ਪਾਕ -ਪਿਆਰ | pak pyar

ਗੱਲ ਪਾਕਿਸਤਾਨ ਦੀ ਹੈ। ਇਕ ਜਵਾਨ ਮੁੰਡਾ ਵਾਰ ਵਾਰ ਇਕ ਗਲੀ ਚ ਗੇੜੇ ਮਾਰ ਰਿਹਾ ਸੀ ਤੇ ਇਕ ਘਰ ਵਲ ਝਾਤੀਆਂ ਮਾਰ ਰਿਹਾ ਸੀ। ਪੰਦਰਾਂ ਵੀਹ ਗੇੜੇ ਮਾਰਨ ਤੋਂ ਬਾਅਦ ਕੁੜੀ ਨੇ ਆਵਾਜ਼ ਦਿੱਤੀ ਮੱਖਣਾਂ ਕੀ ਗੱਲ ਏ ਵਾਰ ਵਾਰ ਗਲੀ ਚ ਗੇੜੇ ਕਾਸਤੋਂ ਮਾਰਦਾ ਏ ਤੇ ਸਾਡੇ ਅੰਦਰ ਵਲ ਨੂੰ ਪਿਆ ਤਕਦਾ ਏ।

ਮੁੰਡੇ ਨੇ ਜਵਾਬ ਦਿੱਤਾ ਸੋਹਣੀਏ ਮੈਨੂੰ ਤੇਰੇ ਨਾਲ ਪਿਆਰ ਹੋਗਿਆ ਏ ਕੁੜੀ ਨੇ ਗੱਲ ਸੁਣੀ ਤੇ ਜਵਾਬ ਦਿੱਤਾ ਓਏ ਮੱਖਣਾਂ ਜੇ ਪਿਆਰ ਹੋ ਹੀ ਗਿਆ ਹੈ ਤਾਂ ਦਸ ਮੇਰੀ ਇਕ ਗੱਲ ਮੰਨੇਗਾ?
ਓ ਆਖਣ ਲੱਗਾ ਇਕ ਦੀ ਕੀ ਗੱਲ ਏ ਤੂੰ ਹੁਕਮ ਕਰ ਮੈਂ ਦਸ ਮਨਾਂਗਾ।
ਕੁੜੀ ਸਿਆਣੀ ਸੀ ਕਹਿਣ ਲੱਗੀ ਏਦਾਂ ਕਰ 10 ਪੰਦਰਾਂ ਦਿਨ ਅੰਮ੍ਰਿਤ ਵੇਲੇ ਦੀ ਨਿਮਾਜ਼ ਪੜ੍ਹ ਕੇ ਆਈ।
ਹੁਣ ਕੁੜੀ ਸਿਆਣੀ ਸੀ ਨਾ ਧਰਮ ਨਾਲ ਜੁੜੀ ਹੋਈ ਜੇ ਹੁੰਦੀ ਅੱਜ ਦੀਆਂ ਵਰਗੀ ਕਹਿੰਦੀ ਮੈਨੂੰ ਓਪਓ ਦਾ ਫੋਨ ਲੈਦੇ ਵੀਵੋ ਦਾ ਲੈ ਦੇ। ਅੱਜ ਹਾਲ ਸਾਡੀਆਂ ਕੁੜੀਆਂ ਦੇ ਇਹੀ ਆ ਕੋਈ ਬੁਲਾ ਲਏ ਸਹੀ ਨੰਬਰ ਆਪੇ ਦੇ ਆਉਂਦੀਆਂ।
ਹੁਣ ਮੁੰਡਾ ਜਾਣ ਲੱਗਾ ਰੋਜ਼ ਨਿਮਾਜ਼ ਪੜ੍ਹਨ ਪੜ੍ਹਦੇ ਦੇ ਦੀ ਇੰਨੀ ਲਿਵ ਲੱਗੀ ਕੁੜੀ ਦਾ ਖਿਆਲ ਹੀ ਭੁਲ ਗਿਆ। ਕੁੜੀ ਨੇ ਉਡੀਕ ਕੇ ਇਕ ਜਵਾਕ ਹੱਥ ਸੁਨੇਹਾ ਭੇਜਿਆ ਓਏ ਡਾਰਲਿੰਗ ਕੀ ਗੱਲ ਹੁਣ ਤੇ ਕਦੇ ਗਲੀ ਚ ਗੇੜਾ ਵੀ ਨਹੀਂ ਮਾਰਿਆ।

ਮੁੰਡੇ ਨੇ ਜਵਾਬ ਭੇਜਿਆ ਭੈਣੇ ਜਿਹੜੇ ਅੱਲ੍ਹਾ ਦੇ ਨਾਲ ਜੋੜਿਆ ਏ ਹੁਣ ਮੈਂ ਉਸੇ ਦਾ ਹੀ ਹੋ ਗਿਆ ਆ ਜਿਹੜਾ ਸਵਾਦ ਮੈਨੂੰ ਅਲਾਹ ਪਾਕ ਦੀ ਇਬਾਦਤ ਚੋਂ ਮਿਲਿਆ ਏ ਓਹਦੇ ਅੱਗੇ ਇਹ ਸਾਰੇ ਰਸ ਫ਼ਿਕੇ ਨੇ।

ਕਾਸ਼ ਕਿਤੇ ਸਾਡੇ ਪੰਜਾਬ ਦੀਆ ਅੱਜਕਲ੍ਹ ਦੀਆਂ ਕੁੜੀਆਂ ਵੀ ਅਜਿਹੀਆਂ ਹੋ ਜਾਣ ਜਿਹੜੀਆਂ ਮਾੜੀ ਨੀਤ ਨਾਲ ਆਏ ਨੂੰ ਕਹਿਣ ਜਾ ਪਹਿਲਾਂ ਇਹਨੇ ਦਿਨ ਨਿੱਤਨੇਮ ਕਰਕੇ ਆ ਪਹਿਲਾਂ ਸਤਿਸੰਗ ਕਰਕੇ ਆ।

ਪਰ ਅੱਜ ਦੀਆਂ ਤਾਂ ਕਹਿੰਦਿਆਂ ਸਾਨੂੰ ਸਰਦਾਰ ਪਸੰਦ ਹੀ ਨਹੀਂ ਮੁਝੇ ਤੋ ਕਲੀਨ ਸ਼ੇਵ ਚਾਹੀਏ।
ਤੇ ਓਹੋ ਜਿਹੇ ਉਣਤਰੇ ਮੁੰਡੇ ਆ ਮਿੰਟ ਨਹੀਂ ਲਾਉਂਦੇ ਕੁੜੀ ਪਿੱਛੇ ਕੇਸ ਕਤਲ ਕਰਵਾਉਣ ਲਗਿਆ।

ਰੱਬ ਦਾ ਵਾਸਤਾ ਜੇ ਪਿਆਰ ਕਰਨਾ ਹੀ ਹੈ ਤਾਂ ਧਰਮ ਨਾਲ ਕਰੋ ਕੌਮ ਨਾਲ ਕਰੋ ਜਿਸ ਨਾਲ ਦੁਨੀਆਂ ਤੇ ਜਸ ਹੋਵੇ ਤੁਹਾਡਾ ਮਾਂ ਬਾਪ ਦਾ ਸਿਰ ਉੱਚਾ ਹੋਵੇ ਸਾਰੀ ਕੌਮ ਮਾਨ ਕਰੇ।

ਇਹ ਝੂਠੇ ਪਿਆਰ ਦਾ ਕੀ ਆ ਜਿਸ ਵਿੱਚ ਸਵਾਏ ਲਾਹਨਤਾਂ ਤੋਂ ਹੋਰ ਕੁਝ ਨਹੀਂ ਰੱਖਿਆ। ਸੁੱਖਵੀਰ ਖੈਹਿਰਾ

Leave a Reply

Your email address will not be published. Required fields are marked *