ਭਈਆਂ ਤੇ ਸਾਈਕਲ | bhai te cycle

1971 ਚ ਜਦੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਤਾਂ ਇਲਾਕੇ ਵਿਚਲੀ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਦੇਖਦੇ ਹੋਏ ਸਾਡੇ ਪਿੰਡਾਂ ਲੋਹਾਰਾ ਘੁਮਿਆਰਾ ਤੇ ਮਿੱਡੂਖੇੜਾ ਸਮੇਤ ਕਈ ਪਿੰਡਾਂ ਨੂੰ ਵਾਟਰ ਵਰਕਸ ਦੀ ਸੌਗਾਤ ਦਿੱਤੀ। ਓਹਨੀ ਦਿਨੀ ਸੁਆਣੀਆਂ ਸਿਰ ਤੇ ਹੀ ਵੀਹ ਵੀਹ ਘੜੇ ਡਿੱਗੀ ਤੋਂ ਪਾਣੀ ਦੇ ਭਰ ਕੇ ਲਿਆਉਂਦੀਆਂ ਸਨ। ਅਸੀਂ ਅਕਸਰ ਕੱਚੀ ਡਿੱਗੀ ਦਾ ਪਾਣੀ ਪੁਣਕੇ ਪੀਂਦੇ। ਕਈ ਘਰਾਂ ਵਿੱਚ ਝੀਵਰ ਪੀਪਿਆਂ ਦੇ ਹਿਸਾਬ ਨਾਲ ਪਾਣੀ ਲੋਕਾਂ ਦੇ ਘਰਾਂ ਚ ਪਾਉਂਦੇ। ਹਰ ਪਿੰਡ ਦੇ ਵਾਟਰ ਵਰਕਸ ਤੇ ਇੱਕ ਬਿਹਾਰੀਆ ਚੌਕੀਦਾਰ ਹੁੰਦਾ ਸੀ। ਪੰਪ ਅਪਰੇਟਰ ਕਈ ਪਿੰਡਾਂ ਦਾ ਸਾਂਝਾ ਹੀ ਹੁੰਦਾ ਸੀ। ਜੇ ਈ ਜਿਸ ਨੂੰ ਉਸ ਜਮਾਨੇ ਵਿੱਚ ਓਵਰਸੀਅਰ ਆਖਦੇ ਸਨ ਪਿੰਡ ਮਿੱਡੂ ਖੇੜਾ ਦੇ ਵਾਟਰ ਵਰਕਸ ਦੀ ਚੈਕਿੰਗ ਤੇ ਆਇਆ। ਉਸ ਤੋਂ ਬਾਦ ਉਸਦਾ ਪਿੰਡ ਘੁਮਿਆਰੇ ਆਉਣ ਦਾ ਪ੍ਰੋਗਰਾਮ ਸੀ। ਸੋ ਉਸਨੇ ਮਿੱਡੂ ਖੇੜੇ ਤੋਂ ਪੰਪ ਅਪਰੇਟਰ ਨੂੰ ਆਪਣੇ ਨਾਲ ਮੋਟਰ ਸਾਈਕਲ ਤੇ ਬਿਠਾ ਲਿਆ। ਕੱਚੇ ਰਾਹ ਤੋਂ ਮਿੱਡੂ ਖੇੜਾ ਤੇ ਘੁਮਿਆਰੇ ਦਾ ਫਾਸਲਾ ਤਿੰਨ ਚਾਰ ਕਿਲੋਮੀਟਰ ਦਾ ਹੀ ਸੀ। ਓਵਰਸੀਅਰ ਨੇ ਬਿਹਾਰੀਏ ਚੌਕੀਦਾਰ ਨੂੰ ਪੰਪ ਅਪਰੇਟਰ ਦਾ ਸਾਈਕਲ ਘੁਮਿਆਰੇ ਵਾਟਰ ਵਰਕਸ ਤੱਕ ਲਿਆਉਣ ਦਾ ਹੁਕਮ ਵੀ ਦੇ ਦਿੱਤਾ।
ਪੰਜ ਕੁ ਮਿੰਟਾ ਵਿੱਚ ਓਵਰਸੀਅਰ ਤੇ ਪੰਪ ਅਪਰੇਟਰ ਘੁਮਿਆਰੇ ਪਹੁੰਚ ਗਏ। ਪਰ ਭਈਆ ਕਾਫੀ ਦੇਰ ਨਾ ਪਹੁੰਚਿਆ। ਘੰਟੇ ਕੁ ਬਾਦ ਦੇਖਿਆ ਤਾਂ ਭਈਆ ਸਾਈਕਲ ਨੂੰ ਸਿਰ ਤੇ ਚੁੱਕੀ ਸਾਂਹੋਂ ਸਾਹ ਹੋਇਆ ਆ ਰਿਹਾ ਸੀ।
“ਅਰੇ ਭਈਆ ਸਾਈਕਲ ਕੋ ਕਿਆ ਹੋ ਗਿਆ । ਤੁਮ ਇਸਕੋ ਚਲਾ ਕਰ ਨਹੀਂ ਲਾਏ। ਸਿਰ ਪਰ ਕਿਓਂ ਉਠਾ ਰੱਖਾਂ ਹੈ।” ਓਵਰਸੀਅਰ ਨੇ ਭਈਏ ਤੇ ਕਈ ਸਵਾਲ ਇੱਕ ਦਮ ਦਾਗ ਦਿੱਤੇ।
“ਕਿਆ ਬਤਾਏ ਸਿਰਦਾਰ ਜੀ ਸਸੁਰਾ ਹਮਾਰੀ ਟਾਂਗੋਂ ਕੋ ਲਗਤਾ ਹੈ। ਹਮ ਜਬ ਇਸਕੋ ਚਲਾਤੇ ਹੈ ਤੋਂ ਇਸਕਾ ਪਿਡਲ ਹਮਾਰੀ ਟਾਂਗੋਂ ਕੋ ਲਗਤਾ ਹੈ। ਦੇਖੋਂ ਕਿਤਨਾ ਚੋਟ ਆਇਆ ਹਮਕੋ।” ਭਈਏ ਨੇ ਆਪਣੇ ਗੋਡਿਆਂ ਉਪਰੋਂ ਲੂੰਗੀ ਚੱਕਕੇ ਆਪਣੀਆਂ ਲੱਤਾਂ ਦੇ ਜਖਮ ਦਿਖਾਏ। ਅਸਲ ਵਿਚ ਭਈਏ ਨੂੰ ਸਾਈਕਲ ਚਲਾਉਣਾ ਨਹੀਂ ਸੀ ਆਉਂਦਾ। ਜਦੋ ਉਸਨੇ ਸਾਈਕਲ ਰੇੜਨ ਦੀ ਕੋਸ਼ਿਸ਼ ਕੀਤੀ ਤਾਂ ਪੈਡਲਾਂ ਨੇ ਉਸਦੇ ਗੋਡੇ ਭੰਨ ਦਿੱਤੇ। ਫਿਰ ਉਸ ਨੇ ਸਾਈਕਲ ਨੂੰ ਸਿਰ ਤੇ ਚੁੱਕਣ ਵਿੱਚ ਹੀ ਭਲਾਈ ਸਮਝੀ। ਉਸ ਲਈ ਸਾਈਕਲ ਚਲਾਉਣਾ ਹੀ ਨਹੀਂ ਰੇੜਨਾ ਹੀ ਦੁਖਦਾਈ ਸੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *