ਜਨਮ ਦਿਨ ਖੂਸ਼ ਸੂਰੀਆ | janam din

ਮੇਰੇ ਲਈ ਪੰਜਾਬੀ ਹੋਣਾ ਤੇ ਪੰਜਾਬੀਅਤ ਨਾਲ ਪਿਆਰ ਕਰਨਾ ਬਹੁਤ ਵੱਡੀ ਗੱਲ ਹੈ। ਪੰਜਾਬੀ ਮਾਂ ਬੋਲ਼ੀ ਦੀ ਸੇਵਾ ਕਰਨ ਵਾਲੇ ਮੇਰੇ ਲਈ ਬਹੁਤ ਹੀ ਸਤਿਕਾਰਿਤ ਹਨ। ਡਾਕਟਰ ਖ਼ੁਸ਼ਨਸੀਬ ਕੌਰ ਜੋ Surya Khush ਦੇ ਨਾਮ ਤੇ ਸ਼ੋਸ਼ਲ ਮੀਡੀਆ ਤੇ ਵਿਚਰਦੀ ਹੈ ਓਹਨਾ ਵਿਚੋਂ ਇੱਕ ਹੈ। ਕੁਝ ਹੀਰੇ ਅਜਿਹੇ ਹੁੰਦੇ ਹਨ ਜੋ ਸਾਡੇ ਸਾਹਮਣੇ ਦੇਰੀ ਨਾਲ ਆਉਂਦੇ ਹਨ। ਫਿਰ ਪਛਤਾਵਾਂ ਹੁੰਦੇ ਹੈ ਕਿ ਇੰਨਾ ਸਮਾਂ ਅਸੀਂ ਉਸ ਚਮਕ ਤੋਂ ਵਾਂਝੇ ਕਿਉਂ ਰਹੇ। ਫਿਰ ਮਿਲਣ ਦੀ ਖੁਸ਼ੀ ਪੁਰਾਣੇ ਦੇਰੀ ਵਾਲੇ ਦੁੱਖ ਨੂੰ ਭੁਲਾ ਦਿੰਦੀ ਹੈ। ਮੇਰੇ ਨਾਲ ਵੀ ਇਹੀ ਹੋਇਆ। ਪ੍ਰੋਫੈਸਰ ਖ਼ੁਸ਼ਨਸੀਬ ਦੇ ਮਾਮਲੇ ਵਿਚ। ਪੰਜਾਬੀ ਸਾਹਿਤ ਦੀ ਸੇਵਾ ਕਰਨ ਵਾਲੀ ਨਾਲ ਭਾਵੇ ਸਾਡੇ ਪਰਿਵਾਰਿਕ ਰਿਸ਼ਤੇ ਹਨ ਪਰ ਇਸਦਾ ਇਹ ਸਾਹਿਤ ਵਾਲਾ ਪੱਖ ਹੁਣੇ ਹੀ ਸਾਹਮਣੇ ਆਇਆ ਹੈ। ਬਹੁਤ ਕਾਬਿਲ ਏ ਤਾਰੀਫ ਲੇਖਣੀ ਹੈ ਇਸ ਦੀ।
ਡੱਬਵਾਲੀ ਦੇ ਸਾਹਿਤਿਕ ਗਲਿਆਰਿਆਂ ਵਿੱਚ ਡਾਕਟਰ ਖ਼ੁਸ਼ਨਸੀਬ ਦਾ ਨਾਮ ਬੜੇ ਅਦਬ ਨਾਲ ਲਿਆ ਜਾਂਦਾ ਹੈ।
ਮੇਰੀ ਦਿਲੀ ਇੱਛਾ ਹੈ ਕਿ ਅੱਜ ਇਸ ਸਖਸ਼ੀਅਤ ਦਾ ਜਨਮ ਦਿਨ ਮੇਰੇ ਆਸ਼ਰਮ ਵਿੱਚ ਮਨਾਇਆ ਜਾਵੇ। ਇਸ ਨੂੰ ਸ਼ਹਿਰ ਦਾ ਸਾਹਿਤਿਕ ਹੀਰਾ ਹੋਣ ਦਾ ਖਿਤਾਬ ਬਖਸ਼ਿਆ ਜਾਵੇ। ਮੇਰੇ ਬਠਿੰਡੇ ਹੋਣ ਕਰਕੇ ਅੱਜ ਇਹ ਖੁਹਾਇਸ਼ ਅਧੂਰੀ ਰਹਿੰਦੀ ਲੱਗਦੀ ਹੈ। ਜਲਦੀ ਇਹਨਾਂ ਦੇ ਜਨਮ ਦਿਨ ਦਾ ਕੇਕ ਬਠਿੰਡਾ ਯ ਡੱਬਵਾਲੀ ਆਸ਼ਰਮ ਵਿੱਚ ਕੱਟਾਂਗੇ। ਰੱਬ ਪੰਜਾਬੀ ਦੀ ਇਸ ਬੇਟੀ ਨੂੰ ਬਾਬਾ ਜਸਵੰਤ ਕੰਵਲ ਜਿੰਨੀ ਉਮਰ ਦੇਵੇ। ਨਾਨਕ ਸਿੰਘ ਦਲੀਪ ਟਿਵਾਣਾ ਜਿੰਨੀ ਮਕਬੂਲੀਅਤ ਦੇਵੇ। ਖੁਦਾ ਇਸਨੂੰ ਮਾਂ ਬੋਲ਼ੀ ਦੀ ਸੇਵਾ ਕਰਨ ਲਈ ਅੱਠ ਹੱਥਾਂ ਜਿੰਨੀ ਸ਼ਕਤੀ ਦੇਵੇ।
ਬਾਕੀ ਵਕੀਲ ਸਾਹਿਬ ਤੋਂ ਪਾਰਟੀ ਦੀ ਉਮੀਦ ਤਾਂ ਰੱਖੀ ਜਾ ਸਕਦੀ ਹੈ ਪਰ ਮਿਲੂ ਤਰੀਕ ਪੇ ਤਰੀਕ ਹੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *