ਕੱਲ੍ਹ ਕੋਈ ਦੋਸਤ ਨਿੰਬੂ ਦੇ ਨਾਲ ਮਿਲਦੇ ਜੁਲਦੇ ਫਲ ਦੇ ਗਿਆ ਦਸ ਬਾਰਾ ਪੀਸ ਸਨ। ਅਕਾਰ ਵਿਚ ਨਿੰਬੂ ਨਾਲੋ ਵੱਡੇ। ਹੁਣ ਸਮਝ ਨਾ ਆਵੇ ਕੀ ਹੋ ਸਕਦਾ ਹੈ। ਰੰਗ ਰੂਪ ਨਿੰਬੂ ਵਰਗਾ ਹੀ ਸੀ।
“ਕੀ ਹੈ ਇਹ? ਕੀ ਕਰੀਏ ਇਹਨਾ ਦਾ।” ਉਸਨੇ ਮੈਨੂੰ ਪੁੱਛਿਆ।
“ਸਮਝ ਨਹੀਂ ਆਈ। ਕੀ ਹੋ ਸਕਦਾ ਹੈ।” ਮੈਂ ਅੰਜਨਪੁਣੇ ਚ ਕਿਹਾ।ਅਸੀਂ ਸੰਗਦਿਆਂ ਨੇ ਦੇਣ ਵਾਲੇ ਨੂੰ ਵੀ ਨਾ ਪੁਛਿਆ।
“ਹੁਣ ਕਰਨਾ ਕੀ ਹੈ ਕੱਟਕੇ ਮਸਾਲਾ ਪਾ ਦੇ ਜੋ ਨਿੰਬੂ ਦੇ ਆਚਾਰ ਵਿਚ ਪਾਉਂਦੀ ਹੁੰਦੀ ਹੈ। ਜੇ ਸਹੀ ਬਣ ਗਿਆ ਤਾਂ ਕਦੇ ਰੋਟੀ ਨਾਲ ਖਾ ਲਵਾਂਗੇ। ਨਹੀ ਤਾਂ ਡਸ੍ਟ ਬਿਨ ਵਿਚ।” ਮੈਂ ਗੱਲ ਮੁਕਾਈ। ਚਲੋ ਮੰਨ ਗਈ ਏਦਾਂ ਹੀ ਕੀਤਾ। ਮੈਨੂ ਲੱਗਿਆ ਸ਼ਾਇਦ ਗਲਗਲਾਂ ਹੋਣਗੀਆਂ। ਅੱਜ ਸਵੇਰੇ ਉਸੇ ਦੋਸਤ ਨੂੰ ਗੱਲਾਂ ਗੱਲਾਂ ਵਿਚ ਪੁੱਛ ਹੀ ਲਿਆ। ਕਹਿੰਦਾ ਤੁਸੀਂ ਕੀ ਕੀਤਾ ? ਮੈ ਦਸਿਆ ਬਈ ਅਸੀਂ ਤਾਂ ਆਚਾਰ ਪਾ ਦਿੱਤਾ। ਮੈਨੂੰ ਤਾਂ ਇਹ ਗਲਗਲਾਂ ਜਿਹੀਆਂ ਲਗਦੀਆਂ ਸੀ।
ਮੇਰਾ ਦੋਸਤ ਕਹਿੰਦਾ “ਚਲ ਅਸੀਂ ਵੀ ਆਚਾਰ ਹੀ ਪਾ ਲਵਾਂਗੇ। ਸਾਨੂੰ ਕੋਈ ਵਾਅਵਾ ਸਾਰੇ ਦੇ ਗਿਆ ਸੀ ਪਰ ਸਾਨੂੰ ਨਹੀ ਸੀ ਪਤਾ ਕਿ ਇਹ ਹੈ ਕੀ ? ਇਸ ਲਈ ਵੰਡ ਦਿੱਤੀਆਂ। ਉਸਨੇ ਆਪਣੀ ਗੱਲ ਦੱਸੀ।
ਹਾਂ ਹਾਂ ਗਲਗਲਾਂ ਹੀ ਹੋ ਸਕਦੀਆਂ ਹਨ। ਉਹ ਵੀ ਮੰਨ ਗਿਆ। ਮੈਨੂੰ ਹਾਸੀ ਆਈ ਬਈ ਜਦੋ ਤੈਨੂੰ ਨਹੀ ਪਤਾ ਇਹ ਕੀ ਹੈ ਤਾਂ ਤੁਸੀਂ ਸਾਨੂੰ ਕਿਉਂ ਦਿੱਤੀਆਂ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ