ਕਿਡਨੀ ਟਰਾਂਸਪਲਾਂਟ | kidney transplant

ਗੱਲ 2020 ਦੀ ਹੈ ਜਦੋ ਮੇਰੇ ਹਸਬੈਂਡ ਦਾ ਟਰੀਟਮੈਂਟ ਅਕਾਈ ਹਸਪਤਾਲ ਲੁਧਿਆਣੇ ਚੱਲ ਰਿਹਾ ਸੀ ਤਾਂ ਸਾਡੇ ਨਾਲ ਵਾਲੇ ਰੂਮ ਚ ਇਕ25 ਜਾ 26 ਕੁ ਸਾਲ ਦਾ ਮਰੀਜ਼ ਇੱਕ ਲੜਕਾ ਜੋ ਰੋਜ਼ ਤੇਜ਼ ਤੇਜ਼ ਚਲ ਕੇ ਸੈਰ ਕਰਦਾ ਸੀ ਤੇ ਉਸਦੀ ਮੰਮੀ ਵੀ ਬਿਲਕੁਲ ਤੰਦਰੁਸਤ ਉਹ ਵੀ ਰੋਜ਼ ਸੈਰ ਕਰਨ ਮੇਰੇ ਹਸਬੈਂਡ ਕਹਿੰਦੇ ਇੰਨ੍ਹਾਂ ਨੂੰ ਪੁੱਛੀ ਇੰਨ੍ਹਾਂ ਨੂੰ ਕੀ ਪ੍ਰਾਬਲਮ ਹੋ ਸਕਦੀ ਹੈ ਕਿਉਂਕਿ ਅਕਾਈ ਹਸਪਤਾਲ ਕਿਡਨੀ ਸਪੇਸ਼ਲਿਸਟ ਹੋਣ ਕਾਰਨ ਉੱਥੇ ਇਹ ਹੀ ਮਰੀਜ ਹੋਣਗੇ ਪਰ ਇਹਨਾਂ ਨੂੰ ਤੇ ਕੋਈ ਤਕਲੀਫ਼ ਲੱਗ ਨਹੀਂ ਰਹੀ ਮੈਂ ਉਸ ਵੀਰਜੀ ਨੂੰ ਪੁੱਛਿਆ ਉਹ ਕਹਿੰਦੇ ਮੈਨੂੰ ਕੋਈ ਪ੍ਰਾਬਲਮ ਨਹੀਂ ਸੀ 6ਮਹੀਨੇ ਪਹਿਲਾਂ ਮੇਰੇ ਦੋਸਤ ਨੇ ਲੈਬ ਖੋਲੀ ਨਵੀਂ ਬੈਠੇ ਬੈਠੇ ਮੈਂ ਉਸ ਨੂੰ ਕਿਹਾ ਮੇਰੇ ਵੀ ਟੈਸਟ ਕਰ ਦੇ ਜਦੋਂ ਉਹਨੇ ਕਈ ਟੈਸਟ ਕਰ ਕੇ ਜਦੋਂ ਮੈਨੂੰ ਦੱਸਿਆ ਤੇਰਾ ਤੇ creatinine level ਬਹੁਤ ਵਧਿਆ ਹੋਇਆ ਜਿਸ ਤੋਂ ਬਾਅਦ ਮੈਂ ਅਪਣੇ ਪਾਪਾ ਨੂੰ ਲੈ ਕੇ ਹੋਰ ਲੈਬ ਤੋਂ ਟੈਸਟ ਕਰਾਇਆ ਤਾਂ ਉਸ ਤੇ creat ਵਧਿਆ ਦਸਿਆ ਉਹਨਾਂ ਫ਼ਿਰ ਕਰਦੇ ਕਰਾਉਂਦੇ 6 ਮਹੀਨੇ ਪੈ ਗਏ ਤੇ ਹੁਣ ਇਸ ਹਸਪਤਾਲ ਚ ਕਿਡਨੀ demage ਹੋਣ ਕਾਰਨ ਆਏ ਹਾਂ ਤੇ ਮੇਰੇ ਮੰਮੀ ਦੇ ਰਹੇ ਹੈ ਕਿਡਨੀ ਮੈਨੂੰ 2ਦਿਨ ਬਾਅਦ ਕਿਡਨੀ ਟਰਾਂਸਪਲਾਂਟ ਹੋਣੀ ਹੈ ਮੇਰੀ…..ਮੇਰੇ ਹਸਬੈਂਡ ਨੂੰ ਅਗਲੇ ਦਿਨ ਡਿਸਚਾਰਜ ਮਿੱਲ ਗਿਆ ਤੇ ਅਸੀ ਆ ਗਏ ਉਸਤੋਂ ਹਫਤੇ ਕੁ ਬਾਅਦ (ਉੱਥੇ ਮੇਰੀ ਇੱਕ ਹੋਰ ਸਹੇਲੀ ਬਣ ਗਈ ਸੀ ਜੋ ਜਗਰਾਓਂ ਤੋਂ ਸੀ) ਉਹਨਾਂ ਦਾ ਫ਼ੋਨ ਆਇਆ ਕਹਿੰਦੇ ਰਮਣੀਕ ਤੈਨੂੰ ਪਤਾ ਜੋ ਅਪਣੇ ਨਾਲ ਵਾਲੇ ਰੂਮ ਚ ਗੁਰਜੀਤ ਮੁੰਡਾ ਸੀ ਉਸਦੀ ਡੈਥ ਹੋ ਗਈ ਕਹਿੰਦੀ ਜ਼ਿਆਦਾ ਤਾਂ ਮੈਨੂੰ ਵੀ ਨਹੀਂ ਪਤਾ ਅਸੀਂ ਕੱਲ ਗਏ ਸੀ ਹਸਪਤਾਲ ਉੱਥੇ ਕਿਸੇ ਤੋਂ ਪਤਾ ਲੱਗਿਆ ਕਹਿੰਦੀ ਤੂੰ ਉਸਦੀ ਮੰਮੀ ਨਾਲ ਗੱਲ ਕਰ ਲੈ ਮੈਨੂੰ ਉਸ ਨੇ no ਦਿੱਤਾ ਤਾਂ ਮੈਂ cal ਕੀਤੀ ਗੁਰਜੀਤ ਦੀ ਮੰਮੀ ਨੇ ਫ਼ੋਨ ਚੁਕਿਆ ਕਹਿੰਦੇ ਗੁਰਜੀਤ ਦਾ ਆਪ੍ਰੇਸ਼ਨ ਹੋ ਗਿਆ ਸੀ ਕਿਡਨੀ ਵੀ ਮੇਰੀ ਬਦਲ ਦਿੱਤੀ ਸੀ ਚੰਗੀ ਭਲੀ ਉਸਨੇ ਅਪਣੇ ਦੋਸਤਾਂ ਨਾਲ ਵੀਡੀਓ ਕਾਲ ਤੇ ਗੱਲ ਵੀ ਕੀਤੀ ਹੈ ਇੱਕ ਦਮ ਉਸਨੂੰ ਘਬਰਾਹਟ ਹੋਣ ਲੱਗੀ ਡਾਕਟਰ ਨੂੰ ਬੁਲਾਇਆ ਡਾਕਟਰ ਟਾਈਮ ਤੇ ਆਇਆ ਨਹੀਂ ਤੇ ਆ ਕੇ ਕਹਿੰਦਾ ਕਿ ਇਸ ਦਾ bp high ਹੋ ਗਿਆ ਜਿਸ ਕਰਕੇ ਘਬਰਾਹਟ ਹੋ ਰਹੀ ਸੀ ਪਰ ਉਸ ਟਾਈਮ ਤਾਂ ਬਹੁਤ ਦੇਰ ਹੋ ਚੁੱਕੀ ਸੀ ਬਸ ਸਭ ਕੁੱਝ ਖਤਮ ਹੋ ਗਿਆ ਤਿੰਨ ਭੈਣਾਂ ਦਾ ਇਕੋ ਭਰਾ ਸੀ ਕਹਿੰਦੀ ਪੁੱਤ ਸਾਡਾ ਤੇ ਸਾਰਾ ਘਰ ਹੀ ਉਜੜ ਗਿਆ ਨੂੰਹ ਵੀ ਪੋਤੇ ਨੂੰ ਭੋਗ ਵਾਲ਼ੇ ਦਿਨ ਹੀ ਲੈ ਕੇ ਚਲੀ ਗਈ😔
ਲਿਖਤ-ਰਮਣੀਕ ਕੌਰ ਸੇਠੀ

Leave a Reply

Your email address will not be published. Required fields are marked *