ਬੈਸਟ ਦੋਸਤ | best dost

ਅੱਜ ਦੀ ਤਾਰੀਖ ਵਿਚ ਮੇਰੇ 4569 ਫਬ ਦੋਸਤ ਹਨ ਕੋਈ 870 ਦੇ ਕਰੀਬ ਦੋਸਤੀ ਕਰਨ ਦੀ ਚਾਹਤ ਲਈ ਫੇਸ ਬੁੱਕ ਦੇ ਦਰਵਾਜ਼ੇ ਤੇ ਖੜ੍ਹੇ ਹਨ।।ਕੋਈ 170 ਬਿਚਾਰੇ ਮੇਰੀ ਬਲਾਕ ਲਿਸਟ ਵਿੱਚ ਸ਼ਾਮਿਲ ਹਨ। ਗੱਲ ਮੌਜੂਦਾ ਫਬ ਦੋਸਤਾਂ ਦੀ ਹੈ ਇਹਨਾਂ ਵਿੱਚ ਬਹੁਤੇ ਆਮ ਆਦਮੀ ਲੀਡਰ ਡਾਕਟਰ ਕਲਾਕਾਰ ਲੇਖਕ ਸਮਾਜ ਸੇਵੀ ਅਫਸਰ ਅਤੇ ਉੱਚ ਅਧਿਕਾਰੀ ਵੀ ਸ਼ਾਮਿਲ ਹਨ। ਜੇ ਅਫਸਰਾਂ ਦੀ ਗੱਲ ਕਰੀਏ ਤਾਂ ਪੰਜਾਬ ਹਰਿਆਣਾ ਅਤੇ ਕੇਂਦਰ ਦੇ ਵੱਡੇ ਅਫਸਰ ਸ਼ਾਮਿਲ ਹਨ। ਦੋਸਤੀ ਦਾ ਦਾਇਰਾ ਬਹੁਤ ਵੱਡਾ ਹੈ। ਇਹਨਾਂ ਵਿੱਚ ਕਿੰਨੇ ਗਲਬਾਤ ਵਾਲੇ ਦੋਸਤ ਹਨ ਕਿੰਨੇ ਦੁੱਖ ਸੁੱਖ ਵੇਲੇ ਕੰਮ ਆਉਣ ਵਾਲੇ ਤੇ ਕਿੰਨੇ ਫ਼ੈਨ ਹਨ ਮੇਰੇ। ਕਦੇ ਵਿਚਾਰਨ ਦੀ ਜਰੂਰਤ ਹੀ ਨਹੀਂ ਪਈ। ਬੀਤੇ ਦਿਨੀ ਕਿਸੇ ਨਿੱਜੀ ਸਮੱਸਿਆ ਦੇ ਹੱਲ ਲਈ ਦੋਸਤਾਂ ਦੇ ਸਹਿਯੋਗ ਦੀ ਜਰੂਰਤ ਪਈ। ਵੱਡੇ ਅਫਸਰਾਂ, ਪ੍ਰੈਸ ਨਾਲ ਜੁੜੇ ਦੋਸਤਾਂ ਤੇ ਲੀਡਰਾਂ ਨਾਲ ਸੰਪਰਕ ਕੀਤਾ। ਮੇਰੀ ਖੁਸ਼ੀ ਦਾ ਓਦੋਂ ਕੋਈ ਠਿਕਾਣਾ ਨਾ ਰਿਹਾ ਜਦੋ ਪੰਜਾਬ ਸਰਕਾਰ ਦੇ ਸੀਨੀਅਰ ਆਈ ਏ ਐਸ ਅਫਸਰ ਸ੍ਰੀ Kripa Shanker Saroj ਜੀ ਨੇ ਮੇਰੇ ਸਿਰਫ ਸੰਦੇਸ਼ ਨੂੰ ਪੜ੍ਹ ਕੇ ਮੇਰੇ ਵੱਲ ਮਦਦ ਦਾ ਹੱਥ ਹੀ ਨਹੀਂ ਵਧਾਇਆ ਸਗੋਂ ਤਰੁੰਤ ਕਾਰਵਾਈ ਕਰਦੇ ਹੋਏ ਮੇਰੀ ਜਾਇਜ਼ ਇਮਦਾਦ ਕੀਤੀ। ਇਸ ਤੋਂ ਪਤਾ ਲਗਦਾ ਹੈ ਫਬ ਦੋਸਤ ਵੀ ਇੱਕ ਦੋਸਤ ਹੀ ਹੁੰਦਾ ਹੈ ਜੋ ਬਿਪਤਾ ਵੇਲੇ ਕੰਮ ਆਉਂਦਾ ਹੈ। ਦੋਸਤੀ ਵਿਚ ਕੋਈ ਵੱਡਾ ਛੋਟਾ ਅਮੀਰ ਗਰੀਬ ਨਹੀਂ ਹੁੰਦਾ। ਕਈ ਬਹੁਤੀਆਂ ਗੱਲਾਂ ਮਾਰਨ ਵਾਲੇ ਦੋਸਤਾਂ ਨੇ ਨਾ ਮੇਰਾ ਫੋਨ ਚੁੱਕਿਆ ਤੇ ਨਾ ਹੀ ਸੰਦੇਸ਼ ਨੂੰ ਪੜ੍ਹਨ ਦੀ ਕੋਸ਼ਿਸ਼ ਕੀਤੀ।
ਦੋਸਤੋ ਫਬ ਬਹੁਤ ਵੱਡਾ ਮੰਚ ਹੈ ਇਸ ਇਸ ਅਸੀਂ ਆਪਣੀ ਗੱਲ ਦੁਨੀਆ ਭਰ ਵਿੱਚ ਪਹੁੰਚਾ ਸਕਦੇ ਹਾਂ। ਆਓਂ ਅਸੀਂ ਦੋਸਤੀ ਦੀ ਕਦਰ ਕਰਦੇ ਹੋਏ ਆਪਣੇ ਰੁਤਬੇ ਤੇ ਪਹੁੰਚ ਨੂੰ ਭੁੱਲ ਕੇ ਇੱਕ ਦੂਜੇ ਦੀ ਮਦਦ ਕਰੀਏ ਤਾਂ ਕਿ ਫਬ ਲੋਕਾਂ ਦਾ ਵਿਸ਼ਵਾਸ ਜਿੱਤਣ ਵਿਚ ਕਾਮਜਾਬ ਹੋਵੇ। ਲੋੜਮੰਦ ਦੀ ਮਾਲੀ ਸਹਾਇਤਾ ਦੇ ਨਾਲ ਨਾਲ ਅਸੀਂ ਹੋਰ ਵੀ ਕਈ ਤਰੀਕਿਆਂ ਨਾਲ ਦੂਸਰਿਆਂ ਦੀ ਮਦਦ ਕਰ ਸਕਦੇ ਹਾਂ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *