ਆਰਦਾਸ | ardaas

ਗੁਰਮੀਤ ਸਿੰਘ, ਮੇਰਾ ਬਾਬਾ ਮੰਜੇ ਤੇ ਪਿਆ ਨਹਿਰ ਦੇ ਪਾਣੀ ਦੀ ਵਾਰੀ ਵਾਰੇ ਸੋਚਾ ਚ ਗੁਆਚਿਆ ਪਿਆ ਸੀ। ਖੇਤੋਂ ਆਏ ਨੂੰ ਅ ਕਿ ਪੁਲਸ ਦੇ ਛਾਪੇ ਦੀ ਤਰਾਂ ਚਿੱਟੇ ਚੋਲਿਆ ਵਾਲੇ ਪੰਜ ਛੇ ਬਾਬੇ ਦਗੜ ਦਗੜ ਕਰਦੇ ਉਹਦੇ ਵਿਹੜੇ ਵਿਚ ਆ ਵੜੇ। ਇਕ ਵਾਰ ਤਾਂ ਗੁਰਮੀਤ ਸਿੰਘ ਡਰ ਹੀ ਗਿਆ ਤੇ ਘਬਰਾ ਕੇ ਮੰਜੇ ਤੋ ਉਠਿਆ। ਗੁਰਮੀਤ ਸਿੰਘ ਦੇ ਬੋਲਣ ਤੋ ਪਹਿਲਾਂ ਹੀ ਮੁੱਖੀ ਬਾਬੇ ਨੇ ਦੋਵੇ ਹੱਥ ਸਿਰ ਤੋਂ ਉਤਾਂਹ ਕਰ ਕੇ ਉੱਚੀ ਦੇਣੇ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖਾ,ਇਨੇ ਨੂੰ ਗੁਰਮੀਤ ਸਿਓ ਨੂੰ ਸਮਝ ਆ ਗਈ ਸੀ ਕਿ ਬਾਬੇ ਨੇ ਅਰਦਾਸ ਸੁਰੂ ਕਰ ਦਿੱਤੀ ।ਪਿਛਲੇ ਬਾਬੇ ਵੀ ਅਰਦਾਸ ਦੇ ਨੈਕ ਵਿਚ ਖੜੇ ਹੋ ਗਏ ਅਰਦਾਸ ਦੇ ਨਾਂ ਤੇ ਬਾਬੇ ਨੇ ਕਈ ਵਾਰੀ ਹੱਥ ਬੋਰੀ ਨੂੰ ਤੇ ਕਈ ਵਾਰਿ ਧਰਤੀ ਨੂੰ ਹੱਥ ਜਿਹੇ ਲਾਏ। ਗੁਰਮੀਤ ਸਿੰਘ ਇਹ ਸਭ ਡਰਾਮਾਂ ਦੇਖਣ ਲਈ ਮਜਬੂਰ ਖੜਾ ਸੀ ਅਰਦਾਸ ਦੇ ਡਰਾਮੇ ਤੋ ਬਆਦ ਮੁੱਖੀ ਬਾਬਾ ਬੋਲਿਆ ਲੈ ਭਈ ਕਰਮਾਂ ਵਾਲਿਆ ਤੇਰੀ ਬੋਰੀ ਦੀ ਅਰਦਾਸ ਹੋ ਚੁੱਕੀ ਹੈ ਗੁਰੂ ਦੇ ਲੰਗਰਾਂ ਚ ਤੇਰਾ ਗਰਾਂ ਚ ਤੇਰਾ ਹਿਸਾ ਪੈ ਗਿਆ ਹੈ ਤੇਰੇ ਚੰਗੇ ਭਾਗਾਂ ਦਾ ਫਲ ਹੈ , ਬਾਬੇ ਦੇ ਇਨਾਂ ਕਹਿਦਿਆ ਹੀ ਦੋ ਚੇਲਿਆ ਨੈ ਬੋਰੀ ਨੂੰ ਤਕੜੇ ਹੋ ਕੇ ਹੱਥ ਪਾ ਲਏ ਤਾਂ ਗੁਰਮੀਤ ਸਿੰਘ ਉਠਿਆ ਠਹਿਰੋ ਬਾਬਾ ਜੀ ਠਹਿਰੋ, ਬੋਰੀ ਚੁੱਕਣ ਵਾਲੇ ਪਿਛੇ ਹਟ ਗਏ। ਗੁਰਮੀਤ ਸਿੰਘ ਨੇ ਪੱਗ ਠੀਕ ਕੀਤੀ ਪੈਰਾਂ ਚੋ ਜੁੱਤੀ ਲਾਹ ਲਈ ,ਗਲ ਵਿਚ ਪਰਨਾ ਪਾ ਲਿਆ ਤੇ ਬਾਬਿਆ ਦੀ ਜੀਪ ਵੱਲ ਮੂੰਹ ਕਰ ਕੇ ਇਕ ਲੱਤ ਤੇ ਖੜਾ ਕੇ ਅਰਦਾਸ ਸੁਰੂ ਕਰ ਦਿੱਤੀ । ਬਾਬਿਆ ਦੀ ਤਰਾਂ ਹੀ ਉਨੈਂ ਕਈ ਵਾਰੀ ਹੱਥ ਜੀਪ ਨੂੰ ਤੇ ਕਈ ਵਾਰੀ ਧਰਤੀ ਨੂੰ ਲਾਏ। ਅਰਦਾਸ ਤੋਂ ਬਆਦ ਗੁਰਮੀਤ ਸਿੰਘ ਨੇ ਗਰਜਵੀਂ ਅਵਾਜ ਵਿਚ ਕਿਹਾ ਲਓ ਹੁਣ ਬਾਬਾ ਜੀ ਥੋਡੀ ਵੀ ਅਰਦਾਸ ਸਤਿਗੁਰਾਂ ਨੇ ਪ੍ਰਵਾਂ ਕਰ ਲਈ ਹੈ। ਕੱਲ ਨੂੰ ਚਾਲੀ ਪੰਜਾਹ ਭਈਏ ਆ ਰਹੇ ਹਨ ।ਝੋਨਾਂ ਲਉਣ ਉਨ੍ਹਾਂ ਲਈ ਲੰਗਰ ਵਿਚ ਤੁਹਾਡਾ ਹਿਸਾ ਪੈ ਗਿਆ ਹੈ। ਹੁਣ ਏਦਾਂ ਕਰੋ ਤੁਸੀਂ ਆਪਣੀ ਅਰਦਾਸ ਵਾਲੀ ਬੋਰੀ ਚੱਕੋ ਤੇ ਮੇਰੀ ਅਰਦਾਸ ਵਾਲੀਆ ਚਾਰ ਬੋਰੀਆਂ ਜੀਪ ਤੋਂ ਥੱਲੇ ਲਾਹ ਦਿਓ ਏਨਾਂ ਸੁਣਦੇ ਸਾਰ ਹੀ ਬਾਬਿਆਂ ਦੇ ਮੂਹ ਤੋਂ ਹਵਾਈਆ ਉੱਡ ਗਈਆਂ ਬਾਬੇ ਇਕ ਦੂਜੇ ਦੇ ਮੂੰਹ ਵੱਲ ਵੇਖਣ ਲੱਗੇ ਗੁਰਮੀਤ ਸਿੰਘ ਪਾਸੇ ਖੜਾ ਅਰਦਾਸ ਦਾ ਅਸਰ ਦੇਖ ਰਿਹਾ ਸੀ ————- ਸੁਖਵੀਰ ਖੈਹਿਰਾ ——ਖੈਹਰਾ

Leave a Reply

Your email address will not be published. Required fields are marked *