ਪਟਵਾਰੀ ਤੇ ਰੈਡੀ ਰੈਕਨਰ | patwari te ready Reckner

ਇਕ ਵਾਰੀ ਜਦੋਂ ਹਰਿਆਣਾ ਵਿਚ ਨਵੇ ਪੇ ਸਕੇਲ ਲਾਗੂ ਹੋਏ ਤਾਂ ਮੇਰੇ ਪਾਪਾ ਜੀ ਜੋ ਉਸ ਸਮੇ ਕਨੂੰਨਗੋ ਸਨ ਨੇ ਕੋਲ੍ਹ ਖਡ਼ੇ ਸੁੰਦਰ ਸ਼ਾਮ ਪਟਵਾਰੀ ਨੂੰ ਬਜ਼ਾਰ ਚੋ Ready Reckner ਰੈਡੀ ਰੈਕਨਰ ਲੈਣ ਭੇਜ ਦਿੱਤਾ। ਤਾਂਕਿ ਨਵੀ ਪੇ ਦਾ ਹਿਸਾਬ ਲਗਾਇਆ ਜਾ ਸਕੇ। ਉਂਜ ਕਹਿੰਦੇ ਹਨ ਕਿਬਪੁਲਸ ਵਾਲੇ ਤੇ ਮਾਲ ਮਹਿਕਮੇ ਵਾਲੇ ਤਨਖਾਹ ਤੇ ਨਿਰਭਰ ਨਹੀਂ ਹੁੰਦੇ। ਬਾਕੀ ਪੁਲਸ ਤੇ ਮਾਲ ਵਿਭਾਗ ਵਾਲਿਆਂ ਨੂੰ ਇਹ ਆਦਤ ਹੁੰਦੀ ਹੈ ਉਹ ਆਪਣੇ ਅਧੀਨ ਕਰਮਚਾਰੀ ਯ ਜੋ ਕੰਮ ਕਰਾਉਣ ਆਇਆ ਹੋਵੇ ਉਸਨੂੰ ਵਗਾਰ ਪਾਉਣ ਲੱਗਿਆਂ ਮਿੰਟ ਲਾਉਂਦੇ ਹਨ। ਜਰਾ ਵੀ ਸੰਗ ਨਹੀਂ ਮੰਨਦੇ। ਓਹ ਪਟਵਾਰੀ ਉਸੇ ਵਕਤ ਹੀ ਕਿਤਾਬਾਂ ਵਾਲੀ ਦੁਕਾਨ ਤੇ ਚਲਾ ਗਿਆ। ਪਰ ਜਾਂਦਾ ਜਾਂਦਾ ਰੈਡੀ ਰੈਕਨਰ ਸ਼ਬਦ ਭੁੱਲ ਗਿਆ। ਉਥੇ ਜਾਕੇ ਦੁਕਾਨਦਾਰ ਨੂੰ ਕਹਿੰਦਾ ਜੀ ਇਕ ਲੇਡੀ ਕੋਰਨਰ ਦੇ ਦਿਓ। ਦੁਕਾਨਦਾਰ ਨੂੰ ਸਮਝ ਨਾ ਆਈ। ਉਹ ਉਲਝਣ ਵਿੱਚ ਪੈ ਗਿਆ। ਫਿਰ ਉਸਨੇ ਪੁੱਛਿਆ ਕਿ ਕੀ ਕਰਨਾ ਹੈ। ਜਦੋ ਪਟਵਾਰੀ ਸਾਹਿਬ ਨੇ ਦੱਸਿਆ ਕਿ ਨਵੀਂ ਤਨਖਾਹ ਦਾ ਹਿਸਾਬ ਲਾਉਣਾ ਹੈ। ਫਿਰ ਦੁਕਾਨਦਾਰ ਸਮਝ ਗਿਆ ਤੇ ਕਿ ਇਹ ਰੈਡੀ ਰੈਕਨਰ ਮੰਗਦਾ ਹੈ। ਜੋ ਦੁਕਾਨਦਾਰ ਨੇ ਉਸੀ ਸਮੇ ਦੇ ਦਿੱਤਾ।
ਪਟਵਾਰੀ ਨੂੰ ਵੀ ਆਪਣੀ ਭੁੱਲ ਦਾ ਪਤਾ ਲੱਗ ਗਿਆ। ਇਹ ਉਸ ਲਈ ਨਵਾਂ ਸ਼ਬਦ ਸੀ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ।

Leave a Reply

Your email address will not be published. Required fields are marked *