ਐਨਰਜੀ | energy

ਗੱਲ 1999 ਦੀ ਹੈ, ਮੈਂ ਉਸ ਸਮੇਂ ਸ੍ਰੀ ਅਨੰਦਪੁਰ ਸਾਹਿਬ ਸੀ l ਉਥੇ ਹਰਭਜਨ ਸਿੰਘ ਯੋਗੀ ਵੀ ਆਪਣੇ ਲਾਮ ਲਸ਼ਕਰ ਨਾਲ ਆਇਆ ਹੋਇਆ ਸੀ ਤੇ ਗੋਰਿਆਂ ਨੇ ਕੁਝ ਦੁਕਾਨਾਂ ਲਾਈਆਂ ਹੋਈਆਂ ਸਨ l ਇਕ ਦੁਕਾਨ ਤੇ ਬਾਕੀ ਚੀਜ਼ਾਂ ਦੇ ਨਾਲ ਟੋਫੀ ਤੋਂ ਥੋੜ੍ਹੀ ਵੱਡੀ ਚੋਕਲੇਟ ਵਰਗੀ ਕੋਈ ਚੀਜ਼ ਲੱਗੀ ਸੀ, ਜੀਹਦੇ ਤੇ ਲਿਖਿਆ ਸੀ : “ਐਨਰਜੀ”
ਪੈਕ” ਤੇ ਉਸ ਦੀ ਕੀਮਤ ਤਕਰੀਬਨ ਦੋ ਡਾਲਰ ਲਿਖੀ ਹੋਈ ਸੀ l ਮੈਨੂੰ ਥੋੜ੍ਹੀ ਬਹੁਤੀ ਇੰਗਲਿਸ਼ ਆਉਂਦੀ ਸੀ। ਮੈਂ ਗੋਰੀ ਦੁਕਾਨਦਾਰ ਨੂੰ ਪੁੱਛਿਆ ਇਹ ਕਿੰਨੇ ਦੀ ਹੈ ? ਤੇ ਉਸ ਨੇ ਹੱਸ ਕੇ ਕਿਹਾ, “ਤੁਹਾਡੇ ਲਈ ਫਰੀ ਹੈ।” ਜਦੋਂ ਮੈਂ ਚੋਕਲੇਟ ਵਰਗੀ ਚੀਜ਼ ਖਾਧੀ ਤਾਂ ਤੁਸੀਂ ਹੈਰਾਨ ਹੋਵੋਗੇ ਉਹ ਗੁੜ ਸੀ ! ਜਿਸ ਨੂੰ ਐਲਰਜੀ ਪੈਕ ਬਣਾ ਕੇ ਵੇਚਿਆ ਜਾ ਰਿਹਾ ਸੀ l ਜਿਹੜਾ ਗੁੜ ਸਾਡਾ 100 ਰੁਪਏ ਕਿਲੋ ਨਹੀ ਸੀ ਵਿੱਕਦਾ ਗੋਰੇ ਉਸ ਨੂੰ ਹਜਾਰਾਂ ਰੁਪਏ ਕਿਲੋ ਵੇਚ ਰਹੇ ਸਨ l ਹਰਭਜਨ ਸਿੰਘ ਜੋਗੀ ਨੇ ਉਹਨਾਂ ਵਸਤਾਂ ਨੂੰ ਮਹਿੰਗੇ ਮੁੱਲ ਤੇ ਵੇਚਿਆ ਜਿਨ੍ਹਾਂ ਨੂੰ ਅਸੀਂ ਬੇਕਾਰ ਸਮਝਦੇ ਰਹਿੰਦੇ ਹਾਂ l
ਹੋਸ਼ ਕਰੋ ਪੰਜਾਬੀਓ ! ਲੱਸੀ, ਗੁੜ, ਸੱਤੂ ਆਦਿ ਸਸਤਾ ਤੇ ਨਾਲੇ ਸਿਹਤ ਦੇਣ ਵਾਲਾ ਹੈ ਇਸ ਨੂੰ ਅਪਣਾਓ ਅਤੇ ਬਜ਼ਾਰੀ ਖਾਣੇ ਛੱਡਕੇ ਪੈਸਾ ਤੇ ਸਿਹਤ ਬਚਾਓ।
ਨਿਰਮਲਜੀਤ ਸਿੰਘ

Leave a Reply

Your email address will not be published. Required fields are marked *