ਚਿਰਾਗ ਦੀਨ ਦੀ ਮਿਕਸ਼ੀ | chiraag deen di miksi

ਅੱਸੀ ਦੇ ਦਹਾਕੇ ਵਿਚ ਸ੍ਰੀ ਬਿਕਰਮ ਸਿੰਘ ਸੈਣੀ ਮੇਰੇ ਨਾਲ ਸਕੂਲ ਵਿੱਚ ਬਤੌਰ ਸਾਇੰਸ ਅਧਿਆਪਕ ਕੰਮ ਕਰਦਾ ਸੀ। ਉਹ ਆਪਣੇ ਵਿਸ਼ੇ ਦਾ ਮਾਹਿਰ ਤਾਂ ਸੀ ਹੀ ਇਸ ਦੇ ਨਾਲ ਹੀ ਉਹ ਬਹੁਤ ਸ਼ੋਸ਼ਲ ਵੀ ਸੀ। ਉਹ ਪ੍ਰਿੰਸੀਪਲ ਸਰਦਾਰ ਹਰਬੰਸ ਸਿੰਘ ਸੈਣੀ ਦਾ ਸਕਾ ਭਤੀਜਾ ਸੀ। ਆਪਣੀ ਲਿਆਕਤ ਨਾਲ ਉਸਨੇ ਇਧਰ ਵੀ ਆਪਣਾ ਵਧੀਆ ਸਰਕਲ ਬਣਾ ਲਿਆ ਸੀ। ਉਹਨਾਂ ਦਿਨਾਂ ਵਿੱਚ ਮਿਕਸੀ ਗ੍ਰੈਂਡਰ ਕਿਸੇ ਬਾਹਲੇ ਅਮੀਰ ਆਦਮੀ ਘਰੇ ਹੀ ਹੁੰਦਾ ਸੀ। ਮੈਨੂੰ ਪਤਾ ਸੀ ਕਿ ਉਹ ਬਾਦਲ ਦੀ ਨੌਕਰੀ ਤੋਂ ਪਹਿਲਾਂ ਅੰਬਾਲਾ ਕੰਮ ਕਰਦਾ ਸੀ। ਜੋ ਮਿਕਸੀ ਗ੍ਰੈਂਡਰ ਦਾ ਗੜ੍ਹ ਹੈ। ਇੱਕ ਵਾਰ ਮੈਂ ਉਸ ਨੂੰ ਇੱਕ ਵਧੀਆ ਮਿਕਸੀ ਲਿਆਉਣ ਲਈ ਆਖਿਆ ਅਤੇ ਜਬਰੀ ਉਸ ਨੂੰ ਪੰਜ ਸੌ ਰੁਪਈਆ ਉਸਦੀ ਜੇਬ ਵਿੱਚ ਪਾ ਦਿੱਤਾ। ਮੈਨੂੰ ਇਲਮ ਨਹੀਂ ਸੀ ਕਿ ਮਿਕਸੀ ਕਿੰਨੇ ਕੁ ਦੀ ਆਵੇਗੀ। ਸ਼ਨੀਵਾਰ ਦਾ ਗਿਆ ਬਿਕਰਮ ਸੋਮਵਾਰ ਨੂੰ ਮੇਰੇ ਲਈ ਚਿਰਾਗਦੀਨ ਬ੍ਰਾਂਡ ਦੀ ਮਿਕਸੀ ਲਿਆਇਆ। ਸਾਡੇ ਪਰਿਵਾਰ ਲਈ ਇਹ ਨਵੀ ਵਸਤੂ ਸੀ। ਮੈਂ ਉਸਨੂੰ ਵੱਧ ਲੱਗੇ ਪੈਸਿਆਂ ਬਾਰੇ ਪੁੱਛਿਆ। ਪਰ ਉਸਨੇ ਤਾਂ ਮੈਨੂੰ ਇੱਕ ਸੋ ਚਾਲੀ ਰੁਪਏ ਵਾਪਿਸ ਕਰ ਦਿੱਤੇ। ਉਸ ਮਿਕਸੀ ਨੂੰ ਅਸੀਂ ਬਹੁਤ ਕੰਮ ਲਿਆ। ਉਸ ਤੋਂ ਬਾਅਦ ਅਸੀਂ ਕਈ ਹੋਰ ਮਿਕਸੀਆਂ ਵੀ ਲਿਆਂਦੀਆਂ ਪਰ ਚਿਰਾਗਦੀਨ ਵਾਲੀ ਮਿਕਸੀ ਲੰਬੇ ਸਮੇਂ ਤੱਕ ਚਲਦੀ ਰਹੀ। ਬਿਕਰਮ ਸਿੰਘ ਜਿਸ ਦਾ ਵੀ ਕੋਈਂ ਕੰਮ ਕਰਦਾ ਸੀ ਉਹ ਪੂਰੀ ਰੂੰਹ ਨਾਲ ਕਰਦਾ ਸੀ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *