“ਸਤਿਨਾਮ ਸ਼੍ਰੀ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ”।
ਸਵੇਰ ਦੇ ਚਾਰ ਵੱਜ ਚੁੱਕੇ ਹਨ, ਭਾਈ ਉੱਠੋ ਇਸ਼ਨਾਨ ਕਰੋ,ਪਾਠ ਕਰੋ,ਗੁਰੂ ਘਰ ਆ ਕੇ ਗੁਰੂ ਘਰ ਦੀਆਂ ਖੁਸੀਆਂ ਪ੍ਰਾਪਤ ਕਰੋ।
ਜਸਵਿੰਦਰ … ਉੱਠ ਖੜ ,ਗੁਰੂ ਘਰ ਪਾਠੀ ਸਿੰਘ ਵੀ ਬੋਲ ਪਿਆ ,ਮੈਂ ਜਦ ਨੂੰ ਦਾਤਨ ਕੁਰਲੀ ਕਰ ਆਵਾਂ, ਤਦ ਤੱਕ ਨੂੰ ਚਾਹ ਬਣਾ ਲੈ।
ਚਾਹ ਬਣਾ ਲਈ “ਹਾਂਜੀ” ਲਿਆ ਪਾ ਦੇ , ਆਹ ਲਓ ਚਾਹ ,ਨਾਲ ਨੂੰ ਪਿੰਨੀ ਵੀ ਲੈ ਲੋ,ਖਾਲੀ ਪੇਟ ਨਿਰਨੇ ਕਾਲਜੇ ਕੱਲੀ ਚਾਹ ਨੀ ਪੀ ਦੀ।ਮੇਰਾ ਅੱਜ ਜੀ ਨੀ ਕਰਦਾ ਕੀ ਹੋਇਆ…,ਬੜੇ ਚਿਰ ਤੋਂ ਮੇਰੇ ਮਨ ਚ ਓਹੀ ਗੱਲ ਘੁੰਮੀ ਜਾਂਦੀ ਏ, ਹਾਂਜੀ ਇਹ ਤਾਂ ਹੈਂ ਮੇਰੇ ਮਨ ਦੀ ਇੱਛਾ ਵੀ ਇਹੀ ਹੈ ਜੇ ਸਾਰਾ ਕੁਝ ਪੰਚਾਇਤ ਦੀ ਸਹਿਮਤੀ ਨਾਲ ਨਿੱਬੜ ਜੇ,ਏਦ੍ਹਾ ਕਰਦਾ ਮੈਂ ਸਾਰੀ ਗੱਲ ਸਰਪੰਚ ਕੋਲ ਕਰ ਹੀ ਆਵਾਂ।
ਕੁੰਡਾ ਖੜਕਾਇਆ….ਹਾਂਜੀ ਕੌਣ ਏ,ਭਾਈ ਸਰਪੰਚ ਸਾਬ੍ਹ ਹੈਗੇ ਆ,ਹਾਂਜੀ ਲੰਘਿਓ ਵੀਰ ਜੀ ਸਰਪੰਚ ਸਾਬ੍ਹ ਘਰੇ ਹੀ ਨੇ।
ਸਰਪੰਚ ਸਾਬ੍ਹ ਤੁਹਾਡੇ ਨਾਲ ਜਰੂਰੀ ਗੱਲ ਕਰਨੀ ਸੀ, ਆਜੋ ਬੈਠਕ ਵਿੱਚ ਬਹਿ ਕੇ ਗੱਲ ਕਰਦੇ ਹਾਂ।
ਸਰਪੰਚ ਸਾਬ੍ਹ ਇੱਕੋ ਗੱਲ ਨੇ ਸਿਰ ਭਾਰਾ ਕੀਤਾ ਹੋਇਆ,ਕੋਈ ਗੱਲ ਨੀ ਵੀਰ ਤੁਸੀੰ ਸਾਰਾ ਖੁੱਲ ਕੇ ਦੱਸੋ, ਸਰਪੰਚ ਸਾਬ੍ਹ ਸਾਰੀ ਗੱਲਬਾਤ ਏਦ੍ਹਾ ਏਦ੍ਹਾ ਹੈ, ਸਾਰੀ ਗੱਲ ਸੁਣਨ ਤੋਂ ਬਾਅਦ ਸਰਪੰਚ ਵੀ ਠੰਡਾ ਹੋ ਜਾਂਦਾ ਹੈ,ਤੇ ਆਖ ਦਿੰਦਾ ਹੈ ਕੱਲ ਨੂੰ ਪੰਚਾਇਤ ਘਰ ਵਿੱਚ ਪੰਚਾੲਿਤ ਬੁਲਾ ਲਈ ਜਾਵੇਗੀ , ਤੁਸੀੰ ਦਸ ਵਜੇ ਨੂੰ ਹਾਜਿਰ ਹੋ ਜਾਣਾ ਜੀ,ਮੈਂ ਵੱਡੇ ਵੀਰ ਜੀ ਨੂੰ ਚੌਂਕੀਦਾਰ ਕੋਲੋਂ ਸੁਨੇਹਾ ਲਵਾ ਦਿੰਦਾ ਹਾਂ,ਠੀਕ ਹੈ ਜੀ….।
ਅਗਲੇ ਦਿਨ ਸਾਰੀ ਪੰਚਾਇਤ ਤੇ ਦੋਨੋਂ ਪਰਿਵਾਰਾਂ ਦੇ ਮੈਂਬਰ ਆ ਜਾਂਦੇ ਨੇ,ਤੇ ਪੰਚਾਇਤ ਸ਼ੁਰੂ ਹੁੰਦੀ ਏ,ਗੱਲ ਏਦ੍ਹਾ ਹੀ ਕਿ ਵੱਡੇ ਵੀਰ ਜੀ ਦੀ ਉਮਰ ਵੀ ਲੱਗਭਗ ਅੱਸੀ ਸਾਲ ਹੋ ਗਈ ਏ,ਮੈਂ ਵੀ ਸੱਤਰ ਕੂ ਸਾਲ ਦਾ ਹੋ ਗਿਆ ਹਾਂ,ਤੇ ਮੇਰੇ ਮਾਤਾ ਜੀ ਵੀ ਇੱਕ ਸੌ ਦਸ ਸਾਲਾਂ ਦੇ ਹੋ ਗਏ ਨੇ , ਤੇ ਵੀਰ ਜੀ ਨੂੰ ਮਾਤਾ ਜੀ ਦੀ ਸੇਵਾ ਕਰਦਿਆਂ ਵੀ ਚਾਲੀ ਵਰ੍ਹੇ ਹੋ ਗਏ ਨੇ ,ਵੀਰ ਜੀ ਤੇ ਬੁਢੇਪਾ ਵੀ ਆ ਗਿਆ ਏ ਹੁਣ ਮਾਤਾ ਜੀ ਦੀ ਸੇਵਾ ਕਰਨ ਦਾ ਮੌਕਾ ਮੈਨੂੰ ਦਿੱਤਾ ਜਾਵੇ।
ਏਨ੍ਹੀ ਗੱਲ ਸੁਣ ਛੋਟੇ ਕੋਲੋਂ ਵੱਡੇ ਵੀਰ ਦੇ ਹੰਜੂ ਨਿੱਕਲ ਆਉਂਦੇ ਨੇ ਤੇ ਕਹਿੰਦਾ ਤੁਸੀੰ ਮੇਰਾ ਸਵਰਗ ਮੇਰੇ ਤੋਂ ਖੋਹ ਲੈਣਾ ਏ, ਮਾਂ ਨੂੰ ਹੀ ਪੁੱਛ ਲਵੋ ਮੇਰੇ ਤੋਂ ਓਹਨਾਂ ਨੂੰ ਕੋਈ ਸਮੱਸਿਆਂ ਹੈ ਮੈਂ ਓਹਨਾਂ ਦੀ ਸਹੀ ਦੇਖਭਾਲ਼ ਨਹੀਂ ਕਰ ਰਿਹਾ । ਛੋਟਾ ਕਹਿੰਦਾ ਵੱਡੇ ਵੀਰ ਨੂੰ ਚਾਲੀ ਵਰ੍ਹੇ ਹੋ ਗਏ ਨੇ ਸੇਵਾ ਕਰਦਿਆਂ,ਮਸਲੇ ਦਾ ਹੱਲ ਨਾ ਲੱਭ ਦਿਆ ਵੇਖ ਮਾਂ ਨੂੰ ਵ੍ਹੀਲ ਚੇਅਰ ਤੇ ਪੰਚਾਇਤ ਵਿੱਚ ਲਿਆਂਦਾ ਜਾਂਦਾ ਹੈ।
ਮਾਂ ਆਖਦੀ ਏ ਦੋਨੋਂ ਪੁੱਤ ਮੇਰੇ ਲਈ ਬਰਾਬਰ ਹਨ, ਇੱਕ ਦੇ ਹੱਕ ਵਿੱਚ ਫੈਸਲਾ ਸੁਣਾਓ ਗੇ ਤਾਂ ਦੂਜੇ ਦੇ ਮਨ ਨੂੰ ਠੇਸ ਪਹੁੰਚੇਗੀ, ਤੁਸੀੰ ਪੰਚਾਇਤ ਹੋ, ਜੋ ਫ਼ੈਸਲਾ ਕਰੋ ਗੇ ਓਹ ਮੈਨੂੰ ਮਨਜੂਰ ਹੋਵੇਗਾ।
ਪੰਚਾਇਤ ਦੀ ਮੀਟਿੰਗ ਚੋਂ ਇਹ ਫੈਸਲਾ ਸਾਹਮਣੇ ਆਉਂਦਾ ਹੈ ਕਿ ਵੱਡੇ ਵੀਰ ਜੀ ਤੇ ਬੁਢੇਪਾ ਆ ਗਿਆ ਹੈ ਵੀਰ ਜੀ ਸੇਵਾ ਕਰਨ ਚ ਅਸਮਰੱਥ ਹਨ ,ਤੇ ਹੁਣ ਛੋਟੇ ਵੀਰ ਨੂੰ ਸੇਵਾ ਕਰਨ ਦੀ ਜੁੰਮੇਵਾਰੀ ਦਿੱਤੀ ਜਾਵੇ ,ਇਹਨੀ ਗੱਲ ਸੁਣਦਿਆਂ ਵੱਡਾ ਵੀਰ ਭੁੱਬਾਂ ਮਰ ਰੌਣ ਲੱਗਦਾ ਐ ….. ਹਾਏ ਮੇਰਿਆ ਰੱਬਾ ਮੇਰੇ ਬੁਢੇਪੇ ਨੇ ਮੇਰਾ ਸਵਰਗ ਮੇਰੇ ਤੋਂ ਖੋਹ ਲਿਆ। ਭਰੀ ਪੰਚਾਇਤ ਦੀ ਅੱਖਾਂ ਨਮ ਹੋ ਜਾਂਦੀਆਂ ਨੇ।
ਕਹਿਣ ਦਾ ਮਤਲਬ ਇਹ ਹੈ ਕਿ ਭੈਣ ਭਾਈ ਵਿੱਚ ਝੱਗੜਾ ਹੁੰਦਾ ਹੈ ,ਤਾਂ ਇਸ ਪੱਧਰ ਦਾ ਹੋਵੇ ।ਨਾ ਕਿ ਮਾਪਿਆਂ ਨੂੰ ਅਨਾਥ ਆਸ਼ਰਮ ਵਿੱਚ ਰਹਿਣ ਲਈ ਛੱਡ ਦਿੱਤਾ ਜਾਵੇ। ਸਾਨੂੰ ਹਮੇਸ਼ਾ ਮਾਪਿਆਂ ਦੀ ਦੇਖਭਾਲ ਲਈ ਤੱਤਪਰ ਰਹਿਣ ਦੀ ਜਰੂਰਤ ਹੈ।
ਵਿਸ਼ਾਲ ਹਿਰਦੇ