ਉੱਪ ਤਹਿਸੀਲਦਾਰ | up tehseeldar

ਡੱਬਵਾਲੀ ਦਾ ਜੰਮਪਲ ਇੱਕ ਉਪ ਤਹਿਸੀਲਦਾਰ ਹੁੰਦਾ ਸੀ ਜੋ ਬਜ਼ੁਰਗ ਅਵਸਥਾ ਵਿੱਚ ਸੀ। ਜੋ ਅਕਸਰ ਸ਼ਰਦੀਆਂ ਵਿੱਚ ਗੂੜੇ ਰੰਗ ਦੇ ਗਰਮ ਪਜਾਮੇ ਪਾਉਂਦਾ ਸੀ। ਇੱਕ ਦਿਨ ਜਦੋ ਉਹ ਰੈਸਟ ਹਾਊਸ ਦੇ ਵਾਸ਼ਰੂਮ ਤੋਂ ਬਾਹਰ ਆਇਆ ਤਾਂ ਇੱਕ ਪਾਸੇ ਤੋਂ ਉਸ ਦਾ ਪਜਾਮਾ ਕਾਫੀ ਗਿੱਲਾ ਸੀ।
“ਪੰਡਿਤ ਜੀ ਆਹ ਕੀ ਹੋ ਗਿਆ।” ਪਾਪਾ ਜੀ ਨੇ ਉਹਨਾਂ ਨੂੰ ਪੁੱਛਿਆ।
“ਯਾਰ ਪੇਸ਼ਾਬ ਕਰਨ ਗਿਆ ਸੀ। ਪਹਿਲਾ ਤਾਂ ਧਾਰ ਦੀ ਆਵਾਜ਼ ਆਉਂਦੀ ਸੀ ਫਿਰ ਅਵਾਜ ਅਉਣੋ ਬੰਦ ਹੋ ਗਈ। ਮੈਂ ਵੀ ਸੋਚਾਂ ਧਾਰ ਦੀ ਆਵਾਜ਼ ਕਿਓਂ ਨਹੀਂ ਆਉਂਦੀ।” ਨਾਇਬ ਸਾਹਿਬ ਨੇ ਆਪਣੀ ਸਮੱਸਿਆ ਦੱਸੀ।
ਕੋਲ ਖੜ੍ਹੇ ਕਈ ਪਟਵਾਰੀ ਤੇ ਹੋਰ ਲੋਕ ਹੱਸ ਪਏ। ਪਰ ਪੰਡਿਤ ਜੀ ਨੇ ਆਪਣੀ ਗੱਲ ਦੱਸਣ ਚ ਕੋਈ ਸ਼ਰਮ ਮਹਿਸੂਸ ਨਹੀਂ ਕੀਤੀ। ਕਿਉਂਕਿ ਉਦੋਂ ਲੋਕ ਸਚਾਈ ਛਿਪਾਉਂਦੇ ਨਹੀਂ ਸਨ।
ਹੁਣ ਉਮਰ ਦਾ ਤਕਾਜ਼ਾ ਇਹੋ ਜਿਹਾ ਹੈ। ਕਿ ਕਈ ਵਾਰੀ ਆਵਾਜ਼ ਆਉਂਦੀ ਆਉਂਦੀ ਬੰਦ ਹੋ ਜਾਂਦੀ ਹੈ।
ਫਿਰ ਬਾਹਰ ਆ ਕੇ ਜਦੋ ਠੰਡੇ ਪਜਾਮੇ ਦਾ ਅਹਸਾਸ ਹੁੰਦਾ ਹੈ ਤਾਂ ਲਗਦਾ ਹੈ ਬਈ ਲਗਦਾ ਹੈ ਅੱਜ ਤਾਂ ਨਾਇਬ ਤਹਿਸੀਲਦਾਰ ਬਣ ਗਏ।ਅਜਿਹੀ ਮਜਬੂਰੀ ਦੇ ਪੀੜਤਾਂ ਤੇ ਹੱਸਣ ਵਾਲਿਆਂ ਤੇ ਹੈਰਾਨੀ ਹੁੰਦੀ ਹੈ। ਪਤਾ ਨਹੀਂ ਕਦੋਂ ਕੋਈ ਆਦਮੀ ਉਮਰ ਅਨੁਸਾਰ ਨਾਇਬ ਤਹਿਸੀਲਦਾਰ ਬਣ ਜਾਵੇ।
ਮੋਰਲ ਆਫ ਦੀ ਸਟੋਰੀ
ਕਦੇ ਕਿਸੇ ਮਜਬੂਰ ਤੇ ਹੱਸਣਾ ਨਹੀਂ ਚਾਹੀਦਾ। ਇਹ ਉਮਰ ਹਰ ਇੱਕ ਤੇ ਆਉਣੀ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *