ਅਲਵਿਦਾ ਬਾਦਲ ਸਾਹਬ | alvida badal sahab

ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਤੇ ਲੋਕਾਂ ਦੀ ਅਲਗ ਅਲਗ ਰਾਇ ਹੈ। ਕੁਝ ਓਹਨਾ ਦੀ ਮੌਤ ਤੇ ਹੰਝੂ ਵਹਾ ਰਹੇ ਹਨ ਤੇ ਕੁਝ ਖੁਸ਼ੀ । ਮੈਂ ਇਸ ਗਲ ਤੋ ਹਟ ਕੇ ਤੁਹਾਡੇ ਨਾਲ ਇਕ ਗਲ ਸਾਂਝੀ ਕਰਨਾ ਚਾਹੁੰਦਾ ਹਾਂ। ਮੌਤ ਇਕ ਅਟੱਲ ਸਚਾਈ ਹੈ ਸਭ ਨੇ ਜਾਣਾ ਪਰ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਇਕ ਸੁਨੇਹਾ ਦੇ ਕੇ ਗਈ ਹੈ । ਮੈਂ ਬਾਦਲ ਸਾਹਿਬ ਦੀ ਅੰਤ ਵੇਲੇ ਦੀ ਫੋਟੋ ਦੇਖ ਰਿਹਾ ਸੀ ਤੇ ਮੇਰਾ ਧਿਆਨ ਓਹਨਾ ਦੇ ਹੱਥਾਂ ਵੱਲ ਹੀ ਬਾਰ ਬਾਰ ਜਾ ਰਿਹਾ ਹੈ । ਮੈਂ ਦੇਖ ਰਿਹਾਂ ਕੇ ਬਾਦਲ ਸਾਹਿਬ ਦੇ ਦੋਨੋ ਹੱਥ ਖਾਲੀ ਹਨ । ਬਾਦਲ ਸਾਹਿਬ ਸ਼ਾਇਦ ਪੰਜਾਬ ਦੇ ਸਭ ਤੋਂ ਵੱਧ ਅਮੀਰ ਵਿਅਕਤੀ ਸਨ ਪਰ ਅੰਤ ਸਮੇਂ ਕੁਝ ਵੀ ਨਹੀਂ ਓਹਨਾ ਕੋਲ । ਗਲ ਪਾਏ ਕੁੜਤੇ ਦੀ ਜੇਬ ਵੀ ਖਾਲੀ ਨਜ਼ਰ ਆ ਰਹੀ ਹੈ । ਬਾਦਲ ਸਾਹਿਬ ਦੀ ਟਰਾਂਸਪੋਰਟ ਵੀ ਸੜਕਾਂ ਤੇ ਦੌੜ ਰਹੀ ਹੈ , ਓਹਨਾ ਵਲੋਂ ਬਣਾਏ ਹੋਟਲ ਵੀ ਉਥੇ ਹੀ ਹਨ ਜਮੀਨ ਵੀ ਉਥੇ ਹੀ ਹੈ , ਕੁੱਲ ਮਿਲਾ ਕੇ ਗਲ ਇਹ ਹੈ ਕੇ ਬਾਦਲ ਸਾਹਿਬ ਖਾਲੀ ਹੱਥ ਜਾ ਰਹੇ ਹਨ ਕੁਝ ਵੀ ਨਾਲ ਨਹੀਂ ਜਾ ਰਿਹਾ । ਫੇਰ ਸਾਰੀ ਉਮਰ ਕਿਉੰ ਪੈਸੇ ਪਿੱਛੇ ਲੱਗ ਕੇ ਆਪਣੀ ਬਦਨਾਮੀ ਕਰਵਾਉਂਦੇ ਰਹੇ । ਅੱਜ ਤਾਂ ਮੁੱਖਮੰਤਰੀ ਦਾ ਅਹੁਦਾ ਵੀ ਨਾਲ ਨਹੀਂ ਜਾ ਰਿਹਾ ਜਿਸਦੇ ਲਈ ਲੋਕਾਂ ਨਾਲ ਧ੍ਰੋਹ ਕਮਾਇਆ। ਸੋ ਇਹ ਮੌਤ ਸਿੱਖਿਆ ਦੇ ਕੇ ਜਾ ਰਹੀ ਹੈ ਕੇ ਅੰਤ ਵੇਲੇ ਤੁਹਾਡੇ ਵਲੋਂ ਕਮਾਈ ਹੋਈ ਚੰਗਿਆਈ ਜਾਂ ਬੁਰਾਈ ਹੀ ਪਿੱਛੇ ਰਹਿ ਜਾਣੀ ਹੈ ਤੇ ਓਹ ਹੀ ਤੁਹਾਡੇ ਨਾਮ ਨਾਲ ਜਾਣੀ ਹੈ ।
ਬਾਦਲ ਸਾਹਿਬ ਅਲਵਿਦਾ
ਸੁਖਰਾਜ ਸਿੰਘ ਬਾਜਵਾ

One comment

Leave a Reply

Your email address will not be published. Required fields are marked *