ਹਕੀਕਤ | hakikat

ਡਰਾਇੰਗ ਅਧਿਆਪਕ ਨੇ ਅਠਵੀੰ ਜਮਾਤ ਵਿੱਚ ਐਲਾਨ ਕੀਤਾ।
“ਬੱਚਿਓ 15ਅਗਸਤ ਆਉਣ ਵਾਲੀ ਹੈ। ਇਸ ਲਈ ਸਾਰਿਆਂ ਬੱਚਿਆਂ ਨੇ ਅਜਿਹੀਆ ਡਰਾਇੰਗਸ ਬਨਾਉਣੀਆਂ ਨੇ ਜਿਨ੍ਹਾਂ ਵਿੱਚ ਸਾਡੇ ਸੂਬੇ ਪੰਜਾਬ ਦੇ ਸਭਿਆਚਾਰ ਦੀ ਝਲਕ ਦਿਖਾਈ ਦੇਵੇ। ਪਹਿਲੇ ਤਿੰਨ ਸਥਾਨ ਤੇ ਆਉਣ ਵਾਲੀਆਂ ਡਰਾਇੰਗਸ ਨੂੰ 15ਅਗਸਤ ਵਾਲੇ ਦਿਨ ਇਨਾਮ ਦਿੱਤਾ ਜਾਵੇਗਾ। ਚੇਤੇ ਰਹੇ ਤੁਹਾਡੀਆਂ ਡਰਾਇੰਗਸ ਦੋ ਦਿਨ ਬਾਅਦ ਮੇਰੇ ਟੇਬਲ ਤੇ ਹੋਣੀਆਂ ਚਾਹੀਦੀਆਂ ਨੇ। ”
ਦੋ ਦਿਨਾਂ ਬਾਅਦ ਅਧਿਆਪਕ ਸੁੰਨ ਬੈਠੀ ਅਥਰੂ ਭਰਿਆ ਅੱਖਾਂ ਨਾਲ ਕਦੇ ਡਰਾਇੰਗ ਵੱਲ ਤੈ ਕਦੇ ਬਚਿਆਂ ਦੇ ਮਾਸੂਮ ਚਿਹਰਿਆਂ ਵੱਲ ਵੇਖ ਰਹੀ ਸੀ। ਕਿਉਂਕਿ ਵਿਦੇਸ਼ਾਂ ਵੱਲ ਉੱਡ ਰਹੇ ਜਹਾਜ਼ਾਂ ਵਿੱਚ ਬੈਠੀ ਨੌਜਵਾਨ ਪੀੜੀ, ਗੈਂਗ ਵਾਰ, ਚਿੱਟੇ ਦੇ ਨਸ਼ੇ ਡੁੱਬੇ ਨੌਜਵਾਨ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਡਰਾਇੰਗਸ ਨਾਲ ਅਧਿਆਪਕ ਦੀ ਟੇਬਲ ਭਰੀ ਪਈ ਸੀ।
🌺🌺🌺
ਅਰਸ਼ਦ ਮੁਨੀਮ
ਮਦੀਨਾ ਬਸਤੀ ਰਾਏਕੋਟ ਰੋਡ
ਮਲੇਰਕੋਟਲਾ ਪੰਜਾਬ
ਮੋਬਾਇਲ ਨੂੰ :9417159225

Leave a Reply

Your email address will not be published. Required fields are marked *