ਬਾਬਾ ਜੀ | baba ji

ਗੱਲ ਉਨਾ ਦਿਨਾ ਦੀ ਹੈ ਜਦੋਂ ਮੈਂ ਮੋਗੇ 9 ਨੰਬਰ ਵਿੱਚ ਲੱਕੜ ਦਾ ਕੰਮ ਕਰਨ ਗਿਆ ਸੀ ਉੱਥੇ ਇੱਕ ਲੇਡੀ 35-40 ਦੇ ਕਰੀਬ ਸੀ ਉਹ ਤੁਰੀ ਜਾਂਦੀ ਡਿੱਗ ਗਈ ਤੇ ਉਸਨੂੰ ਦੰਦਲਾਂ ਪੈਦਾ ਗਈਆਂ ਲੋਕ ਭੱਜੇ ਆਏ ਕਿ ਬਾਬਾ ਜੀ ਨੂੰ ਦੰਦਲਾਂ ਪੈ ਗਈਆਂ (ਉਹ ਇੱਕ ਅਖੋਤੀ ਬਾਬਾ ਸੀ ) ਤੇ ਸਾਰੇ ਲੋਕ ਆ ਕੇ ਉਸਦੇ ਪੈਰੀ ਹੱਥ ਲਾਹੁਣ ਲੱਗ ਗਏ ਮੇਰੇ ਕੁਝ ਮਿਤਰ ਡਾਕਟਰ ਹਨ ਉਨਾ ਕੋਲੋ ਸੁਣਿਆ ਸੀ ਕਿ ਦੰਦਲਾਂ ਪਈਆਂ ਹੋਣ ਤਾਂ ਨੱਕ ਘੁੱਟ ਦਿੱਤਾ ਜਾਵੇ ਤੇ ਦੰਦਲ ਖੁੱਲ ਜਾਦੀ ਹੈ ਇੱਕ ਵਾਰ ਮੈ ਪਰੈਕਟੀਕਲ ਵੀ ਕੀਤਾ ਸੀ ਤੇ ਮੈਨੂੰ ਸ਼ਾਬਾਸ਼ੀ ਵੀ ਮਿਲੀ ਸੀ ਸੋ ਦੋਬਾਰਾ ਵਾਹੋ ਵਾਹੀ ਕਰਵਾਉਣ ਦੇ ਮਾਰੇ ਨੇ ਫਟਾਫਟ ਉਸ (ਅਖੋਤੀ ਬਾਬਾ ਜੀ ) ਦਾ ਨੱਕ ਘੁੁੱਟ ਦਿੱਤਾ ਉਹ ਹੋਲੀ ਦੇਣੇ ਮੇਰੇ ਕੰਨ ਕੋਲ ਮੂੰਹ ਕਰਕੇ ਕਹਿੰਦੀ ਨੱਕ ਛੱਡਦੇ ਕੋਕਾ ਚੁੱਭਦਾ ਮੈ ਹਾਸੇ ਨੂੰ ਕੰਟਰੋਲ ਕਰਕੇ ਉਸਦੇ ਪੈਰੀ ਹੱਥ ਲਾਏ ਤੇ ਜਾ ਕੇ ਰੰਦਾਂ ਤਿੱਖਾ ਕਰਨ ਬੈਠ ਗਿਆ ਤੇ ਸਾਰੇ ਲੋਕ ਕਹਿੰਦੇ ਕਿ ਮਿਸਤਰੀ ਨੂੰ ਬਾਬਾ ਜੀ ਨੇ ਕੋਈ ਬਚਨ ਕਰ ਦਿੱਤਾ ਹੁਣ ਇਸਦੀ ਪੌਂ ਬਾਰਾਂ ਹੋ ਗਈ ਸਮਝੋ
ਨਿੱਜੀ ਤਜਰਬਾ ਜਿਗਰੇ ਵਾਲਿਆਂ ਦੇ ਜੀਰੇ ਤੋ ਵਿੱਕੀ ਰਾਮਗੜ੍ਹੀਆ 🙏🙏🙏

Leave a Reply

Your email address will not be published. Required fields are marked *