ਮਿੰਨੀ ਕਹਾਣੀ – ਆਪਣੇ ਵੇਲੇ | aapne vele

ਗਰਮੀ ਦੇ ਦਿਨ ਸੀ , ਮੁੜਕੋ-ਮੁੜਕੀ ਹੋਈ ਜੈੈੈਲੋ ਗਲੀ ਵਾਲੇ ਦਰਵਾਜ਼ੇ ਵਿੱਚ ਜਾ ਖੜੀ ।ਉਧਰੋਂ ਆ ਰਹੀ ਮੀਤੋ ਨੇ ਪੁੱਛਿਆ, ” ਕਿਵੇਂ ਅੱਜ ਮੁੜਕੋ ਮੁੜਕੀ ਹੋਈ ਪਈ ਏ ।” ਨੀ ਭੈਣੇ ਰਸ਼ੋਈ ਦਾ ਕੰਮ ਕਰਕੇ ਆਈ ਹਾਂ । ਮੀਤੋ ਨੇ ਪੁੱਛਿਆ, ” …….. ਨਾਂ ਬਹੂ ?”
ਹਉਕਾ ਜਿਹਾ ਲੈਕੇ ਕਿਹਾ , ਉਹ ਤਾਂ ਏ ਸੀ ਵਾਲੇ ਕਮਰੇ ਵਿੱਚ ਸੁੱਤੀ ਪਈ ਹੈਂ । ਕਹਿੰਦੀ ਮੈਥੋਂ ਨੀ ਗਰਮੀ ਚ ਰਸ਼ੋਈ ਦਾ ਕੰਮ ਹੁੰਦਾ ਮੈਨੂੰ ਚੱਕਰ ਆਉਂਦੇ ਨੇ । ਕੀ ਫਾਈਦਾ ਪੁੱਤ ਵਿਆਹ ਕੇ ਜਦ ਆਪ ਹੀ ਹੱਥ ਜਲਾਉਂਣੇ ਨੇ ਮੀਤੋ ਨੇ ਆਪਣੇ ਦਰਦਾਂ ਨੂੰ ਛਪਾਉਂਦੀ ਹੋਈ ਨੇ ਕਿਹਾ । ਨਾਂ ਤੂੰ ਢਿੱਲੀ ਜਿਹੀ ਬੋਲਦੀ ਆਂ ,” ਕੀ ਦੱਸਾਂ ਭੈਣੇ ਜੇ ਪੱਲਾ ਚੱਕਾਂਗੇ ਢਿੱਡ ਤਾਂ ਆਪਣਾ ਹੀ ਨੰਗਾ ਹੋਏਗਾ । ”ਮੈ ਸਮਝੀ ਨੀ ਜੈਲੋ ਨੇ ਕਿਹਾ ?” ਸੁਣ ਭੈਣੇ ਅੱਜ ਚਾਰ ਦਿਨ ਹੋ ਗਏ ਬੁਖਾਰ ਚੜ੍ਹਦੇ ਨੂੰ ਸਾਰਾ ਕੰਮ ਕਰਕੇ ਗਈ ਸੀ । ਹੁਣ ਡਾਕਟਰ ਤੋਂ ਦਵਾਈ ਲੈਕੇ ਆਈ ਹਾਂ, ” ਨੂੰਹ ਰਾਣੀ ਤਾਂ ਸੁੱਤੀ ਪਈ ਨੀ ਉੱਠਦੀ , ਲੜਾਈ ਤੋਂ ਡਰਦਿਆਂ ਆਪ ਹੀ ਸਾਰਾ ਕੰਮ ਕਰ ਲਈਦਾ ।” ਜਦੋਂ ਆਪਣੇ ਵੇਲੇ ਸੀ ਸਾਰਾ ਘਰ ਦਾ ਕੰਮ ਸੱਸ ਸਹੁਰੇ ਦੇ ਸੁੱਤੇ ਪਏ-ਪਏ ਮੁਕਾ ਦਿੰਦੀਆਂ ਸੀ । ਆਪਾਂ ਤਾਂ ਹੁਣ ਵੀ ਹਿੱਕ ਦੇ ਜੋਰ ਨਾਲ ਕੰਮ ਕਰੀਦਾ , ਜੈਲੋ ਨੇ ਕਿਹਾ ? ਇਸ ਗੱਲ ਤੇ ਦੋਵੇਂ ਹੱਸਣ ਲੱਗ ਪਈਆਂ ‘ਹੁਣ ਦੋਵਾਂ ਦੀਆਂ ਅੱਖਾਂ ਚੋ ਕਿਰਦੇ ਹੰਝੂ ਦੱਸ ਰਹੇ ਸੀ ।” ਕਿ ਬੁਢਾਪੇ ਦਾ ਦਰਦ ਕਦੇ ਵੀ ਛੁਪਾਇਆ ਨਹੀਂ ਜਾਂਦਾ ।”
ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ
82880,47637

Leave a Reply

Your email address will not be published. Required fields are marked *