ਦੁੱਧ ਦਾ ਗਿਲਾਸ ਦੀ ਕੀਮਤ | dudh da glass di keemat

ਮੰਡੀ ਗੋਬਿੰਦਗਡ਼੍ਹ ਸ਼ਹਿਰ ਵਿੱਚ ਇੱਕ ਬਜੁਰਗ ਜੋੜਾ ਰਹਿ ਰਿਹਾ ਸੀ ਇੱਕ ਉਹਨਾਂ ਦਾ ਪੁੱਤਰ ਸੀ ਧਰਮਵੀਰ ਸਿੰਘ ਜੋ ਡਰਾਈਵਿੰਗ ਦਾ ਕੰਮ ਕਰਕੇ ਆਪਣੇ ਪੀੑਵਾਰ ਦਾ ਗੁਜ਼ਾਰਾ ਕਰਦਾ ਸੀ । ਫਿਰ ਉਸਦਾ ਵਿਆਹ ਕਰ ਦਿੱਤਾ , ਵਾਹਿਗੁਰੂ ਨੇ ਉਹਨਾਂ ਨੂੰ ਇੱਕ ਪੁੱਤਰ ਦੀ ਦਾਤ ਬਖਸ਼ੀ , ਜਿਸ ਨਾਮ ਕੋਹੇਨੂਰ ਰੱਖਿਆ । ਇੱਕ ਦਿਨ ਉਸਦੀ ਦੀ ਮਾਂ ਗੁਰਜੀਤ ਅਚਾਨਕ ਬਿਮਾਰ ਹੋ ਗਈ ਉਸਨੂੰ ਚੱਕ ਕੇ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ , ਜਿੱਥੇ ਡਾਕਟਰਾਂ ਨੇ ਮਿਤੑਕ ਕਰਾਰ ਦੇ ਦਿੱਤਾ ।
ਧਰਮਵੀਰ ਦੀ ਮਾਂ ਦੀ ਅਚਾਨਕ ਮੌਤ ਤੋਂ ਬਾਅਦ ਉਸਦੇ ਬਾਪੂ ਜੀ ਹਾਕਮ ਸਿੰਘ ਮੀਤ ਨੇ ਸਾਰੀ ਜਾਈਦਾਦ ਆਪਣੇ ਮੁੰਡੇ ਧਰਮਵੀਰ ਅਤੇ ਨੂੰਹ ਸੁਖਦੀਪ ਕੌਰ ਦੇ ਨਾਮ ਕਰਵਾ ਦਿੱਤੀ । ” ਹਾਕਮ ਸਿੰਘ ਮੀਤ ” ਲਿਖਣ ਤੇ ਪੜਣ ਦਾ ਬਹੁਤ ਸ਼ੁਕੀਨ ਸੀ ਅਤੇ ਸਾਰਿਆਂ ਦੇ ਦੁੱਖ ਸੁੱਖ ਦਾ ਸਾਂਝੀ ਸੀ ਅਤੇ ਹਰ ਇੱਕ ਦੇ ਕੰਮ ਆਉਣ ਵਾਲਾ ਬੰਦਾ । ਅਤੇ ਦੁੱਧ ਪੀਣ ਦਾ ਬਹੁਤ ਸੁਕੀਨ ਸੀ , ਚਾਹ ਤਾਂ ਕਦੇ ਉਸਨੇ ਆਪਣੇ ਮੂੰਹ ਨੂੰ ਨਹੀਂ ਸੀ ਲਾਈ । ਬਸ ਥੋਡ਼ਾ ਬਹੁਤਾ ਕੰਮਾਂ ਕਰਦਾ ਬਾਕੀ ਸਮਾਂ ਲਿਖਣ ਪੜਣ ਵਿੱਚ ਗੁਜ਼ਾਰ ਦਿੰਦਾ ਧਰਮਵੀਰ ਆਪਣੇ ਬਾਪੂ ਜੀ ਨੂੰ ਕਦੇ ਕੁੱਝ ਨਹੀਂ ਬੋਲਦਾ ਸੀ , ਹਰ ਟਾਈਮ ਆਪਣੇ ਬਾਪੂ ਜੀ ਦਾ ਖਿਆਲ ਰੱਖਦਾ ਸੀ ਬਹੁਤ ਕੰਮਾਂ ਕਰ ਲਿਆ ਹੁਣ ਤੁਸੀਂ ਅਰਾਮ ਕਰਿਆ ਕਰੋ । ਇੱਕ ਦਿਨ ਕੰਮ ਕਰਕੇ ਆਏ ਤਾਂ ਨੂਰ ਨੇ ਉਹਨਾਂ ਨੂੰ ਪਾਣੀ ਦਾ ਗਲਾਸ ਲਿਆ ਕੇ ਦਿੱਤਾ । ਫਿਰ ਨੂਰ ਨੂੰ ਕਿਹਾ ਜਾ ਤੇਰੀ ਮੰਮੀ ਨੂੰ ਕਹਿੰਦੇ ਮੈਨੂੰ ਰੋਟੀ ਪਾ ਦੇਵੇ ਬਹੁਤ ਭੁੱਖ ਲੱਗੀ ਹੈਂ ।ਉਹ ਅੰਦਰ ਗਿਆ ਆਪਣੀ ਮੰਮੀ ਤੋਂ ਥਾਲ ਵਿੱਚ ਰੋਟੀ ਪਵਾ ਕੇ ਲਿਆ ਕੇ ਅੱਗੇ ਪਏ ਟੇਬਲ ਤੇ ਰੱਖ ਦਿੱਤੀ , ਫਿਰ ਦੋਹਨੇ ਦਾਦਾ ਪੋਤਾ ਰੋਟੀ ਖਾਣ ਲੱਗ ਪਏ। ” ਦਾਦੇ ਨਾਲ ਰੋਟੀ ਖਾਦਾਂ ਵੇਖ ਕੇ ਸੁਖਦੀਪ ਨੂੰ ਬਹੁਤ ਗੁੱਸਾ ਆਇਆ , ਉਹ ਅੱਖਾਂ ਵਿਚੋਂ ਘੂਰ ਰਹੀ ਸੀ , “ਪਰ ਨੂਰ ਉਪਰ ਉਸਦੀ ਘੂਰ ਦਾ ਕੋਈ ਅਸਰ ਨਹੀਂ ਹੋ ਰਿਹਾ ਸੀ ।” ਰੋਟੀ ਖਾਦੀ ਫਿਰ ਅਵਾਜ਼ ਦਿੱਤੀ, ਪੁੱਤਰ ਮੈਨੂੰ ਇੱਕ ਦੁੱਧ ਗਿਲਾਸ ਗਰਮ ਕਰਕੇ ਦੇਦੇ ,” ਬਾਪੂ ਜੀ ਅੱਜ ਦੁੱਧ ਨਹੀਂ ਹੈ ਬਿੱਲੀ ਨੇ ਸਾਰਾ ਡੋਲ ਦਿੱਤਾ ਹੈ ।” “ਅੱਛਿਆ ਪੁੱਤਰ ਰਹਿਣ ਦਿਓ ? ”
ਇਹ ਕਿਹ ਕੇ ਆਪਣੇ ਦੂਸਰੇ ਕਮਰੇ ਵਿੱਚ ਪੜਣ ਲਿਖਣ ਬੈਠ ਗਿਆ । ਧਰਮਵੀਰ ਆਉਂਦਾ ਹੈ ਪੁੱਛਦਾ ਹੈ ਬਾਪੂ ਜੀ ਨੇ ਰੋਟੀ ਖਾ ਲਈ ਹੈਂ , ਹਾਂ ਖਾ ਲਈ ਏ ਵਿਹਲਡ਼ ਨੇ ਕਿਹਡ਼ਾ ਕੋਈ ਕੰਮ ਕਰਨਾ ਅੈ , ਉਹ ਚੁੱਪ ਰਿਹਾ ਕੁੱਝ ਨਹੀਂ ਬੋਲਿਆ । ਮੈਨੂੰ ਵੀ ਰੋਟੀ ਪਾ ਦੇ ਰੋਟੀ ਪਾ ਕੇ ਟੇਬਲ ਉਪਰ ਰੱਖ ਦਿੱਤੀ ਫਿਰ ਦੋਂਹਨੇ ਰੋਟੀ ਖਾਣ ਲੱਗ ਪਏ , ਅਜੇ ਖਾ ਹੀ ਰਹੇ ਸੀ ,”ਨੂਰ ਦੇ ਨਾਨਾ ਜੀ ਆ ਗਏ ।” ਸੁਖਦੀਪ ਰੋਟੀ ਵਿਚਾਲੇ ਛੱਡ ਕੇ ਆਪਣੇ ਬਾਪੂ ਜੀ ਗੁਰਮੇਲ ਸਿੰਘ ਨੂੰ ਦੁੱਧ ਦਾ ਗਿਲਾਸ ਗਰਮ ਕਰਕੇ ਲੈ ਕੇ ਆਈ , ਦੁੱਧ ਦਾ ਗਿਲਾਸ ਅੱਗੇ ਪਏ ਟੇਬਲ ਉੁੱਤੇ ਰੱਖ ਕੇ ਅੰਦਰ ਚਲੀ ਗਈ। ਨੂਰ ਇਹ ਸਭ ਕੁੱਝ ਦੇਖ ਰਿਹਾ ਸੀ ਕਿ ਦਾਦਾ ਜੀ ਨੂੰ ਤਾਂ ਦੁੱਧ ਦਿੱਤਾ ਨੀ ,” ਮੰਮੀ ਕਹਿੰਦੀ ਬਿੱਲੀ ਨੇ ਡੋਲ ਦਿੱਤਾ ਹੈ ।” ਨੂਰ ਨੇ ਦੁੱਧ ਦਾ ਗਿਲਾਸ ਚੱਕਿਆ ਆਪਣੇ ਦਾਦਾ ਜੀ ਨੂੰ ਦੇ ਆਇਆ ,ਅਤੇ ਕਿਹਾ ਬਿੱਲੀ ਨੇ ਜੋ ਦੁੱਧ ਡੋਲ ਦਿੱਤਾ ਸੀ ,” ਬਿੱਲੀ ਦੁੱਧ ਵਾਪਸ ਕਰ ਗਈ ਹੈ ।”” ਹੁਣ ਉਹ ਕੁੱਝ ਸੋਚਣ ਲਈ ਮਜ਼ਬੂਰ ਸੀ ।”ਸੁਖਦੀਪ ਅੰਦਰੋਂ ਬਹਾਰ ਆਈ ਤਾਂ ਕੀ ਦੇਖ ਰਹਿ ਹੈ ਟੇਬਲ ਉਪਰ ਬਾਪੂ ਜੀ ਅੱਗੇ ਦੁੱਧ ਨਹੀਂ ਹੈਂ । ” ਬਾਪੂ ਜੀ ਤੁਸੀਂ ਦੁੱਧ ਪੀ ਲਿਆ ਹੈਂ ? ਨਹੀ ਪੁੱਤਰ ,, ਉਹ ਤਾਂ ਨੂਰ ਚੱਕ ਕੇ ਦੁੱਧ ਦਾ ਗਿਲਾਸ ਆਪਣੇ ਦਾਦਾ ਜੀ ਨੂੰ ਦੇ ਆਇਆ । ਅਤੇ ਕਹਿ ਰਿਹਾ ਸੀ , ” ਜੋ ਬਿੱਲੀ ਨੇ ਦੁੱਧ ਡੋਲ ਦਿੱਤਾ ਸੀ, ਉਹ ਵਾਪਸ ਕਰ ਗਈ ਅੈਂ ।”ਸੁਖਦੀਪ ਗੁੱਸੇ ਨਾਲ ਲਾਲ ਪੀਲੀ ਹੋਕੇ ਕਹਿਣ ਲੱਗੀ ਨੂੰਰ ਤੂੰ ਆਪਣੇ ਨਾਨਾ ਜੀ ਦੇ ਅੱਗਿਉਂ ਦੁੱਧ ਦਾ ਗਿਲਾਸ ਕਿਉਂ ਚੱਕਿਆ ਹੈਂ । ਮੰਮੀ ਜੀ ਮੈਂ ਨਹੀਂ ਚੱਕਿਆ,” ਉਹ ਤਾਂ ਬਿੱਲੀ ਪੀ ਗਈ ਅੈਂ ।” ਦਾਦਾ ਜੀ ਨੂੰ ਤਾਂ ਉਹ ਦੁੱਧ ਦਾ ਗਿਲਾਸ ਦੇ ਕੇ ਆਇਆ ,” ਜੋ ਬਿੱਲੀ ਦੁੱਧ ਵਾਪਸ ਕਰਕੇ ਗਈ ਸੀ।”, ” ਹੁਣ ਉਹ ਸੋਚ ਰਹੀ ਸੀ ਕਿ ਨੂਰ ਨੇ ਮੈਨੂੰ ਇਹ ਗੱਲ ਕਿਉਂ ਕਹੀ। “ਦੂਸਰੇ ਦਿਨ ਸਾਰਾ ਪੀੑਵਾਰ ਇਕੱਠਾ ਬੈਠਾ ਸੀ ਤਾਂ ਨੂਰ ਦੇ ਦਾਦਾ ਜੀ ਨੇ ਸਾਰੀ ਜਾਈਦਾਦ ਦਾ ਵਸੀਅਤਨਾਮਾ ਲਿਖਵਾਕੇ ਨੂਰ ਦੇ ਹੱਥ ਤੇ ਰੱਖ ਦਿਤਾ ।” ਅਤੇ ਕਿਹਾ ਪੁੱਤਰ ਇਹ ਦੁੱਧ ਦੇ ਗਿਲਾਸ ਦੀ ਕੀਮਤ ਹੈਂ ਜੋ ਬਿੱਲੀ ਵਾਪਸ ਕਰ ਗਈ ਸੀ , ਮੈਨੂੰ ਦੇ ਕੇ ਆਇਆ ਸੀ ।”ਹੁਣ ਸੁਖਦੀਪ ਆਪਣੀ ਗਲਤੀ ਮਹਿਸੂਸ ਕਰ ਰਹੀ ਸੀ । ਅਤੇ ” ਦੁੱਧ ਦੇ ਗਿਲਾਸ ਦੀ ਕੀਮਤ ,ਦਾ ਪਤਾ ਲੱਗ ਚੁੱਕਿਆ ਸੀ ।”

ਹਾਕਮ ਸਿੰਘ ਮੀਤ ਬੌਂਦਲੀ
” ਮੰਡੀ ਗੋਬਿੰਦਗਡ਼੍ਹ ”

Leave a Reply

Your email address will not be published. Required fields are marked *