ਭੂਤਰੀ ਮੰਢੀਰ | bhootri mandeer

ਵੱਡਾ ਟਰੈਕਟਰ ਉਪਰ ਬਹੁਤ ਵੱਡੀ ਬੇਸ ਲਾਈ , ਉਸ ਉਪਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ਕੰਨ ਪਾੜਵੀਂ ਆਵਾਜ਼ ਵਿਚ ਸੰਤਾਂ ਨੂੰ ਸਮਰਪਿਤ ਗਾਣੇ । ਐਡੀ ਬੇਸ ਨਾ ਪਿਛੇ ਕੁਝ ਦਿਖਣ ਦੇਂਦੀ ਨਾ ਐਡੀ ਉੱਚੀ ਆਵਾਜ਼ ਵਿਚ ਪਿਛਲੇ ਬੰਦੇ ਦਾ ਹਾਰਨ ਸੁਣਦੇ । ਮਸਤੀ ਨਾਲ ਸੜਕ ਵਿਚਾਲੇ ਚੱਲਦੇ ਹੋਏ ਆਪਣੇ ਜੰਮਣ ਵਾਲਿਆਂ ਦੇ ਨਾਲ ਪੂਰੀ ਕੌਮ ਦਾ ਜਲੂਸ ਕੱਢਦੇ ਫੁਕਰਿਆਂ ਨੂੰ ਕੌਮ ਆਪ ਨੱਥ ਪਾਵੇ ਤਾਂ ਚੰਗਾ । ਜੇ ਪੁਲਸ ਪ੍ਰਸ਼ਾਸਨ ਜਾਂ ਸਥਾਨਕ ਲੋਕ ਰੋਕਣ ਤਾਂ ਸਾਨੂੰ ਚੰਗਾ ਨੀ ਲੱਗਦਾ। ਚੱਕ ਨਾਨਕੀ ਨੂੰ ਗੁਰੂ ਸਾਹਿਬ ਨੇ ਆਨੰਦਪੁਰ ਸਾਹਿਬ ਨਾਮ ਇਸ ਲਈ ਨਹੀਂ ਦਿੱਤਾ ਸੀ ਕਿ ਸਾਡੀ ਭੂਤਰੀ ਮੰਢੀਰ ਇਥੇ ਆਣਕੇ ਗੁਰੂ ਦੀਆਂ ਖੁਸ਼ੀਆਂ ਲੈਣ ਆਈ ਸੰਗਤ ਲਈ ਪ੍ਰੇਸ਼ਾਨੀ ਦਾ ਸਬੱਬ ਬਣੇ। ਇਹ ਆਪ ਤਾਂ ਆਪਣੀ ਆਈ ਮਰਦੇ ਪਰ ਜਿਸ ਨਾਲ ਟਕਰਾਉਂਦੇ ਉਸਨੂੰ ਨਾਜਾਇਜ਼ ਮਾਰਦੇ ਹਨ।
ਭੁੱਲ ਚੁੱਕ ਦੀ ਖਿਮਾਂ…

Leave a Reply

Your email address will not be published. Required fields are marked *