ਡਾਂਗਾਂ ਦੇ ਗਜ਼ | daanga de gaj

ਗਲੀ ਵਿੱਚੋ ਕੁੱਤਿਆਂ ਦੇ ਲੜ੍ਹਨ ਦੀ ਕਰਕਸ਼ ਆਵਾਜ਼ ਨੂੰ ਸੁਣਦਿਆਂ ਹੀ ਮੈਂ ਬਾਹਰ ਵੱਲ ਨੂੰ ਅਹੁਲਿਆ।ਦੇਖਿਆ ਤਾਂ ਗਲ਼ੀ ਵਿੱਚ 10-12 ਦੇ ਕਰੀਬ ਰੋਟੀਆਂ ਕੂੜੇ ਵਾਂਗੂੰ ਖਿਲਰੀਆਂ ਰੁਲ਼ ਰਹੀਆਂ ਸਨ ਅਤੇ ਕੁੱਤਿਆਂ ਦੀ ਲੜ੍ਹਾਈ ਦਾ ਵੀ ਇਹੋ ਕਾਰਨ ਸੀ।ਇਹ੍ਹ ਵਰਤਾਰਾ ਲਗਾਤਾਰ ਵਾਪਰਨ ਬਾਅਦ ਇਹਦਾ ਨੋਟਿਸ ਲਿਆ ਤਾਂ ਇਹ੍ਹ ਦੇਖਣ ਨੂੰ ਮਿਲਿਆ ਕੇ ਇੱਕ ਸਰਦੇ ਪੁੱਜਦੇ ਘਰ ਜਿਸਦੇ ਦੋ ਮੁੰਡੇ ਵਿਦੇਸ਼ ਇੱਕ ਆਸਟਰੇਲੀਆ ਅਤੇ ਇੱਕ ਨਿਊਜ਼ੀਲੈਂਡ ਸੈੱਟ ਹਨ ਅਤੇ ਕੁੜੀ ਲੈਕਚਰਾਰ ਲੱਗੀ ਹੋਈ ਏ ਜੋ ਸਵਾ ਲੱਖ ਦੇ ਕਰੀਬ ਤਨਖਾਹ ਲੈਂਦੀ ਏ।ਪਰ ਇਹ੍ਹ ਪ੍ਰੀਵਾਰ ਸ੍ਰਕਾਰੀ ਕੋਟੇ ਦੀ ਗਰੀਬਾਂ ਨੂੰ ਮਿਲਣ ਵਾਲੀ 2 ਰੁਪਏ ਕਿੱਲੋ ਵਾਲੀ ਕਣਕ ਲੈਂਦਾ ਸੀ ਅਤੇ ਕੁੱਝ ਕੁੱਤਿਆਂ ਨੂੰ ਰੋਟੀ ਪਾ ਕੇ ਪੁੰਨ ਕਮਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਅਤੇ ਬਾਕੀ ਵੇਚ ਲਈ ਜਾਂਦੀ ਸੀ।ਪਰ ਕੁੱਤੇ ਵੀ ਇਹ ਰੋਟੀਆਂ ਖਾਣ ਤੋਂ ਨੱਕ ਬੁੱਲ ਵੱਟਦੇ ਅਤੇ ਤਕਰੀਬਨ ਇਹ੍ਹ ਰੋਟੀਆਂ ਉਂਜ ਹੀ ਰੁਲਦੀਆਂ ਕੁੜੇ ਦਾ ਹਿਸਾ ਬਣ ਜਾਂਦੀਆਂ।ਵੋਟ ਰਾਜਨੀਤੀ ਦਿਨੋਂ ਦਿਨ ਪੰਜਾਬ ਨੂੰ ਨਿਵਾਣਾਂ ਵੱਲ ਲਿਜਾ ਰਹੀ ਹੈ।ਜਦੋਂ ਕੇ ਇਹ ਸਸਤੀ ਕਣਕ ਕਿਸੇ ਗਰੀਬ ਨੂੰ ਹੀ ਮਿਲਣੀ ਚਾਹੀਦੀ ਜੋ ਅਨਾਜ਼ ਦੀ ਬੇਕਦਰੀ ਨਾਂ ਹੋ ਸਕੇ।ਕੀ ਅਜਿਹੇ ਲੋਕ ਪੁੰਨ ਦੇ ਭਾਗੀ ਬਣਨਗੇ।
ਚੰਨਣ ਸਿੰਘ ਹਰਪੁਰਾ
ਸੀਏਟਲ ਤੋਂ।

One comment

Leave a Reply

Your email address will not be published. Required fields are marked *