ਸਫ਼ਰ | safar

ਉੰਝ ਤਾਂ ਮੇਰਾ ਸਫ਼ਰ ਨਾਲ ਵਾਸਤਾ ਮਾਂ ਦੇ ਪੇਟ ਚ ਹੀ ਪੈ ਗਿਆ ਸੀ । ਜਲੰਧਰ ਤੋ ਸਫ਼ਰ ਕਰ ਆਪਣੇ ਨਾਨਕੇ ਪਿੰਡ ਟਿਲੂ ਅਰਾਈ ਜਿਲਾ ਫਿਰੋਜਪੁਰ ਆ ਗਿਆ ਸੀ । ਕੁੱਖ ਚੋ ਬਾਹਰ ਆ ਦੋ ਕੁ ਮਾਹੀਨੇ ਬਾਅਦ ਮਾਂ ਦੀ ਗੋਦੀ ਚ ਬੈਠ ਵਾਪਸ ਜਲੰਧਰ ਆ ਗਿਆ ਸਾਂ । ਫਿਰ ਦਾਦਾ ਜੀ ਨਾਲ ਬਸ ਦਾ ਸਫ਼ਰ ਜਲੰਧਰ ਤੋ ਗੋਇੰਦਵਾਲ ਸਾਹਿਬ ਅਤੇ ਅਕਸਰ ਰਿਸ਼ਤੇਦਾਰੀ ਵਿਚ ਹੁੰਦਾ ਤੇ ਤਰਕਬੀਨ ਸਾਇਕਲ ਤੇ ਸ਼ਹਿਰ ਦੀ ਯਾਤਰਾ ਰੋਜ਼ਾਨਾ ਹੁੰਦੀ ਸੀ । ਹਰ ਐਤਵਾਰ ਨੂੰ ਸ਼ਹਿਰ ਚ ਰਹਿੰਦੀ ਭੂਆ ਨੂੰ ਮਿਲਨ ਜ‍ਾਣਾ ਹੋ ਜਾਦਾਂ ਸੀ। ਮੇਰੇ ਦਾਦਾ ਬਾਵਾ ਬਲਵੰਤ ਸਿੰਘ ਭੱਲਾ ਤਹਿਸੀਲਦਾਰ ਰਿਟਾਇਰਡ ਸਨ। ਦਾਦੀ ਜੀ ਨਾਲ ਵੀ ਕੁੱਝ ਜਿਆਦਾ ਪਿਆਰ ਸੀ ਇਹ ਸਾਰੀਆਂ ਯਾਦਾਂ ਉਹਨਾਂ ਨੂੰ ਸਮਰਪਤ ਕਰਕੇ ਖੁਸ਼ੀ ਮਹਿਸੂਸ ਕਰ ਰਿਹਾ।
ਪਹਿਲੀ ਸਾਇਕਲ ਯਾਤਰਾ
ਇਹ ਗੱਲ ਕੋਈ 1993 ਦੀ ਹੈ ਜਦੋ ਗਿਆਰਵੀਂ ਵਿਚੋ ਪੜ੍ਹਾਈ ਛੱਡ ਦਿੱਤੀ ਸੀ। ਘਰਦਿਆਂ ਨੇ ਵੇਹਲਾ ਰਹਿਣ ਨਾਲੋ ਇਕ ਰਿਸ਼ਤੇਦਾਰ ਦੀ ਦੁਕਾਨ ਤੇ ਕੰਮ ਕਰਨ ਲਗਾ ਦਿੱਤਾ । ਹੁਣ ਸਵੇਰੇ ਤਿਆਰ ਹੋ ਕੇ ਰੋਟੀ ਵਾਲ‍ਾ ਡੱਬਾ ਲੈ ਅਟਾਰੀ ਬਾਜ਼ਾਰ ਸਾਇਕਲ ਤੇ ਜਾਣਾ ਸੁਰੂ ਕਰ ਦਿੱਤਾ । ਲਗਭਗ ਦੋ ਮਾਹੀਨੇ ਕੰਮ ਕੀਤਾ ਤਾਂ ਇਕ ਦਿਨ ਮਾਲਕਾ ਨੇ ਕਿਸੇ ਹੋਰ ਲੜਕੇ ਦੀ ਗਲਤੀ ਦੇ ਕਾਰਨ ਮੈਨੂੰ ਵੀ ਝਿੜਕ ਦਿੱਤਾ । ਬਸ ਆਪਾ ਮਨ ਬਣਾ ਲਿਆ ਹੁਣ ਨੋਕਰੀ ਨਹੀ ਕਰਨੀ ਪਰ ਮੈ ਘਰ ਆ ਕੇ ਕੋਈ ਗੱਲ ਨਾ ਕੀਤੀ।
ਅਗਲੇ ਦਿਨ ਸਵੇਰੇ ਤਿਆਰ ਹੋ ਕੇ ਤੁਰ ਪਿਆ। ਅੰਦਰੋਂ ਬੇਇੱਜ਼ਤੀ ਮਹਿਸੂਸ ਹੋਈ ਪਰ ਨੋਕਰੀ ਛੱਡਣ ਦੀ ਗੱਲ ਕਰਦਾ ਤਾਂ ਘਰੋਂ ਡਾਂਟ ਦਾ ਡਰ ਸੀ ਮੈ ਇਕ ਦਮ ਫੈਸਲਾ ਕੀਤਾ ਜਲੰਧਰ ਤੋ ਫਗਵਾੜਾ ਫਿਰ ਬੰਗਾ ਤੋ ਗੜਸ਼ੰਕਰ ਤੋ ਅੰਨਦਪੁਰ ਸਾਹਿਬ ਵਾਲੀ ਰਾਹ ਫੜ ਲਈ ਗੜਸ਼ੰਕਰ ਤੋ ਦੋ ਕਿਲੋਮੀਟਰ ਦੂਰ ਹੀ ਗਿਆ ਸਾਂ ਇਕ ਬਜ਼ੁਰਗ ਨੇ ਹੱਥ ਦਿੱਤਾ ਮੈ ਸਾਇਕਲ ਰੋਕ ਲਿਆ ” ਹਾਂ ਜੀ ਬਾਪੂ ਜੀ”। ” ਪੁੱਤਰਾਂ ਮੈਨੂੰ ਅਗਲੇ ਪਿੰਡ ਤਕ ਲੈ ਜਾ ” । ਹਾਂਜੀ ਹਾਂਜੀ ਬੈਠੋ ਮੈ ਕਿਹਾ। ਬਾਪੂ ਸਾਇਕਲ ਮਗਰ ਬੈਠ ਗਿਆ ਮੈ ਪੈਡਲ ਮਾਰਨੇ ਸੁਰੂ ਕਰ ਦਿੱਤੇ । ਬਾਪੂ ਪੁੱਛਣ ਲਗ‍ਾ ” ਕਾਕਾ ਕਿਧਰੋ ਆਇਆ ਤੇ ਕਿਧਰ ਜਾਣਾ “? “ਬਾਪੂ ਜੀ ਜਲੰਧਰ ਤੋ ਆਇਆ ਤੇ ਅੰਨਦਪੁਰ ਸਾਹਿਬ ਚਲਿਆ ਮੱਥਾ ਟੇਕਣ”। “ਅੱਛਾ ! ਏਨੀ ਦੂਰੋ ਸਾਇਕਲ ਤੇ ? ਹਾਂ ਜੀ ਬਾਪੂ ਜੀ ਉਦਾਸ ਜਿਹਾ ਸੀ “। “ਮੈਨੂੰ ਲਗਦਾ ਤੂੰ ਘਰੋ ਬਿਨਾਂ ਦਸਿਆ ਆਇਆ ਹੈ” ਬਾਪੂ ਨੇ ਮੈ ਟੋਹਿਆ।
ਮੇਰਾ ਸਾਇਕਲ ਹੋਲੀ ਹੋ ਗਿਆ ਮੈ ਕਿਹਾ ” ਬਾਪੂ ਜੀ ਕੀ ਕਰਦਾ ਜਦੋ ਉਹਨਾਂ ਮੇਰੀ ਗੱਲ ਹੀ ਨਹੀ ਸੀ ਸੁਣਨੀ” । ” ਕਾਕਾ ਜਿਸ ਦਿਨ ਪਿਉ ਬਣੇਗਾ ਉਸ ਦਿਨ ਪਤਾ ਲਗੂ ਪਰ ਮੇਰਾ ਕਹਿਣਾ ਮੰਨੇਗਾ “? ” ਹਾਂ ਜੀ ਜਰੂਰ ” ਫਿਰ ਇਥੋਂ ਹੀ ਵਾਪਸ ਘਰ ਮੁੱੜ ਜਾ ” । ਬਾਪੂ ਦੀ ਗੱਲ ਸੁੱਣ ਕੇ ਮੇਰੇ ਪੈਰ ਆਪਣੇ ਆਪ ਹੀ ਪੈੰਡਲ ਮਰਨੋ ਰੁੱਕ ਗਏ ਤੇ ਸਾਇਕਲ ਖੜਾ ਕਰ ਲਿਆ ਫਿਰ ਅਸੀ ਇਕ ਦਰੱਖਤ ਦੀ ਛਾਂ ਹੇਠ ਜਾ ਬੈਠੇ ।
” ਦੇਖ ਪੁੱਤਰਾਂ ਮਾਂ ਬਾਪ ਦਾ ਦਿਲ ਦੁੱਖਿਆ ਰੱਬ ਵੀ ਖੁਸ਼ ਨਹੀ ਹੁੰਦਾ ਮਾਪਿਆਂ ਨਾਲ ਗੱਲ ਕੀਤੀ ਆ ਤੈਨੂੰ ਕੀ ਤਕਲੀਫ਼ ਆ ” । ” ਨਹੀ ਬਾਪੂ ਜੀ ” ਮੈ ਹੋਲੀ ਜਿਹਾ ਕਿਹਾ। ” ਫਿਰ ਇਹ ਫੈਸਲਾ ਤੂੰ ਕਿਵੇਂ ਕਰ ਲਿਆ ਵਾਪਸ ਜਾ ਕੇ ਸਾਰੀ ਦਿਲ ਦੀ ਗੱਲ ਦਸ ਸਭ ਠੀਕ ਹੋ ਜਾਵੇਗਾ “। ” ਠੀਕ ਹੈ ਬਾਪੂ ਜੀ ਤੁਹਾਨੂੰ ਪਿੰਡ ਛੱਡ ਕੇ ਵਾਪਸ ਚਲਾ ਜਾਣਾ”। ” ਮੇਰਾ ਪਿੰਡ ਤਾਂ ਆ ਗਿਆ ਚਲ ਘਰੋ ਲੱਸੀ ਪਾਣੀ ਪੀ ਕੇ ਜਾਵੀੰ “। ” ਨਹੀ ਬਾਪੂ ਜੀ ਮੈ ਜਾਣਾ ਹਾਲੇ ਦਿਨ ਖੜਾ ਹਨੇਰਾ ਪੈਣ ਤਕ ਵਾਪਸ ਪੁੱਜ ਜਾਵਾਗਾਂ” ।
ਮੈ ਬਾਪੂ ਤੋ ਅਲਵਿਦਾ ਲੇੇੈ ਵਾਪਸ ਤੁਰ ਪਿਆ।ਵਾਪਸ ਜਾਦੇਂ ਨੁੂੰ ਇੰਝ ਲਗ ਰਿਹਾ ਜਿਵੇਂ ਕਿਸੇ ਫਰਸ਼ਿਤੇ ਨੇ ਕੁਰਾਹੇ ਪੈਣੋ ਰੋਕ ਲਿਆ ਹੋਵੇ।
ਘਰਦਿਆ ਨੂੰ ਜਦ ਮੇਰੇ ਦੁਕਾਨ ਤੇ ਨਾ ਪੁੱਜਣ ਦਾ ਪਤਾ ਲਗਿਆ ਸਾਰਾ ਪਰਿਵਾਰ ਪੇ੍ਸ਼ਾਨ ਹੋਇਆ ਸਵੇਰ ਦਾ ਇਧਰ ਉਧਰ ਲਭ ਰਿਹਾ ਸੀ।
ਮੈਨੂੰ ਦਰਵਾਜ਼ੇ ਚ ਵੜਦੇ ਤੇ ਪਹਿਲੀ ਨਜ਼ਰ ਮੇਰੇ ਤੇ ਦਾਦਾ ਜੀ ਦੀ ਪਈ ਖੁਸ਼ੀ ਚ ਉੱਚੀ ਤਾਣੀ ਬੋਲੇ “ਉਏ ਆ ਗਿਆ ਜੇ ਆ ਜਾ ਆ ਜਾ ਕਿਥੇ ਚਲਾ ਗਿਆ ਸੀ ਬਿਨਾਂ ਦੱਸੇ ਸਵੇਰੇ ਦੇ ਪਾਗਲਾ ਵਾਂਗ ਲਭ ਰਹੇ ਆ” । ਮੈ ਨੀਵੀਂ ਪਈ ਖੜਾ ਸਾਂ ਪਿਤਾ ਜੀ ਜਦ ਮੇਰੇ ਤੇ ਗਰਮ ਹੋਣ ਲਗੇ ਤਾਂ ਦਾਦਾ ਜੀ ਨੇ ਮੈਨੂੰ ਗਲਵਕੜੀ ਚ ਲੈਦੇਂ ਪਿਤਾ ਜੀ ਨੁੂੰ ਅਗੋ ਗੁੱਸੇ ਚ ਕਿਹਾ ” ਇਸ ਦੀ ਵੀ ਸੁੱਣ ਲੋ ਇਹ ਗਿਆ ਕਿਉ ਸੀ ਤੇ ਕਿਥੇ “? ਮੈ ਜਦ ਸਾਰੀ ਘਟਨਾ ਦਸੀ ਤੇ ਦਾਦਾ ਜੀ ਦੇ ਨਾਲ ਮੇਰੇ ਦੋਵੇਂ ਭਰਾ ਤੇ ਸਾਰਾ ਪਰਿਵਾਰ ਹੱਸ ਪਿਆ । ਛੋਟਾ ਭਰਾ ਬੋਲਿਆ ” ਇਹ ਨੁਕਤਾ ਵੀਰ ਜੀ ਦਾ ਠੀਕ ਹੈ ਆਪਾਂ ਨੂੰ ਵੀ ਹੁਣ ਜੇ ਮਾਸਟਰ ਨੇ ਸਕੂਲੇ ਮਾਰਿਆ ਤਾਂ ਆਪਾਂ ਵੀ ” ….. ਸਾਰੇ ਇਕ ਫਿਰ ਤਾੜੀ ਮਾਰ ਹਸ ਪਏ।
ਗੁਰਨਾਮ ਬਾਵਾ
ਅੰਬਾਲਾ

Leave a Reply

Your email address will not be published. Required fields are marked *