ਕਾਨੂੰਨ | kanun

ਮੇਰਾ ਦਿਨ ਦਾ ਜ਼ਿਆਦਾ ਸਮਾਂ ਬੱਸ ਦੇ ਸਫ਼ਰ ਚ ਬਤੀਤ ਹੁੰਦਾ ਉਹ ਵੀ ਸਰਕਾਰੀ ਚ । ਜਦੋਂ ਦਾ ਅਧਾਰ ਕਾਰਡ ਤੇ ਸਫ਼ਰ ਬੀਬੀਆਂ ਲਈ ਮੁਫ਼ਤ ਹੋਇਆ ਉਦੋਂ ਦੇ ਨਿੱਤ ਨਵੇਂ ਤਜਰਬੇ ਹੁੰਦੇ ਦੇਖੀਦੇ ਆ। ਵੈਸੇ ਤਾਂ ਬੱਸ ਚ ਬਹੁਗਿਣਤੀ ਅਧਾਰ ਕਾਰਡ ਵਾਲੀਆਂ ਬੀਬੀਆਂ ਦੀ ਹੁੰਦੀ ਐ, ਪੰਜ ਸੱਤ ਪੁਲਿਸ ਮੁਲਾਜਮਾਂ ਵਿੱਚੋ ਦੋ ਇੱਕ ਦੋ ਮੇਰੇ ਅਰਗੇ ਸਿਵਲ ਚ ਵੀ ਹੁੰਦੇ ਜਿਨ੍ਹਾਂ ਨੂੰ ਬੈਠੇ ਦੇਖ ਕੇ ਬੀਬੀਆਂ ਦੇ ਮਨੋਭਾਵ ਇਉਂ ਲਗਦੇ ਜਿਵੇਂ ਸੋਚਦੀਆਂ ਹੋਣ ਵੀ ਇਹ ਭਲਾ ਸਾਡੀ ਬੱਸ ਚ ਕਿਉਂ ਬੈਠੇ ਨੇ ??? ਕੱਲ੍ਹ ਦੀ ਘਟਨਾ – ਇੱਕ ਬੀਬੀ ਬੱਸ ਕਡੰਕਟਰ ਨੂੰ ਕਹਿੰਦੀ, ਆਹ ਫ਼ੜ ਅਧਾਰ ਕਾਰਡ , ਫਲਾਨੇ ਥਾਂ ਦੀ ਟਿਕਟ ਦੇ ਦੇ ਤੇ ਨਾਲੇ ਦਵਾ ਦੇ ਸੀਟ ਬੈਠਣ ਨੂੰ, ਬੱਸ ਪੂਰੀ ਭਰੀ ਹੋਈ ਸੀ। ਕਡੰਕਟਰ ਕਹਿੰਦਾ, ਮਾਤਾ ,’ਸਾਰੀ ਬੱਸ ਚ ਜਿੱਥੇ ਕੋਈ ਸਵਾਰੀ ਉਤਰੂ ਉੱਥੇ ਤੂੰ ਬਹਿ ਜਾਈਂ ‘ ਉਹ ਅੱਗਿਓਂ ਕਹਿੰਦੀ , ਗੱਲ ਸੁਣ ਵੇ ਮੁੰਡਿਆ ਇਹ ਤਾਂ ਕਾਨੂੰਨ ਆ ਵੀ ਸਾਨੂੰ ਸੀਟ ਮਿਲੂ ਜੀਹਤੋ ਮਰਜੀ ਸੀਟ ਦਵਾ , ਤੇਰੀ ਜੁੰਮੇਵਾਰੀ ਆ 😊 ਗਾਹਾਂ ਕਡੰਕਟਰ ਪਹਿਲਾਂ ਈ ਤਪਿਆ ਪਿਆ ਸੀ ਸੀਟੀ ਮਾਰ ਕੇ ਕਹਿੰਦਾ ਮਾਈ ਥੱਲੇ ਉੱਤਰ ,ਕਾਨੂੰਨ ਤਾਂ ਇਹ ਵੀ ਆ ਕਿ ਬੱਸ ਚ 52 ਸੀਟਾਂ ਤੇ ਓਦੋਂ ਵੱਧ ਸਵਾਰੀਆਂ ਨੀ ਹੋਣੀਆਂ ਚਾਹੀਦੀਆਂ । ਬੱਸ ਰੁਕ ਗੀ , ਤਕਰਾਰ ਵਧਣੀ ਸੀ ਬਾਕੀ ਸਵਾਰੀਆਂ ਨੇ ਕਹਿ ਕਹਾ ਕੇ ਬੱਸ ਤੁਰਵਾਈ। ਕਈ ਤਾਂ ਬੀਬੀਆਂ ਵੀ ਹੱਦ ਕਰਦੀਆਂ ਜਦੋਂ ਕਨੂੰਨ ਪੜ੍ਹ ਕੇ ਬੱਸ ਚੜ੍ਹਦੀਆਂ।
ਗੁਰਲਾਲ ਸਿੰਘ ਬਰਾੜ
19.05.23

Leave a Reply

Your email address will not be published. Required fields are marked *