ਕਿਉ ਨਿੱਘਰਦਾ ਜਾ ਰਿਹਾ ਆਪਸੀ ਰਿਸ਼ਤਿਆਂ ਦਾ ਤਾਲਮੇਲ,,,,,,
ਅੱਜ ਮੈਂ ਇਸ ਚਿੰਤਾ ਯੋਗ ਵਿਸ਼ੇ ਉਪਰ ਚਾਨਣਾ ਪਾਉਣਾ ਚਾਹੁੰਦਾ ਹਾਂ ਕਿ ਆਪਸੀ ਲੋਕਾਂ ਦਾ ਪਿਆਰ ਕਿਉਂ ਘੱਟ ਹੋ ਰਿਹਾ, ਮਨੁੱਖ ਇਕ ਸਮਾਜਿਕ ਪ੍ਰਾਣੀ ਹੈ ਅਤੇ ਸਮਾਜ ਵਿਚ ਹੀ ਆਪਣੇ ਜੀਵਨ ਦੇ ਪਲ ਬਸਰ ਕਰ ਜਾਂਦਾ ਹੈ ਜੇਕਰ ਗੱਲ ਕਰਾਂ ਮੈਂ ਕੁਝ ਕੁ ਦਹਾਕੇ ਪਹਿਲਾਂ ਦੀ ਤਾਂ ਸਭ ਲੋਕ ਆਪਸੀ ਸਾਂਝ ਨਾਲ ਰਹਿੰਦੇ ਸਨ ਸਭ ਦੁੱਖ ਸੁੱਖ ਦੇ ਭਾਈਵਾਲ ਹੁੰਦੇ,, ਹਉਮੈ ਨੂੰ ਤਿਆਗ ਕੇ ਮੋਹ ਦੀਆਂ ਤੰਦਾ ਵਿੱਚ ਬੰਨ ਕੇ ਰਹਿੰਦੇ ਬੁਜੁਰਗਾਂ ਦੀ ਕਹੀ ਗੱਲ ਪਰਵਾਨ ਕਰਦੇ ਅਤੇ ਸ਼ਰਮ ਹਜਾ ਨੂੰ ਸੂਰਤ ਸੀਰਤ ਦਾ ਗਹਿਣਾ ਬਣਾ ਕੇ ਰੱਖਦੇ,,,, ਪਰ ਅੱਜਕਲ ਦੇ ਬੱਚੇ ਪੱਛਮੀ ਸੱਭਿਆਚਾਰ ਦੇ ਰੰਗ ਵਿੱਚ ਰੰਗ ਚੁੱਕੇ ਹਨ ਜਿਨ੍ਹਾਂ ਦੇ ਜਿੰਮੇਵਾਰ ਮਾਂ ਬਾਪ ਵੀ ਹਨ,, ਇੰਟਰਨੈਟ ਨੇ ਬੇਸ਼ੱਕ ਸੰਚਾਰ ਦਾ ਸਾਧਨ ਬਹੁਤ ਸੌਖਾ ਕਰ ਦਿੱਤਾ ਪਰ ਦਿਲਾਂ ਦਾ ਪਿਆਰ ਮਧੋਲ ਕੇ ਰੱਖ ਦਿੱਤਾ, ਅੱਜ ਸਾਰੇ ਟੱਬਰ ਕੋਲ ਆਪਣੇ ਆਪਣੇ ਮੋਬਾਈਲ ਫੋਨ ਹਨ ਅਤੇ ਕੋਈ ਕਿਸੇ ਨਾਲ ਗੱਲ ਤੱਕ ਕਰਕੇ ਖੁਸ਼ ਨਹੀਂ,,ਜਿੱਥੇ ਸਾਡਾ ਸਮਾਜ ਤਰੱਕੀ ਕਰ ਰਿਹਾ ਓਥੇ ਰੱਬ ਵਰਗੇ ਰਿਸ਼ਤੇ ਵੀ ਗਵਾ ਰਿਹਾ, ਦੂਜਾ ਕਾਰਨ ਹੰਕਾਰ ਹੈਂਕੜਪੁਣਾ ਸਾੜਪੁਣਾ ਸਾਨੂੰ ਘੁਣ ਵਾਂਗੂ ਖਾ ਰਿਹਾ ਅੱਜ ਕੋਈ ਵੀ ਮਨੁੱਖ ਦੂਜੇ ਨੂੰ ਤਰੱਕੀ ਕਰਦਾ ਨਹੀਂ ਜ਼ਰ ਸਕਦਾ, ਜੋ ਦਿਲਾਂ ਵਿੱਚ ਜ਼ਹਿਰ ਘੁਲ ਰਿਹਾ ਤੇ ਸੋਚ ਪੱਖ਼ੋ ਨਿਕੰਮੇ ਹੋ ਰਹੇ ਆ,, ਅੱਜਕਲ ਦੇ ਬੱਚੇ ਜੰਮਦੇ ਹੀ ਜ਼ਵਾਨ ਹਨ ਓਨਾ ਚ ਭੋਲਾਪਨ ਬਚਪਨਾ ਬਿਲਕੁਲ ਖਤਮ ਹੋ ਰਿਹਾ ਦਾਦਾ ਦਾਦੀ ਦੇ ਪਿਆਰ ਤੋਂ ਸੱਖਣੇ ਹੋ ਰਹੇ ਹਨ ਕਿਉਂਕਿ ਜਿਆਦਾਤਰ ਲੋਕ ਪਿੰਡ ਛੱਡ ਕੇ ਸ਼ਹਿਰ ਨੂੰ ਤਰਜੀਹ ਦੇ ਰਹੇ ਹਨ ਅਤੇ ਪੈਸਾ ਵੀ ਮੁੱਖ ਕਾਰਨ ਹੈ ਜੋ ਰਿਸ਼ਤਿਆਂ ਵਿੱਚ ਫਿੱਕ ਪਾਉਣ ਦੀ ਭੂਮਿਕਾ ਨਿਭਾ ਰਿਹਾ,, ਸੋ ਲੋੜ ਹੈ ਮਨੁੱਖ ਨੂੰ ਆਪਣੇ ਆਪ ਦੀ ਪਹਿਚਾਣ ਕਰਨ ਦੀ ਆਪਸੀ ਮੇਲਜੋਲ ਵਧਾਉਣ ਦੀ ਅਤੇ ਦੁੱਖ ਸੁੱਖ ਨੂੰ ਵੰਡਣ ਦੀ,,,,