ਪੰਜ ਮਜਦੂਰ ਤੇ ਇੱਕ ਜੰਟਾ | panj majdoor te ikk janta

ਗੱਲ 2002 ਦੀ ਹੈ। ਸਾਡੇ ਮਕਾਨ ਦਾ ਉਪਰਲੀ ਮੰਜਿਲ ਦਾ ਕੰਮ ਹੋ ਰਿਹਾ ਸੀ। ਸਾਰਾ ਕੰਮ ਰੇਸ਼ਮ ਮਿਸਤਰੀ ਨੂੰ ਠੇਕੇ ਤੇ ਦਿੱਤਾ ਸੀ। ਸਾਰੇ ਮਜਦੂਰ ਉਹ ਹੀ ਲਿਆਉਂਦਾ ਸੀ। ਅਸੀਂ ਦੋ ਟਾਈਮ ਦੀ ਚਾਹ ਪਿਲਾਉਂਦੇ ਸੀ ਮਜ਼ਦੂਰਾਂ ਨੂੰ। ਇੱਕ ਜੰਟਾ ਨਾਮ ਦਾ ਮਜਦੂਰ ਵੀ ਸੀ ਜੋ ਚਾਹ ਨਹੀਂ ਸੀ ਪੀਂਦਾ।

Continue reading


ਪਾਪਾ ਪਾਣੀ | papa paani

“ਪਾ ਪਾ ਪਾ ਪਾ ਪਾਪਾ ਪਾ ਪਾ ਪਾ ਪਾਣੀ।” ਹੱਥ ਵਿਚ ਪਾਣੀ ਦਾ ਗਿਲਾਸ ਫੜੀ ਬਾਲੜੀ ਨੇ ਕਿਹਾ ਜੋ ਇੱਕ ਬੇਟੀ ਸੀ। “ਵੀਰੇ ਆਹ ਲਾਓ ਪਾਣੀ ਪੀ ਲੋ।” ਹੁਣ ਵੀ ਹੱਥ ਵਿਚ ਪਾਣੀ ਦਾ ਗਿਲਾਸ ਸੀ। ਪਰ ਹੁਣ ਉਹ ਇੱਕ ਭੈਣ ਸੀ। “ਮਖਿਆ ਜੀ ਲਓ ਪਾਣੀ ਪੀ ਲਵੋ।” ਦੂਰੋਂ ਆਉਂਦੇ

Continue reading

ਸੁਫ਼ਨੇ | sufne

“ਅੰਕਲ ਜੀ ਛੋਟੇ ਭਰਾ ਦਾ ਵਿਆਹ ਹੈ।” ਉਸਨੇ ਮਿਠਾਈ ਦਾ ਡਿੱਬਾ ਤੇ ਕਾਰਡ ਫੜਾਉਂਦੇ ਨੇ ਕਿਹਾ। ਚਾਹੇ ਮੈਂ ਉਸ ਨੂੰ ਪਹਿਚਾਣਿਆ ਨਹੀਂ ਸੀ ਪਰ ਇਹ ਆਖ ਕੇ ਮੈਂ ਹੱਥੀ ਆਇਆ ਡਿੱਬਾ ਨਹੀਂ ਗੰਵਾਉਣਾ ਚਾਹੁੰਦਾ ਸੀ। “ਕਿੱਥੇ ਹੈ ਵਿਆਹ।” ਮੈਂ ਗੱਲ ਪਲਟਨ ਦੇ ਲਹਿਜੇ ਨਾਲ ਪੁੱਛਿਆ। “ਜੀ ਪੰਚਵਤੀ ਰਿਜ਼ੋਰਟ ਵਿਚ ਇਸੇ

Continue reading

ਇੱਕ ਵਿਆਹ | ikk vyah

ਸਤਰ ਦੇ ਦਹਾਕੇ ਦੇ ਅੰਤਿਮ ਸਾਲ ਯ ਅੱਸੀਵੇਂ ਦਹਾਕੇ ਦੇ ਮੁਢਲੇ ਸਾਲ ਦੀ ਗੱਲ ਹੈ ਸ਼ਾਇਦ। ਡੱਬਵਾਲੀ ਦੇ ਮਸ਼ਹੂਰ ਪੈਟਰੋਲ ਪੰਪ ਦੇ ਇੱਕ ਕਰਿੰਦੇ ਦੇ ਭਰਾ ਦਾ ਵਿਆਹ ਹੋਇਆ। ਪੰਜਾਬ ਦੇ ਮਾਨਸਾ ਸ਼ਹਿਰ ਵਿੱਚ। ਉਸ ਲਈ ਕਰਿੰਦਾ ਸ਼ਬਦ ਠੀਕ ਨਹੀਂ ਲਗਦਾ ਉਹ ਪੰਪ ਦਾ ਕਰਤਾ ਧਰਤਾ ਸੀ। ਉਸ ਪੰਪ ਨੂੰ

Continue reading


ਡਾਕਟਰ ਟੀ ਸੁਭਰਾਮਨੀਅਮ | doctor

ਡਾ ਟੀਂ ਸੁਬਰਾਮਨੀਅਮ ਐਨ ਆਈ ਐਸ ਪਟਿਆਲਾ ਵਿਖੇ ਭਾਰਤੀ ਬਾਸਕਟ ਬਾਲ ਦੇ ਟੀਮ ਦੇ ਕੋਚ ਸਨ। ਸੇਵਾ ਮੁਕਤੀ ਤੋਂ ਬਾਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਓਹਨਾ ਨੂੰ ਦਸਮੇਸ਼ ਸਕੂਲ ਬਾਦਲ ਵਿਖੇ ਲ਼ੈ ਆਏ। ਉਹ ਬਹੁਤ ਵਧੀਆ ਕੋਚ ਸਨ ਉਹ ਲੜਕੀਆਂ ਨੂੰ ਵਧੀਆ ਕੋਚਿੰਗ ਦਿੰਦੇ। ਸਵੇਰੇ ਸ਼ਾਮ ਕੋਚਿੰਗ ਦੇਣ

Continue reading

ਮੇਰੀ ਮਾਂ ਦੀਆਂ ਗੱਲਾਂ | meri maa diya gallan

ਜਿਥੋਂ ਤੱਕ ਮੈਨੂੰ ਯਾਦ ਹੈ ਮਾਂ ਨੂੰ ਖੱਟੀ ਮਿੱਠੀ ਇਮਲੀ ਦੇ ਰੂਪ ਵਿੱਚ ਵੇਖਿਆ ਹੈ। ਬਹੁਤ ਪਿਆਰ ਕਰਦੀ। ਰੀਝਾਂ ਨਾਲ ਤਿਆਰ ਕਰਦੀ ਨੁਹਾਉਂਦੀ ਪਰ ਝਾਵੇਂ ਨਾਲ ਰਗੜਦੀ। ਰੋਂਦੇ ਕਰਲਾਉਂਦੇ ਅੱਖਾਂ ਵਿੱਚ ਸਬੁਣ ਪੈ ਜਾਣੀ ਪਰ ਉਸਤੇ ਕੋਈ ਅਸਰ ਨਾ ਹੋਣਾ। ਨੰਗੇ ਪਿੰਡੇ ਹੀ ਖੜਕੈਤੜੀ ਕਰ ਦਿੰਦੀ। ਹੱਥ ਵੀ ਸੁਖ ਨਾਲ

Continue reading

ਵਾਹ ਛੋਟੂ ਰਾਮ ਸ਼ਰਮਾਂ | wah chotu ram sharma

ਦੋ ਨਵੰਬਰ 2014 ਨੂੰ ਜਦੋ ਮੈ ਆਪਣੀ ਕਾਰ ਦੁਆਰਾ ਡਬਵਾਲੀ ਤੋਂ ਸਿਰਸਾ ਜਾ ਰਿਹਾ ਸੀ ਕਾਰ ਵਿਚ ਮੇਰੀ ਪਤਨੀ ਤੇ ਭਤੀਜਾ ਸੰਗੀਤ ਵੀ ਸੀ। ਕੋਈ 18 ਕੁ ਕਿਲੋਮੀਟਰ ਜਾ ਕੇ ਸਾਡੀ ਕਾਰ ਇੱਕ ਦੁਰਘਟਨਾ ਦਾ ਸ਼ਿਕਾਰ ਹੋ ਗਈ। ਮੋਬਾਈਲ ਫੋਨ ਤੇ ਘਰੇ ਸੂਚਨਾ ਦੇ ਦਿੱਤੀ ਗਈ ਐਕਸੀਡੇੰਟ ਦਾ ਨਾਮ ਸੁਣਕੇ

Continue reading


ਤਾਕਤ ਦੇ ਟੀਕੇ | takat de teeke

”ਕੀ ਹਾਲ ਹੈ ਮਾਸੀ ਤੇਰਾ” ”ਠੀਕ ਹੈ । ਕਾਫੀ ਫਰਕ ਹੈ ।” ਮਾਸੀ ਕੁਝ ਹੌਸਲੇ ਜਿਹੇ ਨਾਲ ਬੋਲੀ । ”ਕਲ੍ਹ ਰਾਖੀ ਦੀ ਮੰਮੀ ਕਹਿੰਦੀ ਸੀ ਬਈ ਮਾਸੀ ਦੀ ਤਬੀਅਤ ਠੀਕ ਨਹੀਂ ਹੈ । ”ਹਾਂ ਕਈ ਦਿਨਾਂ ਤੋਂ ਟੈਂਸ਼ਨ ਜਿਹੀ ਸੀ, ਘਬਰਾਹਟ ਤੇ ਕਮ॥ੋਰੀ ਵੀ ਸੀ ।”ਮਾਸੀ ਨੇ ਵਿਸਥਾਰ ਨਾਲ ਦੱਸਣ

Continue reading

ਬਿਜਲੀ ਦਾ ਪੱਖਾ | bijli da pakha

ਗੱਲ ਕੋਈ ਚਾਲੀ ਕੁ ਸਾਲ ਪੁਰਾਣੀ ਹੈ। ਸਾਡੇ ਪਿੰਡ ਬਿਜਲੀ ਆਈ ਨੂੰ ਮਹੀਨਾ ਕੁ ਹੀ ਹੋਇਆ ਸੀ। ਟਾਵੇਂ ਟਾਵੇਂ ਘਰਾਂ ਨੇ ਬਿਜਲੀ ਲਗਵਾਈ ਸੀ। ਪਹਿਲਾ ਮੀਟਰ ਸਾਡੇ ਘਰੇ ਹੀ ਲੱਗਿਆ ਸੀ ਤੇ ਮੇਰੇ ਚਾਚੇ ( ਵੱਡੇ ਦਾਦੇ ਆਲੇ ਘਰ ਚ ) ਦੂਜਾ। 100 100 ਵਾਟ ਦੇ ਬਲਬ ਜਗਿਆ ਕਰਨ। ਦਿਨ

Continue reading

ਮੈਂ ਤੇ ਮੇਰੇ ਨਾਲਦੀ | mai te mere naaldi

ਹੁਣ ਅਸੀਂ ਦੋਵੇਂ ਸੇਵਾਮੁਕਤ ਹਾਂ। ਮੈਂ ਕੋਈਂ 36_37 ਸਾਲ ਪੰਜਾਬ ਵਿੱਚ ਇੱਕ ਅੰਗਰੇਜ਼ੀ ਮਾਧਿਅਮ ਸਕੂਲ ਵਿੱਚ ਨੌਕਰੀ ਕੀਤੀ। ਮੇਰੇ ਨਾਲਦੀ ਨੇ ਆਪਣੀ ਜਿੰਦਗੀ ਦੇ ਕੋਈਂ 36 ਸਾਲ ਹਰਿਆਣਾ ਸਿੱਖਿਆ ਵਿਭਾਗ ਵਿੱਚ ਬੱਚੀਆਂ ਦਾ ਭਵਿੱਖ ਬਨਾਉਣ ਦੇ ਲੇਖੇ ਲਾਏ ਹਨ। ਹੁਣ ਅਸੀਂ ਦੋਨੇ ਸੀਨੀਅਰ ਸਿਟੀਜਨ ਦੀ ਸ੍ਰੇਣੀ ਵਿੱਚ ਆਉਂਦੇ ਹਾਂ। ਕੇਂਦਰ

Continue reading