ਨੂੰ ਪੁੱਛਿਆ ਕਿ ਜੇ ਇਹੀ ਸੱਟ ਤੇਰੇ ਲੱਗ ਜਾਂਦੀ ਮੈਂ ਤੈਨੂੰ ਛੱਡ ਦਿੰਦਾ ਤਾਂ ਤੂੰ ਕੀ ਕਰਦੀ ਪਰ ਉਸ ਨੇ ਮੈਨੂੰ ਇਹੀ ਜਵਾਬ ਦਿੱਤਾ ਕਿ ਤੂੰ ਆਪਣਾ ਬੱਚਾ ਲੈਣਾ ਹੈ ਤਾਂ ਲੈ ਸਕਦਾ ਪਰ ਮੈਂ ਤਾਂ ਤੀਸਰੀ ਸਾਦੀ ਕਰਵਾਉਣਾ ਚਾਹੁੰਦੀ ਹਾਂ ਫਿਰ ਮੈਂ ਇਹੀ ਗੱਲ ਉਹਦੇ ਮਾਂ ਬਾਪ ਭਰਾ ਨੂੰ ਦੱਸੀ ਉਹ ਵੀ ਕਹਿੰਦੇ ਸਾਡੀ ਕੁੜੀ ਦੀ ਸਾਰੀ ਜਿੰਦਗੀ ਪਈ ਆ ਅਸੀਂ ਤਾਂ ਇਹਦੀ ਤੀਸਰੀ ਸਾਦੀ ਕਰਨਾ ਚਾਹੁੰਦੇ ਹਾਂ ਫਿਰ ਮੈਂ ਕਿਹਾ ਕਿ ਜਦੋਂ ਮੈਂ ਕੰਮ ਕਾਰ ਕਰਦਾ ਸੀ ਚੰਗਾ ਭਲਾ ਵਧੀਆ ਫਿਰਦਾ ਸੀ ਉਦੋਂ ਤੁਹਾਨੂੰ ਚੰਗਾ ਲੱਗਦਾ ਸੀ ਅੱਜ ਮੇਰੇ ਸੱਟ ਵੱਜ ਗਈ ਤੇ ਮੈਂ ਕੰਮ ਕਾਰਯੁੱਗਾ ਨਹੀਂ ਰਿਹਾ ਤਾਂ ਫਿਰ ਕੀ ਹੋ ਗਿਆ ਮੇਰੇ ਅੱਗੇ ਮੇਰਾ ਬੱਚਾ ਹੈਗਾ ਜੋ ਕੁਝ ਸਾਲਾਂ ਨੂੰ ਕੰਮ ਦੇ ਲਾਇਕ ਹੋ ਜਾਊਗਾ ਪਰ ਉਹਨਾਂ ਨੇ ਮੇਰੀ ਇੱਕ ਨੀ ਸੁਣੀ ਫੇਰ ਉਸ ਦਾ ਡੈਡੀ ਉਸ ਨੂੰ ਆ ਕੇ ਲੈ ਗਿਆ ਤੇ ਮੇਰਾ ਬੱਚਾ ਵੀ ਨਾਲ ਹੀ ਲੈ ਗਿਆ ਡੇਢ ਸਾਲ ਹੋ ਗਿਆ ਅੱਜ ਤੋਂ ਮੇਰੀ ਵਾਈਫ ਗਈ ਨੂੰ ਤੇ ਮੈਂ ਆਪਣੇ ਬੱਚੇ ਨਾਲ ਗੱਲ ਕਰਨ ਨੂੰ ਵੀ ਕਹਿਣਾ ਤਾਂ ਮੇਰੀ ਗੱਲ ਨਹੀਂ ਕਰਵਾਉਂਦੇ ਮੇਰੇ ਨੰਬਰ ਬਲੋਕ ਲਿਸਟ ਵਿੱਚ ਪਾ ਕੇ ਰੱਖੇ ਹੋਏ ਹਨ ਬਸ ਇਹ ਸੀ ਮੇਰੀ ਕਹਾਣੀ ਜੋ ਸਭ ਲਈ ਤੜਫਦਾ ਫਿਰਦਾ ਸੀ ਉਹ ਅੱਜ ਕੱਲਾ ਆਪਣੇ ਬੱਚੇ ਲਈ ਤੜਫਦਾ ਫਿਰਦਾ ਇਹ ਮੇਰੇ ਨਾਲ ਬੀਤੀ ਮੇਰੀ ਹੱਡ ਬੀਤੀ ਬਿਆਨ ਕੀਤੀ ਹਜੇ ਤਾਂ ਮੈਂ ਮੋਟੀ ਮੋਟੀਆਂ ਗੱਲਾਂ ਵਿੱਚ ਹੀ ਲਿਖੀਆਂ ਹਨ ਜੇ ਮੈਂ ਬਾਲਾ ਕੁਝ ਲਿਖਦਾ ਤਾਂ ਪਤਾ ਨਹੀਂ ਕਿੰਨਾ ਕੁਝ ਲਿਖਣਾ ਪੈਣਾ ਸੋ ਮੈਂ ਇਨਾ ਕੀ ਹੀ ਲਿਖਣਾ ਚਾਹੁੰਦਾ ਸੀ ਮੇਰਾ ਨਾਮ ਅਮਰਜੀਤ ਸਿੰਘ ਸੋਨੀ ਮੋਬਾਇਲ ਨੰਬਰ 84379 56001 ਬਸ ਜੋ ਵੀ ਮੇਰੀ ਕਹਾਣੀ ਪੜੂ ਗਾ ਮੇਰੀ ਉਹਨੂੰ ਇਨੀ ਹੀ ਬੇਨਤੀ ਹੈ ਕਿ ਜੋ ਕੁਝ ਵੀ ਕਰਨਾ ਤੁਸੀਂ ਅੱਜ ਦੇ ਸਮੇਂ ਵਿੱਚ ਆਪਣੇ ਹੀ ਲਈ ਕਰੋ ਕਿਸੇ ਲਈ ਕਰੋਗੇ ਤਾਂ ਕੱਲ ਨੂੰ ਜਦੋਂ ਤੁਹਾਨੂੰ ਆਪ ਨੂੰ ਲੋੜ ਹੋਵੇਗੀ ਤਾਂ ਉਸ ਟਾਈਮ ਤੁਸੀਂ ਕੱਲੇ ਹੀ ਖੜੇ ਹੋਵੋਗੇ ਥੋਡੇ ਨਾਲ ਕੋਈ ਨਹੀਂ ਖੜੇਗਾ ਆਪਣਾ ਖੂਨ ਵੀ ਚਿੱਟਾ ਹੋ ਜਾਵੇ ਗਾ ਸੋ ਸਭ ਨੂੰ ਧੰਨਵਾਦ

One comment

  1. ਬਹੁਤ ਦਰਦ ਨਾਕ ਸਥਿਤੀ। ਇੰਜ ਹੀ ਹੁੰਦਾ ਹੈ। ਕੋਈਂ ਇਸ ਦਾ ਹੱਲ ਨਹੀਂ।

Leave a Reply

Your email address will not be published. Required fields are marked *