ਤੀਹ ਕੂ ਵਰੇ ਪਹਿਲੋਂ..ਸਾਡੇ ਨਾਲ ਮੁੰਡਾ..ਰਿਸ਼ਤੇਦਾਰੀ ਵੀ ਸੀ..ਆਪਣੇ ਘਰੇ ਹੋਈ ਹਰ ਗੱਲ ਦੱਸ ਦੇਣੀ..ਘਰੋਂ ਮਾੜੇ ਸਨ..ਕੇਰਾਂ ਵਿਆਹ ਤੇ ਗਏ ਨੂੰ ਮਖੌਲ ਹੋਣੇ ਸ਼ੁਰੂ ਹੋ ਗਏ..ਪਾਈ ਪੈਂਟ ਬਾਪ ਦੀ ਲੱਥੀ ਛੋਟੀ ਕਰਕੇ ਬਣਾਈ ਸੀ ਤੇ ਬੁਸ਼ਰ੍ਟ ਮਾਂ ਦੇ ਪੂਰਾਣੇ ਸੂਟ ਦੀ ਸੀ..!
ਅਖੀਰ ਅੱਕ ਕੇ ਮਾਂ ਨੂੰ ਸਾਰੀ ਗੱਲ ਦੱਸੀ..ਉਸ ਨੇ ਪਿਓ ਵੱਲ ਘੱਲ ਦਿੱਤਾ..ਪਿਓ ਨੇ ਠਿੱਠ ਕਰਦਿਆਂ ਨੂੰ ਦੱਬੀ ਵਾਜ ਦਬਕਾ ਮਾਰਿਆ ਪਰ ਉਹ ਨਾ ਹਟੇ..!
ਅਗਲੇ ਦਿਨ ਸਕੂਲ ਆਏ ਨੂੰ ਪੁੱਛਿਆ ਕੇ ਕੱਲ ਛੇਤੀ ਕਿਓਂ ਮੁੜ ਗਏ ਸੋ..ਮਗਰੋਂ ਓਹਨਾ ਗਜਰੇਲਾ ਵੀ ਵਰਤਾਇਆ ਸੀ..?
ਆਖਣ ਲੱਗਾ ਡੈਡੀ ਵੀ ਇਹੋ ਆਖਿਆ ਸੀ..ਭੋਲੀ ਗਜਰੇਲਾ ਖਾ ਕੇ ਚੱਲਦੇ..ਪਰ ਅੱਗਿਓਂ ਆਖਦੀ..”ਵੇ ਵੱਸਣਾ ਚੁੱਲੇ ਵਿਚ ਪਵੇ ਗਜਰੇਲਾ..ਠਿੱਠ ਕਰਵਾ ਕਰਵਾ ਮੁੰਡਾ ਥੋੜਾ ਗਵਾ ਲੈਣਾ..ਵੇਖ ਰੋ ਰੋ ਕੀ ਹਾਲ ਹੋਇਆ ਪਿਆ ਗਊ ਦਾ”
ਦੋਸਤੋ ਅੱਜ ਬੇਸ਼ੱਕ ਔਰਤ ਦਿਵਸ ਏ ਪਰ ਹਰ ਬਿਰਤਾਂਤ ਮਾਂ ਵਾਲੇ ਪਾਸੇ ਨੂੰ ਤੁਰ ਪੈਂਦਾ!
ਹਰਪ੍ਰੀਤ ਸਿੰਘ ਜਵੰਦਾ