ਰੋਟੀ ਆਲਾ | roti aala

ਬਠਿੰਡੇ ਦੀ ਗੱਲ ਕਰੀਏ ਤਾਂ ਬਾਹਲਾ ਕੁਝ ਹੈ। ਮਿਲਿਟਰੀ ਛਾਉਣੀ, ਥਰਮਲ, ਰੇਲਾਂ ਦਾ ਜੰਕਸ਼ਨ, ਵਿੱਦਿਆ ਦੀ ਹੱਬ, ਮੇਰੇ ਸਹੁਰੇ, ਮਾਲ, ਝੀਲਾਂ,ਕਿਲ੍ਹਾ ਮੁਬਾਰਕ, ਗਿਆਨੀ ਪਰੌਂਠੇ ਵਾਲਾ ਤੇ ਖਾਣ ਪੀਣ ਲਈ ਵੱਡੇ ਛੋਟੇ ਹੋਟਲ ਢਾਬੇ। ਸਾਰਿਆਂ ਤੇ ਜ਼ਾ ਨਹੀਂ ਹੁੰਦਾ।ਇੱਕ ਦਿਨ ਸੁਭਾਇਕੀ ਮਿੱਤਲ ਮਾਲ ਦੇ ਲਾਗੇ #ਰੋਟੀਵਾਲਾ #Rotiwala ਨਾਮ ਦੇ ਢਾਬੇ ਤੇ ਜ਼ਾ ਡੇਰੇ ਲਾਏ। ਕੋਈ Vicky ਨਾਮ ਦਾ ਸਖਸ਼ ਇਸ ਨੂੰ ਚਲਾਉਂਦਾ ਹੈ। ਹਾਲ ਵਿਚ ਟੰਗੀਆਂ ਡੱਫਲੀਆਂ ਤੇ ਗੁਰਦਾਸ ਮਾਨ ਦੀਆਂ ਫੋਟੋਆਂ ਵੇਖ ਕੇ ਲੱਗਿਆ ਜਰੂਰ ਮਾਨ ਸਾਹਿਬ ਦੀ ਹਿੱਸੇਦਾਰੀ ਹੋਊ। ਨਹੀ ਇਹ ਮਾਲਿਕਾਂ ਦੇ ਸ਼ੌਂਕ ਹਨ। ਬਹੁਤ ਵਧੀਆ ਰੋਟੀ ਸਬਜ਼ੀ ਸਲਾਦ ਨਜ਼ਾਰੇ ਆ ਗਏ। ਤਾਰੀਫ ਕਿੰਨੀ ਕ਼ੁ ਕਰੇ ਬੰਦਾ। ਦਿੱਤੇ ਪੈਸਿਆਂ ਦਾ ਹੱਕ ਵਸੂਲਿਆ ਗਿਆ। ਜਾਇਜ਼ ਜਿਹਾ ਬਿੱਲ। ਕਹਿਂਦੀ ਖਾਣਾ ਸਵਾਦ ਵੀ ਹੈ ਤੇ ਸਸਤਾ ਵੀ। ਇੱਕ ਦਿਨ ਫਿਰ ਸਾਰਾ ਬਠਿੰਡਾ ਘੁੰਮ ਲਿਆ ਅਖੇ ਲੰਚ ਰੋਟੀ ਵਾਲਾ ਦੇ ਹੀ ਕਰਾਂਗੇ। ਕਈ ਦਿਨਾਂ ਬਾਅਦ ਕਿਸੇ ਕੰਮ ਬਠਿੰਡਾ ਗਏ। ਕਜਨ ਦੀ ਇੱਕਲੌਤੀ ਵਾਈਫ ਵੀ ਨਾਲ ਸੀ। ਕਹਿਂਦੀ ਅਸੀਂ ਬਠਿੰਡੇ ਚ ਰਹਿਕੇ ਵੀ ਭੁੱਲੇ ਰਹੇ। ਫਿਰ ਉਹ ਮੇਰੇ ਕਜਨ ਕੋਲੇ ਲੱਗੀ ਗੁਣ ਗਾਉਣ। ਮੇਰਾ ਕਜਨ ਵੀ ਪਰਿਵਾਰ ਨੂੰ ਓਥੇ ਹੀ ਲੈ ਗਿਆ। ਮੋਦੀ ਆਲੇ ਵੱਡਾ ਨੋਟ ਅੱਧਾ ਵੀ ਨਹੀਂ ਲੱਗਿਆ ਚਾਰੇ ਜੀਆਂ ਦਾ ਡਿਨਰ ਹੋ ਗਿਆ। ਮੇਰੇ ਕਜਨ ਨੇ ਦੱਸਿਆ ਕਿ ਮੇਰੇ ਵੱਡੇ ਭਾਈ ਸਾਹਿਬ ਬਹੁਤ ਤਾਰੀਫ ਕਰਦੇ ਹਨ ਤੁਹਾਡੇ ਖਾਣੇ ਦੀ। ਫਿਰ ਮੈਂ ਨੋਇਡਾ ਸ਼ਿਫਟ ਹੋਂ ਗਿਆ। ਬਠਿੰਡੇ ਗੇੜਾ ਨਹੀਂ ਵੱਜਿਆ ਤਾਂ ਵਿੱਕੀ ਦਾ ਫੋਨ ਆ ਗਿਆ।
“ਸਰ ਜੀ ਕੀ ਗੱਲ ਕਦੇ ਬਠਿੰਡੇ ਗੇੜਾ ਨਹੀਂ ਵੱਜਿਆ।”
“ਨਹੀਂ ਯਾਰ ਮੈਂ ਨੋਇਡਾ ਹੁੰਦਾ ਹਾਂ। ਮਹੀਨੇ ਕ਼ੁ ਬਾਅਦ ਹੀ ਆਉਂਦਾ ਹਾਂ।”
“ਕਈ ਵਾਰੀ ਸੋਚਿਆ ਹੈ ਸਰ ਨਹੀਂ ਆਏ ਗੱਲ ਕਰਾਂਗੇ। ਬਸ ਰਹਿ ਜਾਂਦੀ ਹੈ।”
“ਹੋਰ ਠੀਕ ਹੋ।”
“ਜੀ। ਸਰ ਜੀ ਆਚਾਰ ਬਣਾਇਆ ਹੈ ਮਿੱਠਾ। ਤੁਹਾਨੂੰ ਭੇਜਣਾ ਸੀ ਟੇਸਟ ਕਰਨ ਲਈ। ਕਿਸੇ ਨੂੰ ਭੇਜ ਦਿਉਗੇ ਜ਼ਾ ਮੈਂ ਆਪ ਭੇਜ ਦੇਵਾਂ।”
“ਕੋਈ ਨਾ ਮੈਂ ਭੇਜ ਦੇਵਾਂਗਾ ਕਿਸੇ ਨੂੰ।”
ਅਜਿਹੇ ਮਿੱਤਰ ਵੀ ਪਏ ਹਨ। ਅਗਲੇ ਮਿੱਤਰਤਾ ਅਤੇ ਗ੍ਰਾਹਕ ਦੀ ਕਦਰ ਕਰਦੇ ਹਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ।

Leave a Reply

Your email address will not be published. Required fields are marked *