ਅੰਨ ਦੀ ਬੇਕਦਰੀ | ann di bekadri

ਸ਼ਾਮੀ ਜਿਹੇ ਕਿਸੇ ਕਰੀਬੀ ਦੇ ਘਰ ਰੱਖੇ ਧਾਰਮਿਕ ਪ੍ਰੋਗਰਾਮ ਤੇ ਗਏ ਅਤੇ ਵਾਪੀਸੀ ਵੇਲੇ ਕਹਿੰਦੀ ਜੀ ਦੋ ਦੋ ਫੁਲਕੇ ਢਾਬੇ ਤੇ ਹੀ ਖਾ ਲਾਈਏ।ਕਿੱਥੇ ਜਾਕੇ ਦਾਲ ਬਣਾਵਾਂਗੇ।ਮੈਨੂੰ ਵੀ ਗੱਲ ਜਿਹੀ ਜੱਚ ਗਈ ।ਭਾਵੇਂ ਬਹੁਤੀ ਭੁੱਖ ਨਹੀਂ ਸੀ। ਇੱਕ ਮਿਕਸ ਵੈਜ ਹੀ ਲਈ। ਸਾਡੇ ਨਾਲ ਦੇ ਮੇਜ਼ ਤੇ ਕੋਈ ਪਰਵਾਸੀ ਪਰਿਵਾਰ ਰੋਟੀ ਖਾਣ ਲਈ ਆਇਆ। ਤਿੰਨ ਜੀਅ ਸਨ ਉਹ ਤੇ ਉਹਨਾਂ ਇੱਕ ਦਾਲ ਫਰਾਈ ਦਾ ਆਰਡਰ ਦਿੱਤਾ। ਅਸੀਂ ਦੋ ਦੋ ਰੋਟੀਆਂ ਖਾਧੀਆਂ ਸਾਡੀ ਮਿਕਸ ਵੈਜ ਦੀ ਪਲੇਟ ਅੱਧ ਨਾਲੋਂ ਵੱਧ ਬਚੀ ਹੋਈ ਸੀ। ਸਬਜ਼ੀ ਜੂਠੀ ਛੱਡਣੀ ਵੀ ਗਲਤ ਸੀ ਤੇ ਪੈਕ ਕਰਵਾ ਕੇ ਘਰ ਲਿਆਉਣ ਦਾ ਵੀ ਕੋਈ ਤੁੱਕ ਨਹੀਂ ਸੀ।
ਕਿਥੋਂ ਆਏ ਹੋ? ਮੈਂ ਗੱਲ ਤੋਰਨ ਦੇ ਲਹਿਜੇ ਨਾਲ ਪੁੱਛਿਆ।
ਬੀਕਾਨੇਰ ਤੋਂ।
ਜਾਣਾ ਕਿੱਥੇ ਹੈ ਹੁਣ?
ਬਠਿੰਡੇ।
ਤੇ ਅੱਗੇ?
ਫਰੀਦਕੋਟ। ਉਸਦੇ ਜਵਾਬ ਸੰਖੇਪ ਹੀ ਸਨ।
ਜੇ ਬੁਰਾ ਨਾ ਮੰਨੋ ਤਾਂ ਆਹ ਸਬਜ਼ੀ ਬਿਲਕੁਲ ਸੁੱਚੀ ਹੈ। ਅਸੀਂ ਚਮਚ ਨਾਲ ਆਪਣੀ ਪਲੇਟ ਵਿੱਚ ਪਾਈ ਹੈ। ਆਹ ਲੈ ਲਵੋ।ਮੈਂ ਥੋੜੀ ਹਲੀਮੀ ਤੇ ਅਦਬ ਨਾਲ ਕਿਹਾ।
ਮੇਰੀ ਹਮਸਫਰ ਨੇ ਥੋੜਾ ਨੱਕ ਵੱਟਿਆ। ਉਸਨੂੰ ਲੱਗਿਆ ਕਿ ਉਹ ਗਲ ਪੈ ਜਾਣਗੇ।ਤੇ ਸਬਜ਼ੀ ਨਹੀਂ ਲੈਣਗੇ।
ਪਰ ਉਸਦਾ ਸ਼ੱਕ ਗਲਤ ਨਿਕਲਿਆ ਤੇ ਮੇਰੀ ਇੱਛਾ ਦਾ ਸਨਮਾਨ ਕਰਦੇ ਹੋਏ ਉਸ ਆਦਮੀ ਨੇ ਸਬਜ਼ੀ ਦਾ ਡੋਂਗਾ ਮੇਰੇ ਕੋਲੋ ਫੜ੍ਹ ਲਿਆ। ਓਹਨਾ ਤਿੰਨਾਂ ਪਤੀ ਪਤਨੀ ਤੇ ਬੱਚੇ ਨੇ ਸਬਜ਼ੀ ਖਾ ਲਈ। ਚਲੋ ਅੰਨ ਸੀ ਡਸਟਬਿੰਨ ਚ ਜਾਣ ਦੀ ਬਜਾਇ ਕਿਸੇ ਦੇ ਪੇਟ ਵਿੱਚ ਗਿਆ। ਮੇਰੀ ਰੂਹ ਖੁਸ਼ ਹੋ ਗਈ। ਚਾਹੇ ਉਹ ਲੋੜਵੰਦ ਨਹੀਂ ਸੀ। ਪਰ ਅੰਨ ਦਾ ਅਪਮਾਨ ਹੋਣੋ ਬੱਚ ਗਿਆ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *