ਦੁਹਾਜੂ ਮੁੰਡਾ ਕਨੇਡਾ ਤੋਂ | duhaju munda canada to

ਪੱਕੀ ਉਮਰ ਦਾ ਦੁਹਾਜੂ ਮੁੰਡਾ ਕਨੇਡਾ ਤੋਂ ਪਿੰਡ ਪਹੁੰਚਿਆ ਹੀ ਸੀ ਕਿ ਕੁੜੀਆਂ ਵਾਲਿਆਂ ਦੇ ਟੈਲੀਫੋਨਾਂ ਦੀ ਭਰਮਾਰ ਲੱਗ ਗਈ ਸੀ। ਦੂਜੇ ਦਿਨ ਕਾਰਾਂ ਘਰ ਪੁੱਜਣੀਆਂ ਆਰੰਭ ਹੋ ਗਈਆਂ ਸਨ। ਹਰ ਆਉਣ ਵਾਲਾ ਆਪਣੀ ਕੁੜੀ ਨੂੰ ਕੈਨੇਡਾ ਭੇਜਣ ਲਈ ਉਤਾਵਲਾ ਸੀ। ਲੋਕਾਂ ਦੀ ਕਾਹਲ ਵੇਖ ਕੇ ਮੁੰਡੇ ਵਾਲੇ ਹੋਰ ਮਹਿੰਗੇ ਹੋ ਗਏ ਸਨ।
ਵੀਹ ਲੱਖ ਦੀ ਮੰਗ ਸੁਣਕੇ ਕਾਰਾਂ ਤਾਂ ਕੁਝ ਘੱਟ ਗਈਆਂ ਸਨ ਪਰ ਸਿਫਾਰਸ਼ਾਂ ਦਾ ਆਉਣਾ ਹਾਲੀ ਵੀ ਉਸੇ ਤਰ੍ਹਾਂ ਜਾਰੀ ਸੀ। ਸਾਰਾ ਦਿਨ ਚਾਹਾਂ ਚੱਲਦੀਆਂ ਜੋੜ ਤੋੜ ਹੁੰਦੇ ਪਰ ਗੱਲ ਕਿਸੇ ਸਿਰੇ ਨਹੀਂ ਲੱਗਦੀ ਸੀ।
ਮੁੰਡੇ ਦੇ ਭਨੋਈਏ ਦੀ ਸਿਫਾਰਸ਼ ਨਾਲ ਕਿਸੇ ਦੂਰ ਦੇ ਪਿੰਡਾਂ ਕਈ ਮੁੰਡਿਆਂ ਵਾਲੇ ਇੱਕ ਸਰਦਾਰ ਪਰਿਵਾਰ ਨੇ ਆਪਣਾ ਜ਼ੋਰ ਵਧਾ ਲਿਆ ਸੀ। ਪੰਦਰਾਂ ਲੱਖ ਉੱਤੇ ਗੱਲ ਪੱਕੀ ਹੋ ਗਈ ਸੀ। ਬਾਕੀ ਸਾਰੇ ਖਰਚੇ ਕੁੜੀ ਵਾਲਿਆਂ ਨੇ ਵੱਖਰੇ ਕਰਨੇ ਸਨ।
ਵਿਆਹ ਦੀ ਰਸਮ ਕਿਸੇ ਵੱਡੇ ਸ਼ਹਿਰ ਪੂਰੀ ਕਰਕੇ ਜਾਣਦੀਆਂ ਦੂਜੀਆਂ ਸ਼ਰਤਾਂ ਨੂੰ ਮੁਕੰਮਲ ਕਰਨ ਲਈ ਬਹੁਤ ਕਾਹਲ ਕੀਤੀ ਜਾ ਰਹੀ ਸੀ। ਵੀਜ਼ਾ ਪੁਜਦਿਆਂ ਹੀ ਕੁੜੀ ਨੂੰ ਜਹਾਜ਼ ਚੜ੍ਹਾ ਦਿੱਤਾ ਜਾਣਾ ਸੀ ਮੁੰਡੇ ਦੀ ਮਾਂ ਨੇ ਕੁੜੀ ਵਾਲੇ ਆ ਨੂੰ ਇੱਕ ਲਿਸਟ ਚੀਜ਼ਾਂ ਦੀ ਦੇ ਦਿੱਤੀ ਜੋ ਓਨਾ ਦਾਜ ਵਿੱਚ ਲੈਣੀਆਂ ਸਨ ਜਿਸ ਵਿਚ ਮਾਮੇ ਦੀ ਮੁੰਦੀਂ ਦੋ ਚਾਚੇ ਆ ਤੇ ਫੁੱਫੜ ਦੀ ਤੇ ਤਾਏ ਤੇ ਤਾਏ ਦੇ ਮੁੰਡੇ ਨੂੰ ਮੁੰਦੀਆਂ ਦੀ ਡਿਮਾਡ ਤੇ ਫ੍ਰਰੀਜ ਵਾਛੀਗ ਮਸ਼ੀਨਬੂੱਲਡ ਮੋਟਰ ਸੈਕਲ ਕੁੜੀ ਦੇ ਪਿਓ ਨੇ ਕੀਤਾ ਵਿਚੋਲੇ ਨੂੰ ਕੀ ਉਹਨਾ ਨੇ ਇਨਾ ਸਮਾਨ ਕੀ ਕਰਨਾ ਉਣਨਾ ਕਿੜਾਂ ਇੱਥੇ ਰਹਿਣਾ ਆ ਉਹਨਾ ਤਾਂ ਕਨੇਡਾ ਚਲੇ ਜਾਣਾ ਜੀਜਾ ਇੱਥੇ ਖਰਾਬ ਹੀ ਹੋਣੀਆਂ ਵਿਚੋਲਾ ਕਹਿੰਦਾ ਮੈਨੂੰ ਕਹਿ ਲਿਆ ਹੋਰ ਕਿਸੇ ਨੂੰ ਨਾ ਕਹਿ ਨਹੁੰ ਰਿਸ਼ਤਾ ਟੁੱਟ ਜਾਣਾ ਅਗਲੇ ਦੇ ਮਾਗਰ 25 -30 -ਰਿਸ਼ਤੇ ਆਲੇ ਫਿਰਦੇ ਆ ਇਹ ਤਾਂ ਮੇਰੇ ਕਹਿਣ ਤੇ ਕਰਨ ਲੱਗੇ ਆ ਅਗਲੇ ਓਨਾ ਨੂੰ ਕਿਹੜਾ ਘਾਟਾ ਰਿਸ਼ਤੇ ਆ ਦਾ ਕੁੜੀ ਦਾ ਭਰਾ ਨੀ ਮੰਨਦਾ ਸੀ ਕਹਿੰਦਾ ਬਾਪੂ ਮਾਨੂੰ ਬੰਦੇ ਲਾਲਚੀ ਲਗਦੇ ਆ ਪਹਲਾ ਪੁਰਾ ਪਤਾ ਕਰ ਲਈ ਏ ਵਿਚੋਲਾ ਕਹਿੰਦਾ ਜੇ ਪਤਾ ਕਰਨ ਕਰਾ ਊਣ ਚ ਲੱਗੇ ਤਾਂ ਫੇਰ ਰਿਸ਼ਲਾ ਗਿਆ ਵਿਚੋਲਾ ਕਹਿੰਦਾ ਤੁਸੀ ਸਾਰੇ ਟੱਬਰ ਨੇ ਕਨੇਡਾ ਚਲੇ ਜਾਣਾ ਬਾਅਦ ਵਿੱਚ ਆਪੇ ਸਾਰੇ ਘਾਟੇ ਪੁਰੇ ਹੋ ਜਾਣੇ ਮਾਂ ਤੇ ਪਿਉ ਦੀਆ ਅੱਖਾਂ ਤੇ ਲਾਲਚ ਆ ਗਿਆ ਪਰ ਮੁੰਡਾ ਅਜੇ ਵੀ ਕਹਿੰਦਾ ਬਾਪੂ ਇੱਕ ਵਾਰ ਸੋਚ ਲੈ ਕਾਰਜਾਂ ਬਹੁਤ ਚੁੱਕਣਾ ਪਊ ਕਰਦਾ ਕੋਈ ਨੀ ਆਪੇ ਲੈ ਜਾਓ ਕਨੇਡਾ ਜਾ ਕੇ ਪਿਓ ਨੇ ਜ਼ਮੀਨ ਗਹਿਣੇ ਕਰ ਕੇ ਵਿਆਹ ਬੜੀ ਧੁੰਮ ਧਾਮ ਨਾ ਕਿੱਤਾ ਹਰ ਇੱਕ ਚੀਜ਼ ਦਿੱਤੀ ਥੋੜੇ ਦਿਨਾ ਬਾਅਦ ਕੁੜੀ ਕਹਿੰਦੀ ਹੁਣ ਤੁਸੀ ਕਨੇਡਾ ਕਦੋਂ ਜਾਣਾ ਆ ਦਿਓ ਮੁੰਡਾ ਕਹਿੰਦਾ ਆਸੀ ਹੱਸ ਕਨੇਡਾ ਕੱਚੇ ਸੀ ਫੜ ਹੋ ਕੇ ਆਏ ਸਾ ਤੈਨੂੰ ਨੀ ਪਤਾ ਕੁੜੀ ਕਹਿੰਦੀ ਮੇਰੇ ਪਿਉ ਨੇ ਤਾਂ ਕਨੇਡਾ ਕਰਕੇ ਵਿਆਹ ਕਿੱਤਾ ਆਗੂ ਮੁੰਡਾ ਹੱਸਦਾ ਕਹਿੰਦਾ ਮੈਨੂੰ 45 ਸਾਲ ਦੇ ਨੂੰ ਕੁੜੀ ਕੇ ਨੇ ਦੇਣੀ ਸੀ ਚੁੱਪ ਕਰਕੇ ਟਿਕੀ ਰਹਿ ਇੱਥੇ ਕਨੇਡਾ ਜਾਣਾ ਵੱਡੀ ਮਜਾਜਣ ਹੱਸਦਾ ਮੁੰਡਾ ਕਹਿੰਦਾ ਕੁੜੀ ਨੂੰ ਕੁੜੀ ਦੇ ਪੈਰਾਂ ਹੈਡਾ ਜ਼ਮੀਨ ਨਿਕਲ ਗਈ ਜਿਵੇ ਊ ਸੁਚਜੀ ਮੇਰੀ ਜਿਦਗੀ ਤਾਂ ਤਬਾ ਹੋ ਗਈ ਮੇਰਾ ਪਿਊ ਕਿਵੇਂ ਕਰਜ਼ਾ ਲਾਓ ਓਹ ਪੱਖੇ ਨਾਲ ਫਹਾ ਲੈ ਕੇ ਮਰ ਜਾਂਦੀ ਏ ਜਦੋ ਉਸ ਦੇ ਪਿਓ ਤੇ ਭਰਾ ਨੂੰ ਪਤਾ ਲੱਗਦਾ ਤਾਂ ਉਹ ਰੋਂਦੇ ਓਦੋਂ ਕੁੜੀ ਦੀ ਸੱਸ ਕਹਿੰਦੀ ਆ ਕੀ ਭਾਣਾ ਵਰਤ ਗਿਆ ਆਗਿਓ ਕੁੜੀ ਦਾ ਭਰਾ ਕਹਿਦਾ ਮਾਸੀ ਤੁਸੀ ਸਾਡੇ ਨਾ ਚੰਗਾ ਨੀ ਕਿੱਤਾ ਤੁਸੀ ਚੈੱਕ ਕਰਲੋ ਕੋਈ ਚੀਜ ਘੱਟਤਾਹ ਨੀ ਰਹਿ ਗਈ ਲਿਸਟ ਵਿੱਚ ਚੈੱਕ ਕਰ ਮੇਰੀ ਭੈਣ ਤਾਂ ਪੁਰੇ ਸਮਾਨ ਦੀ ਲੇਸਟ ਵਿੱਚ ਹੈ ਹੀ ਨੀ ਸੀ ———
—ਕਹਾਣੀਕਾਰ —ਸੁੱਖਵੀਰ ਖੈਹਿਰਾ ।

Leave a Reply

Your email address will not be published. Required fields are marked *