ਥੋੜ੍ਹਾ ਟਾਈਮ ਜਿੰਦਗੀ ਦਾ | thoda time zindagi da

ਮੈ 1 ਬਿਜਲੀ ਦਾ ਕੰਮ ਕਰਨ ਵਾਲਾ ਬੰਦਾ ਆ ਮੈ ਬਹੁਤ ਜਗਾ ਕੰਮ ਕਰਨ ਜਾਂਦਾ ਆ ਜਿੰਦਗੀ ਦਾ ਥੋੜ੍ਹਾ ਟਾਈਮ ਮੈਨੂੰ ਸ਼ਿਮਲੇ ਜਾਨ ਦਾ ਮਿਲਿਆ ਉੱਥੇ 1 ਹੋਟਲ ਦਾ ਕੰਮ ਸੀ ਮੈ ਤੇ ਮੇਰੇ ਨਾਲ 2 ਮੁੰਡੇ ਹੋਰ ਸੀ ਅਸੀਂ ਚੰਡੀਗੜ੍ਹ ਤੋਂ ਬੱਸ ਲਈ ਤੇ ਰਾਤ 2 ਵਜੇ ਸ਼ਿਮਲੇ ਪੋਚ ਗਏ ਦੂਜੀ ਸਵੇਰ ਅਸੀਂ ਕੰਮ ਸ਼ੁਰੂ ਕੀਤਾ ਤੇ ਸਾਰਾ ਦਿੰਨ ਕੰਮ ਕੀਤਾ ਸ਼ਾਮ ਨੂੰ ਅਸੀਂ ਸੋਚਿਆ ਕੀ ਚਲੋ ਸ਼ਿਮਲਾ ਘੁੰਮ ਲੈਂਦੇ ਆ ਨਾਲ ਦੇ ਕੇਦੇ ਅਸੀਂ ਤਾ ਥੱਕ ਗਏ ਆ ਮੈ ਕੱਲਾ ਹੀ ਚਲਿਆ ਗਿਆ ਗੁਮ ਫਿਰਦੇ ਨੂੰ ਮੈਨੂੰ 10 ਵੱਜ ਗਏ ਮੈ ਵਾਪਿਸ ਆ ਗਿਆ ਅਸੀਂ ਰੋਟੀ ਖਾਲੀ ਤੇ ਸੌਣ ਦੀ ਤਿਆਰੀ ਕਰਨ ਲਗੇ ਨਾਲ ਦੇ ਸੋਂ ਗਏ ਮੈਨੂੰ need ਨੀ ਆ ਰਹੀ ਸੀ ਰਾਤ ਦੇ 1 ਬਜੇ ਤੱਕ ਮੈ ਜਾਗਦਾ ਰਿਹਾ ਕੁਸ਼ ਟਾਈਮ ਬਾਦ ਮੈਨੂੰ ਕਿਸੀ ਬੱਚੇ ਦੇ ਰੋਣ ਦੀ ਆਵਾਜ਼ ਓਣ ਲੱਗੀ ਮੈ ਡਰ ਗਿਆ ਮੈ ਨਾਲ ਦਿਆ ਨੂੰ ਉੱਠਣ ਲਈ ਕਿਹਾ ਓ ਉੱਠ ਗਏ ਅਸੀਂ ਦੇਖਣ ਲੱਗ ਗਏ ਕੀ ਆਵਾਜ਼ ਕਿੱਥੋਂ ਆ ਰਹੀ ਆ ਪੂਰਾ ਹੋਟਲ ਖਾਲੀ ਸੀ ਅਸੀਂ 3 ਜਣੇ ਹੀ ਸੀ ਅਸੀਂ ਬਹੁਤ ਟਾਈਮ ਦੇਖਿਆ ਸਾਨੂ ਕੁਸ਼ ਨਾ ਮਿਲਿਆ ਅਸੀਂ ਬਹੁਤ ਡਰ ਗਏ ਸੀ ਅਸੀਂ ਹੋਟਲ ਦੇ ਮਾਲਕ ਨੂੰ ਫੋਨ ਕੀਤਾ ਪਰ ਉਸ ਨੇ ਫੋਨ ਨੀ ਚਕਿਆ ਕੁਸ਼ ਟਾਈਮ ਬਾਦ ਹਾਲਾਤ ਬਹੁਤ ਖਰਾਬ ਹੋ ਗੇ ਆਵਾਜ਼ ਬਹੁਤ ਤੇਜ਼ ਹੋ ਗਈ ਅਸੀਂ ਬਹੁਤ ਡਰ ਗਏ ਕਿਉਕਿ ਓ ਹੋਟਲ ਬਹੁਤ ਟਾਈਮ ਤੋਂ ਬੰਦ ਸੀ ਅੱਤ ਅਸੀਂ ਉਸ ਜਗਾ ਤੋ ਜਾਣ ਦਾ ਫੈਸਲਾ ਲਿਆ ਅਸੀਂ ਆਪਣਾ ਸਾਮਾਨ ਚੱਕ ਕੇ ਉਥੋਂ ਨਿੱਕਲ ਗਏ ਓ ਰਾਤ ਸਾਨੂ ਕਦੇ ਨੀ ਭੂਲੀ
ਕੁਲਵੀਰ ਸਿੰਘ ਪੰਜਕੋਹਾਂ

Leave a Reply

Your email address will not be published. Required fields are marked *