ਦਾਦੇ ਵਾਲੀ ਵੰਡ | daade wali vand

ਮੌਜੂ(ਵਿਸ਼ਵਜੀਤ) ਅੱਜ ਕੁਝ ਖੁਸ਼ ਸੀ ਪਰ ਕਿਤੇ ਨਾ ਕਿਤੇ ਉਸ ਦੇ ਚਿਹਰੇ ਤੇ ਝੋਰੇ ਵਰਗੀ ਚੀਜ਼ ਵੇਖਣ ਨੂੰ ਮਿਲਦੀ
ਜਿਵੇਂ ਕੋਈ ਡਰ ਉਸਦੇ ਅੰਦਰ ਹੋਵੇ
ਉਹ ਆਪਣੇ ਦਾਦੇ ਨਾਲ ਤੇ ਚਾਚੇ ਦੇ ਲੜਕੇ ਨਾਲ ਤਹਿਸੀਲ ਦੇ ਬਾਹਰ ਨੇੜੇ ਹੀ ਇੱਕ ਹੋਟਲ ਦੇ ਬਾਹਰ ਖੜ੍ਹੇ ਸੀ
ਕਿਉਂਕਿ ਅੱਜ ਮੌਜੂ ਦੇ ਦਾਦੇ ਨੇ ਕੁਝ ਜ਼ਮੀਨ ਮੌਜੂ ਤੇ ਕੁਝ ਉਸਦੇ ਨਾਂ ਕਰਨੀ ਵਿਰਾਸਤ ਵਿੱਚ
ਮੌਜੂ ਇਸ ਕਰਕੇ ਖੁਸ਼ ਸੀ ਕਿਉਂਕਿ ਕਾਫ਼ੀ ਵਿਵਾਦ ਬਾਅਦ ਇਹ ਕੰਮ ਅੱਜ ਹੋਣਾ ਸੀ
ਪਰ ਚਾਚਾ ਜੋਗੇ ਨੇ ਕਿਹਾ ਸੀ ਕਿ ਜਿਵੇਂ ਹੀ ਤਹਿਸੀਲਦਾਰ ਸਾਬ ਬੈਠਣਗੇ ਤੁਸੀਂ ਉਦੋਂ ਹੀ ਆਪਣੇ ਦਾਦੇ ਨੂੰ ਤਹਿਸੀਲ ਅੰਦਰ ਲੈ ਕੇ ਆਉਣਾ
ਜਿੱਥੇ ਉਹ ਖੜ੍ਹੇ ਸੀ ਉਸ ਹੋਟਲ ਤੇ ਲੱਗਿਆ ਇੱਕ ਛੋਟਾ ਲੜਕਾ ਗੱਡੀ ਕੋਲ ਆਇਆ ਤੇ ਬੋਲਿਆ ਕਿ ਬਾਪੂ ਜੀ ਕੀ ਲਿਆਵਾਂ ਚਾਹ ਕਿ ਕੁਝ ਖਾਣ ਨੂੰ
ਮੌਜੂ ਬੋਲਿਆ ਨਹੀਂ ਯਾਰ ਕੁਝ ਨਹੀਂ ਖਾਣਾ ਪੀਣਾ ਬਸ ਕਿਸੇ ਦੀ ਉਡੀਕ ਕਰ ਰਹੇ ਹਾਂ
ਮੌਜੂ ਨੂੰ ਵਿਚਕਾਰ ਹੀ ਰੋਕਦਿਆਂ ਦਾਦਾ ਗੁਰਮੇਲ ਸਿਹੁੰ ਬੋਲਿਆ “ਕਾਕਾ ਤਿੰਨ ਕੱਪ ਵਧੀਆ ਚਾਹ ਲਿਆ ਬਣਾ ਕੇ ਪੱਤੀ ਤੇਜ ਰੱਖੀੰ
ਜੀ ਬਾਪੂ ਜੀ” ਇਹ ਕਹਿ ਕੇ ਉਹ ਨੌਕਰ ਮੁੰਡਾ ਉਥੋਂ ਚਲਾ ਗਿਆ
ਦਾਦਾ ਗੁਰਮੇਲ ਸਿਹੁਂ ਬੋਲਿਆ “ਸ਼ਾਨੇ(ਮੌਜੂ ਦੇ ਚਾਚੇ ਦਾ ਲੜਕਾ ਮਤਲਬ ਜੋਗੇ ਦਾ ਵੱਡਾ ਮੁੰਡਾ) ਕੱਢ ਖਾਂ ਜੜੀ ਬੂਟੀ ਬੀਕਾਨੇਰ ਦੇ ਟਿੱਬਿਆਂ ਵਾਲੀ ਥੋੜ੍ਹਾ ਸਰੀਰ ਨੂੰ ਕਾਂਟੇ ਤੇ ਕਰੀਏ
ਤਹਿਸੀਲਦਾਰ ਸਾਹਮਣੇ ਗੱਲਬਾਤ ਵਾਹਵਾ ਆ ਜੂ॥
ਸ਼ਾਨਾ ਬੋਲਿਆ ਲੈ ਬਾਪੂ ਗੱਲ ਆ ਕੋਈ ਤੇਰੇ ਲਈ ਤਾਂ ਅੱਜ ਜਿਗਰ ਦਾ ਖੂਨ ਹਾਜ਼ਰ ਏ
ਜੜੀ ਬੂਟੀ ਦੀ ਗੱਲ ਕਰਦੈਂ

ਦਾਦੇ ਤੇ ਸ਼ਾਨੇ ਨੇ ਗੱਡੀ ਦੀ ਲਬੇੜ ਕੇ ਅਫੀਮ ਚੂਸ ਲਈ ਇੰਨੇ ਨੂੰ ਚਾਹ ਵੀ ਆ ਗਈ
ਦਾਦਾ ਗੁਰਮੇਲ ਸਿੰਘ ਪਹਿਲਾਂ ਨਾਲੋਂ ਵਾਹਵਾ ਟਹਿਕ ਪਿਆ
ਪਰ ਮੌਜੂ ਨੇ ਨਾ ਖਾਧੀ
ਕਿਉਂਕਿ ਜਿੰਨਾਂ ਚਿਰ ਤਹਿਸੀਲ ਵਾਲਾ ਕੰਮ ਨਿਬੜਦਾ ਨਹੀਂ ਸੀ ਉਨ੍ਹਾਂ ਚਿਰ ਉਸਦਾ ਚਿਹਰਾ ਦੱਸ ਰਿਹਾ ਸੀ ਕਿ ਕੋਈ ਕਮੀ ਖ਼ਲ ਰਹੀ ਏ

ਇੰਨੇ ਨੂੰ ਚਾਚੇ ਦਾ ਫੋਨ ਆ ਗਿਆ ਕਿ ਆ ਜਾਓ ਅੰਦਰ ਤਹਿਸੀਲ ਦੇ ਸਾਬ ਬੈਠ ਗਿਆ ਏ
ਪਰ ਸਰਪੰਚ ਅਜੇ ਨਹੀਂ ਆਇਆ ਸੀ ਜੋਗੇ ਨੂੰ ਡਰ ਸੀ ਕਿ ਕਿਤੇ ਸਰਪੰਚ ਵਾਲੇ ਪਾਸੇ ਤੋਂ ਗੱਲ ਨਾ ਰਹਿ ਜਾਵੇ
ਕਿਉਂਕਿ ਮੌਜੂ ਤੇ ਸ਼ਾਨੇ ਹੁਰਾਂ ਨੇ ਇਸ ਵਾਰ ਕਿਸੇ ਇਨਕਲਾਬੀ ਪਾਰਟੀ ਨਾਲ ਰਲ ਕੇ ਸਰਪੰਚ ਦੀ ਖਿਲਾਫਤ ਕੀਤੀ ਸੀ॥
ਵੋਟਾਂ ਵੇਲੇ ਸਰਪੰਚ ਦਾ ਲੇਟ ਹੋਣਾ ਜੋਗੇ ਨੂੰ ਤੰਗ ਕਰ ਰਿਹਾ ਸੀ
ਪਰ ਸਰਪੰਚ ਨੂੰ ਵੇਖ ਕੇ ਜੋਗੇ ਦੇ ਸਾਹ ਵਿੱਚ ਸਾਹ ਆ ਗਏ
ਪਰ ਮੌਜੂ ਥੋੜ੍ਹੀ ਸ਼ਰਮ ਮਹਿਸੂਸ ਕਰਦਾ ਹੋਇਆ ਸਰਪੰਚ ਨੂੰ ਫਤਹਿ ਬੁਲਾ ਰਿਹਾ ਸੀ
ਨਾਲ ਹੀ ਮਹਿਸੂਸ ਕਰ ਰਿਹਾ ਸੀ ਕਿ ਕਿਸੇ ਵੀ ਪਾਰਟੀ ਪਿੱਛੇ ਲੱਗ ਕੇ ਪਿੰਡ ਦਾ ਭਾਈਚਾਰਾ ਨਹੀਂ ਗਵਾਉਣਾ ਚਾਹੀਦਾ

ਸਰਪੰਚ ਨੇ ਗੁਰਮੇਲ ਸਿਹੁੰ ਨੂੰ ਵੀ ਫਤਹਿ ਬੁਲਾਈ ਤੇ ਪੁੱਛਿਆ ਕਿ ਵੇਖੀ ਬਾਪੂ ਕਿਤੇ ਕੋਈ ਕੰਮ ਗਲਤ ਨਾ ਕਰਵਾ ਲਵੀਂ ਮੇਰੇ ਕੋਲੋਂ
ਤੇਰਾ ਤੀਜਾ ਮੁੰਡਾ ਮੇਹਰੂ ਬੜਾ ਅਵੈੜਾ ਹੀ ਨਾਲੇ ਵਹਿਮੀ ਵੀ
ਬਾਪੂ ਕਹਿੰਦਾ “ਸਰਪੰਚਾ ਉਹਨੂੰ ਉਸਦਾ ਬਣਦਾ ਹੱਕ ਪਹਿਲਾਂ ਹੀ ਦੇ ਰੱਖਿਆ ਏ
ਇਨਾਂ ਤਿੰਨਾਂ ਦਾ ਹਿਸਾਬ ਬਰਾਬਰ ਕਰ ਦੇਣਾ ਚਾਹੁੰਦਾ ਹਾਂ
ਮੇਰਾ ਕੀ ਪਤਾ ਅੱਜ ਹਾਂ ਕੱਲ੍ਹ ਨਹੀਂ ॥

ਸਰਪੰਚ ਹੱਸ ਪਿਆ ਨਾਲੇ ਕਹਿੰਦਾ ਬਾਪੂ ਅਜੇ ਤੈਨੂੰ ਕੀ ਹੋਇਆ ਏ ਸੁੱਖ ਨਾਲ ਪੜਪੋਤੇ ਵਿਆਹ ਕੇ ਜਾਵੇਗਾ
ਆਖਰ ਪੁਰਾਣੀਆਂ ਖੁਰਾਕਾਂ ਖਾਧੀਆਂ ਨੇ

ਗੁਰਮੇਲ ਸਿਹੁਂ ਦੇ ਦੋਵੇਂ ਪੋਤੇ ਦਾਦੇ ਨੂੰ ਉੱਪਰਲੀ ਮੰਜ਼ਿਲ ਤੇ ਸਾਬ ਦੇ ਸਾਹਮਣੇ ਲੈ ਗਏ
ਰਜਿਸਟਰੀ ਹੋ ਗਈ ਹੁਣ ਮੌਜੂ ਦਾ ਦਿਲ ਕੁਝ ਵੱਸ ਵਿੱਚ ਸੀ
ਘਰ ਆਉਂਦੇ ਖਿਆਲ ਰੱਖਿਆ ਗਿਆ ਕਿ ਪਤਾ ਨਾ ਲੱਗੇ ਕਿ ਦਾਦੇ ਨੂੰ ਪੋਤਰੇ ਕਿੱਧਰ ਲੈ ਕੇ ਗਏ ਸੀ
ਪਰ ਅੱਜ ਹਾਲਾਤ ਮੌਜੂ ਵਲ਼ ਸੀ
ਮੇਹਰੂ ਵੀਰਵਾਰ ਹੋਣ ਕਾਰਨ ਕਿਸੇ ਬਾਬੇ ਦੇ ਗਿਆ ਸੀ ਤੇ ਆਂਢ ਗੁਆਂਢੀ ਕਿਸੇ ਵਿਆਹ ਤੇ
ਕਿਸੇ ਨੂੰ ਕੰਨੋ ਕੰਨ ਖਬਰ ਨਹੀਂ ਲੱਗੀ
ਪਰ ਉਥੇ ਪਿੰਡ ਦੇ ਕੁਝ ਜਾਣੂ ਬੰਦੇ ਸੀ
ਜੋ ਗੱਲ ਲੀਕ ਕਰ ਸਕਦੇ
ਨਾਲੇ ਸਰਪੰਚ ਨਾਲ ਮੇਹਰੂ ਦਾ ਕੁਝ ਠੀਕ ਸੀ
ਪਰ ਵਿਸ਼ਵਾਸ ਸੀ ਕਿ ਬਾਪੂ ਨੇ ਹੁਣ ਪੱਕਾ ਪੈੰਚਰ ਲਾ ਦਿੱਤਾ ਏ
ਹੁਣ ਨਹੀਂ ਹਿੱਲਦਾ ਲਾਇਆ ਕਿੱਲਾ

ਪਰ ਕਿਥੇ ਗੁੱਝੇ ਰਹਿੰਦੇ ਆ ……..
ਚਲਦਾ

Leave a Reply

Your email address will not be published. Required fields are marked *