“ਲੈ ਉਹ ਆ ਗਿਆ। ਇਹ ਉਸਦੀ ਹੀ ਕਾਰ ਹੈ ਹੌਂਡਾ ਸਿਟੀ, ਐਚ ਆਰ 25 ਨੰਬਰ ਵਾਲੀ।” ਮੇਰੇ ਨਾਲ ਬੈਠੀ ਨੇ ਆਖਿਆ।
“ਨਹੀਂ ਇਹ ਉਹ ਨਹੀਂ ਹੋ ਸਕਦਾ। ਕੋਈ ਹੋਰ ਹੈ।” ਮੈਂ ਆਪਣੇ ਵਿਸ਼ਵਾਸ ਦੇ ਸਹਾਰੇ ਨਾਲ ਆਖਿਆ।
“ਕਿਓੰ?” ਉਹ ਜਦੋ ਓਹੀ ਕਾਰ ਹੈ ਤੇਂ ਓਹੀ ਨੰਬਰ।” ਉਹ ਵੀ ਯਕਦਮ ਬੋਲੀ।
“ਵੇਖਿਆ ਇਹ ਉਹ ਨਹੀਂ ਸੀ।” ਮੈਂ ਕਿਹਾ।
“ਤੁਸੀਂ ਕਿਵੇ ਕਹਿ ਦਿੱਤਾ ਕਿ ਇਹ ਉਹ ਨਹੀਂ ਹੋ ਸਕਦਾ। ਜਦੋ ਕਿ ਨਾ ਤੁਹਾਨੂੰ ਉਸਦੀ ਕਾਰ ਦਾ ਪਤਾ ਨਾ ਨੰਬਰ ਦਾ ਨਾਂ ਹੀ ਤੁਸੀਂ ਉਸਦਾ ਚੇਹਰਾ ਵੇਖਿਆ ਸੀ?” ਉਹ ਹੈਰਾਨ ਸੀ।
“ਮਖਿਆ ਜੇ ਉਂਹ ਹੁੰਦਾ ਤਾਂ ਪਹਿਲਾਂ ਉਸਨੇ ਆਕੇ ਮੈਨੂੰ ਨਮਸਕਾਰ ਕਰਨਾ ਸੀ। ਕਾਰ ਤੋਂ ਉਤਰਕੇ। ਕਾਰ ਵਿੱਚ ਬੈਠੇ ਬੈਠੇ ਨੇ ਹਾਰਨ ਨਹੀਂ ਸੀ ਵਜਾਉਣਾ। ਕਿਉਂਕਿ ਉਹ ਬਹੁਤ ਸੰਸਕਾਰੀ ਪਰਿਵਾਰ ਤੋੰ ਹੈ।” ਮੇਰਾ ਵਿਸ਼ਵਾਸ ਬੋਲਿਆ।
ਅਜੇ ਇਹ ਗੱਲ ਹੋ ਹੀ ਰਹੀ ਸੀ ਕਿ ਦੂਸਰੀ ਹੌਂਡਾ ਸਿਟੀ ਕੋਲ ਆਕੇ ਰੁਕੀ। ਉਂਹ ਵੀ ਐਚ ਆਰ ਪੱਚੀ ਸੀ ਤੇ ਉਸ ਵਿਚੋਂ Navdeep Chalana ਨੇ ਉਤਰਕੇ ਮੇਰੇ ਕੋਲ ਆਕੇ ਮੈਨੂੰ ਨਮਸਕਾਰ ਕੀਤੀ। ਤੇ ਹਾਲ ਚਾਲ ਵੀ ਪੁੱਛਿਆ। ਮੈਂ ਵੀ ਹੱਸ ਪਿਆ ਤੇ ਉਹ ਵੀ । ਮੇਰੇ ਯਕੀਨ ਦੀ ਪੁਸ਼ਟੀ ਹੋ ਗਈ ਸੀ। ਤੇ ਮੇਰੇ ਵਿਸ਼ਵਾਸ ਦੀ ਜਿੱਤ। ਇਸ ਨੂੰ ਕਹਿੰਦੇ ਹਨ ਸੰਸਕਾਰ।
ਊਂ ਗੱਲ ਆ ਇੱਕ
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ