ਮਿੰਨੀ ਕਹਾਣੀ – ਵੇਸਵਾ ਦਾ ਰੂਪ | vesva da roop

ਚੰਨੋ ਆਪਣੀ ਸਕੂਲ ਦੀ ਪੜ੍ਹਾਈ ਪੂਰੀ ਕਰ ਚੁੱਕੀ ਸੀ । ਅੱਗੇ ਪੜ੍ਹਨ ਲਈ ਉਸਨੇ ਆਪਣੇ ਪਿਤਾ ਅਮਰ ਨੂੰ ਕਿਹਾ, ਧੀਏ ਤੈਨੂੰ ਪਤਾ ਹੈ ਮੇਰੇ ਦਿਹਾੜੀ ਜੋਤੇ ਨਾਲ ਘਰ ਦਾ ਗੁਜ਼ਾਰਾ ਹੀ ਬੜੀ ਮੁਸ਼ਕਿਲ ਨਾਲ ਹੋ ਰਿਹਾ ਹੈ । ਹੁਣ ਤੂੰ ਆਪਣੀ ਮਾਂ ਨਾਲ ਘਰਦੇ ਕੰਮ ਵਿੱਚ ਹੱਥ ਵਟਾਇਆ ਕਰ ਨਹੀ ਤਾਂ ਕੋਈ ਸਿਲਾਈ ਕਢਾਈ ਦਾ ਕੰਮ ਸਿਖ ਲਏ ਨਾਲੇ ਪੜੇ ਲਿਖੇ ਗਰੀਬਾਂ ਦੇ ਬੱਚਿਆਂ ਨੂੰ ਕਿਹੜਾ ਨੌਕਰੀ ਦਿੰਦਾ ।

” ਤੁਸੀਂ ਉਹੀ ਗੱਲ ਕਰਤੀ ਨਾ ਪਾਪਾ ”

ਤੁਸੀਂ ਮੇਰੀ ਵੀ ਸੁਣੋ ਮੈ ਉਹ ਕੁੜੀਆਂ ਵਰਗੀ ਕੁੜੀ ਨਹੀਂ ਮੈਂ ਤੁਹਾਡਾ ਪੁੱਤਰ ਬਣਕੇ ਨਾ ਰੋਸ਼ਨ ਕਰਨਾ ਤੁਹਾਨੂੰ ਕਦੇ ਵੀ ਮੇਰਾ ਅਲਾਂਬਾ ਨਹੀ ਆਵੇਗਾ । ਧੀ ਦੀ ਗੱਲ ਸੁਣਕੇ ਪਿਤਾ ਹਾਕਮ ਸਿੰਘ ਮੀਤ ਨੇ ਆਪਣੀ ਧੀ ਨੂੰ ਬੁੱਕਲ ਵਿੱਚ ਲਿਆ ਪਿਆਰ ਦਿੱਤਾ ਅਤੇ ਕਿਹਾ ਮੈਨੂੰ ਤੇਰੇ ਤੇ ਇਹੀ ਉਮੀਦ ਸੀ । ਕੱਲ੍ਹ ਨੂੰ ਧੀਏ ਤੇਰਾ ਦਾਖਲਾ ਮਾਲਵਾ ਕਾਲਜ ਬੌਂਦਲੀ ਕਰਵਾ ਦੇਵਾਂਗਾ । ” ਦਾਖਲਾ ਕਰਵਾ ਦਿੱਤਾ ।” ਚੰਨੋ ਪੜ੍ਹਨ ਵਿੱਚ ਬਹੁਤ ਹੁਸਿਆਰ ਸੀ । ਇਕ ਦਿਨ ਫਿਰ ਉਸਨੂੰ ਲੜਕਾ ਮਿਲਿਆ ਚੰਨੋ ਨੇ ਪਹਿਲਾ ਤਾਂ ਉਸ ਵੱਲ ਬਹੁਤ ਗੁੱਸੇ ਨਾਲ ਵੇਖਿਆ ਆਪਣਾ ਪਾਸਾ ਵੱਟ ਗਈ ਪਰ ਹੌਲੀ ਹੌਲੀ ਉਸ ਵੱਲ ਆਕਰਸ਼ਿਤ ਹੋ ਗਈ । ਅਕਸਰ ਬੱਚਿਆਂ ਕੋਲੋਂ ਗਲਤੀਆਂ ਹੋ ਜਾਂਦੀਆਂ ਨੇ ਪਤਾ ਹੀ ਨਹੀਂ ਚੰਨੋ ਕਦੋਂ ਪਿਆਰ ਗਹਿਰਾਈ ਵਿੱਚ ਡੁੱਬ ਗਈ । ਆਪਣੇ ਮਾਂ ਪਿਓ ਭੈਣ ਭਾਈ ਦੇ ਪਿਆਰ ਨੂੰ ਭੁੱਲ ਕੇ ਬਿਗਾਨੇ ਪਿਆਰ ਦੀਆਂ ਹੱਦਾਂ ਟੱਪ ਗਈ । ਚੰਨੋ ਆਪਣੇ ਅਨਪੜ੍ਹ ਅਤੇ ਗਰੀਬ ਮਾਪਿਆਂ ਦੇ ਅੱਖਾਂ ਵਿੱਚ ਘੱਟਾ ਪਾਉਣ ਲੱਗੀ । ਕਹਿੰਦੇ ਜਿਨ੍ਹਾਂ ਨੇ ਹੱਥੀਂ ਪੋਤੜੇ ਧੋਤੇ ਹੋਣ, ਉਹ ਕੀ ਭੁੱਲੇ ਹੁੰਦੇ ਆ । ਚੰਨੋ ਦੀ ਮਾਂ ਨੂੰ ਸਾਰੀਆਂ ਹਰਕਤਾਂ ਦਾ ਪਤਾ ਲੱਗ ਚੁੱਕਿਆ ਸੀ ।” ਧੀਏ ਆਪਣੇ ਵੀਰ ਦੀ ਅਤੇ ਪਿਓ ਦੀ ਪੱਗ ਵੱਲ ਧਿਆਨ ਰੱਖੀ ਕੋਈ ਜਿਹਾ ਕਦਮ ਨਾ ਚੁੱਕੀ ਪੱਗ ਨੂੰ ਦਾਗ ਲੱਗਿਆ ਮਰਕੇ ਵੀ ਚਮਕ ਦਾ ਰਹਿੰਦਾ ਹੈ।
‘ ਮਾਂ ਮੈਨੂੰ ਸਮਝੋਣ ਦੀ ਲੋੜ ਨਹੀਂ, ” ਮੈਨੂੰ ਸਹੀ ਗਲਤ ਦਾ ਸਭ ਪਤਾ ਹੈ ।” ਇਹ ਕਹਿਕੇ ਕਾਲਜ ਚਲੇ ਗਈ । ਮਾ ਪਿਓ ਨੇ ਚੰਨੋ ਨੂੰ ਪੁੱਛੇ ਬਿਨਾਂ ਮੰਗਣੀ ਕਰ ਦਿੱਤੀ । ਪੁੱਤਰ ਅੱਜ ਤੂੰ ਕਾਲਜ ਨਹੀਂ ਜਾਣਾ ਬਹੁਤ ਖੁਸ਼ੀ ਦਾ ਦਿਨ ਹੈ । ਅੱਜ ਤੇਰਾ ਤੇਰੇ ਸਹੁਰਿਆਂ ਵੱਲੋਂ ਸ਼ਗਨਾਂ ਦੀ ਚੁੰਨੀ ਆਉਣੀ ਐ । ਇਹ ਮੇਰੀ ਮਾਂ ਇਹ ਤੂੰ ਕੀ ਕਹਿ ਰਹੀ ਹੈ ਹਾਂ ਪੁੱਤਰ ਮੈ ਠੀਕ ਕਹਿ ਰਹੀ ਹਾਂ । ਪਰ ਮੈਨੂੰ ਤਾਂ ….? ਕੀ ਮੈਨੂੰ ਸਾਡੀ ਧੀ ਰਾਣੀ ਕਦੇ ਵੀ ਨਾ ਨਹੀਂ ਕਰੇਗੀ । ਹੁਣ ਉਹ ਬਿਨਾਂ ਕੁਝ ਬੋਲਿਆ ਚੁੱਪ ਕਰਕੇ ਛੁੱਟੀ ਕਰੀ ਘਰ ਬੈਠ ਗਈ । ਦੂਸਰੇ ਦਿਨ ਕਾਲਜ ਗਈ ਪਰ ਘਰ ਵਾਪਸ ਨਾ ਆਈ , ਜਦੋਂ ਪਤਾ ਲੱਗਿਆ ਕਿ ਉਸਨੇ ਕਿਸੇ ਦੀ ਪਰਵਾਹ ਨਾ ਕਰਦੀ ਹੋਈ ਨੇ ਲਵ ਮੈਰਿਜ ਕਰਵਾ ਲਈ ਤਾਂ ਮਾਂ ਨੇ ਧੀ ਦੇ ਸ਼ਗਨਾਂ ਦੀ ਆਈ ਚੁੰਨੀ ਦੇ ਨਾਲ ਫਾਂਸੀ ਲੈਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਜਦੋਂ ਇਹ ਸਾਰੀ ਗੱਲਬਾਤ ਪਿਤਾ ਨੂੰ ਪਤਾ ਲੱਗਿਆ ਤਾਂ ਵੇਲਾ ਹੱਥੋਂ ਲੰਘ ਚੁੱਕਿਆ ਸੀ ਨਾ ਮੁੜ ਹੱਥ ਆੳਣ ਵਾਲਾ ਸੀ । ਹੁਣ ਸੋਚ ਰਿਹਾ ਸੀ ਜਿਹੜੀ ਮੇਰੀ ਚਿੱਟੀ ਪੱਗ ਸਮਾਜ ਅੰਦਰ ਹੀਰੇ ਵਾਂਗ ਚਮਕ ਰਹੀ ਸੀ ਅੱਜ ਉਹ ਨਾ ਸਾਫ ਹੋਣ ਵਾਲੇ ਦਾਗ ਲੱਗਕੇ ਮੈਲੀ ਹੋ ਚੁੱਕੀ ਹੈ ਮੈ ਹੁਣ ਇਹ ਪੱਗ ਸਮਾਜ ਅੰਦਰ ਦਿਖਾਉਣ ਯੋਗ ਨਾ ਰਿਹਾ । ਇਹ ਸਦਮਾ ਨਾ ਸਹਾਰ ਦਾ ਹੋਇਆ ਆਪਣੀ ਦਾਗੀ ਹੋਈ ਪੱਗ ਨਾਲ ਫਾਹਾ ਲੈ ਲੈਂਦਾ ਹੈ । ਜਦੋਂ ਇਹ ਸਾਰੀ ਘਟਨਾ ਦਾ ਚੰਨੋ ਨੂੰ ਪਤਾ ਲੱਗਦਾ ਹੈ ਹੁਣ ਉਹ ਆਪਣੇ ਭਾਈ ਦੇ ਡਰ ਨੂੰ ਲੈਕੇ ਥਾਣੇ ਵਿੱਚ ਉਸਦੇ ਵਿਰੁੱਧ ਪਰਚਾ ਲਿਖਵਾ ਦਿੰਦੀ ਹੈ । ਜਦੋ ਭਰਾ ਨੂੰ ਪਰਚੇ ਵਾਰੇ ਪਤਾ ਚਲਦਾ ਹੈ ਉਹ ਵੀ ਆਪਣੇ ਆਪ ਨੂੰ ਖਤਮ ਕਰ ਲੈਂਦਾ ਹੈ । ਚੰਨੋ ਦੀ ਕੋਰਟ ਮੈਰਿਜ ਦੇ ਛੇ ਮਹੀਨੇ ਬਹੁਤ ਵਧੀਆ ਨਿੱਕਲੇ ਫਿਰ ਲੜਾਈ ਝਗੜਾ ਹੋਣ ਲੱਗ ਪਿਆ ਗੱਲ ਇੱਥੇ ਤੱਕ ਪਹੁੰਚ ਗਈ ਕਿ ਉਸਦੇ ਪਤੀ ਨੇ ਤਲਾਕ ਦੇ ਦਿੱਤਾ । ਉਹ ਆਪਣੇ ਘਰ ਵਾਪਸ ਚਲਾ ਗਿਆ ਘਰਦਿਆਂ ਨੇ ਉਸ ਨੂੰ ਫਿਰ ਗਲ ਨਾਲ ਲਿਆ ਅਤੇ ਦੂਸਰਾ ਵਿਆਹ ਕਰ ਦਿੱਤਾ । ਹੁਣ ਚੰਨੋ ਦਾ ਸਾਰਾ ਘਰ ਵਾਰ ਉੱਜੜ ਗਿਆ ਸੀ ਉਹ ਕਿਸੇ ਪਾਸੇ ਯੋਗੀ ਨਾ ਰਹੀ ਉਸ ਦਾ ਬੁਰਾ ਹਾਲ ਹੋ ਚੁੱਕਿਆ ਸੀ । ਹੁਣ ਉਹ ਲੋਕਾਂ ਨੂੰ ਕਹਿ ਰਹੀ ਸੀ ਆਪਣੀ ਮਰਜ਼ੀ ਨਾਲ ਅਪਣਾਏ ਕਦੇ ਸਾਥ ਨਹੀਂ ਨਿਭਾਉਂਦੇ ਸਿਰਫ ਚਾਰ ਦਿਨ ਜਿਸਮ ਨਾਲ ਖੇਲਕੇ ਭੁੱਲ ਜਾਂਦੇ, ” ਸਾਥ ਤਾਂ ਉਹ ਨਿਭਾਅ ਜਾਂਦੇ ਜਿਨ੍ਹਾਂ ਦਾ ਲੜ ਮਾਪੇ ਫੜਾਉਂਦੇ ਨੇ ।” ਹੁਣ ਵੇਸਵਾ ਦਾ ਰੂਪ ਧਾਰਣ ਕਰਕੇ ਰੋੜਾਂ ਤੇ ਰੋਂਦੀ ਕਰਲਾਉਂਦੀ ਭੜਕ ਦੀ ਫਿਰ ਰਹੀ ਸੀ ਆਪਣੀ ਕੀਤੀ ਹੋਈ ਗਲਤੀ ਯਾਦ ਆ ਰਹੀ ਸੀ ।
ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ
8288047637

Leave a Reply

Your email address will not be published. Required fields are marked *