ਨਾਇਨਸਾਫੀ | nainsaafi

ਇੰਟਰਵਿਊ ਲੈਣ ਵਾਲੇ ਦਾ ਨਿੰਮਾ-ਨਿੰਮਾਂ ਹਾਸਾ..ਦੇਣ ਆਲੇ ਦੀ ਬੇਖੌਫ਼ੀ..ਪੁਲਸ ਮੁਖੀ ਦਾ ਹੱਸ ਹੱਸ ਦੂਹਰੇ ਹੋਣਾ..ਪਾਲੀ ਮਾਲੀ ਧੰਨੇ ਮੰਨਿਆਂ ਦੀ ਕਬ੍ਰਿਸਤਾਨੀ ਚੁੱਪ..ਫੇਰ ਇੱਕ ਸਿੰਘ੍ਹ ਨੂੰ ਜੁਆਬ ਕੇ ਹਾਈਕੋਰਟ ਵਿਚ ਰਿੱਟ ਪਾ ਦੇ..ਓਥੇ ਦੱਸਾਂਗੇ ਕਿੱਦਾਂ ਕੀਤੀ..!
ਸਭ ਕੁਝ ਦਰਸਾਉਂਦਾ ਕੇ ਪਲਾਨ ਪਿਆਦੇ ਅਤੇ ਮਿਸ਼ਨ ਸਹੀ ਦਿਸ਼ਾ ਵੱਲ ਜਾ ਰਹੇ..ਜਿੰਨੇ ਸੁੱਥਣ ਸੀ ਕੇ ਦਿੱਤੀ..ਹੌਲੇ ਹੋਣ ਦਾ ਰਾਹ ਵੀ ਤੇ ਰਖਿਆ ਹੋਣਾ..!
ਇੰਦਰਾ ਸਿੱਧਾ ਪੰਗਾ ਲੈ ਬੈਠੀ ਅੰਤ ਮੁੱਕ ਗਈ..ਪਰ ਹੁਣ ਵਾਲੇ ਬੰਗਲਾ ਸਾਬ ਰਕਾਬ ਗੰਜ ਕੇਸਰੀ ਦਸਤਾਰਾਂ ਬੰਨ-ਬੰਨ ਦੂਹਰੇ ਹੋ ਮੱਥੇ ਵੀ ਟੇਕਣਗੇ ਤੇ ਨਾਲੋਂ ਨਾਲ ਝੰਡੇ ਝੰਡੀਆਂ ਵੀ ਦੇਈਂ ਜਾਣਗੇ..ਸੱਪ ਵੀ ਮਰੇਗਾ ਤੇ ਸੋਟੀ ਵੀ ਨਹੀਂ ਟੁੱਟਣੀ..ਅਖੀਰ ਇਥੇ ਮੁਕਾਉਣੀ ਕੇ ਜੇ ਤੁਹਾਡੇ ਸਾਹ ਆਉਂਦੇ..ਦਾਲ ਰੋਟੀ ਪੱਕਦੀ..ਥੱਲੇ ਗੱਡੀ ਏ..ਲੀੜਾ ਕੱਪੜਾ ਚੰਗਾ..ਇਸੇ ਨੂੰ ਹੀ ਅਜਾਦੀ ਸਮਝੀ ਜਾਓ..ਜੇ ਏਦੂ ਅੱਗੇ ਗੱਲ ਕੀਤੀ ਤਾਂ ਪੜਿਆ ਲਿਖਿਆ ਵਿਚਾਰ ਲਿਓ..ਸਾਡੇ ਕੋਲ ਸਭ ਕੁਝ ਏ..ਕਰਾਂਗੇ ਓਹੀ ਜੋ ਹੁਣ ਤੱਕ ਹੁੰਦਾ ਆਇਆ ਪਰ ਕਰਾਂਗੇ ਵੱਖਰੇ ਤਰੀਕੇ ਨਾਲ..!
ਪਰ ਇਸ ਸਭ ਦੇ ਵਿਚ ਇੱਕ ਮਨੁੱਖ ਚੁੱਪ ਏ..ਬੇਬਸ ਹਾਰਿਆਂ ਹੋਇਆ..ਠੱਗਿਆ ਹੋਇਆ..ਤੁਰ ਗਏ ਦੀ ਮਾਂ ਨੂੰ ਨਾਲ ਲੈ ਦਰ-ਦਰ ਭਟਕਦਾ ਹੋਇਆ..
ਓਏ ਪਿਆਦੇ ਨਾ ਮੁਕਾਓ..ਬੱਸ ਏਨੀ ਗੱਲ ਦੱਸ ਦਿਓ ਅਸਲ ਤਾਰਾਂ ਹੈ ਕਿਸਦੇ ਹੱਥ?
ਸੋ ਹੱਥ ਰੱਸਾ ਸਿਰੇ ਤੇ ਗੰਢ..ਬਲਕੌਰ ਸਿੰਘ ਜੀ ਜੋ ਵੀ ਪਾਣੀਆਂ ਧੱਕਿਆ ਨਾਇਨਸਾਫੀ ਖੁੱਸ ਗਏ ਰਾਜ ਅਤੇ ਅਣਖ ਵੰਗਾਰਾਂ ਦੀ ਗੱਲ ਕਰਦਾ ਹੋਇਆ ਦਿੱਲੀ ਵੱਲ ਵੇਖ ਪੱਟ ਤੇ ਥਾਪੀ ਮਾਰੂ..ਉਸਨੂੰ ਦੇਰ ਸੁਵੇਰ ਜਾਣਾ ਹੀ ਪੈਣਾ..ਚਾਹੇ ਹਾਦਸੇ ਵਿਚ ਤੇ ਚਾਹੇ ਟੇਢੇ ਮੋੜਾਂ ਤੇ ਹੌਲੀ ਹੋ ਗਈ ਗੱਡੀ ਤੇ ਵਰੇ ਵੱਡੇ ਮੀਂਹ ਵਿਚ!
ਹਰਪ੍ਰੀਤ ਸਿੰਘ ਜਵੰਦਾ

One comment

Leave a Reply

Your email address will not be published. Required fields are marked *