ਡੱਬਵਾਲੀ ਦੇ ਸੇਠੀ | dabwali de sethi

ਡੱਬਵਾਲੀ ਸ਼ਹਿਰ ਦੀ ਕੋਈ ਗਲੀ ਐਸੀ ਨਹੀਂ ਹੋਵੇਗੀ ਜਿਸ ਵਿੱਚ ਸੇਠੀਆਂ ਦਾ ਕੋਈ ਘਰ ਨਾ ਹੋਵੇ। ਜੇ ਕੋਈ ਅਜਿਹੀ ਗਲੀ ਹੈ ਵੀ ਤਾਂ ਉਸ ਵਿੱਚ ਜਰੂਰ ਦੋ ਤਿੰਨ ਘਰ ਹੀ ਹੋਣਗੇ ਯ ਉਹ ਬੰਦ ਗਲੀ ਹੋਵੇਗੀ। ਮੰਡੀ ਨੁਮਾ ਕਸਬੇ ਡੱਬਵਾਲੀ ਵਿੱਚ ਸੇਠੀਆਂ ਦੀ ਚੰਗੀ ਗਿਣਤੀ ਹੈ। ਜੇ ਪਿਛੋਕੜ ਦੀ ਗੱਲ ਕਰੀਏ ਤਾਂ ਸੇਠੀਆਂ ਦਾ ਮੁੱਢ ਪਾਕਿਸਤਾਨ ਤੋਂ ਬੰਨਿਆ ਹੈ। ਪਰ ਅੱਜ ਅਸੀਂ ਪਾਕਿਸਤਾਨ ਤੋਂ ਆਏ ਸੇਠੀਆਂ ਨੂੰ ਡੁਪਲੀਕੇਟ ਯ ਨਕਲੀ ਸੇਠੀ ਆਖਦੇ ਹਾਂ।
ਡੱਬਵਾਲੀ ਵਾਲੇ ਬਹੁਤੇ ਸੇਠੀ ਨਾਲ ਲਗਦੇ ਪਿੰਡਾਂ ਚੋਂ ਆਏ ਹਨ। ਜਿਵੇਂ ਕਿੱਲੀਆਂਵਾਲੀ ਵਾਲੇ, ਘੁਮਿਆਰੇ ਵਾਲੇ, ਮਹਿਣੇ ਵਾਲੇ, ਵੜਿੰਗਖੇੜੇ ਵਾਲੇ ਸੇਠੀ , ਸਹਿਣਾਖੇੜਾ ਤੇ ਫਰੀਦਕੋਟ ਕੋਟਲੀ ਵਾਲੇ ਸੇਠੀ। ਇਹਨਾਂ ਤੋਂ ਇਲਾਵਾ ਬਹੁਤ ਸਾਰੇ ਪਿੰਡਾਂ ਵਾਲੇ ਸੇਠੀ ਸ਼ਹਿਰ ਦੇ ਕਿਸੇ ਨਾ ਕਿਸੇ ਹਿੱਸੇ ਵਿੱਚ ਕਾਬਜ਼ ਹਨ।
ਜੇ ਕਿੱਤੇ ਅਨੁਸਾਰ ਸੇਠੀਆਂ ਦੀ ਗੱਲ ਕਰੀਏ ਤਾਂ ਸ਼ਾਇਦ ਹੀ ਕੋਈ ਧੰਦਾ ਹੋਵੇਗਾ ਜਿਸ ਵਿੱਚ ਸੇਠੀਆਂ ਦੀ ਸ਼ਮੂਲੀਅਤ ਨਾ ਕੀਤਾ ਹੋਵੇ। ਇੱਥੇ ਬੂਟਾਂ ਵਾਲੇ ਸੇਠੀ, ਸੂਟਾਂ ਵਾਲੇ ਸੇਠੀ, ਬਿਜਲੀ ਵਾਲੇ ਸੇਠੀ, ਹੋਟਲਵਾਲੇ, ਢਾਬੇਵਾਲੇ, ਚਾਹ ਦੇ ਖੋਖੇ ਵਾਲੇ ਸੇਠੀ, ਸੇਠੀ ਹਲਵਾਈ, ਤੇ ਸੇਠੀ ਕਢਾਈ, ਟਰੱਕਾਂ ਵਾਲੇ ਵੀ ਸੇਠੀ, ਸਿਨੇਮੇ ਵਾਲੇ, ਸ਼ੈਲਰ ਵਾਲੇ, ਪੈਟਰੋਲ ਪੰਪ ਵਾਲੇ, ਕਪੜੇ ਵਾਲੇ, ਕਿਤਾਬਾਂ ਵਾਲੇ, ਛੋਲੇ ਭਟੂਰੇ ਵਾਲਾ ਸੇਠੀ, ਆੜਤ ਵਾਲੇ, ਸਬਜ਼ੀ ਵਾਲੇ, ਬਰਫ ਵਾਲੇ, ਬਰਫੀ ਵਾਲੇ, ਘਿਓ ਵਾਲੇ ਸੇਠੀ, ਡੇਅਰੀ ਵਾਲੇ, ਕਰਿਆਨੇ ਵਾਲੇ ਸੇਠੀ ਮਸ਼ਹੂਰ ਹਨ।
ਕਦੇ ਗੁਰੂ ਨਾਨਕ ਕਲਾਜ ਵਾਲੇ ਸੇਠੀ ਦਾ ਨਾਮ ਸੀ ਕਦੇ ਬਾਦਲ ਸਕੂਲ ਵਾਲੇ ਸੇਠੀ ਦਾ। ਪੱਤਰਕਾਰੀ ਦੇ ਪੇਸ਼ੇ ਵਿੱਚ ਵੀ ਸੇਠੀ ਹਨ। ਜਿੱਥੇ ਇੱਕ ਪਾਸੇ ਇੱਕ ਨਾਇਬ ਤਹਿਸੀਲਦਾਰ ਸੇਠੀ ਸੀ ਉੱਥੇ ਤਹਿਸੀਲ ਵਿੱਚ ਇੱਕ ਸੇਵਾਦਾਰ ਵੀ ਸੇਠੀ ਸੀ।
ਇਥੋਂ ਦੇ ਸੇਠੀ ਸਮਾਜਿਕ ਰਾਜਨੈਤਿਕ ਤੇ ਧਾਰਮਿਕ ਸੰਸਥਾਵਾਂ ਵਿੱਚ ਪੂਰੇ ਕਾਰਜਸ਼ੀਲ ਹਨ। ਜਿੱਥੇ ਸ੍ਰੀ ਅਰੋੜਬੰਸ ਸਭਾ ਦੀ ਵਾਗਡੋਰ ਵੀ ਕਈ ਸਾਲ ਸੇਠੀਆਂ ਦੇ ਹੱਥ ਵਿੱਚ ਵੀ ਰਹੀ ਹੈ। ਉਥੇ ਸੇਠੀ ਪਰਿਵਾਰ ਨੇ ਸ਼ਹਿਰ ਦੇ ਮੰਦਿਰ ਦਾ ਪ੍ਰਬੰਧ ਵੀ ਸੰਭਾਲਿਆ ਹੈ। ਡੇਰਾ ਸਿਰਸਾ ਪ੍ਰੇਮੀਆਂ ਵਿੱਚ ਵੀ ਕਈ ਸੇਠੀ ਜਿੰਮੇਦਾਰਾਂ ਵਿੱਚ ਸ਼ਾਮਿਲ ਹਨ। ਰਾਮਲੀਲਾ ਵਿਚ ਵੀ ਸੇਠੀ ਮੂਹਰੇ। ਜਦੋ ਬੀਐਸਐਨਐਲ ਦਾ ਯੁੱਗ ਸੀ ਉਦੋਂ ਟੈਲੀਫੋਨ ਐਕਸਚੇਂਜ ਵਾਲੇ ਸੇਠੀ ਦਾ ਵੀ ਦਬਦਬਾ ਸੀ। ਜਦੋ ਖੂਨਦਾਨ ਦਾ ਜਿਕਰ ਆਉਂਦਾ ਹੈ ਤਾਂ ਵੀ ਸੇਠੀ ਦਾ ਹੀ ਜਿਕਰ ਆਉਂਦਾ ਹੈ। ਇਥੋਂ ਦੇ ਕੁਝ ਸੇਠੀ ਅਮਰੀਕਾ ਵਿੱਚ ਵੀ ਸੈਟਲ ਹਨ। ਕਦੇ ਸੇਠੀ ਪਰਿਵਾਰ ਦਾ ਉੱਤਰੀ ਭਾਰਤ ਦੇ ਵਿਉਪਾਰ ਮੰਡਲ ਤੇ ਕਬਜ਼ਾ ਸੀ ਤੇ ਕਦੇ ਕੋਈ ਸੇਠੀ ਰੇਲਵੇ ਸਲਾਹਕਾਰ ਬੋਰਡ ਦਾ ਮੈਂਬਰ ਸੀ। ਸੇਠੀ ਐਮ ਸੀ ਵੀ ਰਹੇ ਹਨ। ਬਹੁਤੇ ਬੈੰਕਾਂ ਦੀ ਲੋਕਲ ਸ਼ਾਖਾ ਵਿੱਚ ਇੱਕ ਅੱਧਾ ਸੇਠੀ ਤਾਂ ਹੁੰਦਾ ਹੀ ਹੈ। ਜਿੱਥੇ ਕੋਈ ਸੇਠੀ ਲੇਖਕ ਹੈ ਉਥੇ ਬਹੁਤੇ ਸੇਠੀ ਅਧਿਆਪਕ ਵੀ ਹਨ। ਡੱਬਵਾਲੀ ਵਿਚ ਸੇਠੀ ਡਾਕਟਰ ਦਾ ਵੀ ਨਾਮ ਆਉਂਦਾ ਹੈ। ਸੇਠੀ ਵਕੀਲ ਵੀ ਹਨ ਤੇ ਸੇਠੀ ਮੁਨਸ਼ੀ ਵੀ।
ਉਂਜ ਕਹਿੰਦੇ ਹਨ ਕਿ ਸੇਠੀ ਫੁਕਰੇ ਗ਼ੁੱਸੇਵਾਲੇ ਤੇ ਬੜਬੋਲੇ ਹੁੰਦੇ ਹਨ। ਜਿਆਦਾਤਰ ਵੇਖਿਆ ਗਿਆ ਹੈ ਕਿ ਪੜ੍ਹਾਈ ਲਿਖਾਈ ਵਿੱਚ ਸੇਠੀਆਂ ਦਾ ਹੱਥ ਤੰਗ ਹੀ ਹੁੰਦਾ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ।

Leave a Reply

Your email address will not be published. Required fields are marked *