ਮਾਂ ਦਾ ਤਿੜਕੇ ਸੁਪਨਿਆਂ ਦਾ ਪੁਨਰ ਜਨਮ | maa de tidke supneya da punar janam

ਗੁਰਸ਼ਰਨ ਆਪਣੇ ਪਰਿਵਾਰ ਵਿੱਚੋਂ ਸਭ ਤੋਂ ਵੱਢੀ ਸੀ,ਛੋਟੇ ਹੁੰਦਿਆਂ ਹੀ ਉਸਨੇ ਆਪਣੀ ਜਿੰਦਗੀ ਵਿੱਚ ਅਨੇਕਾਂ ਦੁੱਖ ਦੇਖੇ ਸਨ।ਆਪਣੇ ਪਿਓ  ਦੇ ਸਿਰ ਚਾਰੋ ਭੂਆ ਦਾ ਖਰਚਾ ਅਤੇ ਸਾਰੇ ਕਾਰ ਵਿਹਾਰਾਂ ਵਿੱਚ ਗੁਰਸ਼ਰਨ ਦੇ ਪਿਓ ਨੂੰ ਹੀ ਕਰਨੇ ਪੈਂਦੇ ਸਨ।ਦੂਸਰੇ ਸਭ ਆਪਣਾ ਆਪਣਾ ਹਿੱਸਾ ਲੈਕੇ ਅਲੱਗ ਹੋ ਚੁੱਕੇ ਸਨ।ਗੁਰਸ਼ਰਨ ਦੇ ਪਰਿਵਾਰ ਵਿੱਚ ਮਾਤਾ ਪਿਤਾ ਦੋ ਸ਼ੋਟੀਆਂ ਭੈਣਾ ਅਤੇ ਇੱਕ ਭਰਾ ਜੋ ਸਭ ਤੋਂ ਛੋਟਾ ਸੀ।ਗੁਰਸ਼ਰਨ ਨੇ ਨਿੱਕੀ ਉਮਰੇ ਹੀ ਆਪਣੀ ਜਿੰਦਗੀ ਦੇ ਅਜਿਹੇ ਪਲ ਦੇਖ ਲਏ ਸਨ ਜਿੱਨਾ ਨੂੰ ਭੁਲਾਉਣਾ ਔਖਾ ਸੀ।ਚਾਚੇ ਤਾਇਆਂ ਨੇ ਉਸਦੇ ਪਿਓ ਹਿੱਸੇ ਕੁਝ ਨਾ ਸ਼ੱਡਿਆ ਸੀ ਪਰ ਫਿਰ ਵੀ ਗੁਰਸ਼ਰਨ ਦੇ ਪਿਤਾ ਨੇ ਕਦੇ ਹੌਸਲਾ ਨੀ ਟੁੱਟਣ ਦਿੱਤਾ ਸੀ।ਸਾਰੇ ਬੱਚਿਆਂ ਨੂੰ ਵਧੀਆ ਸਿੱਖਿਆ ਦਿੱਤੀ।ਗੁਰਸ਼ਰਨ 12ਵੀਂ ਚੋਂ ਚੰਗੇ ਨੰਬਰਾਂ ਤੇ ਪਾਸ ਹੋਈ ਅਤੇ ਉਸਨੂੰ ਕਾਲਜ ਦਾ ਬਹੁਤ ਚਾਅ ਸੀ ਪਰ ਉਸਦੇ ਪਿਤਾ ਨੇ ਗੁਰਸ਼ਰਨ ਨੂੰ ਕਾਲਜ ਲੱਗਣ ਤੋਂ ਮਨਾ ਕਰ ਦਿੱਤਾ ਅਤੇ ਘਰ ਦੀ ਹਾਲਤ ਨੂੰ ਦੇਖਦੇ ਗੁਰਸ਼ਰਨ ਦੇ ਹੱਥ ਪੀਲੇ ਕਰਨ ਦੀ ਸੋਚਦੇ ਸਨ ਪਰ ਗੁਰਸ਼ਰਨ ਅਜਿਹਾ ਨਹੀਂ ਚਾਂਹੁੰਦੀ ਸੀ।ਕੁਝ  ਦਿਨ ਗੁਰਸ਼ਰਨ ਉਦਾਸ ਰਹਿਣ ਲੱਗੀ ਅਤੇ ਆਪਣੇ ਸੁਪਨਿਆਂ ਨੂੰ ਟੁੱਟਦੇ ਹੋਏ ਦੇਖਦੀ ਜਦੋਂ ਵੀ ਕੋਈ ਰਿਸ਼ਤੇਦਾਰ ਘਰ ਆਕੇ ਉਸਦੇ ਵਿਆਹ ਦੀ ਗੱਲ ਕਰਦੇ।ਪਰ ਕੁਦਰਤ ਵੱਲੋਂ ਅਜੇ ਇਹ ਸਭ ਕੁਝ ਨਹੀਂ ਸੰਭਵ ਹੋ ਸਕਿਆ ਅਤੇ ਉਸਨੇ ਆਪਣੇ ਪਿਤਾ ਨੂੰ ਸਕੂਲ ਵਿੱਚ ਨੌਕਰੀ ਕਰਨ ਲਈ ਪੁੱਛਿਆ ਅਤੇ ਉਹਨਾ ਨੇ ਹਾਂ ਕਰ ਦਿੱਤੀ।ਹੁਣ ਸਕੂਲ ਪੜਾਉਂਦੀ ਅਤੇ ਨਾਲ ਸੋਚਦੀ ਕਿ ਕਾਸ਼ ਉਹ ਅੱਗੇ ਪੜ ਪਾਉਂਦੀ।ਇਕ ਦਿਨ ਗੁਰਸ਼ਰਨ ਦੇ ਮਾਮੇ ਦਾ ਮੁੰਡਾ ਦੀਪ ਆਇਆ ਹੋਇਆ ਸੀ ਅਤੇ ਗੁਰਸ਼ਰਨ ਨੇ ਉਸਨੂੰ ਕਿਹਾ ਕਿ ਵੀਰ ਜੀ ਮੈਂ ਅੱਗੇ ਪੜਨਾ ਚਾਹੁੰਨੀ ਅਤੇ ਉਹਨਾ ਦਿਨਾ ਵਿੱਚ ਪੀ ਯੂ ਦੇ ਪ੍ਰਾਈਵੇਟ ਦਾਖਿਲੇ ਪਹੁੰਚ ਰਹੇ ਸਨ ਤਾਂ ਉਸਨੇ ਗੁਰਸ਼ਰਨ ਦਾ ਦਾਖਿਲਾ ਭਰਕੇ ਉਸਨੂੰ ਕਿਤਾਬਾਂ ਵੀ ਲਿਆ ਕੇ ਦੇ ਦਿੱਤੀਆਂ।ਗੁਰਸ਼ਰਨ ਦੇ ਪਿਤਾ ਨੇ ਕਿਹਾ ਕਿ ਦੇਖ ਪੁਤ ਕੀ ਪਤਾ ਕਦੋਂ ਕੋਈ ਇਹਦੇ ਲਈ ਚੰਗਾ ਘਰ ਮਿਲ ਜਾਏ ਤੇ ਇਹਦਾ ਵਿਆਹ ਕਰ ਦੇਣਾ,ਕੀ ਫਾਇਦਾ ਪੜਾਉਣ ਦਾ,ਤਾਂ ਦੀਪ ਨੇ ਕਿਹਾ ਕਿ ਫੁਫੜ ਜੀ ਤਾਂ ਕੀ ਹੋਇਆ ਗੁਰਸ਼ਰਨ ਆਪਣੇ ਸਹੁਰੇ ਘਰ ਵੀ ਪੜ ਸਕਦੀ ਪਰ ਉਹਨਾ ਕਿਹਾ ਕਿ ਅੱਗੇ ਘਰ ਕੀ ਪਤਾ ਪੜਨ ਦੇਵੇ ਜਾਂ ਨਾ ਇਹ ਉਹਨਾ ਦੇ ਘਰ ਦਾ ਮਸਲਾ ਬਣ ਜਾਣਾ।ਪਰ ਦੀਪ ਨੇ ਕਿਹਾ ਜਦੋਂ ਹੋਵੇਗਾ ਦੇਖੀ ਜਾਊ ਇਸ ਤਰਾਂ ਗੁਰਸ਼ਰਨ ਵਧੀਆ ਪੜਾਈ ਕਰਦੀ ਅਤੇ ਬੀ ਏ ਦੀ ਡਿਗਰੀ ਕਰ ਗਈ।ਅਖਿਰ ਕਈ ਰਿਸ਼ਤਿਆਂ ਚੋ ਇਕ ਰਿਸ਼ਤਾ ਗੁਰਸ਼ਰਨ ਦੇ ਪਿਤਾ ਨੂੰ ਵਧੀਆ ਲੱਗਾ ਅਤੇ ਉਹਨਾ ਨੇ ਗੁਰਸ਼ਰਨ ਨੂੰ ਪੁੱਛਿਆ ਪਰ ਗੁਰਸ਼ਰਨ ਨੇ ਪਹਿਲਾਂ ਦੀ ਤਰਾਂ ਹੀ ਆਪਣੇ ਪਿਤਾ ਦੇ ਫੈਸਲੇ ਦਾ ਸਤਿਕਾਰ ਕਰਦਿਆਂ ਕਿਹਾ ਕਿ ਜੋ ਕੁਝ ਵੀ ਪਾਪਾ ਜੀ ਤੁਸੀ ਸੋਚਦੇ ਸਭ ਕੁਝ ਵਧੀਆ ਹੀ ਮੈਨੂੰ।ਮੈਨੂੰ ਖਿੜੇ ਮੱਥੇ ਤੁਹਾਡਾ ਹਰ ਫੈਸਲਾ ਮੰਨਜੂਰ ਹੈ।ਕੁਝ ਦਿਨਾ ਬਾਅਦ ਗੁਰੂ ਘਰ ਦੋਵੇਂ ਪਰਿਵਾਰਾਂ ਵੱਲੋ ਮੁੰਡਾ ਕੁੜੀ ਦੇਖਣ ਦੀ ਰਸਮ ਰੱਖੀ ਜਾਂਦੀ ਹੈ਼।ਮੁੰਡਾ ਗੁਰਸ਼ਰਨ ਦੇ ਮੁਕਾਬਲੇ ਸੋਹਣਾ ਤਾ ਨਹੀ ਸੀ ਪਰ ਉਹਨਾ ਟੈਕਨੀਕਲ ਡਿਪਲੋਮਾ ਕਰਿਆ ਹੋਣ ਕਰਕੇ ਅੱਗੇ ਆਸ ਸੀ ਨੌਕਰੀ ਲੱਗਣ ਦੀ ਪਰ ਉਹਨਾ ਦਾ ਕਾਰੋਬਾਰ ਆਪਣਾ ਘਰ ਦਾ ਸੀ ਸ਼ਹਿਰ ਵਿੱਚ।ਗੁਰਸ਼ਰਨ ਨੂੰ ਮੁੰਡੇ ਦੀ ਪਸੰਦ ਨਾ ਪਸੰਦ ਬਾਰੇ ਪੁੱਛਿਆ ਗਿਆ ਪਰ ਉਸਨੇ ਕਿਹਾ ਕਿ ਉਸਨੂੰ ਮੰਨਜੂਰ ਹੈ ਸਭ ਜੋ ਪਾਪਾ ਨੇ ਫੈਸਲਾ ਕਰ ਦਿੱਤਾ।ਘਰ ਆਕੇ ਸਾਰੇ ਖੁਸ਼ ਸਨ ਪਰ ਗੁਰਸ਼ਰਨ ਦੇ ਅੰਦਰ ਕੁਝ ਸੁਪਨੇ ਸਨ ਜਿੰਨਾ ਨੂੰ ਉਹ ਨਾ ਚਾਹੁੰਦਿਆਂ ਵੀ ਪੂਰੇ ਨਹੀਂ ਕਰ ਸਕਦੀ ਸੀ।ਆਪਣੀ ਪੜਾਈ ਕਰਕੇ ਕਿਸੇ ਖਾਸ ਮੰਜਿਲ ਨੂੰ ਸਰ ਕਰਨਾ ਉਸਦਾ ਬਹੁਤ ਵੱਢਾ ਸੁਪਣਾ ਸੀ ਪਰ ਘਰ ਦੇ ਹਲਾਤ ਅਤੇ ਸੰਸਕਾਰਾਂ ਦੇ ਬੋਝ ਨੇ ਉਸਨੂੰ ਇਹ ਸਭ ਨਾ ਚਾਹੁੰਦਿਆਂ ਵੀ ਸਹਿਣ ਕਰਨ ਲਈ ਮਜਬੂਰ ਕਰ ਦਿੱਤਾ।ਕੁਝ ਮਹੀਨਿਆਂ ਬਾਅਦ ਗੁਰਸ਼ਰਨ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ।ਵਿਆਹ ਤੋਂ ਪਹਿਲਾਂ ਗੁਰਸ਼ਰਨ ਦੇ ਮਾਮੇ ਦੇ ਮੁੰਡੇ ਦੀਪ ਨੂੰ ਬੁਲਾਇਆ ਜਾਂਦਾ ,ਵਿਆਹ ਦਾ ਪ੍ਰਬੰਧ ਸਮਾਨ ਤੇ ਸਾਰਾ ਕੁਝ ਦੇਖਣਾ ਵਿਆਹ ਦੀ ਜੁੰਮੇਵਾਰੀ ਇਕੱਲੇ ਗੁਰਸ਼ਰਨ ਦੇ ਪਿਤਾ ਦੇ ਵਸ ਦੀ ਗੱਲ ਨਹੀ ਸੀ।ਇਸ ਤਰਾਂ ਸਾਰੇ ਪਰਿਵਾਰ ਨਾਲ ਬਹਿ ਕੇ ਦੀਪ ਨੇ ਸਾਰੇ ਕਾਰਜਾ ਦੀ ਵਿਉਂਤਬੰਦੀ ਕਰੀ ਅਤੇ ਜੋ ਜੋ ਸਮਾਨ ਲਿਆਉਣਾ ਸੀ ਉਹ ਸਭ ਪੂਰਾ ਕਰਕੇ ਰੱਖ ਲਿਆ ਸੀ।ਵਿਆਹ ਤੋਂ ਪਹਿਲਾਂ ਗੁਰਸ਼ਰਨ ਦੇ ਲਈ ਵੱਖਰੇ ਕੱਪੜੇ ਲੈਣ ਲਈ ਸ਼ਹਿਰ ਗਏ ਜਾਥੇ ਉਸਦੇ ਨਾਲ ਦੀਪ ਦੀ ਭੈਣ ਸੀ ਅਤੇ ਕੁਝ ਹੋਰ ਕੁੜੀਆਂ ਸਨ।ਵਿਆਹ ਲਈ ਸੂਟਾਂ ਦੀ ਪਸੰਦ ਕਲਦਿਆਂ ਗੁਰਸ਼ਰਨ ਨੂੰ ਪੁੱਛਿਆ ਜਾਂਦਾ ਕਿ ਤੈਨੂੰ ਕਿਹੜਾ ਪਸੰਦ ਤਾਂ ਉਹ ਕਹਿ ਦਿੰਦੀ ਤੁਹਾਨੂੰ ਜੋ ਪਸੰਦ ਉਹ ਠੀਕ ਮੈਨੂੰ ਸਾਰੀ ਖਰੀਦ ਕਰਨ ਚ ਗੁਰਸ਼ਰਨ ਨੇ ਕੁਝ ਵੀ ਆਪਣੀ ਪਸੰਦ ਜਾਹਿਰ ਨਹੀਂ ਕੀਤੀ।ਗੁਰਸ਼ਰਨ ਦਾ ਸੁਭਾਅ ਪਹਿਲਾਂ ਤੋਂ ਹੀ ਨਰਮ ਅਤੇ ਰਹਿਣ ਸਹਿਣ ਬਿਲਕੁਲ ਸਧਾਰਨ ਸੀ ਕਿਉਂ ਕਿ ਨਿੱਕੀ ਹੁੰਦਿਆਂ ਹੀ ਉਸਨੇ ਘਰ ਦੇ ਦੁੱਖਾਂ ਨੂੰ ਦੇਖ ਅਜਿਹਾ ਬਣਾ ਦਿੱਤਾ ਸੀ।ਵਿਆਹ ਦੀਆਂ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਸਨ।ਜਾਗੋ ਵਾਲੀ ਰਾਤ ਗੁਰਸ਼ਰਨ ਨੂੰ ਸਾਰੇ ਮਜਾਕ ਕਰਨ ਲੱਗੇ ਕਿ  ਕੁੜੀਏ ਹੁਣ ਤੇ ਸੋਹਣੇ ਕੱਪੜੇ ਪਾ ਲੈ ਝੱਲੀ ਜਿਹੀ ਬਣੀ ਫਿਰਦੀ ਅੱਜ ਵੀ।ਇੱਨਾ ਕਹਿ ਸਾਰੇ ਹੱਸਣ ਲੱਗ ਜਾਂਦੇ ਪਰ ਗੁਰਸ਼ਰਨ ਕਿਸੇ ਦੀ ਵੀ ਗੱਲ ਦਾ ਗੁੱਸਾ ਨਹੀਂ ਕਰਦੀ।ਰਾਤ ਨੂੰ ਜਾਗੋ ਤੇ ਖੂਬ ਰੌਣਕਾਂ ਲੱਗੀਆਂ ਸਨ ਪਰ ਗੁਰਸ਼ਰਨ ਦੀਪ ਕੋਲ ਬੈਠੀ ਆਪਣੇ ਸੁਪਣਿਆਂ ਦੀਆਂ ਗੱਲਾਂ ਕਰਦੀ ਰਹੀ।ਪਰ ਦੀਪ ਉਸਨੂੰ ਹੌਸਲਾ ਦਿੰਦਾ ਕਿ ਉਹ ਆਪਣੇ ਸੁਪਣੇ ਆਪਣੇ ਜੀਵਨਸਾਥੀ ਨਾਲ ਰਹਿਕੇ ਵੀ ਪੂਰੇ ਕਰ ਸਕਦੀ ਹੈ।ਗੁਰਸ਼ਰਨ ਇਹ ਸੁਣ ਇਕ ਵਾਰ ਚੁਪ ਹੋ ਜਾਂਦੀ ਹੈ ਤੇ ਬਾਦ ਚ ਕਹਿੰਦੀ ਹੈ ਕਿ ਅਗਲੇ ਪਰਿਵਾਰ ਨਾਲ ਰਹਿਣਾ ਅਤੇ ਉਹਨਾਂ ਦੇ ਮਹੌਲ ਦਾ ਕੀ ਪਤਾ ਕਿਵੇਂ ਹੋਵੇਗਾ।ਉਸਨੇ ਤਾਂ ਕਦੇ ਆਪਣੇ ਹੋਣ ਵਾਲੇ ਘਰ ਵਾਲੇ ਨਾਲ ਫੋਨ ਤੇ ਵੀ ਗੱਲ ਨਹੀ ਕਰੀ ਜੋ ਉਸਦਾ ਸੁਭਾਅ ਪਤਾ ਲਗ ਸਕੇ।ਦੀਪ ਸਮਝਾਉਂਦਾ ਹੈ ਕਿ ਵਾਹਿਗੁਰੂ ਤੇ ਭਰੋਸਾ ਰੱਖ ਸਭ ਕੁਝ ਵਧੀਆ ਹੋਵੇਗਾ।ਦੂਸਰਾ ਦਿਨ ਵਿਆਹ ਵਾਲਾ ਸੀ ਬਰਾਤ ਵੀ ਸਮੇ ਸਿਰ ਆ ਜਾਂਦੀ ਅਤੇ ਸਾਰਾ ਵਿਆਹ ਵਧੀਆ ਬਿਨਾ ਕਿਸੇ ਲੜਾਈ ਝਗੜੇ ਤੋਂ ਸੰਪੂਰਨ ਹੋ ਜਾਂਦਾ ਹੈ।ਗੁਰਸ਼ਰਨ ਜਦੋਂ ਆਪਣੇ ਸਹੁਰੇ ਘਰ ਪੈਰ ਪਾਉਂਦੀ ਹੈ ਤਾਂ ਘਰ ਨੂੰ ਦੇਖ ਉਸਨੂੰ ਅਜੀਬ ਖਿਆਲ ਆਉਣ ਲੱਗਦੇ ਹਨ ਅਤੇ ਮਨ ਵਿੱਚ ਅਨੇਕਾ ਸਵਾਲ ਪੈਦਾ ਹੁੰਦੇ ਹਨ।ਸਾਰਾ ਪਰਿਵਾਰ ਖੁਸ਼ ਸੀ ਕਿਉਂ ਕਿ ਇੱਨੀ ਸੋਹਣੀ ਤੇ ਅਨੇਕਾਂ ਗੁਣਾ ਦੀ ਮਾਲਿਕ ਸੀ ਗੁਰਸ਼ਰਨ।ਹੌਲੀ ਹੌਲੀ ਗੁਰਸ਼ਰਨ ਆਪਣੇ ਆਪ ਨੂੰ ਆਪਣੇ ਸਹੁਰੇ ਪਰਿਵਾਰ ਦੇ ਮਹੌਲ ਵਿੱਚ ਬਦਲ ਲੈਂਦੀ ਹੈ।ਗੁਰਸ਼ਰਨ ਦੇ ਪਤੀ ਦਲਬੀਰ ਦੇ ਪੰਜ ਭਰਾ ਸਨ ਜੋ ਕਿ ਇਸੇ ਹੀ ਮਕਾਨ ਵਿੱਚ ਰਹਿੰਦੇ ਸਨ।ਜਿੰਨਾ ਵਿਚੋਂ ਦਿਲਬੀਰ  ਆਪਣੇ ਭਰਾਵਾਂ ਚੋਂ ਚੌਥੇ ਨੰਬਰ ਵਾਲਾ ਸੀ।ਸਾਰਿਆਂ ਨੂੰ ਇਕ ਇਕ ਕਮਰਾ ਆਂਦਾ ਸੀ ਅਤੇ ਘਰ ਦੀ ਹਾਲਤ ਵੀ ਬਹੁਤ ਖਸਤਾ ਸੀ।ਗੁਰਸ਼ਰਨ ਨੂੰ ਉਪਰ ਵਾਲਾ ਕਮਰਾ ਦਿੱਤਾ ਗਿਆ ਅਤੇ ਘਰ ਬਿਲਕੁਲ ਸੜਕ ਦੇ ਉੱਪਰ ਸੀ।ਨਾਲ ਹੀ ਉਹਨਾ ਦਾ ਆਟਾ ਚੱਕੀ ,ਪਿੰਜਾਈ,ਤੇ ਹੋਰ ਮਸ਼ੀਨਾ ਲੱਗੀਆ ਹੋਈਆ ਸਨ।ਗੁਰਸ਼ਰਨ ਦਾ ਪਤੀ ਬਹੁਤ ਹਾਸੇ ਮਜਾਕ ਵਾਲਾ ਸੀ ਅਤੇ ਉਹ ਗੁਰਸ਼ਰਨ ਨੂੰ ਬਹੁਤ ਖੁਸ਼ ਰੱਖਦਾ ਸੀ।ਜਦੋਂ ਗੁਰਸ਼ਰਨ ਇਕੱਲੀ ਆਪਣੇ ਕਮਰੇ ਵਿੱਚ ਬੈਠੀ ਹੁੰਦੀ ਤਾਂ ਉਹ ਸੜਕ ਤੇ ਜਾਂਦੇ ਲੋਕਾਂ ਨੂੰ ਦੇਖਦੀ ਰਹਿੰਦੀ ਅਤੇ ਦਿਨ ਭਰ ਚ ਉਸਨੇ ਕਿੰਨੇ ਹੀ ਇਨਸਾਨਾ ਦੀ ਭੱਜ ਦੌੜ ਭਰੀ ਜਿੰਦਗੀ ਨੂੰ ਦੇਖਦਿਆਂ ਸੋਚਾਂ ਵਿੱਚ ਪੈ ਜਾਂਦੀ।ਆਖਿਰ ਕਿੰਨੇ ਹੀ ਲੋਕ ਰੋਜ ਆਪਣੇ ਸੁਪਣਿਆ ਦੀ ਤਲਾਸ਼ ਚ ਘਰੋਂ ਨਿਕਲਦੇ ਹਨ ਅਤੇ ਸ਼ਾਮ ਨੂੰ ਉਹ ਥੱਕ ਹਾਰ ਕੇ ਆਪਣੀ ਰੋਜਾਨਾ ਦੀ ਜਿੰਦਗੀ ਚ ਆਮ ਬਣ ਜਾਂਦੇ ਹਨ ਜਿਨਾਂ ਦਾ ਪੂਰਾ ਹੋਣ ਦੇ ਬਾਦ ਵੀ ਉਹ ਖੁਸ਼ੀ ਮਹਿਸੂਸ ਨਹੀਂ ਹੁੰਦੀ ਕੁਝ ਮਹੀਨਿਆ ਬਾਦ ਗੁਰਸ਼ਰਨ ਨੇ ਕਿਹਾ ਕਿ ਉਹ ਅੱਗੇ ਪੜਨਾ ਚਾਹੁੰਦੀ ਹੈ ਤਾਂ ਦਿਲਬੀਰ ਉਸਨੂੰ ਪੜਾਉਣ ਲਈ ਸਹਿਮਤ ਹੋ ਜਾਂਦਾ ਹੈ।ਗੁਰਸ਼ਰਨ ਨੇ ਦੂਸਰੇ ਦਿਨ ਦੀਪ ਨੂੰ ਖੁਸ਼ੀ ਖੁਸ਼ੀ ਫੋਨ ਕੀਤਾ ਕਿ ਪੜਾਈ ਨੂੰ ਉਹਨਾਂ ਦੇ ਪਤੀ ਮੰਨ ਗਏ ਹਨ ਤਾ ਉਸਨੇ ਪੁੱਛਿਆ ਕਿ ਅੱਗੇ ਕਿਹੜਾ ਕੋਰਸ ਕਰੇ ਉਹ ।ਗੁਰਸ਼ਰਨ ਪੜਾਈ ਚ ਬਹੁਤ ਹੁਸ਼ਿਆਰ ਹੋਣ ਕਰਕੇ ਅੱਗੇ ਉਸਨੂੰ ਬੀ ਐਡ ਕਰਨ ਦੀ ਸਲਾਹ ਦਿੱਤੀ ਤਾਂ ਇਕ ਸਮੇਂ ਗੁਰਸ਼ਰਨ ਚੁੱਪ ਹੋ ਗਈ ਤਾਂ ਦੀਪ ਨੇ ਕਾਰਨ ਪੁੱਛਿਆ।ਗੁਰਸ਼ਰਨ ਨੇ ਕਿਹਾ ਕਿ ਕੋਰਸ ਕਰਨ ਦਾ ਖਰਚ ਸੱਤਰ ਅੱਸੀ ਹਜਾਰ ਆਵੇਗਾ ਪਰ ਘਰ ਦੀ ਹਾਲਤ ਠੀਕ ਨਹੀਂ।ਦੀਪ ਨੇ ਕਿਹਾ ਕਿ ਉਹ ਇਕ ਵਾਰ ਆਪਣੇ ਪਤੀ ਨਾਲ ਗੱਲ ਕਰੇ।ਰਾਤ ਨੂੰ ਗੁਰਸ਼ਰਨ ਨੇ ਦਿਲਬੀਰ ਨਾਲ ਗੱਲ ਕੀਤੀ ਕਿ ਉਹ ਬੀ ਐਡ ਕਰਨੀ ਚਾਂਹੁੰਦੀ ਹੈ ਤਾਂ ਦਿਲਬੀਰ ਉਹ ਕੋਰਸ ਲਈ ਰਾਜੀ ਹੋ ਜਾਂਦਾ ਹੈ।ਹੁਣ ਵਧੀਆ ਕੋਰਸ ਚੱਲਦਾ ਹੈ ਅਤੇ ਵਿਹਲੇ ਸਮੇ ਗੁਰਸ਼ਰਨ ਪਿੰਜਾਈ ਦਾ ਕੰਮ ਕਰੌਂਦੀ।ਰਾਤ ਨੂ ਆਪਣੀ ਪੜਾਈ ਕਰਦੀ।ਕਾਲਜ ਵਿੱਚੋਂ ਬੀ ਐਡ ਦੇ ਨਤੀਜਿਆਂ ਚੋਂ ਗੁਰਸ਼ਰਨ ਅਵੱਲ ਨੰਬਰ ਚ ਪਾਸ ਕਰਦੀ ਹੈ।ਦਿਲਬੀਰ ਨੂੰ ਬਹੁਘ ਖੁਸ਼ੀ ਹੁੰਦੀ ਹੈ ਅਤੇ ਉਹ ਉਸਨੂੰ ਹੋਰ ਤਿਆਰੀ ਕਰੌਣ ਲੲਈ ਹਮੇਸ਼ਾ ਹੱਲਾਸ਼ੇਰੀ ਦਿੰਦਾ।ਹੁਣ ਗੁਰਸ਼ਰਨ ਘਰ ਹੀ ਸਾਰਾ ਕੰਮ ਕਰਦੀ ਅਤੇ ਕਾਰਖਾਨੇ ਵਿੱਚ ਦਿਲਬੀਰ ਨਾਲ ਕੰਮ ਕਰਵਾਉਂਦੀ।ਦਿਲਬੀਰ ਨੇ ਬਹੁਤ ਵਾਰ ਰੋਕਦਿਆਂ ਕਿਹਾ ਵੀ ਕਿ ਉਹ ਕੰਮ ਨਾ ਕਰਿਆ ਕਰੇ ਪਰ ਗੁਰਸ਼ਰਨ ਕਿੱਥੋਂ ਹਟਣ ਵਾਲੀ ਸੀ।ਵਿਆਹ ਦੇ ਦੋ ਸਾਲ ਬਾਅਦ ਗੁਰਸ਼ਰਨ ਨੂੰ ਬੱਚਾ ਹੋਣ ਵਾਲਾ ਸੀ।ਰਾਤ ਨੂੰ ਜਦੋਂ ਗੁਰਸ਼ਰਨ ਤੇ ਦਿਲਬੀਰ ਆਪਣੇ ਹੋਣ ਵਾਲੇ ਬੱਚੇ ਬਾਰੇ ਗੱਲ ਕਰਦੇ ਤਾਂ ਗੁਰਸ਼ਰਨ ਨੇ ਕਹਿਣਾ ਕਿ ਰੱਬ ਉਸਨੂੰ ਕੁੜੀ ਦੇ ਰੂਪ ਵਿੱਚ ਭੇਜੇ।ਪਰ ਗੁਰਸ਼ਰਨ ਇਕ ਲੜਕੇ ਨੂੰ ਜਨਮ ਦਿੰਦੀ ਹੈ।ਸਾਰੇ ਪਰਿਵਾਰ ਵਿੱਚ ਖੁਸ਼ੀ ਦਾ ਮਹੌਲ ਸੀ ਅਤੇ ਗੁਰਸ਼ਰਨ ਦੇ ਪਾਪਾ ਵੀ ਬਹੁਤ ਖੁਸ਼ ਸਨ।ਦਿਲਬੀਰ ਤੇ ਗੁਰਸ਼ਰਨ ਨੇ ਆਪਣੇ ਹੋਣ ਵਾਲੇ ਪੁੱਤ ਲਈ ਬਹੁਤ ਸੁਪਣੇ ਦੇਖੇ ਪਰ ਗੁਰਸ਼ਰਨ ਨੇ ਕਹਿਣਾ ਕਿ ਜੋ ਕੁਝ ਵੀ ਉਹ ਸਮੇਂ ਤੇ ਛੱਡ ਦਿਓ ਅਤੇ ਵਰਤਮਾਨ ਤੇ ਧਿਆਣ ਦੇਕੇ ਹੀ ਭਵਿੱਖ ਵਿਚ ਸੁਪਣੇ ਪੂਰੇ ਕਰ  ਸਕਦੇ।ਹੁਣ ਗੁਰਸ਼ਰਨ ਦੇ ਬੱਚੇ ਦਾ ਰੀਤੀ ਰਸਮ ਹੋਣ ਤੇ ਨਾਮ ਰਾਜਦੇਵ ਰੱਖਿਆ ਗਿਆ।ਹੁਣ ਸਾਰਾ ਦਿਨ ਗੁਰਸ਼ਰਨ ਦਾ ਸਮਾ ਆਪਣੇ ਬੱਚੇ ਨਾਲ ਲਾਡ ਲਡਾਉਂਦਿਆ ਲੰਘ ਜਾਂਦਾ।ਸਮਾਂ ਲੰਘਦਾ ਗਿਆ ਹੁਣ ਦੋ ਸਾਲ ਤੋਂ ਬਾਅਦ ਗੁਰਸ਼ਰਨ ਨੇ ਪ੍ਰਾਈਵੇਟ ਸਕੂਲ ਵਿੱਚ ਪੜਾਉਣਾ ਸ਼ੁਰੂ ਕਰ ਦਿੱਤਾ।ਘਰ ਦਾ ਗੁਜਾਰਾ ਸੋਹਣਾ ਹੋਣ ਲੱਗ ਪਿਆ ਅਤੇ ਆਪਣੇ ਬੱਚੇ ਦੀ ਪੜਾਈ ਲਈ ਵੀ ਕੁਝ ਪੈਸੇ ਬਚਾਅ  ਲੈਂਦੀ ਸੀ।ਸਕੂਲ ਚ ਪੜਾਉਂਦਿਆ ਹੁਣ ਕੁਝ ਸਾਲ ਹੋ ਚੁੱਕੇ ਸਨ ਅਤੇ ਟੈਟ ਦਾ ਟੈਸਟ ਵੀ ਗੁਰਸ਼ਰਨ ਨੇ ਪਾਸ ਕਰਲਿਆ ਸੀ।ਗੁਰਸ਼ਰਨ ਹੁਣ ਚਾਹੁੰਦੀ ਸੀ ਕਿ ਜਦੋ ਤਕ ਉਸਦਾ ਪਤੀ ਜਾਂ ਉਹ ਸਰਕਾਰੀ ਨੌਕਰੀ ਨਹੀਂ ਲੱਗ ਜਾਂਦਾ ਉਦੋ ਤਕ ਉਹ ਹੋਰ ਕੋਈ ਬੱਚਾ ਪੈਦਾ ਕਰਨ ਬਾਰੇ ਨਹੀ ਸੋਚਣਗੇ।ਕਿਉਂ ਕਿ ਮਹਿੰਗਾਈ ਦੇ ਜਮਾਨੇ ਵਿੱਚ ਗੁਜਾਰਾ ਕਰਨਾ ਬਹੁਤ ਮੁਸ਼ਕਿਲ  ਸੀ।ਹੁਣ ਗੁਰਸ਼ਰਨ ਦਾ ਲੜਕਾ ਜਿਵੇਂ ਜਿਵੇਂ ਵੱਢਾ ਹੁੰਦਾ ਗਿਆ ਤਾਂ ਪਤਾ ਲੱਗਾ ਕਿ ਉਸਦਾ ਦਿਮਾਗ ਹੋਰਾਂ ਬੱਚਿਆਂ ਦੀ ਤਰਾਂ ਤੇਜ਼ ਨਹੀ ਸੀ।ਪੜਨ ਵਿੱਚ ਵੀ ਕਮਜੋਰ ਸੀ ।ਪਰ ਗੁਰਸ਼ਰਨ ਨੇ ਕਦੇ ਵੀ ਰੱਬ ਤੇ ਗਿਲਾ ਨਹੀਂ ਕੀਤਾ।ਪਰ ਦਿਲਬੀਰ ਨੂੰ ਕਹਿ ਦਿੰਦੀ ਕਿ ਮੁੰਡੇ ਤਾਂ ਪੜਾਈ ਵਿੱਚ ਹੁੰਦੇ ਹੀ ਕਮਜੋਰ ਨੇ ਕੁੜੀਆਂ ਹੀ ਸਭ ਤੋਂ ਅੱਗੇ ਪੜਾਈ ਵਿੱਚ।ਮੈਂ ਤੇ ਇਸ ਵਾਰ ਕੁੜੀ ਹੀ ਲੈਣੀ ਹੈ ਰੱਬ ਤੋਂ,ਇਹ ਸੁਣ ਦਿਲਬੀਰ ਹੱਸਣ ਲੱਗ ਜਾਂਦਾ।ਇਕ ਦਿਨ ਦਿਲਬੀਰ ਨੂੰ ਫੋਨ ਆਂਦਾ ਅਤੇ ਉਸਦੀ ਨੌਕਰੀ ਲੱਗਣ ਤੇ ਮੈਰਿਟ ਵਿਚ ਨਾਮ ਆਂਣ ਬਾਰੇ ਦੱਸਿਆ ਜਾਂਦਾ।ਗੁਰਸ਼ਰਨ ਨੂੰ ਜਿਵੇਂ ਚਾਅ ਚੜ ਜਾਂਦਾ ਕਿਉਂ ਕਿ ਉਸ ਨੂੰ ਨੌਕਰੀ ਦਾ ਘੱਟ ਅਤੇ ਆਪਣੇ ਸੁਪਣੇ ਨੂੰ ਪੂਰਾ ਕਰਨ ਦਾ ਜਿਆਦਾ ਹੁੰਦਾ।ਵਧੀਆ ਸੋਹਣਾ ਸਮਾਂ ਲੰਘਣ ਲੱਗ  ਗਿਆ ।ਆਪਣੀ ਤਨਖਾਹ ਵਿੱਚੋਂ ਗੁਰਸ਼ਰਨ ਆਪਣੀ ਹੋਣ ਵਾਲੀ ਧੀ ਲੲੀ ਕੱਢ ਕੇ ਰੱਖਦੀ।ਅੱਜ ਉਹ ਸਮਾਂ ਸੀ ਜਿਸ ਦਾ ਫੈਸਲਾ ਰੱਬ ਨੇ ਕਰਨਾ ਸੀ ।ਗੁਰਸ਼ਰਨ ਦੇ ਮੁੰਡੇ ਰਾਜਦੇਵ ਦੇ ਦਸ ਸਾਲ ਹੋਣ ਤੋਂ ਬਾਅਦ ਹੁਣ ਗੁਰਸ਼ਰਨ ਕੋਲ ਦੂਸਰਾ ਬੱਚਾ ਹੋਣ ਵਾਲਾ ਸੀ ਇਸਤੋਂ ਪਹਿਲਾਂ ਵੀ ਦੋ ਵਾਰ ਬਿਮਾਰ ਹੋਣ ਕਰਕੇ ਗੁਰਸ਼ਰਨ ਦਾ ਅਬਾਰਸ਼ਨ ਕਰਨਾ ਪਿਆ ਸੀ ਅਤੇ ਡਾਕਟਰਾਂ ਨੇ ਸਲਾਹ ਦਿੱਤੀ ਸੀ ਕਿ ਉਹ ਬੱਚਾ ਪੈਦਾ ਕਰਨ ਦੇ ਸਮਰੱਥ ਨਹੀ ਕਿਉਂ ਕਿ ਇਸਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ।ਪਰ ਗੁਰਸ਼ਰਨ ਨੇ ਆਪਣਾ ਮਨ ਬਣਾਇਆ ਹੋਇਆ ਸੀ ਕਿ ਉਹ ਹਰ ਕੀਮਤ ਤੇ ਬੱਚੇ ਨੂੰ ਜਨਮ ਦੇਵੇਗੀ।ਗੁਰਸ਼ਰਨ ਦੀ ਦਵਾਈ ਵਧੀਆ ਗਾਇਨੀ ਹਸਪਤਾਲ ਚੋ ਚਲਦੀ ਸੀ।ਅਜ ਸਵੇਰ ਤੋਂ ਗੁਰਸ਼ਰਨ ਨੂੰ ਦਰਦਾਂ ਹੋਣੀਆਂ ਸ਼ੁਰੂ ਹੋ ਗਈਆਂ,ਘਰ ਨਾ ਹੋਣ  ਕਰਕੇ ਗੁਰਸ਼ਰਨ ਆਪਣੀ ਸ਼ੋਟੀ ਦਰਾਣੀ ਨੂੰ ਨਾਲ ਲੈਕੇ ਹਸਪਤਾਲ ਨੂੰ ਜਾਂਦੀ ਹੈ ਅਤੇ ਰਸਤੇ ਵਿੱਚ ਗੁਰੂ ਘਰ ਜਿੱਥੇ ਹਰ ਰੋਜ਼ ਉਸਨੇ ਆਣਾ ਹੀ ਹੁੰਦਾ ਸੀ ਉਸ ਵਾਹਿਗੁਰੂ ਕੋਲ ਅਰਦਾਸ ਕਰਦੀ ਹੈ ਕਿ ਹੇ ਵਾਹਿਗੁਰੂ ਮੈਨੂ ਮੇਰੀ ਝੋਲੀ ਧੀ ਦਾ ਦਾਤ ਹੀ ਪਾਵੀਂ ਅਤੇ ਉਸਦੀ ਸਲਾਮਤੀ ਦੀਆਂ ਅਰਦਾਸਾਂ ਵੀ ਕਰਦੀ।ਗੁਰੂ ਘਰ ਤੋਂ ਉਹ ਰਸਤੇ ਚ ਜਾਂਦਿਆ ਆਪਣੀ ਦਰਾਣੀ ਨੂੰ ਕਹਿੰਦੀ ਕਿ ਉਹ ਸਰਕਾਰੀ ਹੲਪਤਾਲ ਜਾਣਗੇ ਪਰ ਉਹ ਦਿਲਬੀਰ ਨੂੰ ਫੋਨ ਕਰ  ਸਰਕਾਰੀ ਹਸਪਤਾਲ ਜਾਣ ਲਈ ਜਿਦ ਕਰਦੀ ਹੈ ਕਿਉਂ ਕਿ ਉਹ ਚਾਂਹੁੰਦੀ ਸੀ ਪ੍ਰਾਈਵੇਟ ਹਸਪਤਾਲ ਵਿੱਚ ਕਿੰਨਾ ਖਰਚ ਹੋਵੇਗਾ ਅਤੇ ਸਰਕਾਰੀ ਵਿੱਚ ਘੱਟ ਪੈਸਿਆਂ ਨਾਲ ਸਰ ਜਾਵੇਗਾ।ਉਹਨਾ ਬਚੇ ਹੋਏ ਪੈਸਿਆਂ ਨਾਲ ਕਮਰੇ ਦੀ ਸ਼ੱਤ ਜੋ ਕਿ ਡਿੱਗਣ ਵਾਲੀ ਸੀ ਨੂੰ ਬਦਲਣ ਬਾਰੇ ਕਹਿੰਦੀ।ਜਾਂਦਿਆਂ ਹੀ ਹਸਪਤਾਲ ਵਿੱਚ ਦਾਖਲ ਕਰ ਲਿਆ ਗਿਆ ਪਰ ਦਿਲਬੀਰ ਵੀ ਕੱਪੜੇ ਲੈ ਹਸਪਤਾਲ ਪਹੁੰਚ ਜਾਂਦਾ ਹੈ ।ਕੋਲ ਗੁਰਸ਼ਰਨ ਦੇ ਉਸਦੀ ਪੇਕਾ ਮੰਮੀ ਵੀ ਪਹੁੰਚ ਜਾਂਦੀ ਹੈ।ਰਾਤ ਦੇ ਤਕਰੀਬਨ 9 ਵਜੇ ਗੁਰਸ਼ਰਨ ਨੂੰ ਓਪਰੇਸ਼ਨ ਲਈ ਅੰਦਰ ਲੈਕੇ ਜਾਇਆ ਜਾਂਦਾ ਹੈ,ਵੱਢੇ ਅਪਰੇਸ਼ਨ ਨਾਲ ਗੁਰਸ਼ਰਨ ਇੱਕ ਬੱਚੀ ਨੂੰ ਜਨਮ ਦਿੰਦੀ ਹੈ।ਦਿਲਬੀਰ ਵੀ ਬਹੁਤ ਖੁਸ਼ ਸੀ ਆਖਿਰ ਗੁਰਸ਼ਰਨ ਦਾ ਧੀ ਨੂੰ ਜਨਮ ਦੇਣ ਦਾ ਸੁਪਣਾ ਪੂਰਾ ਹੋਗਿਆ ਸੀ।ਦਵਾਈਆਂ ਅਤੇ ਟੀਕਿਆਂ ਦੇ ਨਸ਼ੇ ਨੇ ਗੁਰਸ਼ਰਨ ਨੂੰ ਬੇਸੁਧ ਕਰਿਆ ਹੋਇਆ ਸੀ।ਰਾਤ ਨੂੰ 2 ਵਜੇ ਤਕ ਗੁਰਸ਼ਰਨ ਨੂੰ ਪਿਸ਼ਾਬ ਦੀ ਸਮੱਸਿਆ ਸੀ ਜੋ ਕਿ ਨਾਲ ਪਾਸ਼ਾਬ ਦੀ ਥੈਲੀ ਲਗਾਈ ਹੋਈ ਸੀ।ਕੁਝ ਸਮਾ ਦੇਖ  ਗੁਰਸ਼ਰਨ ਦੀ ਮੰਮੀ ਨੇ ਨਰਸਾ ਨੂੰ ਆਣ ਲਈ ਕਿਹਾ ਕਿ ਗੁਰਸ਼ਰਨ ਨੂੰ ਪਿਸ਼ਾਬ ਦੀ ਸਮੱਸਿਆ ਹੈ ਪਰ ਉਹ ਇਹੀ ਕਹਿ ਸੌਂ ਜਾਂਦੀਆ ਕਿ ਬੀਬੀ ਕੋਈ ਨੀ ਆਜੂ।ਪਰ ਗੁਰਸ਼ਰਨ ਦੇ ਦੇ ਸਰੀਰ ਦੀ ਹਾਲਤ ਠੀਕ ਨਹੀਂ ਸੀ ਜਦੋਂ ਦਿਲਬੀਰ ਨੇ ਕਿਹਾ ਕਿ ਤੁਸੀਂ ਚੈਕ ਅਪ ਕਰਕੇ ਆਓ ਤਾਂ ਆਪਣਾ ਫਰਜ ਨਿਭਾਂਉਦੇ ਨਰਸਾਂ ਇਕ ਟੀਕਾ ਹੋਰ ਲਗਾ ਕੇ ਸੌ ਗਈਆਂ।ਸਵੇਰ ਹੁੰਦਿਆਂ ਹਾਲਤ ਕਾਫੀ ਗੰਭੀਰ ਸੀ ਪੇਟ ਵਿੱਚ ਪਾਣੀ ਭਰ ਗਿਆ ਜਦੋਂ ਗਾਇਨੀ ਦੀ ਡਾਕਟਰ ਨੇ ਆਕੇ ਚੈਕ ਅਪ ਕੀਤਾ ਤਾਂ ਉਸਨੂੰ ਪਤਾ ਲੱਗ ਗਿਆ ਕਿ ਹੁਣ ਇਲਾਜ਼ ਵੱਲੋਂ ਉਸਦੇ ਵੱਸੋਂ ਬਾਹਰ ਆ ਤਾਂ ਉਹਨਾ ਨੇ ਡੀ ਐਮ ਸੀ ਲੁਧਿਆਣਾ ਵਿਖੇ ਭੇਛ ਦਿੱਤਾ।ਰਸਤੇ ਚ ਜਾਂਦਿਆ ਗੁਰਸ਼ਰਨ ਨੇ ਬੇਹੋਛੀ ਹਾਲਤ ਚ ਪੁੱਛਿਆ ਕਿ ਉਹ ਕਿੱਧਰ ਲੈਕੇ ਚੱਲੇ ਮੇਰੀ ਧੀ ਕਿੱਥੇ ਆ।ਗੁਰਸ਼ਰਨ ਨੂੰ ਆਪਣੀ ਜਾਨ ਨਹੀਂ ਬਲਕਿ ਆਪਣੀ ਧੀ ਦੀ ਜਾਨ ਦਾ ਖਤਰਾ ਮਹਿਸੂਸ ਹੋਇਆ।ਲੁਧਿਆਣੇ ਹਸਪਤਾਲ ਪਹੁੰਚਣ ਤੇ ਗੁਰਸ਼ਰਨ ਵਾਰ ਵਾਰ ਆਪਣੀ ਧੀ ਨੂੰ ਦੇਖਣ ਦੀ ਜਿਦ ਕਰਦੀ।ਦਿਲਬੀਰ ਨੇ ਕਿਹਾ ਕਿ ਉਹ ਘਰ ਸਹੀ ਸਲਾਮਤ ਹੈ ਪਰ ਉਸਦੀ ਜਿਦ ਉਸਨੂੰ ਦੇਖਣ ਦੀ ਸੀ।ਦਿਲਬੀਰ ਨੇ ਵੀਡੀਓ ਕਾਲ ਤੇ ਗੁਰਸ਼ਰਨ ਨੂੰ ਉਸਦੀ ਫੁੱਲਾਂ ਵਰਗੀ ਧੀ ਨੂੰ ਦੇਖ ਅੱਖਾਂ ਨਮ ਹੋ ਗਈਆਂ ਤੇ ਵਾਰ ਵਾਰ ਬਸ ਉਸਨੂੰ ਦੇਖਣ ਦੀ ਜਿਦ ਕਰਦੀ।ਹੁਣ ਟੈਸਟਾਂ ਤੋ ਪਤਾ ਚੱਲਿਆ ਕਿ ਗੁਰਸ਼ਰਨ ਦੇ ਗੁਰਦਿਆ ਅਤੇ ਲੀਵਰ ਵਿੱਚ ਬਹੁਤ ਜਿਆਦਾ ਇਨਫੈਕਸ਼ਣ ਹੋ ਗਈ ਹੈ ਜੋ ਕਿ ਕਾਰਨ ਅੰਦਰ ਕਿਸੇ ਨਾੜ ਦਾ ਕੱਟ ਹੋ ਜਾਣ ਤੇ ਖੂਨ ਅੰਦਰ ਹੀ ਪੈਗਿਆ ਜੋ ਉਸਦੇ ਲੀਵਰ ਤੇ ਗੁਰਦਿਆਂ ਨੂੰ ਬੁਰੀ ਤਰਾ ਖਰਾਬ ਕਰ ਦਿੱਤਾ ਸੀ।ਡਾਕਟਰਾਂ ਨੇ ਜਵਾਬ ਦਿੰਦਿਆਂ ਕਿਹਾ ਕਿ ਦਸ ਪ੍ਰਤੀਸ਼ਤ ਗੁਰਸ਼ਰਨ ਦਾ ਸਰੀਰ ਰਹਿ ਗਿਆ ਅਤੇ ਅਸੀਂ ਸਿਰਫ ਕੋਸ਼ਿਸ਼ ਕਰ ਸਕਦੇ ਹਾਂ,ਡਾਇਲਸੈਸ ਕਰਨ ਤੋਂ  ਪਹਿਲਾਂ ਗੁਰਸ਼ਰਨ ਨੇ ਆਖਰੀ ਵਾਰ ਆਪਣੀ ਧੀ ਨੂੰ ਦੇਖਿਆ,ਜਿਸ ਤੋਂ ਬਾਅਦ ਅਜੇ ਡਾਇਲਸੈਸ ਕਰਨ ਲਈ ਡਾਕਟਰਾ ਵੱਲੋ ਤਿਆਰੀ ਹੀ ਕੀਤੀ ਗਈ ਉਸਤੋਂ ਪਹਿਲਾਂ ਹੀ ਗੁਰਸ਼ਰਨ ਆਪਣਾ ਦਮ ਤੋੜ ਦਾੰਦੀ ਹੈ।ਦਾਲਬੀਰ ਤੇ ਸਾਰਾ ਪੇਕਾ ਤੇ ਸਹੁਰਾ ਪਰਿਵਾਰ ਅਤੇ ਗੁਰਸ਼ਰਨ ਦੀ ਮੌਤ ਸੁਣਕੇ ਉੱਚੀ ਉੱਚਿ  ਰੋਣ ਲੱਗ ਜਾਂਦਾ ਹੈ।ਪੋਸਟ ਮਾਰਟ੍ਰਮ ਤੋ ਬਾਅਦ ਗੁਰਸ਼ਰਨ ਦੀ ਦੇਹ ਨੂੰ ਅੰਤਿਮ ਰਸਮਾਂ ਲਈ ਘਰ ਲਿਆਂਦਾ ਗਿਆ ਸਾਰਿਆਂ ਦਾ ਰੋ ਰੋ ਬੁਰਾ ਹਾਲ ਸੀ।ਕੁਝ ਲੋਕ ਗੱਲਾਂ ਕਰਦੇ ਇਹਦੀ ਧੀ ਜਾਨ ਦੀ ਕਾਰਨ ਬਣਗੀ ਇਹਤੋਂ ਚੰਗਾ ਸੀ ਇਸਨੂੰ ਰੱਬ ਲੈ ਜਾਂਦਾ ,ਉਹ ਜਾਣੇ ਫਿਰ ਆ ਜਾਂਦੀ।ਫੁੱਲ ਭਰ ਬੱਚੀ ਜਿਸਨੇ ਆਪਣੀ ਮਾਂ ਨੂੰ ਦੇਖਿਆ ਤਕ ਵੀ ਨਹੀਂ ਉਹਦੇ ਪੈਦਾ ਹੋਣ ਦਾ ਇਲਜਾਮ ਉਸਦੀ ਮਾਂ ਦੀ ਮੌਤ ਦਾ ਕਾਰਨ ਦੱਸ ਰਹੇ ਲੋਕਾਂ ਨੇ ਤਹਿ ਕਰ ਦਿੱਤਾ ਸੀ।ਅੱਜ ਅਜੇ ਉਹ ਵਿਚਾਰੀ ਨੂੰ ਜਨਮ ਤੇ ਹੀ ਇੱਨੇ ਤਾਹਨੇ ਪੈ ਰਹੇ ਸਨ ਆਖਿਰ ਵੱਢੀ ਹੋਈ ਨੂੰੰ ਕਿੰਨਾ ਕੁਝ ਸਮਾਜ ਦੀਆਂ ਗੱਲਾਂ ਸੁਣਨੀਆਂ ਪੈਣਗੀਆਂ।ਉਸ ਬੱਚੀ ਦੀ ਕਿਸੇ ਨੇ ਇਹ ਹਾਅ ਬਾਰੇ ਨੀ ਕਿਹਾ ਕਿ ਉਹ ਆਖਿਰ ਆਪਣੀ ਮਾਂ ਨੂੰ ਕਿੱਥੋਂ ਲੱਭੇਗੀ,ਬਚਪਨ ਵਿੱਚ ਮਾਂ ਦਾ ਹੋਣਾ ਅਤੇ ਸਭ ਤੋਂ ਵੱਧ ਧੀ ਲਈ ਸਾਥ ਮਾਂ ਦਾ ਜਰੂਰੀ ਹੁੰਦਾ ਪਰ ਕਿਸੇ ਨੂੰ ਉਸਦੇ ਆਣ ਵਾਲੇ ਸਮੇਂ ਦੇ ਦੁੱਖਾਂ ਦਾ ਅਫਸੋਸ ਨਹੀਂ ਬਲਕਿ ਉਸਨੂੰ ਆਪਣੀ ਮਾਂ ਦੀ ਮੌਤ ਦੇ ਕਾਰਨ ਦਾ ਖਿਤਾਬ ਲੋਕਾ ਵਲੋਂ ਦਿੱਤਾ ਗਿਆ ਸੀ।ਅੰਤਿਮ ਰਸਮਾਂ ਮੁਕੰਮਲ ਸੀ ਤਿਆਰ ਕਰਕੇ ਗੁਰਸ਼ਰਨ ਨੂੰ ਸ਼ਮਸ਼ਾਨ ਨੂੰ ਲੈਕੇ ਜਾਣ ਵਾਲੀ ਸਿੜੀ ਤੇ ਪਾਇਆ ਜਾਂਦਾ ਹੈ।ਗੁਰਸ਼ਰਨ ਦਾ ਚਿਹਰਾ ਖਿੜਿਆ ਖਿੜਿਆ ਜਾਪਦਾ ਸੀ ਜਿਵੇਂ ਕਿ ਉਹ ਫਿਰ ਤੋਂ ਉੱਠੇਗੀ ,ਕਿੰਨੀ ਸੋਹਣੀ ਲਗਦੀ ਸੀ ਗੁਰਸ਼ਰਨ।ਆਖਿਰ ਗੁਰਸ਼ਰਨ ਦੀ ਧੀ ਨੂੰ ਵੀ ਨਾਲ ਪਾਇਆ ਜਾਂਦਾ ਜੋ ਕਿ ਉਸਦੀ ਗੋਦੀ ਦਾ ਉਹ ਆਖਰੀ ਵਾਰ ਨਿੱਘ ਮਹਿਸੂਸ ਕਰ ਸਕੇ,ਬਾਅਦ ਚ ਤਾਂ ਸਾਰੀ ਉਮਰ ਉਸ ਕਰਮਾਂਮਾਰੀ ਨੇ ਆਪਣੀ ਮਾਂ ਦੇ ਦੁੱਖ ਨੂੰ ਘੜੀ ਘੜੀ ਸਹਿੰਦੇ  ਰਹਿਣਾ ਅਤੇ ਆਪਣੇ ਹੀ ਪਰਿਵਾਰ ਤੇ ਸਮਾਜ ਦੇ ਤਾਹਨਿਆਂ ਨੂੰ ਸਹਿੰਦੇ ਰਹਿਣਾ।ਆਖਿਰ ਗੁਰਸ਼ਰਨ ਦਾ ਅੰਤਿਮ ਰਸਮਾਂ ਨਾਲ ਸੰਸਕਾਰ ਕਰ ਦਾੱਤਾ ਜਾਂਦਾ।ਸੰਸਕਾਰ ਬਾਦ ਹੀ ਗੱਲਾਂ ਸ਼ੁਰੂ ਹੋ ਜਾਂਦੀਆਂ ਕਿ ਹੁਣ ਕੁੜੀ ਨੂੰ ਕੌਣ ਲੈਕੇ ਜਾਊ ,ਕਿਸ ਨੇ ਸਾਂਭਣੀ ਹੈ ,ਇੰਜ ਮਹਿਸੂਸ ਹੋ ਰਿਹਾ ਸੀ ਸਮਾਜ ਦੀਆਂ ਨਜਰਾਂ ਚ ਜਿਵੇਂ ਗੁਰਸ਼ਰਨ ਇਕ ਧੀ ਨਹੀ ਇੱਕ ਪੱਥਰ ਨੂੰ ਜਨਮ ਦੇਕੇ ਆਪ ਮੌਤ ਨੂੰ ਹੱਸਕੇ ਗਲ ਲਗਾ ਗਈ ਹੋਵੇ।

✍️✍️ ਰਵਨਜੋਤ ਕੌਰ ਸਿੱਧੂ ” ਰਾਵੀ”

Leave a Reply

Your email address will not be published. Required fields are marked *