ਗੁਸਤਾਖੀ ਮੁਆਫ ਜੀ | gustaakhi maaf ji

ਇਕ ਦਿਨ ਸਾਡੀ ਗੁਆਂਢਣ ਚਾਚੀ ਮਿਕਸਚਰ ਲੈਣ ਆਈ ਕਿ ਸਾਡੀ ਮੈਕਸੀ ਚੰਗੀ ਭਲੀ ਚਲਦੀ -ਚਲਦੀ ਬੰਦ ਹੋ ਗਈ । ਚਾਚੀ ਜੀ ਤੁਸੀਂ ਪੀਂਹਦੇ ਕੀ ਸੀ ? “ਜਾਮਣਾਂ ਦੀਆਂ ਸੁੱਕੀਆਂ ਗਿਟਕਾਂ । ਅੱਗੇਂ ਵੀ ਪੀਂਹਦੇ ਹੀ ਸੀ , ਹੁਣ ਈਂ ਪਤਾ ਨੀ ਕੀ ਹੋ ਗਿਆ ਮੱਚੜਾ।”
ਚਾਚੀ ਜੀ ਤੁਸੀਂ ਪਾਊਡਰ ਬਣਾ ਕੇ ਆਪ ਵਰਤਦੇ ਓ ? “ਨਹੀਂ ਕਾਹਨੂੰ , ਅਸੀਂ ਤਾਂ ਸ਼ਹਿਰ ਪਰਚੂਨ ਵਾਲੇ ਨੂੰ ਕਈ ਸਾਲਾਂ ਤੋਂ ਪੀਹ ਕੇ ਦੁਕਾਨ ਤੇ ਫੜਾ ਆਉਂਨੇ ਆਂ । ਅਸੀਂ ਨਹੀਂ ਕਦੇ ਗਿਟਕਾਂ ਕੂੜੇ ‘ਚ ਸੁਟੀਆਂ ।”
ਅੱਛਾ , ਚਾਚੀ ਜੀ ਇਹਦੀ ਫੱਕੀ ਸੂਗਰ ਅਤੇ ਮਰੋੜਿਆਂ ਤੋਂ ਚੰਗੀ ਆ ਨਾ , ਤਾਂ ਕਰਕੇ ।
“ਕੁੜੇ ਨਹੀਂ ਭਾਈ ਇਉਂ ਨੀ ਮੈਨੂੰ ਪਤਾ , ਤੇਰੇ ਕੋਲੋਂ ਕਾਹਦਾ ਲੁਕੋ ਆ ।
ਉਹ ਦੁਕਾਨਦਾਰ ਦਾ ਤੇਰੇ ਚਾਚਾ ਨਾਲ ਵਾਹਵਾ ਤਿਉ ਪ੍ਰੇਮ ਆ ।
ਉਹ ਕਾਲੀਆਂ ਮਿਰਚਾਂ ‘ਚ ਰਲਾ ਕੇ ਵੇਚਦੇ ਆ ।”
ਅੱਛਾ ਚਾਚੀ ਜੀ ..!
ਗੁਸਤਾਖੀ ਮੁਆਫ ਜੀ।
ਚਰਨਜੀਤ ਕੌਰ ਗਰੇਵਾਲ

One comment

Leave a Reply

Your email address will not be published. Required fields are marked *