ਸੰਸਕਾਰ | sanskar

ਜੇ ਚੰਗੇ ਸੰਸਕਾਰਾਂ ਦੀ ਗੱਲ ਕਰੀਏ ਤਾਂ ਛੋਟੀ ਜਿਹੀ ਗੱਲ ਤੇ ਮਾਣ ਹੋ ਜਾਂਦਾ ਹੈ। ਕੱਲ੍ਹ ਸਾਡੇ ਘਰ ਮੇਰੀ ਪੋਤੀ ਦੀ ਪਹਿਲੀ ਲੋਹੜੀ ਸੀ। ਉਧਰ ਛੋਟੇ ਭਾਈ ਘਰੇ ਮੇਰੇ ਭਤੀਜੇ ਦੇ ਵਿਆਹ ਦੀ ਪਹਿਲੀ ਲੋਹੜੀ ਸੀ। ਵੱਡੇ ਘਰ ਮੂਹਰੇ ਲੋਹੜੀ ਚਿਣ ਲਈ ਪਰ ਬਾਲੀ ਨਹੀਂ। ਅਖੇ ਪਰਿਵਾਰ ਦਾ ਵੱਡਾ ਮੈਂਬਰ ਲੋਹੜੀ ਜਲਾਉਗਾ। ਕੋਈ 45 ਮਿੰਟ ਮੇਰਾ ਇੰਤਜ਼ਾਰ ਕਰਦੇ ਰਹੇ। ਜਦੋ ਮੈ ਉਧਰ ਪਹੁੰਚਿਆ ਤਾਂ ਕਹਿੰਦੇ ਭਾਈ ਸਾਹਿਬ ਜਲਾਓ ਲੋਹੜੀ। ਤੇ ਮਾਚਿਸ ਮੈਨੂੰ ਫੜਾ ਦਿੱਤੀ। ਵੱਡਿਆਂ ਦਾ ਫਰਜ਼ ਨਿਭਾਉਣ ਦਾ ਮੌਕਾ ਮਿਲਿਆ। ਇਧਰ ਮੇਰੇ ਘਰ ਧੀਆਂ ਦੀ ਲੋਹੜੀ ਸੀ। ਕਿਉਂਕਿ ਮੇਰੀ ਪੋਤੀ ਚਾਂਦ ਸੀ ਸੌਗਾਤ ਦੀ ਪਹਿਲੀ ਲੋਹੜੀ ਸੀ। ਸਾਡੇ ਹਲਕੇ ਦੇ ਨੋਜਵਾਨ ਵਿਧਾਇਕ Amit Sihag ਅਤੇ ਉਸਦੀ ਹਮਸਫਰ Shubhra Sihag ਅਤੇ ਸਮਾਜ ਸੇਵੀ ਡਾਕਟਰ ਵਿਵੇਕ ਕਰੀਰ ਨੇ ਲੋਹੜੀ ਜਲਾਉਣ ਦੀ ਰਸਮ ਅਦਾ ਕਰਕੇ ਧੀਆਂ ਦੇ ਮਾਣ ਦਾ ਸੰਦੇਸ਼ ਦਿੱਤਾ। ਮੇਰੀ ਪੋਤੀ ਦੇ ਬੁੱਕ ਭਰਾਉਂਣ ਦੀ ਰਸਮ ਅਦਾ ਕਰਨ ਲਈ ਮੇਰੀ ਵੱਡੀ ਭੈਣ ਪਰਮਜੀਤ ਦਾ ਪੋਣਾ ਘੰਟਾ ਇੰਤਜ਼ਾਰ ਕਰਦੇ ਰਹੇ ਤਾਂਕਿ ਭੈਣ ਨੂੰ ਉਸਦਾ ਬਣਦਾ ਮਾਣ ਸਨਮਾਨ ਦਿੱਤਾ ਜ਼ਾ ਸਕੇ। ਖੁਸ਼ੀ ਹੁੰਦੀ ਹੈ ਜਦੋਂ ਬੱਚੇ ਵੀ ਵੱਡਿਆਂ ਨੂੰ ਸਤਿਕਾਰ ਦਿੰਦੇ ਹਨ।
#ਰਮੇਸ਼ਸੇਠੀਬਾਦਲ
9876627233
ਚੋਦਾਂ ਜਨਵਰੀ ਵੀਹ ਸੌ ਵੀਹ

Leave a Reply

Your email address will not be published. Required fields are marked *