ਧੀਆਂ ਵਰਗੀ ਧੀ | dhiyan wargi dhee

“ ਬੇਟਾ ਤੂੰ ਕਿਹੜੇ ਘਰਾਂ ਚੋਂ ਹੋ ? ਤੇ ਕਿਸ ਦੀ ਲੜਕੀ ਹੋ।ਂ ਮੈਂ ਸਾਇਕਲ ਤੇ ਚੱਕੀ ਤੋਂ ਆਟਾ ਪਿਸਾ ਕੇ ਲਿਆ ਰਹੀ ਲੜਕੀ ਨੂੰ ਪੁਛਿਆ । “ਅੰਕਲ ਜੀ ਮੈa ਮਾਸਟਰ ਕਰਮ ਚੰਦ ਦੀ ਲੜਕੀ ਹਾਂ। ਜੋ ਪਿਛਲੇ ਸਾਲ ਹੀ ਸੇਵਾਮੁਕਤ ਹੋਏ ਹਨ। ਂ ਉਸ ਨੇ ਬੜੇ ਆਤਮ ਵਿਸaਵਾਸ ਨਾਲ ਜਬਾਬ ਦਿੱਤਾ। “ਪੜਦੇ ਹੋ ਕਿ ਛੱਡਤੀ ਪੜਾਈ ?ਂ ਮੈਂ ਉਸ ਦੇ ਕੰਮ ਤੇ ਸਲੀਕੇ ਨੂੰ ਦੇਖ ਕੇ ਪੁਛਿਆ। “ਜੀ ਮੈਂ ਬੀ ਏ ਫਾਈਨਲ ਚ ਹਾਂ। ਂ ਉਸ ਨੇ ਸੰਖੇਪ ਜਿਹਾ ਜਬਾਬ ਦਿੱਤਾ। “ ਤੇ ਤੁਹਾਡੇ ਮੰਮੀ ਕੀ ਕਰਦੇ ਹਨ? ਂਕਿਉਂਕਿ ਲੜਕੀ ਨੂੰ ਇਸ ਤਰ੍ਹਾਂ ਦਾ ਕੰਮ ਕਰਦਾ ਵੇਖ ਮੈਨੂੰ ਬੜਾ ਅਜੀਬ ਜਿਹਾ ਲੱਗਿਆ। “ਅੰਕਲ ਜੀ ਪਾਪਾ ਮੰਮੀ ਕੁਝ ਬੀਮਾਰ ਜਿਹੇ ਰਹਿੰਦੇ ਹਨ ਤੇ ਘਰੇ ਹੀ ਹੁੰਦੇ ਹਨ।ਤੁਸੀ ਹੈਰਾਨ ਨਾ ਹੋਵੋ ਘਰ ਦੇ ਸਾਰੇ ਕੰਮ ਕਰਨਾ ਮੇਰੀ ਮਜਬੂਰੀ ਵੀ ਹੈ ਤੇ ਆਦਤ ਵੀ। ਂ “ਫਿਰ ਤਾਂ ਤੂੰ ਪੁੱਤਾਂ ਵਰਗੀ ਧੀ ਹੋਈ। ਂ ਮੈਂ ਉਸ ਨੂੰ ਸaਾਬਾਸ ਦੇਣ ਦੇ ਮਕਸਦ ਨਾਲ ਕਿਹਾ।
“ਅੰਕਲ ਜੀ ਕਿਉਂ ? ਪੁੱਤਾਂ ਵਰਗੀ ਹੀ ਧੀ ਕਿਓਂ? ਧੀਆਂ ਵਰਗੀ ਧੀ ਕਿਓਂ ਨਹੀ। ਬੱਸ ਜੀ ਤੁਸੀ ਜੇ ਕਿਸੇ ਨੂੰ ਚੰਗਾ ਨਹੀ ਕਹਿ ਸਕਦੇ ਤਾਂ ਮੰਦਾ ਕਹਿਣ ਦਾ ਵੀ ਕੋਈ ਹੱਕ ਨਹੀ। ਂ ਉਹ ਭੜਕ ਪਈ। “ਬੇਟਾ ਮੈਂ ਤਾਂ ਤੈਨੂੰ ਕੁਝ ਗਲਤ ਨਹੀ ਕਿਹਾ। ਂ ਮੈਂ ਸਟਪਟਾ ਗਿਆ। ਮੈਂ ਤਾਂ ਉਸ ਨੂੰ ਪੁੱਤਾਂ ਵਰਗੀ ਧੀ ਹੀ ਕਿਹਾ ਸੀ।ਕਿਉਂਕਿ ਉਹ ਮੁੰਡਿਆਂ ਦੀ ਤਰਾਂ ਘਰ ਦੇ ਸਾਰੇ ਕੰਮ ਕਰਦੀ ਸੀ। ਓੁਹ ਦਲੇਰ ਸੀ। ਤੇ ਮੈਂ ਉਸ ਨੂੰ ਅਕਸਰ ਅਜੇਹੇ ਕੰਮ ਕਰਦੀ ਨੂੰ ਦੇਖਦਾ ਸੀ। “ਤੁਸੀ ਆਪਣੀ ਧਾਰਣਾਂ ਅਨੁਸਾਰ ਸਹੀ ਹੋ। ਲੋਕੀ ਵੀ ਇਸ ਤਰ੍ਹਾ ਹੀ ਮੰਨਦੇ ਹਨ। ਪਰ ਅੰਕਲ ਜੀ ਮੈਂ ਤੁਹਾਡੇ ਨਾਲ ਸਹਿਮਤ ਨਹੀ ਹਾਂ। ਸਦੀਆਂ ਤੌਂ ਹੀ ਲੋਕਾਂ ਦੀ ਇਹ ਮਾਨਸਿਕਤਾ ਬਣ ਚੁਕੀ ਹੈ ਕਿ ਪੁੱਤ ਆਪਣੇ ਹੁੰਦੇ ਹਨ ਤੇ ਧੀਆਂ ਤਾ ਬੇਗਾਨਾ ਧੰਨ ਹਨ।ਤੁਸੀ ਲੋਕ ਪੁਤਾਂ ਨੂੰ ਸਭ ਕੁਝ ਸਮਝਦੇ ਹੋ ਪਰ ਕਿਓਂ ਤੁਸੀ ਇਹ ਭੁਲ ਜਾਂਦੇ ਹੋ ਕਿ ਧੀ ਵੀ ਤੁਹਾਡਾ ਆਪਣਾ ਹੀ ਖੂਨ ਹੁੰਦੀ ਹੈ। ਪੁੱਤਾਂ ਦੀ ਤਰ੍ਹਾਂ। ਪੁੱਤ ਜਾਇਦਾਦ ਵਿਚੋਂ ਹਿੱਸਾ ਮੰਗਦੇ ਹਨ। ਪਰ ਧੀਆਂ ਨਹੀ। ਤੁਸੀ ਓਹਨਾ ਪੁੱਤਾਂ ਦੀ ਗੱਲ ਕਰਦੇ ਹੋ ਜੋ ਮਾਂ ਪਿਓ ਨੂੰ ਸ਼ਵਿਆਹ ਤੋ ਬਾਆਦ ਛੱਡ ਜਾਂਦੇ ਹਨ। ਬਜੁਰਗਾਂ ਦੀ ਸੰਭਾਲ ਨਹੀ ਕਰਦੇ । ਓਹਨਾ ਨੂੰ ਸਿਰਫ ਆਪਣੇ ਹਿੱਸੇ ਤੱਕ ਮਤਲਵ ਹੁੰਦਾ ਹੈ। ਂ
“ਅੰਕਲ ਜੀ ਆਹ ਲੰਬੜਾਂ ਦੇ ਮੰਦਰੀ ਨੂੰ ਦੇਖ ਲੋ ਜਦੋ ਜੰਮਿਆਂ ਸੀ ਤਾਂ ਮਾਂ ਪਿਓ ਕਿੰਨੇ ਖੁਸa ਸੀ। ਕਿੰਨੀਆਂ ਖੁਸaੀਆਂ ਮਨਾਈਆਂ ਗਈਆਂ ਕਿੰਨੇ ਪੂਜਾ ਪਾਠ ਕਰਵਾਏ ਗਏ। ਅਖੇ ਚਾਰ ਕੁੜੀਆਂ ਬਾਆਦ ਹੋਇਆ ਹੈ। ਕੁੜੀਆਂ ਨੂੰ ਢੰਗ ਨਾਲ ਰੋਟੀ ਵੀ ਨਹੀ ਦਿੱਤੀ ਜਾਂਦੀ ਸੀ ਪੜਾਉਣਾ ਤਾਂ ਇੱਕ ਪਾਸੇ ਰਿਹਾ।ਹੁਣ ਓਹੀ ਮੰਦਰੀ ਹੁਣ ਮਾਂ ਪਿਓ ਨੂੰ ਤੰਗ ਕਰਦਾ ਹੇ। ਨਸaੇ ਚ ਘੁੱਤ ਪਿਆ ਰਹਿੰਦਾ ਹੈ। ਪੈਸੇ ਮੰਗਦਾ ਹੈ ਨਸaੇ ਕਰਨ ਵਾਸਤੇ।ਕਦੇ ਕਦੇ ਓੁਹ ਹੱਥ ਵੀ ਚੁੱਕਦਾ ਹੈ। ਤੇ ਹੁਣ ਓਹੀ ਮਾਂ ਪਿਓ ਆਪਣੀਆਂ ਧੀਆਂ ਕੋਲੇ ਰਹਿੰਦੇ ਹਨ। ਤੇ ਧੀਆਂ ਹੀ ਓੁਹਨਾ ਦੀ ਸੇਵਾ ਕਰਦੀਆਂ ਹਨ।ਤੇ ਤੁਸੀ ਮੈਨੂੰ ਪੁੱਤਾਂ ਵਰਗੀ ਧੀ ਕਹਿੰਦੇ ਹੋ। ਂ
“ਅੰਕਲ ਜੀ ਆਹ ਤੁਹਾਡੇ ਘਰ ਦੇ ਨਾਲ ਹੀ ਸaੈਲਰ ਵਾਲਿਆਂ ਦਾ ਘਰ ਹੈ ਅੰਟੀ ਕਾਫੀ ਸਮੇਂ ਤੋਂ ਬੀਮਾਰ ਹਨ ਓਹਨਾ ਦੇ ਦੋਨੇ ਬੇਟੇ ਉਸ ਦੀ ਸੰਭਾਲ ਨਹੀ ਕਰਦੇ। ਪਰ ਉਸ ਦੀਆਂ ਧੀਆਂ ਇੱਥੇ ਆ ਕੇ ਉਸ ਦੀ ਖਾਤਿਰਦਾਰੀ ਕਰਦੀਆਂ ਹਨ। ਜਦੋ ਓਹ ਅੰਟੀ ਹਸਪਤਾਲ ਵਿੱਚ ਦਾਖਿਲ ਸੀ ਤਾਂ ਉਸ ਦੀ ਧੀ ਇੱਥੇ ਹੀ ਰਹੀ।ਤੇ ਦਵਾਈਆਂ ਦਿਵਾਉਂਦੀ ਰਹੀ। ਉਸ ਦੇ ਪੁੱਤ ਤੇ ਨੂੰਹਾਂ ਕਦੇ ਉਸ ਨੂੰ ਪਾਣੀ ਵੀ ਨਹੀ ਪੁਛਿਆ। ਫੇਰ ਉਹ ਮਾਂ ਨੂੰ ਨਾਲ ਲੈ ਗਈ ਓੁਥੇ ਤੇ ਉਸ ਦਾ ਇਲਾਜ ਕਰਵਾਇਆ। ਂ
“ਅੰਕਲ ਜੀ ਮੈਂ ਹੇਂ ਤਾਂ ਤੁਹਾਡੇ ਤੋਂ ਉਮਰ ਚ ਬਹੁਤ ਛੋਟੀ ਪਰ ਤੁਹਾਡੇ ਅੰਦਰ ਵੀ ਜੋ ਪੁੱਤਾਂ ਪ੍ਰਤੀ ਇੱਕ ਖਾਸa ਜਿਹਾ ਮੋਹ ਹੈ ਓਹ ਸੱਚਾ ਹੈ ਪਰ ਤੁਸੀ ਧੀਆਂ ਦੇ ਯੋਗਦਾਨ ਨੂੰ ਅੱਖ ਪਰੋਖੇ ਨਹੀ ਕਰ ਸਕਦੇ।ਸਾਰੇ ਲੋਕ ਇੱਕੋ ਜਿਹੇ ਨਹੀ ਹੁੰਦੇ। ਸਾਰੇ ਹੀ ਪੁੱਤ ਗਲਤ ਨਹੀ ਹੁੰਦੇ । ਪਰ ਤੁਸੀ ਧੀਆਂ ਨੂੰ ਬੋਝ ਸਮਝਦੇ ਹੋ। ਹਮੇਸਾ ਲੜਕੀਆਂ ਨੂੰ ਮਾਣ ਮਰਿਆਦਾ ਚ ਰਹਿਣ ਦੀ ਨਸੀਅਤ ਦਿੰਦੇ ਹੋ ਪਰ ਤੁਸੀ ਪੁੱਤਰਾਂ ਤੇ ਆਪਣੀ ਲਗਾਮ ਕਿਉ ਨਹੀ ਕਸਦੇ। ਤੁਸੀ ਧੀਆਂ ਨੂੰ ਉੱਚਾ ਦਰਜਾ ਨਾ ਦਿਓ ਪਰ ਇਹ ਧੀਆਂ ਬਰਾਬਰੀ ਦਾ ਹੱਕ ਤਾਂ ਰੱਖਦੀਆਂ ਹਨ। ਮੈਂ ਤੁਹਾਡੀ ਕਿਸੇ ਗੱਲ ਦਾ ਗੁੱਸਾ ਨਹੀ ਕਰਦੀ ।ਪਰ ਤੁਹਾਡੀ ਧੀਆਂ ਪ੍ਰਤੀ ਸੋਚਨੂੰ ਜਰੂਰ ਬਦਲਣਾ ਚਹਾਂਗੀ। ਜੋ ਤੁਸੀ ਮੈਨੂੰ ਪੁੱਤਾਂ ਵਰਗੀ ਧੀ ਆਖ ਕੇ ਮੇਰਾ ਹੀ ਨਹੀ ਲੱਖਾਂ ਧੀਆਂ ਦਾ ਅਪਮਾਣ ਕੀਤਾ ਹੈ ਉਸ ਦਾ ਮੈਨੂੰ ਦੁੱਖ ਹੈ ਤੇ ਰਹੇ ਗਾ ਵੀ। ਂ
“ ਅੰਕਲ ਜੀ ਕਦੇ ਕਿਸੇ ਮਾਂ ਨੂੰ ਜਾਕੇ ਪੁਛਿਓ ਜੇ ਪੁੱਤਾਂ ਕੋਲੋ ਉਸ ਨੂੰ ਰੋਟੀ ਮਿਲਦੀ ਹੈ ਤਾਂ ਧੀ ਨਾਲ ਸੁੱਖ ਦੁੱਖ ਕਰਕੇ ਉਸ ਨੂੰ ਜੋ ਸਕੂਨ ਮਿਲਦਾ ਹੈ ਕੀ ਉਹ ਸਕੂਨ ਪੁੱਤ ਦੇ ਸਕਦੇ ਹਨ।ਦਿਲ ਦੇ ਗੁਬਾਰ ਨੂੰ ਕੱਢਣ ਲਈ ਧੀ ਦਾ ਹੋਣਾ ਜਰੂਰੀ ਹੇ ।ਅਜ ਪੁੱਤ ਰੋਟੀ ਦਿੰਦੇ ਹਨ ਉਹ ਜਾ ਤਾਂ ਪੈਨਸaਨ ਦੇ ਬਦਲੇ ਚ ਦਿੰਦੇ ਹਨ ਜਾ ਜਾਇਦਾਦ ਦੇ ਲਾਲਚ ਵਿੱਚ। ਪਰ ਧੀਆਂ ਦਾ ਪਿਆਰ ਤਾਂ ਨਿਸਵਾਰਥ ਹੁੰਦਾ ਹੈ।ਤੇ ਤੁਸੀ ਮੇਰੀ ਤੁਲਣਾ ਉਹਨਾ ਪੁੱਤਾਂ ਨਾਲ ਕਰ ਰਹੇ ਹੋ।ਇਹ ਗਾਲੀ ਨਹੀ ਤਾਂ ਹੋਰ ਕੀ ਹੈ । ਂ
“ ਅੰਕਲ ਜੀ ਕੀ ਬੰਣੂਗਾ ਓਹਨਾਂ ਮਾਪਿਆ ਦਾ ਜੇ ਓਹਨਾਂ ਦੀਆਂ ਧੀਆਂ ਵੀ ਪੁੱਤਾਂ ਵਰਗੀਆਂ ਖੁਦਗਰਜ ਤੇ ਸੁਆਰਥੀ ਹੋ ਗਈਆਂ ਤਾਂ। ਫੇਰ ਕੌਣ ਬੰਣੂਗਾ ਓਹਨਾਂ ਦੀ ਬੁਢਾਪੇ ਦੀ ਲਾਠੀ। ਕੋਣ ਸੁਣੂਗਾ ਮਾਂ ਦੇ ਦਿਲ ਦੀਆਂ ਗੱਲਾ ਤੇ ਕੋਣ ਮਾਂ ਦਾ ਦੁੱਖਾਂ ਦਾ ਭਾਰ ਵੰਡਾਵੇਗਾ।ਅੰਕਲ ਜੀ ਤੁਸੀ ਮੈaਨੂੰ ਧੀ ਹੀ ਰਹਿਣ ਦਿਓ। ਤੁਹਾਡੀ ਮੇਹਰਬਾਨੀ ਹੋਵੇਗੀ। ਂ
“ਅੰਕਲ ਜੀ ਮੈa ਸਭ ਤੋਂ ਛੋਟੀ ਹਾਂ ਘਰੇ । ਬੜੇ ਲਾਡਾਂ ਤੇ ਚਾਵਾਂ ਨਾਲ ਮੇਰੇ ਦੋਨੇ ਭਰਾਵਾਂ ਦੇ ਵਿਆਹ ਕੀਤੇ। ਸਾਰੇ ਸaਗਨ ਵਿਚਾਰੇ ਗਏ। ਕੁਝ ਕੁ ਦਿਨ ਤਾਂ ਮੇਰੇ ਮਾਂ ਪਿਓ ਦੀ ਅੱਡੀ ਨਾ ਲੱਗੀ ਜਮੀਨ ਤੇ। ਮੇਰੀ ਮਾਂ ਫੁੱਲੀ ਨਹੀ ਸੀ ਸਮਾਉਂਦੀ । ਘਰੇ ਦੋ ਦੋ ਨੂੰਹਾਂ ਜਿਓੁ ਆਈਆਂ ਸੀ। ਪਰ ਇਹ ਖੁਸਂੀਆਂ ਚੰਦ ਕੁ ਦਿਨ ਹੀ ਰਹੀਆਂ। ਘਰੇ ਕਿੱਚ ਕਿੱਚ ਸaੁਰੂ ਹੋ ਗਈ। ਨੂੰਹਾਂ ਦੇ ਨੱਖਰੇ ਮੇਰੀ ਮਾਂ ਤੋਂ ਝੱਲ ਨਾ ਹੋਏ।ਪਾਪਾ ਸੇਵਾ ਮੁਕਤੀ ਦੇ ਨੇੜੇ ਸਨ ਸੋ ਭਰਾਵਾਂ ਨੇ ਕਿਨਾਰਾ ਕਰਨ ਚ ਹੀ ਭਲਾਈ ਸਮਝੀ ਤੇ ਆਪਣਾ ਹਿੱਸਾ ਲੈ ਕੇ ਤੁਰਦੇ ਬਣੇ। ਕਈ ਦਿਨ ਤਾਂ ਮੇਰੀ ਮਾਂ ਰੋਂਦੀ ਰਹੀ। ਫਿਰ ਉਸ ਨੇ ਹਲਾਤ ਨਾਲ ਸਮਝੋਤਾ ਕਰ ਲਿਆ। ਮੈਂ ਮਾਂ ਨੂੰ ਹੋਸਲਾ ਦਿੱਤਾ। ਮਾਂ ਮੈਂ ਜੁ ਹੂੰ ਨਾ ਤੂੰ ਫਿਕਰ ਨਾ ਕਰ। ਤੇ ਉਸ ਦਿਨ ਤੋ ਬਾਅਦ ਮੈਂ ਘਰ ਦੇ ਸਾਰੇ ਕੰਮਾਂ ਦਾ ਜਿੰਮਾਂ ਸੰਭਾਲ ਲਿਆ।ਹੁਣ ਨਾ ਪਾਪਾ ਤੋ ਕੰਮ ਹੁੰਦਾ ਹੈ ਨਾ ਮੰਮੀ ਤੋਂ। ਹਾਂ ਜੋ ਪੈਨਸaਨ ਆTੁਂਦੀ ਹੈ ਘਰ ਦਾ ਗੁਜaਾਰਾ ਚਲ ਜਾਂਦਾ ਹੈ। ਬਾਕੀ ਕੰਮ ਦੀ ਕੋਈ ਚਿੰਤਾ ਨਹੀ। ਂ
“ ਅੰਕਲ ਜੀ ਤੁਸੀ ਮੇਰੀ ਤੁਲਣਾ ਮੇਰੇ ਭਰਾਵਾਂ ਨਾਲ ਕਰ ਰਹੇ ਹੋ । ਕੀ ਮੈਂ ਵੀ ਓਹਨਾਂ ਵਰਗੀ ਲਗਦੀ ਹਾਂ ਤੁਹਾਨੂੰ ?ਂ ਮੇਰੇ ਕੋਲ ਉਸਦੇ ਸਵਾਲ ਦਾ ਕੋਈ ਜਬਾਬ ਨਹੀ ਸੀ ।ਉਸ ਦਾ ਭਾਸaਣ ਅਜੇ ਜਾਰੀ ਸੀ ਪਰ ਮੇਰੇ ਵਿੱਚ ਹੋਰ ਸੁਨਣ ਦੀ ਤਾਕਤ ਨਹੀ ਸੀ। ਪਰ ਮੈਂ ਉਸ ਦੀਆਂ ਗੱਲਾ ਤੇ ਗੋਰ ਕਰ ਰਿਹਾ ਸੀ ਜੋ ਕੋੜੀਆਂ ਤਾਂ ਸੀ ਪਰ ਸੱਚੀਆਂ ਸਨ। ਹੁਣ ਵਾਕਿਆ ਹੀ ਉਸ ਨੂੰ ਧੀਆਂ ਵਰਗੀ ਧੀ ਕਹਿਣ ਨੂੰ ਦਿਲ ਕਰਦਾ ਸੀ ਤੇ ਮੈਂੰਨੂ ਮੇਰੀ ਗਲਤੀ ਦਾ ਇਹਸਾਸ ਹੋ ਗਿਆ ਸੀ।

ਰਮੇਸa ਸੇਠੀ ਬਾਦਲ
ਸੰਪਰਕ 98 766 27233

Leave a Reply

Your email address will not be published. Required fields are marked *