ਸਾਬਕਾ ਮਰੀਜ਼ | sabka mreez

#ਅੱਜ_ਦਾ_ਡਿਨਰ।
“ਤੁਸੀਂ ਰੋਟੀ ਖਾ ਲੋਂ ਹੁਣ। ਦਸ ਵੱਜ ਗਏ।”
“ਬਸ ਹੁਣ ਕਾਹਦਾ ਡਿਨਰ?’
“ਕਿਓੰ??????”
“ਆਹ ਲੱਪ ਕ਼ੁ ਗੋਲੀਆਂ ਕੈਪਸੂਲ ਖਾਣੇ ਹਨ। ਫਿਰ ਡਿਨਰ ਤੋਂ ਛੁੱਟੀ ਸਮਝੋ।”
“ਇੰਨੀਆਂ ਦਵਾਈਆਂ।”
“ਹੋਰ ਕੀ। ਸ਼ੂਗਰ ਬੀਪੀ ਨੀਂਦ ਤੋਂ ਇਲਾਵਾ ਜਖਮ ਸੁਖਾਉਣ ਵਾਲੀ ਗੈਸ ਤੇਜਾਬ ਦੀ ਤੇ ਤਾਕਤ ਦੀ ਗੋਲੀ।” ਮੈਂ ਵਿਆਖਿਆ ਕੀਤੀ।
ਪਰ ਮੈਨੂੰ ਇਹ ਸਮਝ ਅਜੇ ਨਹੀਂ ਲੱਗੀ। ਕਿ ਗੋਲੀਆਂ ਨੂੰ ਕੀ ਪਤਾ ਅਸੀਂ ਕਿਹੜਾ ਜ਼ਖਮ ਸੁਖਾਉਣਾ ਹੈ। ਕਿਸ ਨੇ ਕੀ ਕੰਮ ਕਰਨਾ ਹੈ। ਇੱਕ ਦੂਜੇ ਵਿੱਚ ਇੰਜ ਵੱਜਦੀਆਂ ਫਿਰਨ ਗੀਆਂ ਜਿਵੇ ਤਾਲਾਬੰਦੀ ਦੌਰਾਨ ਛੋਟੇ ਵਿਆਹਾਂ ਵਿਚ ਵੇਟਰ ਵੱਜਦੇ ਫਿਰਦੇ ਹੁੰਦੇ ਸੀ। ਮੈਂ ਅੰਦਰ ਸੁੱਟਤੀਆਂ ਸਾਰੀਆਂ। ਹੁਣ ਤੁਸੀਂ ਜਾਣੋ ਤੁਹਾਡਾ ਕੰਮ ਜਾਣੈ। ਮੈਨੂੰ ਕੀ? ਆਪਾਂ ਤਾਂ ਖਾਲੀ ਪੱਤੇ ਦੇਖਕੇ ਹੌਸਲਾ ਕਰਲਾਗੇ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਮਰੀਜ਼
ਬੰਬੇ ਹਸਪਤਾਲ
01668

Leave a Reply

Your email address will not be published. Required fields are marked *