ਲੋਹੜੀ ਅਤੇ ਪੰਜਾਬੀ | lohri ate punjabi

ਪੋਤੀ ਦੀ ਪਹਿਲੀ ਮਨਾ ਕੇ ਜਦੋਂ ਅਸੀਂ ਨੋਇਡਾ ਪਹੁੰਚੇ ਤਾਂ ਇੱਥੇ ਵੀ ਲੋਹੜੀ ਵੰਡਣੀ ਹੈ ਦਾ ਫੁਰਮਾਨ ਜਾਰੀ ਹੋ ਗਿਆ। ਸਵੇਰੇ ਸ਼ਾਮ ਆਉਂਦੀ ਕੁੱਕ ਪ੍ਰਵੀਨ ਨੂੰ, ਕਪੜੇ ਧੋਣਵਾਲੀ ਪੁਸ਼ਪਾ ਨੂੰ ਅਤੇ ਸਫਾਈ ਵਾਲੀ ਗੁਡੀਆ ਨੂੰ ਇੱਕ ਇੱਕ ਡਿੱਬਾ ਤੇ ਨਾਲ ਕੁਝ ਮਾਇਆ ਦੇ ਦਿੱਤੀ। ਗੇਟ ਦੇ ਬਾਹਰ ਲੱਗੇ ਸਕਿਉਰਿਟੀ ਨਾਕੇ ਵਾਲਿਆਂ ਨੂੰ ਮੂੰਗਫਲੀ ਤੇ ਰੇਵੜੀ ਦੇ ਪੈਕਟ ਦਿੱਤੇ ਗਏ। “ਆਪ ਪੰਜਾਬੀ ਹੋ ਨਾ ਹਮੇ ਲਗਦਾ ਥਾ ਕਿ ਆਪ ਪੋਤੀ ਕੀ ਲੋਹੜੀ ਪੇ ਕੁਝ ਨਾ ਕੁਝ ਜਰੂਰ ਬਾਂਟੋਗੇ।” ਇੱਕ ਸਕਿਉਰਿਟੀ ਵਾਲੇ ਨੇ ਕਿਹਾ। ਜਦੋ ਇੱਕ ਪੈਕਟ ਸੈਕਟਰ ਦੀ ਮੇਨ ਗੇਟ ਸਕਿਉਰਿਟੀ ਨੂੰ ਦਿੱਤਾ ਤਾਂ ਉਹ ਬਹੁਤ ਖੁਸ਼ ਹੋਇਆ। “ਬਾਊ ਜੀ ਹਮੇ ਸਾਰੀ ਰਾਤ ਜਾਗਣਾ ਹੋਤਾ ਹੈ। ਇਸ ਸੇ ਹਮਾਰਾ ਬੜੀਆਂ ਟਾਈਮ ਪਾਸ ਹੋ ਜਾਏਗਾ।”
ਸਵੇਰੇ ਸ਼ਾਮੀ ਵਿਸ਼ਕੀ ਨੂੰ ਘੁੰਮਾਉਣ ਗਏ ਅਸੀਂ ਫਰੂਟ ਵਾਲੇ ਕੋਲ ਅਕਸਰ ਰੁਕਦੇ ਹਾਂ। ਬਹੁਤ ਮਾਣ ਬਖਸ਼ਦਾ ਹੈ ਉਹ। ਉਸਨੂੰ ਵੀ ਇੱਕ ਪੈਕਟ ਦਿੱਤਾ।
“ਮੈਂ ਇਸਕੋ ਘਰ ਲੇ ਜਾਊਗਾ ਔਰ ਬੀਵੀ ਕੋ ਬਤਾਉਗਾ ਕਿ ਪੰਜਾਬੀ ਐਸੇ ਹੋਤੇ ਹੈ।”
ਰਾਤੀਂ ਗਾਂ ਦਾ ਦੁੱਧ ਦੇਣ ਆਉਂਦੇ ਗੁੱਡੂ ਨੂੰ ਵੀ ਇੱਕ ਲਿਫ਼ਾਫ਼ਾ ਦੇ ਦਿੱਤਾ। ਉਹ ਬਹੁਤ ਖੁਸ਼ ਹੋਇਆ। ਗੱਲ ਚਾਰ ਰੇਵੜੀਆਂ ਦੀ ਨਹੀਂ ਮੁੱਦਾ ਮਾਣ ਦੇਣ ਅਤੇ ਵੰਡ ਕੇ ਛੱਕਣ ਦਾ ਹੈ।
ਡਿੱਬੀ ਵਿੱਚ ਚਾਰ ਕ਼ੁ ਪਿੰਨੀਆਂ ਪਾਕੇ ਅਸੀਂ ਮਦਰ ਡੇਅਰੀ ਵਾਲੇ ਸਦੀਕ ਨੂੰ ਦੇ ਦਿੱਤੀਆਂ। ਉਹ ਬਹੁਤ ਖੁਸ਼ ਹੋਇਆ। “ਮੇਰੀ ਸਾਠ ਵਰਸ਼ ਕੀ ਆਯੂ ਮੇਰੇ ਪਹਿਲੀ ਮਰਤਬਾ ਹੋਇਆ ਹੈ ਕਿ ਕੋਈ ਗ੍ਰਾਹਕ ਮੇਰੇ ਲੀਏ ਕੁਛ ਲਾਇਆ ਹੋ।” ਉਹ ਇੰਨਾ ਖੁਸ਼ ਹੋਇਆ ਕਿ ਉਸਨੇ ਮੇਰੀ ਪੋਤੀ ਲਈ ਇੱਕ ਫਲੇਵਰਡ ਮਿਲਕ ਦਾ ਪਾਉੱਚ ਤਰੁੰਤ ਦੇ ਦਿੱਤਾ। ਖੁਸ਼ੀ ਉਸਦੇ ਚੇਹਰੇ ਤੇ ਝਲਕ ਰਹੀ ਸੀ।
ਖੁਸ਼ੀਆਂ ਵੰਡਣ ਨਾਲ ਦੁੱਗਣੀਆਂ ਹੁੰਦੀਆਂ ਹਨ ਇਹ ਸਾਫ ਨਜ਼ਰ ਆਇਆ। ਓਨੀਂ ਖੁਸ਼ੀ ਅਮੀਰ ਰਿਸ਼ਤੇਦਾਰਾਂ ਨੂੰ ਸ਼ਾਹੀ ਪਨੀਰ ਖੁਆਕੇ ਨਹੀਂ ਮਿਲਦੀ ਜਿੰਨੀ ਗਰੀਬ ਨੂੰ ਦਾਲ ਖੁਆਕੇ ਹੀ ਮਿਲਦੀ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
9876627233
ਸੋਲਾਂ ਜਨਵਰੀ ਵੀਹ ਸੌ ਵੀਹ।

Leave a Reply

Your email address will not be published. Required fields are marked *