ਹੰਸਾ | hansa

ਗੱਲ ਹੰਸੇ ਦੀ ਹੈ ਇੱਕ ਹੰਸਾ delite ਥੀਏਟਰ ਵਿੱਚ ਗੇਟ ਕੀਪਰ ਹੁੰਦਾ ਸੀ ਬਹੁਤ ਹੀ ਸਾਊ ਬੰਦਾ ਸੀ। ਅਸੀਂ ਨਿੱਕੇ ਨਿੱਕੇ ਹੁੰਦੇ ਮਾਸੀ ਘਰੇ ਜਾਂਦੇ ਚੌਧਰੀ ਰਾਮਧਨ ਦਾਸ ਸੇਠੀ ਮੇਰਾ ਮਾਸੜ ਸੀ ਮਾਸੀ ਕਿਸੇ ਨੌਕਰ ਨਾਲ ਸਾਨੂੰ ਸਿਨੇਮੇ ਭੇਜ ਦਿੰਦੀ। ਹੰਸਾ ਸਾਨੂ ਕੁਰਸੀਆਂ ਤੇ ਬਿਠਾ ਦਿੰਦਾ ਅਸੀਂ ਜਿੰਨਾ ਚਿਰ ਸਾਡਾ ਦਿਲ ਕਰਦਾ ਫਿਲਮ ਵੇਖਦੇ। ਸਟੋਰੀ ਨਾਲ ਕੋਈ ਮਤਲਬ ਨਹੀਂ ਸੀ ਹੁੰਦਾ। ਹੰਸਾ ਸਾਡੀ ਬਹੁਤ ਸੇਵਾ ਕਰਦਾ। ਬਹੁਤ ਸਾਲ ਹੰਸਾ ਗੇਟ ਕੀਪਰ ਰਿਹਾ। ਓਦੋਂ ਪ੍ਰੀਤਮ ਸ਼ਰਮਾ ਮੈਨੇਜਰ ਹੁੰਦਾ ਸੀ।
ਫਿਰ ਇੱਕ ਹੰਸ ਰਾਜ ਪੈਂਟਰ ਵੀ ਹੁੰਦਾ ਸੀ ਉਹ ਸਾਈਕਲ ਤੇ ਹੀ ਰਹਿੰਦਾ। ਰੰਗ ਬੁਰਸ਼ ਸਭ ਸਾਈਕਲ ਦੇ ਅੱਗੇ ਬਣੀ ਲੋਹੇ ਦੀ ਟੋਕਰੀ ਚ ਹੁੰਦਾ। ਬਹੁਤ ਪੁਰਾਣਾ ਟੈਂ ਮਸ਼ਹੂਰ ਪੈਂਟਰ ਸੀ।
ਹੰਸ ਰਾਜ ਓਮ ਪ੍ਰਕਾਸ਼ ਮੰਡੀ ਦਾ ਮਸ਼ਹੂਰ ਲੋਹਾ ਵਿਉਪਾਰੀ ਸੀ। ਉਹ ਲੋਕਾਂ ਦੀਆਂ ਸਾਹੁਰਿਆਂ ਵੱਲੋਂ ਛੱਡੀਆਂ ਧੀਆਂ ਵਸਾਉਣ ਦਾ ਕੰਮ ਕਰਦਾ।
ਕਿਸੇ ਵੇਲੇ ਹੰਸੇ ਮਦਨ ਕੇ ਕਪੜੇ ਵਾਲੇ ਮਸ਼ਹੂਰ ਹੁੰਦੇ ਸਨ। ਗਾਂਧੀ ਚੌਂਕ ਕੋਲੇ ਬੋਹੜ ਵਾਲੀ ਦੁਕਾਨ ਹੁੰਦੀ ਸੀ।
ਇੱਕ ਹਰਬੰਸ ਲਾਲ ਜਿਸ ਨੂੰ ਹੰਸਾ ਹਲਵਾਈ ਆਖਦੇ ਸਨ ਬਹੁਤ ਮਸ਼ਹੂਰ ਸੀ। ਵਿਆਹ ਸ਼ਾਦੀਆਂ ਦੇ ਆਰਡਰ ਲੈਂਦਾ। ਹੁਣ ਉਸਦੇ ਮੁੰਡੇ ਇਹ ਕੰਮ ਕਰਦੇ ਹਨ। ਸਾਡੇ ਘਰੇ ਵਿਆਹ ਤੇ ਹੰਸਾਂ ਹਲਵਾਈ ਹੀ ਆਉਂਦਾ ਸੀ।
ਕੋਈ ਹੋਰ ਹੰਸਾ ਡੱਬਵਾਲੀ ਦਾ ਹੋਵੇ ਤਾਂ ਜਰੂਰ ਦੱਸਿਓ।
ਸ਼ੁਕਰੀਆਂ Ajmer Singh ਜੀ
#ਰਮੇਸ਼ਸੇਠੀਬਾਦਲ
ਸਾਬਕਾ ਸੂਪਰਡੈਂਟ

Leave a Reply

Your email address will not be published. Required fields are marked *