ਨੋਇਡਾ ਇੱਕ ਤਾਰੀਫ | noida ikk tareef

ਪਿਛਲੇ ਸਾਲ ਮੈਨੂੰ ਦਿੱਲੀ ਦੇ ਨਾਲ ਲਗਦੇ ਨੋਇਡਾ ਵਿਚ ਰਹਿਣ ਦਾ ਮੌਕਾ ਮਿਲਿਆ। ਅਸੀਂ ਕੋਈ ਸੱਤ ਅੱਠ ਮਹੀਨੇ ਉੱਥੇ ਛਿਪੰਜਾ ਸੈਕਟਰ ਵਿਚ ਰਹੇ। ਉੱਤਰ ਪ੍ਰਦੇਸ਼ ਵਿਚ ਬਸਪਾ ਸਪਾ ਤੇ ਭਾਜਪਾ ਦਾ ਸ਼ਾਸ਼ਨ ਰਿਹਾ ਹੈ। ਕੁੱਝ ਕੰਮਾਂ ਦੀ ਤਾਰੀਫ ਕਰਨੀ ਬਣਦੀ ਹੈ। ਕੂੜੇ ਦੀ ਕੋਈ ਸਮੱਸਿਆ ਨਹੀਂ। ਕਿਸੇ ਗਲੀ ਸੜਕ ਯ ਮੁਹੱਲੇ ਵਿੱਚ ਕੂੜੇ ਦਾ ਕੋਈ ਢੇਰ ਨਜ਼ਰ ਨਹੀਂ ਆਉਂਦਾ। ਹਰ ਘਰ ਮੂਹਰੇਂ ਲਾਲ ਨੀਲੇ ਹਰੇ ਡਸਟ ਬਿਨ ਰੱਖੇ ਹੋਏ ਹਨ। ਨਗਰ ਪ੍ਰੀਸ਼ਦ ਦੀਆਂ ਗੱਡੀਆਂ ਸਾਰਾ ਦਿਨ ਕੂੜਾ ਚੁਕਦੀਆਂ ਹਨ। ਸੜਕਾਂ ਤੇ ਪੂਰੀ ਸਫਾਈ ਹੈ। ਵਰਦੀ ਵਾਲੇ ਕਰਮਚਾਰੀ ਹਰ ਵੇਲੇ ਆਪਣੇ ਕੰਮ ਵਿਚ ਮੁਸਟੈਂਡ ਮਿਲਦੇ ਹਨ।
ਦੂਸਰਾ ਪੀਣ ਵਾਲੇ ਪਾਣੀ ਦੀ ਗਰਮੀ ਸਰਦੀ ਵਿੱਚ ਕੋਈ ਕਮੀ ਨਹੀਂ ਆਉਂਦੀ। ਸਵੇਰੇ ਸ਼ਾਮੀ ਸੁੱਧ ਪਾਣੀ ਦੀ ਪੂਰਤੀ ਹੁੰਦੀ ਹੈ।
ਉਸ ਇਲਾਕੇ ਵਿੱਚ ਹੀ ਨਹੀਂ ਸਾਰੇ ਨੋਇਡਾ ਵਿੱਚ ਬਹੁਤ ਵੱਡੇ ਵੱਡੇ ਪਾਰਕ ਹਨ। ਓਪਨ ਜਿੰਮ ਹਨ। ਸ਼ੈਰ ਕਰਨ ਲਈ ਕਸਰਤ ਕਰਨ ਲਈ।
ਪੂਰੇ ਨੋਇਡਾ ਵਿੱਚ ਦੋ ਸੌ ਤੋੰ ਵੱਧ ਪਬਲਿਕ ਟੋਇਲਟਸ ਹਨ। ਹਰ ਟੋਇਲਟ ਦੀ ਸਫ਼ਾਈ ਲਈ ਦੋ ਕਰਮਚਾਰੀ ਹਰ ਵੇਲੇ ਮੌਕੇ ਤੇ ਹੀ ਮੌਜੂਦ ਰਹਿੰਦੇ ਹਨ।ਹੱਥ ਧੋਣ ਲਈ ਸਬੁਣ ਤਰਲ ਮਿਲਦਾ ਹੈ। ਹਰ ਟੋਇਲਟ ਵਿੱਚ ਇੱਕ ਫੋਨ ਵੀ ਮੌਜੂਦ ਹੈ ਕਿਸੇ ਅਣਗਹਿਲੀ ਯ ਕਮੀ ਲਈ ਤੁਸੀਂ ਮੁਫ਼ਤ ਕਾਲ ਕਰ ਸਕਦੇ ਹੋ।
ਉਂਜ ਸਾਡੇ ਸ਼ਹਿਰ ਵਿੱਚ ਗਿਣਤੀ ਦੇ ਤਿੰਨ ਚਾਰ ਪਬਲਿਕ ਟੋਇਲਟਸ ਹਨ। ਜਿੰਨਾ ਦੇ ਅੰਦਰ ਜਾਣਾ ਤਾਂ ਕੀ ਸੰਭਵ ਹੋਣਾ ਸੀ ਇਹ੍ਹਨਾਂ ਦੇ ਨਜ਼ਦੀਕ ਦੀ ਗੁਜਰਨ ਲਈ ਵੀ ਨੱਕ ਤੇ ਰੁਮਾਲ ਰੱਖਣਾ ਪੈਂਦਾ ਹੈ। ਲੋਕਾਂ ਨੂੰ ਆਮਤੌਰ ਤੇ ਉਸ ਕੰਧ ਨਾਲ ਖਡ਼ਕੇ ਮੂਤਰ ਵਿਸਰਜਨ ਕਰਨਾ ਪੈਂਦਾ ਹੈ ਜਿਸ ਤੇ ਮੋਟੇ ਅੱਖਰਾਂ ਵਿੱਚ ਲਿਖਿਆ ਹੁੰਦਾ ਹੈ “ਦੇਖੋ ਕੁੱਤਾ ਪਿਸ਼ਾਬ ਕਰ ਰਿਹਾ ਹੈ।”
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *