ਸਮੱਸਿਆ | samasya

ਨੋਟ:- ਏਹ ਕਹਾਣੀ ਕੁੱਝ ਹੱਡਬੀਤੀ ਤੇ ਕੁੱਝ ਕੁ ਕਾਲਪਨਿਕ ਹੈ, ਸੋ ਇਸ ਕਹਾਣੀ ਦੇ ਸਾਰੇ ਪਾਤਰ ਕਾਲਪਨਿਕ ਹਨ ,
ਨਾਲ ਦੀ ਕਲੋਨੀ ਵਿੱਚ ਰਹਿੰਦੇ ਇਕ ਸਰਦਾਰ ਜੀ ਵਿਹਲੇ ਸਮੇਂ ਮੇਰੇ ਕੋਲ ਦੁਕਾਨ ਤੇ ਆ ਜਾਂਦੇ ਤੇ ਮੋਜੂਦਾ ਸਮਾਜਿਕ, ਧਾਰਮਿਕ ਤੇ ਸਿਆਸੀ ਹਲਾਤਾਂ ਤੇ ਵਿਚਾਰ ਚਰਚਾ ਕਰਦੇ ਤੇ ਜਾਣ ਲੱਗੇ ਦੁਕਾਨ ਤੇ ਪਈ ਕੋਈ ਨਾ ਕੋਈ ਕਿਤਾਬ ਪੜ੍ਹਨ ਲਈ ਲੈ ਜਾਂਦੇ ਤੇ ਇਸ ਤਰ੍ਹਾਂ ਉਂਨਾਂ ਨੂੰ ਕਿਤਾਬਾਂ ਪੜ੍ਹਨ ਦੀ ਚੇਟਕ ਲੱਗ ਗਈ, ਕਈ ਵਧੀਆ ਲੇਖਕਾਂ ਤੋਂ ਉਹ ਬਹੁਤ ਪ੍ਰਭਾਵਤ ਹੋਏ,
ਕੁਝ ਦਿਨਾਂ ਤੋਂ ਬਾਆਦ ਪੂਰੇ ਇਕ ਮਹੀਨੇ ਬਾਆਦ ਐਤਵਾਰ ਨੂੰ ਉਹ ਦੁਕਾਨ ਤੇ ਮਿਲਣ ਆਏ ਮੈਂ ਕਿਹਾ ਸਰਦਾਰ ਜੀ ਬੜੇ ਦਿਨਾਂ ਬਾਆਦ ਇੱਧਰ ਆਉਣਾ ਹੋਇਆ ਕੀ ਗੱਲ ਹੋ ਗਈ, ਕਹਿੰਦੇ ਬਾਈ ਜੀ ਕੁੱਝ ਘਰੇਲੂ ਸਮੱਸਿਆ ਕਾਰਨ ਆ ਨਹੀਂ ਸਕਿਆ, ਏਸੇ ਸਮੱਸਿਆ ਕਰਕੇ ਨਾਲ ਦੇ ਘਰ ਆਏ ਇੱਕ ਸਾਧ ਨੇ ਮੇਰੀ ਸਰਦਾਰਨੀ ਨੂੰ ਕਿਹਾ ਕੀ 5 ਮੱਸਿਆ ਤਰਨਤਾਰਨ ਇਸ਼ਨਾਨ ਕਰਕੇ ਆਉ ਸਮੱਸਿਆ ਆਪੇ ਦੂਰ ਹੋ ਜਾਵੇਗੀ, ਆਪਾਂ ਨਾ ਮੰਨਦੇ ਹੋਏ ਵੀ ਪੂਰੀਆਂ ਸਰਦੀਆਂ ਵਿੱਚ ਸਰਦਾਰਨੀ ਦੀ ਜਿੱਦ ਤੇ 7 ਵਾਰ ਮੱਸਿਆ ਤੇ ਜਾ ਆਏ ਹਾਂ ਪਰ ਸਮੱਸਿਆ ਫੇਰ ਵੀ ਉੱਥੇ ਦੀ ਉੱਥੇ ਹੀ ਹੈ,
ਮੈਂ ਕਿਹਾ ਛੱਡੋ ਵੀਰ ਜੀ ਇਸ ਮੱਸਿਆ ਦੀ ਸਮੱਸਿਆ ਨੂੰ ਜੇ ਠੀਕ ਸਮਝੋ ਤੇ ਮੈਨੂੰ ਆਪਣੀ ਸਮੱਸਿਆ ਦੱਸੋ ਸਾਇਦ ਮੈਂ ਕੋਈ ਮਦਦ ਕਰ ਸਕਾਂ, ਉਂਨਾਂ ਦੱਸਣਾ ਸ਼ੁਰੂ ਕੀਤਾ ਕੀ ਤੁਹਾਨੂੰ ਤੇ ਪਤਾ ਹੀ ਹੈ ਕੀ ਮੈਂ ਰੇਲਵੇ ਤੋਂ ਰਿਟਾਇਰ ਹਾਂ ਤੇ ਮੇਰੀ ਸਰਦਾਰਨੀ ਸਕੂਲ ਟੀਚਰ ਰਿਟਾਇਰ ਹੈ, ਸਾਡੇ ਸਿਰਫ਼ ਦੋ ਹੀ ਬੇਟੇ ਨੇ ਵੱਡਾ ਬੇਟਾ ਕਨੇਡਾ ਵਿੱਚ ਪੜਾਈ ਦੇ ਨਾਲ ਨਾਲ ਟੈਕਸੀ ਵੀ ਚਲਾਉਂਦਾ ਹੈ ਤੇ ਉੱਥੇ ਪੀ.ਆਰ ਲੈਣ ਲਈ ਦਿਨ-ਰਾਤ ਸਖ਼ਤ ਮਿਹਨਤ ਕਰ ਰਿਹਾ ਹੈ ਤੇ ਛੋਟਾ ਬੇਟਾ ਫ਼ਤਿਹ ਸਿੰਘ ਜੋ ਤੁਹਾਡਾ ਜਾਣੂ ਹੈ ਮੇਰੇ ਨਾਲ ਕਈ ਵਾਰ ਤੁਹਾਡੀ ਦੁਕਾਨ ਤੇ ਵੀ ਆਇਆ ਹੈ, ਉਸ ਨੂੰ ਇੱਥੇ ਮੁੱਖ ਬਜ਼ਾਰ ਵਿੱਚ ਦੁਕਾਨ ਖੋਲ ਕੇ ਦਿੱਤੀ ਹੈ ਤੇ ਮੈਂ ਆਪਣੀ ਸਾਰੀ ਜਮਾਂ-ਪੂੰਜੀ ਛੋਟੇ ਬੇਟੇ ਦੇ ਕਾਰੋਬਾਰ ਤੇ ਲਗਾ ਦਿੱਤੀ ਹੈ ਤੇ ਉਹ ਮਨ ਲਗਾ ਕੇ ਕੰਮ ਨਹੀਂ ਕਰਦਾ ਹਰ 3-4 ਮਹੀਨਿਆਂ ਬਾਆਦ ਦੁਕਾਨ ਵਾਸਤੇ ਹੋਰ ਪੈਸੇ ਮੰਗਦਾ ਹੈ ਨਹੀਂ ਤੇ ਦੁਕਾਨ ਬੰਦ ਕਰਨ ਦੀ ਧਮਕੀ ਦਿੰਦਾ ਹੈ, 2-3 ਵਾਰ ਤੇ ਮੈਂ ਪੈਸੇ ਦੇ ਚੁੱਕਿਆ ਹਾਂ ਤੇ 2 ਵਾਰ ਵੱਡੇ ਬੇਟੇ ਨੇ ਬਾਹਰੋਂ ਭੇਜੇ, ਸਾਨੂੰ ਡਰ ਹੈ ਕੀ ਜੇ ਉਸ ਨੇ ਕਾਰੋਬਾਰ ਬੰਦ ਕਰਤਾ ਤੇ ਲਗਾਈ ਪੂੰਜੀ ਵੀ ਖ਼ਰਾਬ ਜਾਵੇਗੀ ਤੇ ਇਹ ਵੀ ਵਿਹਲਾ ਹੋ ਜਾਵੇਗਾ, ਮੈਂ ਕਿਹਾ ਕਿ ਉਹ ਘਰ ਕਦੋਂ ਮਿਲ ਸਕਦਾ ਹੈ ਮੈਂ ਗੱਲ ਕਰ ਕੇ ਦੇਖ ਲੈਂਦਾ ਹਾਂ ਉਂਨਾਂ ਕਿਹਾ ਕੀ ਸੋਮਵਾਰ ਉਸ ਦੀ ਮਾਰਕੀਟ ਬੰਦ ਹੁੰਦੀ ਹੈ ਤੁਸੀਂ ਕੱਲ ਸਵੇਰੇ ਘਰ ਜ਼ਰੂਰ ਆ ਜਾਣਾ, ਤੇ ਅਗਲੇ ਦਿਨ ਮੈਂ ਸਵੇਰੇ 11 ਵੱਜੇ ਉਂਨਾਂ ਦੇ ਘਰ ਪਹੁੰਚ ਗਿਆ, ਉਂਨਾਂ ਦਾ ਬੇਟਾ ਹਾਲੇ ਸੁੱਤਾ ਪਿਆ ਸੀ ਸਰਦਾਰ ਜੀ ਨੇ ਆਪਣੀ ਘਰਵਾਲ਼ੀ ਨੂੰ ਚਾਹ ਬਣਾਉਣ ਦਾ ਕਹਿ ਕੇ ਆਪ ਬੇਟੇ ਨੂੰ ਉਠਾਉਣ ਚਲੇ ਗਏ, ਅੱਧੇ ਘੰਟੇ ਬਾਆਦ ਉਂਨਾਂ ਦਾ ਬੇਟਾ ਬਾਹਰ ਆਇਆ ਮੈਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਕਹਿੰਦਾ ਆਉ ਅੰਕਲ ਬਾਹਰ ਧੁੱਪੇ ਬੈਠਦੇ ਹਾਂ, ਮੈਂ ਸਰਦਾਰ ਜੀ ਨੂੰ ਰੁੱਕਣ ਦਾ ਇਸ਼ਾਰਾ ਕਰ ਕੇ ਬਾਹਰ ਬਗ਼ੀਚੇ ਵਿੱਚ ਲਗੀਆਂ ਕੁਰਸੀਆਂ ਤੇ ਜਾ ਕੇ ਬੈਠ ਗਏ ਸਰਸਰੀ ਗੱਲ-ਬਾਤ ਤੋਂ ਬਾਅਦ ਮੈਂ ਅਸਲ ਸਮੱਸਿਆ ਵੱਲ ਆਇਆ, ਬੇਟਾ ਕੀ ਗੱਲ ਹੋ ਗਈ ਏਨੇ ਵਧੀਆ ਬਜ਼ਾਰ ਵਿੱਚ ਤੇਰੀ ਦੁਕਾਨ ਹੈ ਤੇ ਗਾਹਕ ਵੀ ਉੱਥੇ ਬਹੁਤ ਪੈਂਦਾ ਹੈ ਫੇਰ ਇਹ ਪ੍ਰੇਸ਼ਾਨੀ ਕਿਉਂ ਆ ਜਾਂਦੀ ਹੈ ਕੀ ਤੁਸੀਂ ਦੁਕਾਨ ਬੰਦ ਕਰਨ ਦੀ ਸੋਚਣ ਲੱਗ ਜਾਂਦੇ ਹੋ, ਕਹਿਣ ਲੱਗਿਆ ਕੀ ਅੰਕਲ ਬੰਦ ਕਿਸ ਬੇਵਕੂਫ਼ ਨੇ ਕਰਨੀ ਹੈ ਏਹ ਤੇ ਮੇਰੀ ਯਾਰੀ-ਦੋਸਤੀ ਬਹੁਤ ਹੈ ਤੇ
ਪਾਰਟੀ-ਸਾਰਟੀਆਂ ਵਿੱਚ ਦੁਕਾਨ ਤੇ ਵਕਤ ਨਹੀਂ ਦੇ ਪਾਉਂਦਾ ਤੇ ਵਰਕਰ ਕੁੱਝ ਵੀ ਪੱਲੇ ਨਹੀਂ ਪਾਉਂਦੇ, ਸੋ ਦੁਕਾਨ ਦਾ ਮਾਲ ਪੂਰਾ ਕਰਨ ਲਈ ਤੇ ਆਪਣੇ ਖ਼ਰਚੇ ਪੂਰੇ ਕਰਨ ਲਈ ਧਮਕੀ ਦੇਣੀ ਪੈਂਦੀ ਹੈ ਬਾਹਰ ਵੀਰ ਬਹੁਤ ਡਾਲਰ ਕਮਾਉਂਦਾ ਹੈ ਨਾਲੇ ਤੇ ਤੁਹਾਨੂੰ ਤੇ ਪਤਾ ਹੀ ਹੈ ਕੀ ਉੱਥੇ ਦਾ 1$ ਏਥੇ 64 ਵਿੱਚ ਬਦਲ ( ਕਨਵਰਟ ) ਹੋ ਜਾਂਦਾ ਹੈ ਤੇ ਉਸ ਨੂੰ ਹਜ਼ਾਰ -2 ਹਜ਼ਾਰ ਡਾਲਰ ਭੇਜਣ ਨਾਲ ਕੀ ਫਰਕ ਪੈਂਦਾ ਹੈ, ਮੈਂ ਕਿਹਾ ਬੇਟਾ ਤੇਰੇ ਲਈ 2 ਹਜ਼ਾਰ ਡਾਲਰ ਕੁੱਝ ਨਹੀਂ ਹੋਣਗੇ ਪਰ ਉਸ ਨੂੰ ਕਮਾਉਣ ਲਈ ਖ਼ੂਨ -ਪਸੀਨਾ ਇਕ ਕਰਨਾ ਪੈਂਦਾ ਹੋਣਾ, ਤੇਰਾ ਵੀਰ ਪੜ੍ਹਦਾ ਵੀ ਹੈ, ਟੈਕਸੀ ਵੀ ਚਲਾਉਂਦਾ ਹੈ ਤੇ ਰੋਜ਼ ਆਪਣਾ ਖਾਣਾ ਵੀ ਬਣਾਉਂਦਾ ਹੋਉ, ਜਿਹੜੀ ਯਾਰੀ ਦੋਸਤੀ ਦੀਆਂ ਤੁਸੀਂ ਗੱਲਾਂ ਕਰਦੇ ਹੋ ਏਹ ਸਭ ਖਾਣ-ਪੀਣ ਦੀ ਦੋਸਤੀ ਹੈ ਔਖੇ ਵੇਲੇ ਇੰਨਾਂ ਵਿੱਚੋਂ ਕਿਸੇ ਕੰਮ ਨਹੀਂ ਆਉਣਾ ਤੇ ਇਸ ਤਰਾਂ ਕਿੰਨੀ ਦੇਰ ਚੱਲੇਗਾ,ਆਖਰ ਤੇ ਤੇਰੀ ਮਿਹਨਤ ਹੀ ਤੈਨੂੰ ਕਾਮਯਾਬ ਕਰ ਸਕਦੀ ਹੈ ਨਹੀਂ ਤੇ ਅੱਜ ਵੀ ਫੇਲ ਤੇ ਕੱਲ ਵੀ ਫੇਲ,
ਸੋਚ ਕੇ ਕਹਿਣ ਲੱਗਾ ਅੰਕਲ ਜੀ ਤੁਹਾਡੀ ਗੱਲ ਹੈ ਤੇ ਸਹੀ ਹੈ ਮੇਰੇ ਲਈ ਮੰਨਣਾ ਹੈਗਾ ਵੀ ਔਖਾ ਪਰ ਮੈਂ ਕੋਸ਼ਿਸ਼ ਪੂਰੀ ਕਰਾਂਗਾ ।
ਜਗਜੀਤ ਸਿੰਘ ਲੁਧਿਆਣਾ

Leave a Reply

Your email address will not be published. Required fields are marked *