ਸਰਦਾਰ ਹਰਬੰਸ ਸਿੰਘ ਸੈਣੀ ਮੇਰੇ ਬੋਸ ਰਹੇ ਹਨ ਕੋਈ ਇੱਕੀ ਬਾਈ ਸਾਲ। ਪਿੱਛੋਂ ਉਹ ਰੋਪੜ ਜ਼ਿਲੇ ਦੇ ਸਨ ਤੇ ਫਿਰ ਖੰਨਾ ਮੰਡੀ ਸ਼ਿਫਟ ਹੋ ਗਏ। ਬਹੁਤ ਵਧੀਆ ਐਡਮੀਨਿਸਟੇਟਰ ਸਨ। ਕਾਬਲੀਅਤ ਦੇ ਨਾਲ ਕਮਾਲ ਦੀ ਯਾਦਆਸਤ ਵੀ ਸੀ। ਬਸ ਉਹਨਾਂ ਦੀ ਬੋਲੀ ਮਾਲਵੇ ਨਾਲੋਂ ਥੋੜੀ ਵੱਖਰੀ ਸੀ। ਇੱਕ ਦਿਨ ਖਾਣ ਪੀਣ ਦੀ ਗੱਲ ਚੱਲੀ ਤੇ ਵਿਸ਼ਾ ਸੀ ਚਟਨੀ।
“ਇੱਧਰ ਕਾਹਦੀ ਚਟਨੀ ਬਨਾਉਂਦੇ ਹੋ ਤੁਸੀਂ ?” ਸੈਣੀ ਸਾਹਿਬ ਨੇ ਪੁੱਛਿਆ।
“ਅਸੀਂ ਤਾਂ ਜੀ ਬਹੁਤ ਤਰਾਂ ਦੀਆਂ ਚੱਟਣੀਆ ਬਨਾਉਂਦੇ ਹਾਂ।” ਮੈਂ ਕਿਹਾ।
“ਫਿਰ ਵੀ?”
“ਪਿਆਜ਼ ਟਮਾਟਰ ਦੀ, ਚਿੱਬੜਾਂ ਦੀ, ਅਦਰਕ ਟਮਾਟਰ ਦੀ, ਮੂੰਗਰਿਆ ਦੀ, ਪਦੀਨੇ ਦੀ।” ਮੈਂ ਥੋੜਾ ਤਫ਼ਸੀਲ ਨਾਲ ਦੱਸਣ ਦੀ ਕੋਸ਼ਿਸ਼ ਕੀਤੀ।
ਛਿੱਬੜਾਂ ਦੀ ਕੋਈ ਚਟਨੀ ਹੁੰਦੀ ਹੈ। ਸਾਡੇ ਇਲਾਕੇ ਵਿੱਚ ਅਸੀਂ ਚਿੱਬੜ ਡੰਗਰਾਂ ਨੂੰ ਪਾਉਂਦੇ ਹਾਂ। ਇਹ ਵੀ ਕੋਈ ਖਾਣ ਵਾਲੀ ਚੀਜ਼ ਹੈ।
ਹੋਰ ਫਿਰ ਤੁਸੀਂ ਕਾਹਦੀ ਚਟਨੀ ਬਨਾਉਂਦੇ ਹੋ। ਮੈਂ ਉਕਸੁਕਤਾ ਜਿਹੀ ਨਾਲ ਪੁੱਛਿਆ।
ਸਾਡੇ ਤਾਂ ਚੁੱਲ੍ਹੇ ਵਿਚ ਆਲੂ ਭੁੰਨ ਕੇ ਉਸ ਦੀ ਚਟਨੀ ਬਨਾਉਂਦੇ ਹਨ।
ਭਾਵੇ ਬਚਪਨ ਵਿਚ ਮੈਂ ਵੀ ਕਈ ਵਾਰੀ ਆਲੂ ਭੁੰਨਕੇ ਖਾਧਾ ਹੈ ਪਰ ਚਟਨੀ ਵਾਲੀ ਗੱਲ ਹਜ਼ਮ ਨਹੀਂ ਹੋਈ।
#ਰਮੇਸ਼ਸੇਠੀਬਾਦਲ
ਸਾਬਕਾ ਸੂਪਰਡੈਂਟ।