ਦਾਲ ਕੌਲੀ ਦੀ ਸਾਂਝ | daal kauli di saanjh

ਕਲ੍ਹ ਖਿਚੜੀ ਬਣਾਈ ਸੀ ਵਾਹਵਾ ਸਾਰੀ, ਮੁੱਕ ਵੀ ਗਈ ? ਅਕਸਰ ਹੀ ਮੇਰਾ ਘਰੇ ਇਹ ਸਵਾਲ ਹੁੰਦਾ ਹੈ| ਕਲ੍ਹ ਵਾਲਾ ਸਾਗ? ਵੰਡਤਾ ਹੋਵੇਗਾ| ਉਸਦਾ ਜਵਾਬ ਉਡੀਕਣ ਤੋ ਪਹਿਲਾਂ ਹੀ ਮੇਰਾ ਜਵਾਬ ਹੁੰਦਾ ਹੈ| ਕਿTੁਂਕਿ ਉਸਦੀ ਵੰਡਣ ਦੀ ਆਦਤ ਦਾ ਪਤਾ ਹੈ ਮੈਨੂੰ| ਪੇਕਿਆਂ ਨੂੰ ਨਹੀ ਦੇ ਕੇ ਆਈ | ਇਥੇ ਹੀ ਵੰਡਿਆ ਹੈ| ਉਹ ਹੱਸਦੀ ਹੋਈ ਕਹਿੰਦੀ ਹੈ| ਤੇ ਮੈ ਹੱਸ ਪੈਂਦਾ ਹਾਂ| ਮੈਨੂੰ ਪਤਾ ਹੈ ਉਹ ਰਸੋਈ ਵਿੱਚ ਜੋ ਵੀ ਬਣਾਉਂਦੀ ਹੈ ਉਸ ਦੀ ਕੋਸਿ.ਸ. ਹੁੰਦੀ ਹੈ ਭਾਈ ਚਾਰੇ ਆਂਢ ਗੁਆਂਢ ਵਿੱਚ ਵੰਡ ਕੇ ਛਕਿਆ ਜਾਵੇ| ਪਹਿਲੋ ਪਹਿਲ ਮੈਨੂੰ ਲੱਗਦਾ ਇਹ ਵਿਡਿਆਈ ਦੀ ਭੁੱਖੀ ਹੈ| ਨੰਬਰ ਬਣਾਉਣ ਦੇ ਚੱਕਰ ਵਿੱਚ ਆਪਣੀ ਕੌਲੀ ਵਾਲੀ ਖੀਰ ਵੀ ਝੱਟ ਦੂਜੇ ਨੂੰ ਦੇ ਦਿੰਦੀ ਹੈ| ਇਹੀ ਬੀਮਾਰੀ ਮੇਰੀ ਮਾਂ ਨੂੰ ਵੀ ਸੀ| ਉਹ ਵੀ ਬਣਾਉਂਦੀ ਪਿਛੋ ਪਹਿਲਾਂ ਵੰਡਣ ਲਈ ਕੌਲੀਆਂ ਬਾਟੀਆਂ ਤਿਆਰ ਕਰ ਲੈਂਦੀ| ਆਪਣੀ ਸੱਸ ਕੋਲੋ ਇਸਨੇ ਬਹੁਤ ਕੁਝ ਸਿੱਖਿਆ ਹੈ ਪਰ ਆਹ ਵੰਡਕੇ ਖਾਣ ਦੀ ਅਨਮੋਲ ਜਾਚ ਵੀ ਉਸੇ ਦੀ ਹੀ ਦੇਣ ਹੈ|ਵੰਡਕੇ ਖਾਣਾ, ਇਹ ਸਾਡੇ ਸਮਾਜ ਦੀ ਪ੍ਰੰਮਪਰਾ ਵੀ ਹੈ| ਆਪਸੀ ਰਿਸ.ਤਿਆਂ ਨੂੰ ਅਸੀ ਦਾਲ ਕੌਲੀ ਦੀ ਸਾਂਝ ਨਾਲ ਨਾਪਦੇ ਹਾਂ| ਜਿਵੇਂ ਸਰਾਬੀਆਂ ਲਈ ਹਮ ਪਿਆਲਾ ਹੋਣਾ ਵੱਡੀ ਗੱਲ ਹੁੰਦਾ ਹੈ ਉਵਂੇ ਹੀ ਆਂਢ ਗੁਆਂਢ ਤੇ ਭਾਈਚਾਰੇ ਦਾ ਮਿਲਵਰਤਨ ਦਾਲ ਕੌਲੀ ਦੀ ਸਾਂਝ ਤੇ ਨਿਰਭਰ ਕਰਦਾ ਹੈ|
ਪਹਿਲੋ ਪਹਿਲ ਤਾਂ ਅਕਸਰ ਹੀ ਲੋਕ ਇੱਕ ਦੂਜੇ ਘਰੋਂ ਦਾਲ ਸ.ਬਜੀ ਮੰਗਕੇ ਲੈ ਜਾਂਦੇ ਸਨ| ਇਕੱਲੀ ਦਾਲ ਸਬ.ਜੀ ਨਹੀ ਦੁੱਧ ਆਟਾ ਪਿਆਜ ਖੰਡ ਜਿਸ ਵੀ ਵਸਤੂ ਦੀ ਲੋੜ ਹੁੰਦੀ ਬਿਨਾਂ ਕਿਸੇ ਝਿਜਕ ਦੇ ਮੰਗ ਲੈਂਦੇ ਸਨ| ਅਮੀਰੀ ਗਰੀਬੀ ਦਾ ਬਹੁਤਾ ਖਿਆਲ ਨਹੀ ਸੀ ਹੁੰਦਾ | ਪਿੰਡਾਂ ਵਿੱਚ ਇਹ ਖੁਲ੍ਹਦਿਲੀ ਸਹਿਰਾਂ ਦੇ ਮੁਕਾਬਲੇ ਥੋੜੀ ਜਿਆਦਾ ਹੀ ਹੁੰਦੀ ਸੀ| ਸ.ਹਿਰੀ ਲੋਕ ਕੁਝ ਛੋਟੇ ਦਿਲਦੇ ਤੇ ਚੀਪੜ ਮੰਨੇ ਜਾਂਦੇ ਹਨ| ਹੁਣ ਉਹ ਗੱਲਾਂ ਨਹੀ ਰਹੀਆਂ| ਲੋਕ ਭੁੱਖੇ ਰਹਿ ਸਕਦੇ ਹਨ| ਆਚਾਰ ਨਾਲ ਖਾ ਲੈਣਗੇ |ਪਰ ਰਿਸ.ਤੇਦਾਰ ਜਾ ਗੁਆਢੀ ਕੋਲ ਕੌਲੀ ਲੈਕੇ ਨਹੀ ਜਾਂਦੇ|ਕਿਉਕਿ ਹੁਣ ਥੋੜੀ ਈਗੋ ਜਿਆਦਾ ਹੈ ਤੇ ਸ.ਰਮ ਵੀ ਮੰਨਦੇ ਹਨ|ਇਸ ਲਈ ਦਾਲ ਕੌਲੀ ਦੀ ਸਾਂਝ ਨਹੀ ਰੱਖਦੇ|ਆਮ ਭਾਸ.ਾ ਵਿੱਚ ਜਦੋ ਦੋ ਪਰਿਵਾਰਾਂ ਦੇ ਤਾਲੋਕਾਤ ਖਤਮ ਹੋ ਜਾਂਦੇ ਹਨ| ਆਪਸੀ ਬੋਲ ਬੁਲਾਰਾ ਨਹੀ ਰਹਿੰਦਾ ਤਾਂ ਕਹਿੰਦੇ ਹਨ ਸਾਡੀ ਤਾਂ ਦਾਲ ਕੌਲੀ ਦੀ ਸਾਂਝ ਵੀ ਖਤਮ ਹੈ|
ਪਰ ਅੱਜ ਕੱਲ ਪੜ੍ਹੇ ਲਿਖੇ ਅਤੇ ਅਗਾਂਹਵਧੂ ਪਰਿਵਾਰਾਂ ਨੇ ਇਹ ਸਿਸਟਮ ਬਦਲ ਲਿਆ ਹੈ ਅਤੇ ਇਸ ਨੂੰ ਨਵੇ ਤਰੀਕੇ ਨਾਲ ਲਾਗੂ ਕਰ ਰਹੇ ਹਨ| ਆਪਸੀ ਕਰੀਬੀ ਪਰਿਵਾਰਾਂ ਵਿੱਚ ਸਾਗ ਖਿਚੜੀ ਦੇ ਅਦਾਨ ਪਦਾਨ ਤੌ ਲੈਕੇ ਹੋਰ ਬਹੁਤ ਵਸਤੂਆਂ ਦਾ ਲੈਣ ਦੇਣ ਹੁੰਦਾ ਹੈ| ਮੇਰੇ ਡਾਕਟਰ ਦੋਸਤ ਦੀ ਘਰਵਾਲੀ ਅਕਸਰ ਹੀ ਪਾਵ ਭਾਜੀ, ਕੇਕ, ਗੌਭੀ ਦੀ ਖੀਰ ਤੇ ਕਦੇ ਗਜਰੇਲਾ ਬਣਾਕੇ ਭੇਜਦੀ ਹੈ| ਬੱਚੇ ਆਏ ਹਨ ਜਾਂ ਬੱਚਿਆਂ ਲਈ ਬਣਾਇਆ ਸੀ ਦਾ ਕਹਿਕੇ ਬਹੁਤੇ ਵਾਰੀ ਵਾਧੂ ਕੁਝ ਭੇਜ ਦਿੰਦੀ ਹੈ|ਫਿਰ ਆਪਣੇ ਪੰਜਾਬੀ ਘਰਾਂ ਵਿੱਚ ਖਾਲੀ ਭਾਂਡੇ ਮੋੜਣ ਦਾ ਰਿਵਾਜ ਨਹੀ ਹੁੰਦਾ| ਇਸ ਤਰਾਂ ਨਾਲ ਦਾਲ ਕੌਲੀ ਦੀ ਸਾਂਝ ਡੌਗੇ ਡੋਲੂ ਟਿਫਨ ਦੀ ਸਾਂਝ ਵਿੱਚ ਬਦਲ ਜਾਂਦੀ ਹੈ| ਡਾਕਟਰ ਸਾਹਿਬ ਅਕਸਰ ਹੀ ਉਹਨਾਂ ਦੇ ਘਰ ਆਈ ਬੌਹਲੀ ਵਾਲੀ ਕੈਨੀ ਭੇਜ ਦਿੰਦੇ ਹਨ| ਸਹਿਰੀਆਂ ਲਈ ਬੌਹਲੀ ਇੱਕ ਦੁਰਲਭ ਪੈ ਪਦਾਰਥ ਹੈ ਜੋ ਦੋਸਤੀ ਦੇ ਕਾਰਣ ਸਾਡੇ ਵਰਗਿਆਂ ਨੂੰ ਨਸੀਬ ਹੋ ਜਾਂਦਾ ਹੈ| ਸਾਡੇ ਦੋਹਾਂ ਘਰਾਂ ਵਿੱਚ ਸ.ਾਮ ਦੀ ਦਾਲ ਇੱਕ ਘਰੇ ਹੀ ਬਣਦੀ ਹੈ| ਮੇਰੀ ਮਾਂ ਦੇ ਹੁੰਦੇ ਤੌ ਚਲੀ ਆ ਰਹੀ ਇਹ ਰੀਤ ਅਜੇ ਵੀ ਬਰਕਰਾਰ ਹੈ| ਇਸ ਨਾਲ ਦੂਹਰੀ ਮਿਹਨਤ ਤੌ ਛੁਟਕਾਰਾ ਤਾਂ ਹੁੰਦਾ ਹੀ ਹੈ|ਅੰਨ ਦੀ ਬਰਬਾਦੀ ਵੀ ਨਹੀ ਹੁੰਦੀ| ਸਭ ਤੌ ਵੱਡੀ ਗੱਲ ਆਪਸੀ ਪਿਆਰ ਵੀ ਬਣਿਆ ਰਹਿੰਦਾ ਹੈ|ਵੰਡ ਖਾਈਏ ਖੰਡ ਖਾਈਏ|ਦਾ ਸਿਧਾਂਤ ਆਪਸੀ ਨੇੜਤਾ ਵਧਾਊਂਦਾ ਹੈ|ਕਦੇ ਕਦੇ ਮੇਰੇ ਚਚੇਰੇ ਭਰਾ ਘਰੋ ਸੰਦੇਸ ਆ ਜਾਂਦਾ ਹੈ ਕਿ ਨਾਸ.ਤਾ ਨਾ ਬਣਾਇਓ ਮੈ ਪੁਲਾਵ ਤੇ ਮੰਨਚੂਰੀਅਨ ਭੇਜ ਰਹੀ ਹਾਂ|ਸ.ਾਮ ਨੂੰ ਦਾਲ ਨਾ ਬਣਾਇਓ ਮੈ ਦਾਲ ਮੱਖਣੀ ਬਣਾਉਣੀ ਹੈ| ਰੋਟੀ ਵੀ ਸਾਰੇ ਮਿਲਕੇ ਖਾ ਲਵਾਗੇ| ਘਰਾਂ ਵਿੱਚ ਇਕੱਲੀ ਦਾਲ ਸਬਜੀ ਹੀ ਨਹੀ ਤਾਜੇ ਬਣੇ ਆਚਾਰ, ਮੇਥੇ ਦੀਆਂ ਪਿੰਨੀਆਂ, ਦੇਸੀ ਘਿਉ ਤੇ ਖੋਏ ਦੀਆਂ ਪਿੰਨੀਆਂ ਗਜਰੇਲੇ ਕੱਦੂ ਖੀਰ ਦਾ ਵੀ ਲੈਣ ਦੇਣ ਚਲਦਾ ਹੈ| ਕਈ ਵਾਰੀ ਤਾਂ ਕਿਸੇ ਘਰੋ ਬੇ ਟਾਇਮੇ ਕੜ੍ਹੀ ਚੋਲ ਜਾ ਛੋਲੇ ਪੂਰੀਆਂ ਆ ਜਾਂਦੇ ਹਨ| ਫਿਰ ਮਨ ਬੇ^ਇਮਾਨ ਹੋ ਜਾਂਦਾ ਹੈ ਖਾਧੇ ਬਿਨ ਰਹਿ ਨਹੀ ਹੁੰਦਾ|
ਮੁਕਦੀ ਗੱਲ ਇਹ ਹੈ ਕਿ ਆਪਣਾ ਵੀ ਵੰਡਕੇ ਖਾਧਾ ਹੋਇਆ ਮੁੜ ਮੁੜ ਵਾਪਿਸ ਖਾਣ ਨੂੰ ਮਿਲਦਾ ਹੈ| ਆਪਣੇ ਦੁੱਧ ਦੀ ਹੀ ਖੀਰ ਬੰਦਾ ਸੋ ਕੋਹਾਂ ਤੇ ਜਾਕੇ ਵੀ ਖਾ ਸਕਦਾ ਹੈ| ਆਪਸੀ ਮੋਹ ਪਿਆਰ ਨਾਲ ਆਚਾਰ ਨਾਲ ਖਾਧੀ ਰੋਟੀ ਵੀ ਛੱਤੀ ਪ੍ਰਕਾਰ ਦੇ ਭੋਜਨਾਂ ਦਾ ਸਵਾਦ ਦਿੰਦੀ ਹੈ| ਕਈ ਵਾਰੀ ਕਿਸੇ ਕਰੀਬੀ ਦੇ ਘਰੋਂ ਆਇਆ ਮਿਰਚਾਂ ਦਾ ਆਚਾਰ ਵੀ ਖੋਏ ਦੀਆਂ ਪਿੰਨੀਆਂ ਨਾਲੋ ਮਿੱਠਾ ਤੇ ਜਿਆਦਾ ਤਾਕਤ ਦੇਣ ਵਾਲਾ ਲੱਗਦਾ ਹੈ| ਪੈਸਿਆਂ ਦਾ ਲੈਣ ਦੇਣ ਹਮੇਸ.ਾ ਰਿਸਤਿਆਂ ਨੂੰ ਖਤਮ ਕਰਦਾ ਹੈ ਤੇ ਮਨ ਵਿੱਚ ਖਟਾਸ ਪੈਦਾ ਕਰਦਾ ਹੈ ਪਰ ਦਾਲ ਕੋਲੀ ਦੀ ਸਾਂਝ ਰਿਸ.ਤਿਆਂ ਨੂੰ ਮਜਬੀ ਦਿੰਦੀ ਹੈ| ਇੱਕ ਤਾਕਤਵਰ ਸਮਾਜ ਦੇ ਨਿਰਮਾਣ ਲਈ ਇਹ ਸਾਂਝ ਜਰੂਰੀ ਹੈ| ਸਾਡੇ ਆਪਸੀ ਪ੍ਰੇਮ ਪਿਆਰ ਅਤੇ ਮੋਹ ਦੀਆਂ ਤੰਦਾਂ ਦੀ ਮਜਬੂਤੀ ਦਾ ਆਧਾਰ ਵੀ ਇਹ ਦਾਲ ਕੋਲੀ ਦੀ ਸਾਂਝ ਬਣਦੀ ਹੈ|ਇਹ ਸਾਂਝ ਸਾਡੀਆਂ ਰੀਤਾਂ ਰਸਮਾਂ ਰਿਵਾਜਾਂ ਤੇ ਭਾਈਚਾਰੇ ਦੀ ਪ੍ਰਤੀਕ ਵੀ ਹੈ| ਪਵਿੱਤਰ ਗੁਰਬਾਣੀ ਵੀ ਵੰਡ ਕੇ ਖਾਣ ਦੀ ਨਸੀਅਤ ਦਿੰਦੀ ਹੈ|
ਰਮੇਸ. ਸੇਠੀ ਬਾਦਲ
ਮੋ 98 766 27 233

Leave a Reply

Your email address will not be published. Required fields are marked *