ਮਾਂ ਤੋਂ ਬਗ਼ੈਰ ਜਿੰਦਗੀ | maa to bger zindagi

:ਵਾਹਿਗੁਰੂ ਜੀ ਕੀ ਫ਼ਤਹਿ:
ਮੇਰੀ ਮਾਂ ਇੱਕ ਨਾ-ਮੁਰਾਦ ਬਿਮਾਰੀ ਨਾਲ਼ ਬਹੁਤ ਲੰਮੇ ਸਮੇਂ ਤੋਂ ਜੂਝ ਰਹੀ ਸੀ। ਮੇਰੇ ਸੁਣਨ ਵਿੱਚ ਆਇਆ ਸੀ ਕਿ ਮੈਂ ਛੋਟੇ ਹੁੰਦੀਆਂ ਆਪਣੀ ਮਾਂ ਦਾ ਦੁੱਧ ਪੀਂਦੇ ਹੋਏ ਤੋਂ ਮੇਰਾ ਸਿਰ ਜ਼ੋਰ ਨਾਲ ਮੇਰੀ ਮਾਂ ਦੀ ਛਾਤੀ ਵਿਚ ਵੱਜ ਗਿਆ ਸੀ। ਜਿਸ ਕਾਰਨ ਮਾਂ ਦੀ ਛਾਤੀ ਵਿੱਚ ਗੰਡ ਜਿਹੀ ਬਣ ਗਈ ਸੀ। ਸਾਡੇ ਘਰ ਦੇ ਹਾਲਾਤ ਕੁਛ ਠੀਕ ਨਾ ਹੋਣ ਕਰਕੇ ਪਾਪਾ ਜੀ ਵਿਦੇਸ਼ ਵਿੱਚ ਰੁਜ਼ਗਾਰ ਕਰਨ ਲਈ ਗਏ ਹੋਏ ਸਨ। ਘਰੇ ਮੇਰੇ ਤਾਇਆ ਜੀ ਮੇਰੇ ਮਾਤਾ ਜੀ ਦਾ ਬਹੁਤ ਇਲਾਜ਼ ਕਰਵਾਇਆ, ਲੱਖਾ ਰੁਪਏ ਖ਼ਰਚ ਹੋ ਗਏ। ਪਰ ਰੱਬ ਨੂੰ ਕੁਛ ਹੋਰ ਹੀ ਮਨਜ਼ੂਰ ਸੀ। ਮੇਰੇ ਪਾਪਾ ਜੀ ਪੰਜ ਭੈਣ – ਭਰਾ ਹਨ, ਮੇਰੇ ਬਾਪੂ ਜੀ ਸਾਰਿਆਂ ਤੋਂ ਛੋਟੇ ਹਨ। ਮੈਂ ਉਦੋਂ ਮਸਾ ਅੱਠ ਕੂ ਸਾਲ ਦਾ ਸੀ, ਜਦੋ ਮੇਰੀ ਮਾਂ ਰੱਬ ਵੱਲੋਂ ਦਿੱਤੇ ਸੁਵਾਸਾ ਦੀ ਪੂੰਜੀ ਨੂੰ ਪੂਰਾ ਕਰਦਿਆਂ, ਇਸ ਫ਼ਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਈ। ਬਾਪੂ ਜੀ ਨੂੰ ਵਿਦੇਸ਼ ਵਿੱਚ ਫ਼ੋਨ ਕੀਤਾ ਗਿਆ, ਮਾਤਾ ਬਾਰੇ ਦੱਸਿਆ, ਤਾਂ ਬਾਪੂ ਇੱਕੋ ਦਿਨ ਵਿੱਚ ਦੁਬਈ ਤੋਂ ਪੰਜਾਬ ਵਾਪਿਸ ਆ ਗਿਆ। ਜਿੱਥੇ ਬਾਪੂ ਵਿਦੇਸ਼ ਵਿੱਚ ਕੰਮ ਕਰਨ ਲਈ ਗਿਆ ਸੀ, ਉਸ ਕਾਰਖ਼ਾਨੇ ਦੇ ਮਾਲਕ ਨੂੰ ਮਾਤਾ ਜੀ ਦੀ ਸਿਹਤ ਬਾਰੇ ਪਤਾ ਹੋਣ ਕਰਕੇ, ਉਹ ਮੇਰੇ ਪਾਪਾ ਨੂੰ ਬਹੁਤ ਵਾਰ ਕਹਿ ਚੁੱਕੇ ਸਨ, ਕਿ ਕਾਲਾ ਸਿਆ ਤੂੰ ਆਪਣੇ ਪਰਿਵਾਰ ਨਾਲ਼ ਦੁੱਖ ਸਾਂਝਾ ਕਰਨ ਲਈ ਇੱਕ ਵਾਰ ਪੰਜਾਬ ਹੋ ਆ। ਪਰ ਮਜਬੂਰੀਆ ਬੰਦੇ ਨੂੰ ਕਿੱਥੇ ਹਿੱਲਣ ਦਿੰਦੀਆਂ। ਖ਼ੈਰ ਸਮਾਂ ਬੀਤਦਾ ਗਿਆ। ਅਸੀਂ ਪੰਜ ਭੈਣ – ਭਰਾ ਹਾਂ। ਦੋਵੇਂ ਭੈਣਾਂ ਸਾਡੇ ਤਿੰਨਾਂ ਭਰਾਵਾਂ ਤੋਂ ਵੱਡੀਆਂ ਸੀ। ਮੇਰਾ ਬਾਪੂ ਘਰ ਦੇ ਹਾਲਾਤਾਂ ਨੂੰ ਦੇਖਦਿਆਂ ਸਾਡੀ ਪੰਜੇ ਭੈਣ-ਭਰਾਵਾਂ ਦੀ ਵਾਂਗਡੋਰ(ਜ਼ਿੰਮੇਵਾਰੀ )ਮੇਰੇ ਤਾਇਆ ਜੀ ਦੇ ਹੱਥ ਸੰਭਾਲ ਫਿਰ ਕੰਮ ਕਰਨ ਲਈ ਵਿਦੇਸ਼ ਪਰਤ ਗਿਆ। ਮੇਰੇ ਤਾਇਆ ਜੀ ਨੇ ਸਾਨੂੰ ਬਹੁਤ ਹੀ ਪਿਆਰ ਨਾਲ਼ ਪਾਲਿਆ, ਪੜ੍ਹਾਇਆ, ਵੱਢੇ ਕੀਤਾ। ਪਰ ਮਾਂ ਦੀ ਘਾਟ ਸਾਨੂੰ ਹਮੇਸ਼ਾ ਹੀ ਰੜਕਦੀ ਰਹਿੰਦੀ ਸੀ। ਕਿਉਕਿ ਸਾਡੀ ਤਾਈਂ ਦਾ ਸੁਭਾਅ ਕੁਝ ਹੋਰੁ ਤਰਾਂ ਦਾ ਸੀ, ਸਾਨੂੰ ਬੋਲ- ਕਬੋਲ ਬੋਲੀ ਜਾਣਾ,, ਮੇਰੀਆਂ ਭੈਣਾਂ ਨਾਲ਼ ਹਰ ਸਮੇਂ ਲੜਦੀ ਰਹਿੰਦੀ ਸੀ। ਇੰਜ ਜਾਪਦਾ ਸੀ ਬਾਪ ਵੀ ਜਿਵੇਂ ਮਾਂ ਦੀ ਮੌਤ ਤੋਂ ਬਾਅਦ ਸਾਨੂੰ ਭੁੱਲ ਹੀ ਗਿਆ ਹੁੰਦਾਂ, ਅੱਠ ਸਾਲ ਵਿਦੇਸ਼ ਵਿੱਚੋ ਨਾਂ ਕੋਈ ਫ਼ੋਨ ਨਾ ਕੋਈ ਚਿੱਠੀ ਲਿਖੀ। ਸਮਾਂ ਬੀਤਦਾ ਗਿਆ ਅਸੀਂ ਵੱਡੇ ਹੁੰਦੇ ਗਏ। ਮੇਰੇ ਦੋਵੇਂ ਵੱਡੇ ਭਰਾ ਛੱਤ- ਅੱਠ ਜਮਾਤਾਂ ਪੜ੍ਹ ਕੇ ਹਟ ਗਏ, ਤੇ ਦੋਵੇਂ ਕੰਮ ਕਰਨ ਲੱਗ ਗਏ, ਬਾਪੂ ਜੀ ਨਾਲ਼ ਕੰਮ ਵਿੱਚ ਹੱਥ ਵਟਾਉਣ ਲੱਗ ਪਏ। ਕੁਝ ਸਮੇਂ ਬਾਅਦ ਮੇਰਾ ਵੱਡਾ ਵੀਰ ਵੀ ਬਾਪੂ ਕੋਲ਼ ਦੁਬਈ ਚਲਾ ਗਿਆ। ਫਿਰ ਦੋ ਸਾਲ ਬਾਅਦ ਵੀਰਾਂ ਵਿਦੇਸ਼ ਤੋਂ ਘਰ ਵਾਪਿਸ ਪਰਤਿਆ। ਵੱਡੀ ਭੈਣ ਦਾ ਵਿਆਹ ਹੋ ਗਿਆ। ਮੈਂ ਪੜਦਾ ਰਿਹਾ, ਸੁੱਖ ਨਾਲ਼ ਦਿਮਾਗ਼ ਪੜਾਈ ਵਿੱਚ ਤੇਜ ਹੋਣ ਕਰਕੇ ਪਹਿਲੇ ਦੂਜੇ ਨੰਬਰ ਤੇ ਆਉਂਦਾ ਰਿਹਾ। ਸਾਡੀ ਤਾਈਂ ਦਾ ਵਰਤਾਰਾ ਸਾਨੂੰ ਕਦੇ ਕਦੇ ਬਹੁਤ ਰਵਾਉਂਦਾ। ਉਹਦਾ ਇਹ ਕਹਿਣਾਂ ਸਾਨੂੰ ਬਹੁਤ ਬੁਰੀ ਲੱਗਦਾ, ਤੁਹਾਡੀ ਮਾਂ ਸਾਨੂੰ ਭੂਤ ਬਣਕੇ ਡਰਾਉਂਦੀ ਆ। ਓਹਨੇ ਮੇਰੀ ਭੈਣ ਨਾਲ਼ ਹਰ ਸਮੇਂ ਲੜਦੀ ਰਹਿਣਾਂ, ਸਾਨੂੰ ਆਪਣੇ ਘਰੇ (ਕਮਰਿਆਂ) ਵਿੱਚ ਨਾ ਜਾਣ ਦੇਣਾ। ਖਾਣ ਲਈ ਰੋਟੀ ਚੱਕਣੀ, ਹੱਥ ਵਿਚੋਂ ਖੋਹ ਲੈਂਦੀ ਸੀ। ਉਸ ਸਮੇਂ ਸਾਨੂੰ ਸਾਡੀ ਮਾਂ ਦੀ ਬਹੁਤ ਯਾਦ ਆਉਂਦੀ। ਥੋੜ੍ਹਾ ਸਮਾਂ ਬੀਤਣ ਤੋਂ ਬਾਅਦ ਬਾਪੂ ਦਸ ਸਾਲ ਬਾਅਦ ਘਰ ਪਰਤਿਆ। ਭੈਣ ਦਾ ਵਿਆਹ ਕੀਤਾ, ਮੇਰੀ ਪੜਾਈ ਸੈਕੰਡਰੀ ਸਕੂਲ ਤੱਕ ਹੋ ਗਈ ਸੀ। ਬਾਪੂ ਦੇ ਆਉਣ ਨਾਲ ਘਰੇ ਥੋੜ੍ਹਾ ਸੋਖ਼ਾ ਹੋ ਗਿਆ। ਸਮਾਂ ਲੰਘਦਾ ਗਿਆ ਮਾਂ ਤੋਂ ਬਿਨ੍ਹਾਂ ਦੁੱਖਾਂ ਤਕਲੀਫਾ ਨਾਲ਼ ਜਿੰਦਗੀ ਲੰਘਦੀ ਗਈ।। ਸਿਆਣਿਆਂ ਦੀ ਕਹਾਵਤ ਹੈ ਕਿ ਵਕ਼ਤ ਹਰ ਇੱਕ ਜ਼ਖਮ ਭਰ ਦਿੰਦਾ। ਪਰ ਸਾਨੂੰ ਮਾਂ ਦੀ ਕਮੀਂ ਹਮੇਸ਼ਾ ਹੀ ਮਹਿਸੂਸ ਹੁੰਦੀ ਰਹਿਣੀ ਆ। ਜੋ ਮਮਤਾ ਮਾਂ ਦੀ ਗੋਦੀ ਵਿੱਚੋ ਮਿਲ਼ਦੀ ਸੀ, ਉਹ ਸਾਨੂੰ ਹੋਰ ਕਿਤੋਂ ਵੀ ਨਹੀ ਮਿਲੀ। Miss you maa 😔

ਧੰਨਵਾਦ ਕਰਦੇ ਰਹਾਂਗੇ ਅਸੀਂ ਆਪਣੇ ਤਾਏ ਦਾ, ਜਿਸਨੇ ਆਪਣੇ ਪਰਿਵਾਰ ਦੀ ਪ੍ਰਵਾਹ ਕਿੱਤੇ ਬਿਨਾ, ਸਾਨੂੰ ਆਵਦੇ ਧੀਆਂ ਪੁੱਤਾ ਵਾਂਗ ਪਾਲਿਆ..

😔ਮਾਵਾਂ ਠੰਡੀਆਂ ਛਾਵਾਂ, ਛਾਵਾਂ ਕੌਣ ਕਰੇ
ਮਾਵਾਂ ਦੇ ਹਰਜ਼ਾਨੇ ਯਾਰੋ ਕੌਣ ਭਰੇ 😔

One comment

Leave a Reply

Your email address will not be published. Required fields are marked *