ਅਡਾਨੀ ਵਾਲਾ ਚੱਕਰ | adaani wala chakkar

ਅਡਾਨੀ ਵਾਲਾ ਚੱਕਰ ਆਸਾਨ ਲਫਜਾਂ ਵਿਚ..

ਆਹ ਸਾਈਕਲ ਆਮ ਬੰਦਾ ਕਬਾੜ ਵਿਚ ਵੇਚ ਦੇਊ..ਪਰ ਅਡਾਨੀ ਇੰਝ ਨਹੀਂ ਕਰੂ..ਇੱਕ ਫਰਜੀ ਗ੍ਰਾਹਕ ਖੜਾ ਕਰ ਇਸਦਾ ਮੁੱਲ ਪਵਾਊ..ਪੂਰੇ ਦੋ ਲੱਖ ਪਵਾਊ..ਫੇਰ ਓਹੀ ਫਰਜੀ ਮੁੱਲ ਵਾਲਾ ਕਾਗਜ ਬੈੰਕ ਕੋਲ ਖੜ ਇੱਕ ਲੱਖ ਦੇ ਲੋਨ ਅਪਲਾਈ ਕਰੂ..ਬੈੰਕ ਆਖੂ ਪਹਿਲੋਂ ਸਾਈਕਲ ਵੇਖਣਾ ਪਰ ਐਨ ਮੌਕੇ ਇੱਕ ਵੱਡੇ ਦੀ ਸਿਫਾਰਿਸ਼ ਪੈ ਜਾਵੇਗੀ..ਵੇਖਣ ਦੀ ਲੋੜ ਨਹੀਂ ਇੰਝ ਹੀ ਕਰ ਦੇਵੋ..!
ਅਗਲਾ ਲੋਨ ਲੈ ਕੇ ਅੱਗੋਂ ਕਿਸ਼ਤਾਂ ਭਰਨੀਆਂ ਬੰਦ ਕਰ ਦੇਊ..ਬੈੰਕ ਸਾਈਕਲ ਜਬਤ ਕਰ ਬਜਾਰ ਵਿਚ ਵੇਚੂ..ਮਿਲਣਗੇ ਸਿਰਫ ਪੰਜ ਸੌ..ਬਾਕੀ ਦੇ ਵਸੂਲਣ ਲਈ ਬੈੰਕ ਵਾਰੰਟ ਅਦਾਲਤਾਂ ਵਾਲਾ ਚੱਕਰ ਚਲਾਊ..ਲੋਨ ਧਾਰਕ ਲੋਨ ਵਾਲੇ ਪੈਸਿਆਂ ਵਿਚੋਂ ਹੀ ਵਕੀਲ ਕਰੂ..ਜਦੋਂ ਪਾਣੀ ਸਿਰੋਂ ਲੰਘਦਾ ਵੇਖੇਗਾ ਤਾਂ ਓਹਨਾ ਪੈਸਿਆਂ ਵਿਚੋਂ ਦੀ ਟਿਕਟ ਖਰੀਦ ਕੇ ਬਾਹਰ ਨੱਸ ਜਾਊ..!

ਬੈੰਕ ਡੁੱਬੇਗਾ..ਆਮ ਲੋਕਾਂ ਦੇ ਪੈਸੇ ਵੀ..ਸਰਕਾਰ ਦਰਬਾਰੇ ਗੁਹਾਰ ਲੱਗੇਗੀ..ਫੇਰ ਜਿਸ ਨੇ ਸਿਫਾਰਿਸ਼ ਲੈ ਕੇ ਲੋਨ ਦਿਵਾਇਆ ਸੀ ਓਹੀ ਬੈੰਕ ਨੂੰ ਬਚਾਉਣ ਲਈ ਤੁਹਾਡੇ ਤੇ ਹੋਰ ਟੈਕਸ ਅਤੇ ਸੈੱਸ ਲਾਵੇਗਾ..ਸਾਡੀਆਂ ਜੁੱਤੀਆਂ ਸਾਡੇ ਹੀ ਸਿਰ..!

One comment

Leave a Reply

Your email address will not be published. Required fields are marked *