ਧੀਏ ਮੈਂ ਝੂਠਾ ਨਹੀਂ ਆ | dheeye mai jhootha nahi

ਵੇਖਲਾ ਧੀਏ! ਤੇਰਾ ਪਿਓ ਇੱਕ ਵੀ ਸਿੱਧਾ ਕੰਮ ਨਹੀਂ ਕਰਦਾ! ਜਦੋਂ ਵੀ ਕੁੱਝ ਕਹੋ ਕੰਮ ਕਰਨ ਨੂੰ ਕਹਾਂ ਕਹਿੰਦਾ  ਕੋਈ ਨਾ ਹੋ ਜਾਂਦਾ,!
 ਕਦੋੰ ਦਾ ਕਿਹਾ ਆਪਣੇ ਲਈ ਕੋਈ ਪੈਂਟ ਕਮੀਜ਼ ਲੈ ਆਓ ! ਸਾਲ ਹੋ ਗਿਆ ਓਹੋ ਪੱਗ ਓਹੀ ਇੱਕੋ ਪੈਂਟ ਕਮੀਜ਼ ਪਾ ਨਿਕਲ ਜਾਂਦੇ ਜਦੋਂ ਜਾਣਾ ਹੁੰਦਾਂ, ਮੇਰੇ ਨਾਲ ਕਦੇ ਮੈਚਿੰਗ ਕਰਕੇ ਕੱਪੜੇ ਨਹੀਂ ਪਾਉਂਦਾ
ਬਸ ਇੱਕੋ ਗੱਲ ਆ ਤੇਰੇ ਪਿਓ ਕੋਲ,
ਕੋਈ ਨਾ ! ਸਭ ਕੁੱਝ ਹੋ ਜਾਵੇਗਾ! 
ਜਾਂ ਹੱਸਕੇ ਟਾਲ ਦਵੇਗਾ ਜਾਂ ਫਿਰ ਗੱਲ ਮਜ਼ਾਕ ਚ ਪਾ ਦਵੇਗਾ ।

ਇੱਕ ਨੰਬਰ ਦਾ ਝੂਠਾ ਤੇਰਾ ਪਿਓ

ਮੈਂ ਇਹ ਸਭ ਬੋਲ ਸੁਣਕੇ 
ਆਪਣੇ ਸਾਇਕਲ ਤੇ ਝੋਲਾ ਟੰਗਿਆ  ਆਪਣੀ ਧੀ ਦਾ ਮੱਥਾ ਚੁੰਮਿਆ ਤੇ ਕੰਮ ਨੂੰ ਚੱਲ ਪਿਆ !
ਮੇਰੀ ਧੀ ਜਿਵੇਂ ਭੋਲੇਪਣ ਚ  ਆਖ ਰਹੀ ਹੋਵੇ ਪਾਪਾ ਕੁੱਝ ਖਾਣ ਨੂੰ ਲੈ ਆਇਓ ।ਦਿਹਾੜੀ ਤੋਂ ਸ਼ਾਮ ਨੂੰ ਆਉਂਦਿਆਂ ਮੇਰਾ ਸਾਇਕਲ ਪੈਂਚਰ ਹੋ ਗਿਆ ਮੈਂ ਘਰ ਲੇਟ ਪਹੁੰਚਿਆ,
ਘਰ ਵੜਦਿਆਂ ਹੀ ਮੇਰੀ ਧੀ ਨੇ ਮੈਨੂੰ ਅਵਾਜ ਦਿੱਤੀ ਪਾਪਾ ਆ ਗਏ ਪਾਪਾ ਆ ਗਏ !
ਪਾਪਾ ਅੱਜ ਤੁਸੀਂ ਲੇਟ ਹੋ ਗਏ !
ਹਾਂ ਪੁੱਤ ਹੋ ਗਿਆ ਅੱਜ ਲੇਟ, 

ਮੇਰੀ ਘਰਵਾਲੀ ਬੋਲੀ!!
ਆਹੋ ਮਿਲ ਗਿਆ ਹੋਣਾ ਕੋਈ ਯਾਰ ਬੇਲੀ , 
ਓਥੇ ਹੀ ਲੇਟ ਹੋ ਗਿਆ ਤੇਰਾ ਪਿਓ,
ਆਟਾ ਵੀ ਚੱਕੀ ਤੋਂ ਲਿਆਉਣ ਵਾਲਾ 140 ਰੁਪਏ  ਪਿਛਲੇ ਦੇਣੇ ਓਦੇ ਨਵੇਂ ਹੋਰ ਪਤਾ ਨਹੀਂ ਕਿੰਨੇ ਬਣਾ ਦੇਣੇ! 

ਮੈਂ ਰਾਤ ਲੰਮੇ ਪੈ ਗਿਆ ਮੇਰੇ ਨਾਲ ਮੇਰੀ ਢਾਈ ਸਾਲ ਦੀ ਬੱਚੀ ਮੇਰੀ ਉਂਗਲ ਘੁੱਟ ਕੇ ਫੜ ਕੇ ਸੁੱਤੀ ਸੀ ਜਿਵੇਂ ਕਹਿ ਰਹੀ ਹੋਵੇ ਪਾਪਾ ਮੇਰੇ ਕੋਲ ਰਹੋ।
ਉਹ ਗੂੜੀ ਨੀਂਦ ਸੁੱਤੀ ਪਈ ਸੀ, ਮੈਂ ਉਸਦਾ ਸਿਰ ਪਲੋਸਿਆ ਤੇ ਗੱਲਾਂ ਕੀਤੀਆਂ,
ਧੀਏ! ਤੈਨੂੰ ਕਿਵੇਂ ਸਮਝਾਵਾਂ ਤੇਰਾ ਪਿਓ ਝੂਠਾਂ ਨਹੀਂ ਆ!  
ਮੈਂ ਦੋ ਸਾਲ ਇੱਕੋ ਪੈਂਟ ਕਮੀਜ਼ ਨਾਲ ਗੁਜ਼ਾਰਾ ਕਰਦਾ ਸਿਰਫ ਇਸ ਲਈ ਜਿਹੜੇ ਪੈਸੇ ਮੈਂ ਆਪਣੇ ਕੱਪੜੇ ਤੇ ਖਰਚ ਕਰਨੇ ਓ ਮੈਂ ਤੇਰੇ ਕੱਪੜਿਆਂ ਲਈ ਰੱਖ ਲੈਂਦਾ ਕੇ ਮੇਰੀ ਧੀ ਨੂੰ ਸੋਹਣੇ ਕੱਪੜੇ ਮਿਲ ਜਾਣ,
ਤੇਰੀ ਮਾਂ ਦੇ ਸੂਟਾਂ ਨਾਲ ਪੱਗ ਮੈਚ ਨਹੀਂ ਕੀਤੀ ਕਦੇ ! ਕਿਉਂਕਿ ਮੇਰੀਆਂ ਪੱਗਾਂ ਓਹੀ ਪੁਰਾਣੀਆਂ ਨੇ ਰੰਗ ਉਡ ਗਏ ਰੋਜ ਬੰਨ ਬੰਨ ਕਿ , ਤੇਰੀ ਮਾਂ ਸੋਚਦੀ ਮੈਂ ਮੈਚਿੰਗ ਨਹੀਂ ਕਰਦਾ,
ਤੇਰੀ ਮਾਂ ਕਹਿੰਦੀ ਤੇਰਾ ਪਿਓ ਲੇਟ ਹੋ ਗਿਆ ਕੋਈ ਯਾਰ ਬੇਲੀ ਮਿਲਿਆ ਹੋਣਾ।
ਪਰ ਸੱਚ ਤਾਂ ਇਹ ਸੀ ਕਿ ਮੇਰਾ ਸਾਇਕਲ ਪੈਂਚਰ ਹੋ ਗਿਆ ਸੀ ਜੇਬ੍ਹ ਚ 2 ਰੁਪਏ ਟੁੱਟੇ ਸਨ , ਮੈਂ ਸੋਚਦਾ ਆਪਣੀ ਲਾਡੋ ਰਾਣੀ ਲਈ ਚੌਕਲੇਟ ਲੈ ਜਾਂਦਾ, ਓ ਖ਼ੁਸ਼ ਹੋ ਜਾਵੇਗੀ  ਪੈਂਚਰ ਦਾ ਕੀ ਐ!
ਕੋਲ ਹੀ ਤਾਂ ਪਿੰਡ ਆ 5 ਕੁ ਮੀਲ ਪੈਦਲ ਹੀ ਚੱਲ ਜਾਵਾਂਗਾ! 
ਸੱਚੀ ਧੀਏ ਮੈਂ ਝੂਠਾ ਨਹੀਂ ਆ 
ਕਾਸ! ਤੇਰਾ ਭੋਲਾਪਨ ਮੇਰੀਆਂ ਏਨਾ ਗੱਲਾਂ ਨੂੰ ਸਮਝ ਸਕੇ
ਕਿ ਇੱਕ ਪਿਓ ਆਪਣੇ ਅਰਮਾਨਾਂ ਸੁਪਨਿਆਂ ਨੂੰ ਮਾਰ ਕੇ ਆਪਣੇ ਪਰਿਵਾਰ ਨੂੰ ਕਿਵੇਂ ਖੁਸ ਰੱਖਦਾ!! 
ਚੱਲ ਕੋਈ ਨਾ ਧੀਏ ਵੱਡੀ ਹੋਵੇਂਗੀ ਸਮਝ ਜਾਵੇਂਗੀ।
ਕਾਸ! ਤੇਰੀ ਮਾਂ ਵੀ ਸਮਝ ਸਕੇ 
    * ਧੀਏ ਮੈਂ ਝੂਠਾ ਨਹੀੰ ਆ*
ਚੱਲ ਕੋਈ ਨਾ ——-
ਨਵਨੀਤ ਸਿੰਘ ਭੁੰਬਲੀ
9646865500

Leave a Reply

Your email address will not be published. Required fields are marked *