ਘਰ ਵਰਗੀ ਰੋਟੀ | ghar vargi roti

ਬਠਿੰਡਾ_ਡੱਬਵਾਲੀ ਰੋਡ ਤੇ #ਏਮਜ਼ ਤੋਂ ਅੱਗੇ #ਮੈਕਡੀ ਅਤੇ #ਕੇਐਫਸੀ ਦੇ ਸਾਹਮਣੇ ਛੋਟੇ ਹਾਥੀ ਦਾ ਇਹ ਢਾਬਾ ਨੁਮਾ ਸੈੱਟ ਅਪ ਹਰ ਆਉਂਦੇ ਜਾਂਦੇ ਨੂੰ ਆਪਣੇ ਵੱਲ ਖਿੱਚਦਾ ਹੈ। ਜਿਵੇਂ ਨਾਮ ਤੋਂ ਹੀ ਝਲਕ ਮਿਲਦੀ ਹੈ #ਮਾਮਾ_ਰਾਜਸਥਾਨੀ_ਚੁੱਲ੍ਹਾ। ਇਹ ਸੁੱਧ ਰਾਜਸਥਾਨੀ ਢਾਬਾ ਹੈ ਜਿਸ ਦੇ ਮੈਨਿਊ ਵਿੱਚ ਦਾਲ ਬਾਟੀ ਚੂਰਮਾ, ਵੇਸ਼ਣ ਦੇ ਗੱਟੇ, ਸਾਂਗਰੀ ਤੇ ਲਸਣ ਦੀ ਚੱਟਣੀ, ਕਾਚਰੀ ਦੀ ਚੱਟਣੀ ਤੇ ਬਾਜ਼ਰੀ ਦੀ ਰੋਟੀ ਤਾਂ ਸ਼ਾਮਿਲ ਹੈ ਹੀ ਨਾਲ ਮੂੰਗੀ ਦੀ ਦਾਲ ਮਿਕਸ ਵੇਜੀਟੇਬਲ ਤੇ ਤਵੀ ਦੀ ਪੱਕੀ ਰੋਟੀ ਵੀ ਮਿਲਦੀ ਹੈ। ਦਿਨ ਵੇਲੇ ਦੇਸੀ ਲੱਸੀ ਦਾ ਤੋਹਫ਼ਾ ਵੀ ਮਿਲਦਾ ਹੈ। ਸਾਰਾ ਖਾਣਾ ਸੁੱਧ ਦੇਸੀ ਘਿਓ ਵਿੱਚ ਤਿਆਰ ਕੀਤਾ ਜਾਂਦਾ ਹੈ। ਫੁਲਕੇ ਵੀ ਦੇਸੀ ਘਿਓ ਨਾਲ ਚੋਪੜੇ ਜਾਂਦੇ ਹਨ। ਚਾਹੇ ਇਸ ਰੋਡ ਤੇ ਏਮਜ਼ ਪਰਿਗਮਾ ਦੇ ਆਉਣ ਨਾਲ ਕਈ ਨਵੀਆਂ ਕਲੋਨੀਆਂ ਕੱਟੀਆਂ ਜਾ ਰਹੀਆਂ ਹਨ। ਪੀਵੀਆਰ, ਮੈਕਡੀ, ਕੇਐਫਸੀ ਅਤੇ ਕਈ ਕੰਪਨੀ ਆਊਟਲੈਟਸ ਦੇ ਆਉਣ ਨਾਲ ਇਸ ਸੜਕ ਦੀ ਗਹਿਮਾਂ ਗਹਿਮੀ ਵੱਧ ਗਈ ਹੈ। ਪਰ ਇਸ ਰੋਡ ਤੇ ਕਿਸੇ ਚੰਗੇ ਫੈਮਿਲੀ ਢਾਬੇ ਦਾ ਨਾਂ ਹੋਣਾ ਰੜਕਦਾ ਸੀ।
ਇਸ ਰੂਟ ਤੇ ਜਾਣ ਵਾਲਿਆਂ ਤੋਂ ਇਲਾਵਾ ਇਹ ਹਾਊਸਫੈਡ, ਗਣਪਤੀ ਤੇ ਸ਼ੀਸ਼ ਮਹਿਲ ਤੋਂ ਇਲਾਵਾ ਕਈ ਹੋਰ ਕਲੋਨੀਆਂ ਦੇ ਬਸ਼ਿੰਦਿਆ ਲਈ ਇੱਕ ਵਧੀਆ ਪੁਆਇੰਟ ਹੈ। ਮੇਨ ਸੜਕ ਤੇ ਖੁਲ੍ਹੇ ਅਸਮਾਨ ਦੇ ਥੱਲ੍ਹੇ ਘਰ ਵਰਗੇ ਖਾਣੇ ਦਾ ਸੁਫਨਾ ਇਥੇ ਪੂਰਾ ਹੁੰਦਾ ਨਜ਼ਰ ਆਉਂਦਾ ਹੈ। ਨਾਮੀ ਹੋਟਲਾਂ ਦੇ ਮਹਿੰਗੇ ਖਾਣੇ ਨਾਲੋਂ ਇਥੋਂ ਦੇ ਖਾਣੇ ਦੀ ਕੁਆਲਿਟੀ ਹਜ਼ਾਰ ਦਰਜੇ ਵਧੀਆ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *