ਬੀਬੀ ਕੁਲਵੰਤ ਗੱਗੜ | biib kulwant gaggarh

ਇੱਕ ਵਾਰੀ ਅਸੀਂ ਸਕੂਲ ਦੇ ਬੱਚਿਆਂ ਦੇ ਨਾਲ ਰਾਜਸਥਾਨ ਦੇ ਟੂਰ ਤੇ ਆਪਣੀ ਹੀ ਬੱਸ ਅਤੇ ਆਪਣੇ ਕੁੱਕ ਲੈ ਕੇ ਗਏ। ਖਾਣੇ ਪਾਣੀ ਦਾ ਆਪਣਾ ਇੰਤਜ਼ਾਮ ਹੋਣ ਕਰਕੇ ਜਿਥੇ ਜੀ ਕਰਦਾ ਬੱਸ ਰੋਕ ਕੇ ਡੇਰੇ ਲਾ ਲੈਂਦੇ। ਬੱਚੇ ਨੱਚਣ ਗਾਉਣ ਤੇ ਘੁੰਮਣ ਫਿਰਨ ਵਿੱਚ ਮਸ਼ਰੂਫ ਹੋ ਜਾਂਦੇ। ਤੇ ਸਾਡੇ ਨਾਲ ਗਏ ਕੇਟਰਜ ਖਾਣਾ ਬਣਾਉਣਾ ਸ਼ੁਰੂ ਕਰ ਦਿੰਦੇ। ਉਸ ਸਮੇ ਸਾਡੇ ਨਾਲ ਹੋਸਟਲ ਦੀਆਂ ਆਇਆ ਤੇ ਦਰਜ਼ਾ ਚਾਰ ਕਰਮਚਾਰੀ ਵੀ ਹੁੰਦੇ ਸਨ। ਉਦੈਪੁਰ ਦੇ ਨੇੜੇ ਹੀ ਸਾਡਾ ਦੁਪਹਿਰ ਦਾ ਪੜਾਵ ਸੀ। ਖਾਣਾ ਤਿਆਰ ਹੋ ਰਿਹਾ ਸੀ। ਸਾਡੀ ਇੱਕ ਆਇਆ ਕੁਲਵੰਤ ਜਦੋ ਨਾਲ ਲਗਦੇ ਖੇਤਾਂ ਵਿਚ ਰਫ਼ਾ ਹਾਜਤ ਲਈ ਗਈ ਤਾਂ ਉਸ ਨੂੰ ਕੁਝ ਫਲ ਲੱਗੇ ਨਜ਼ਰ ਆਏ। ਲਾਲਚ ਵੱਸ ਉਸ ਨੇ ਉਹਨਾਂ ਇੱਕ ਦੋ ਫਲ ਤੋੜੇ ਤੇ ਛਿੱਲ ਕੇ ਖਾ ਲਏ। ਉਸ ਫਲ ਦੀ ਗਿਰੀ ਕੱਚੇ ਬਾਦਾਮ ਵਰਗੀ ਸੀ ਤੇ ਸਵਾਦ ਵੀ।
ਵੇ ਕਾਲਿਆ ਆਹ ਖਾ ਕੇ ਵੇਖ। ਬਦਾਮਾਂ ਵਰਗੇ ਆ। ਉਸਨੇ ਨਾਲ ਦੇ ਦਰਜ਼ਾ ਚਾਰ ਨੂੰ ਕਿਹਾ।
ਨਾ ਬੀਬੀ ਐਵੇਂ ਆਪਾਂ ਨਹੀਂ ਖਾਂਦੇ। ਕੋਈ ਐਰ ਗੈਰ ਚੀਜ਼ ਨਾ ਹੋਵੇ। ਉਸਨੇ ਖਾਣ ਤੋਂ ਇਨਕਾਰੀ ਕਰ ਦਿੱਤੀ।
ਲੈ ਫੋਟ। ਇੱਥੇ ਕਿਹੜਾ ਸਰਪੇ (ਸਪਰੇਅ) ਹੋਈ ਹੈ। ਕਿਹ ਕੇ ਬੀਬੀ ਕੁਲਵੰਤ ਪੰਜ ਸੱਤ ਗਿਰੀਆਂ ਹੋਰ ਖਾ ਗਈ। ਅੱਧੇ ਕੁ ਘੰਟੇ ਬਾਅਦ ਜਦੋਂ ਰੋਟੀ ਖਾਣ ਲਈ ਬੀਬੀ ਨੂੰ ਬੁਲਾਇਆ ਤਾਂ ਬੀਬੀ ਦਾ ਬੁਰਾ ਹਾਲ ਸੀ। ਬੀਬੀ ਦੇ ਉਪਰੋਂ ਥੱਲੋਂ ਆਊਟ ਗੋਇੰਗ ਸ਼ੁਰੂ ਹੋ ਚੁਕੀ ਸੀ। ਬਾਰ ਬਾਰ ਦੀ ਰਫ਼ਾ ਹਾਜਤ ਤੇ ਉਲਟੀਆਂ ਨੇ ਬੀਬੀ ਦੀ ਹਾਲਤ ਨਾਜ਼ੁਕ ਕਰ ਦਿੱਤੀ। ਉਹ ਤਾਂ ਭਲਾ ਹੋਵੇ ਸਾਡੇ ਹੋਸਟਲ ਵਾਲੇ ਬਾਬੂ ਜੀ ਦਾ। ਜਿਸਨੂੰ ਡਾਕਟਰੀ ਦਾ ਕੁਝ ਗਿਆਨ ਸੀ। ਉਸਨੇ ਫਟਾਫਟ ਬੀਬੀ ਨੂੰ ਦਵਾਈ ਦਿੱਤੀ। ਬਾਦ ਵਿੱਚ ਪਤਾ ਲਗਿਆ ਕਿ ਬੀਬੀ ਨੇ ਅਰਿੰਡ ਖਾ ਲਏ ਸਨ। ਪਹਿਲਾ ਲੋਕ ਅਰਿੰਡ ਤੋਂ ਸਾਬੂਣ ਬਣਾਉਂਦੇ ਸੀ। ਰਿੰਡ ਵਿੱਚ ਤੇਲ ਵੀ ਹੁੰਦਾ ਹੈ। ਉਦੈਪੁਰ ਪਹੁੰਚ ਕੇ ਵੀ ਬੀਬੀ ਹਏ ਹਏ ਕਰਦੀ ਰਹੀ। ਫਿਰ ਬੀਬੀ ਨੇ ਕੁਝ ਨਾ ਖਾਧਾ। ਤੇ ਬੱਚੇ ਬੀਬੀ ਨੂੰ ਨਿਰੇ ਬਾਦਾਮ ਆਖ ਕੇ ਉਸਦਾ ਮਜ਼ਾਕ ਉਡਾਉਂਦੇ ਰਹੇ।
ਬੀਬੀ ਦੀ ਆਊਟ ਗੋਇੰਗ ਰੁਕਣ ਦਾ ਨਾਮ ਹੀ ਨਹੀਂ ਸੀ ਲ਼ੈ ਰਹੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *